ਮੀਂਹ ਪਾਉਣ ਵਾਲਾ ਰੁੱਖ ਵੇਖ ਲੋਕ ਹੋਏ ਕਮਲੇ, ਮਗਰੋਂ ਪਤਾ ਲੱਗਾ ਟਿੱਡਿਆਂ ਦਾ ਪੇਸ਼ਾਬ

By: abp sanjha | | Last Updated: Monday, 29 May 2017 12:54 PM
ਮੀਂਹ ਪਾਉਣ ਵਾਲਾ ਰੁੱਖ ਵੇਖ ਲੋਕ ਹੋਏ ਕਮਲੇ, ਮਗਰੋਂ ਪਤਾ ਲੱਗਾ ਟਿੱਡਿਆਂ ਦਾ ਪੇਸ਼ਾਬ

ਬਰਨਾਲਾ: ਭਦੌੜ-ਸਾਹਿਬ ਸੰਧੂ ਸ਼ਹਿਣਾ ਨਜ਼ਦੀਕ ਸਨਅਤੀ ਕਸਬੇ ਪੱਖੋਂ ਕੈਂਚੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੀਆਂ ਬੂੰਦਾਂ ਸੁੱਟਣ ਵਾਲਾ ਰੁੱਖ ਚਰਚਾ ਬਣਾਇਆ ਹੋਇਆ ਹੈ। ਹਾਲਤ ਇਹ ਹੈ ਕਿ ਕੁਝ ਪੌਦਿਆਂ ਨੂੰ ਲੋਕ ਦੂਰੋਂ ਨੇੜੇ ਆ ਮੱਥੇ ਟੇਕਣ ਲੱਗੇ ਤੇ ਚਮਤਕਾਰ ਮੰਨਣ ਲੱਗ ਪਏ ਹਨ। ਇਸ ਚਮਤਕਾਰ ਦੀ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੋਲ ਖ਼ੋਲ੍ਹ ਦਿੱਤੀ ਹੈ। ਅਸਲੀਅਤ ਜਾਣਨ ਤੋਂ ਪਹਿਲਾਂ ਇਸ ਪੂਰੇ ਮਾਮਲੇ ਬਾਰੇ ਜਾਣ ਲੈਂਦੇ ਹਾਂ।
ਕੀ ਹੈ ਪੂਰਾ ਮਾਮਲਾ : 
ਪੱਖੋਂ ਕੈਂਚੀਆਂ ਵਿੱਚ ਬਾਜਾਖਾਨਾ ਤੇ ਭਗਤਪੁਰਾ ਰੋਡ ਲਾਗੇ ਖੜ੍ਹੇ ਰੁੱਖ ਵਿੱਚੋਂ ਪਿਛਲੇ ਦਿਨਾਂ ਤੋਂ ਪਾਣੀ ਰਿਸ ਰਿਹਾ ਹੈ। ਇਹ ਕਦੇ ਮੀਂਹ ਦੀਆਂ ਬੂੰਦਾਂ ਵਾਂਗ ਡਿੱਗ ਰਿਹਾ ਹੈ। ਇਹ ਮਾਮਲਾ ਉਜਾਗਰ ਹੋਣ ‘ਤੇ ਦੂਰੋਂ ਨੇੜਿਓਂ ਲੋਕ ਇਸ ਰੁੱਖ ਨੂੰ ਦੇਖਣ ਆ ਰਹੇ ਹਨ।
 02-300x193
ਇਸ ਕਾਰਨ ਮੁੱਖ ਰੋਡ ‘ਤੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਟਰਾਲੀਆਂ ਜੀਪਾਂ ਭਰ ਲੋਕ ਇੱਥੇ ਪਹੁੰਚ ਰਹੇ ਹਨ। ਜ਼ਿਆਦਾਤਰ ਅੰਧਵਿਸ਼ਵਾਸੀ ਲੋਕ ਇਸ ਨੂੰ ਕੁਦਰਤ ਦਾ ਚਮਤਕਾਰ ਮੰਨ ਰਹੇ ਹਨ। ਅਨਪੜ੍ਹ ਤਬਕਾ ਤਾਂ ਇਨ੍ਹਾਂ ਰੁੱਖਾਂ ਨੂੰ ਮੱਥੇ ਵੀ ਟੇਕਣ ਲੱਗ ਪਿਆ ਹੈ।
ਜ਼ਿਆਦਾ ਹੈਰਾਨੀ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਦ ਬਜ਼ੁਰਗ ਔਰਤਾਂ ਆਪਣੀਆਂ ਨੂੰਹਾਂ ਜਿਨ੍ਹਾਂ ਕੋਲ ਸੰਤਾਨ ਨਹੀਂ, ਉਨ੍ਹਾਂ ਨੂੰ ਰੁੱਖ ਥੱਲੇ ਮੱਥੇ ਟਿਕਾਉਣ ਲਿਆ ਰਹੀਆਂ ਹਨ। ਇਸ ਰੁੱਖ ਨੂੰ ਅਕਾਸ ਨਿੰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਕੀ ਹੈ ਕਾਰਨ-
ਇਸ ਪੂਰੇ ਮਾਮਲੇ ਬਾਰੇ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਦੱਸਿਆ ਕਿ ਦਰਖਤਾਂ ਦੇ ਮੀਂਹ ਪਾਉਣ ਦਾ ਕੋਈ ਵਰਤਾਰਾ ਨਹੀਂ ਵਾਪਰ ਰਿਹਾ। ਸਗੋਂ ਉਲਟਾ ਇਸ ਇਲਾਕੇ ਵਿੱਚ ਦਰਖਤਾਂ ਉੱਤੇ ਇੱਕ ਵਿਸ਼ੇਸ਼ ਕਿਸਮ ਦੇ ਟਿੱਡੇ ਨੇ ਹਮਲਾ ਕੀਤਾ ਹੋਇਆ ਹੈ।
ਇਹ ਟਿੱਡਾ ਉੱਤੋਂ ਆਪਣਾ ਪਿਸ਼ਾਬ ਸਿੱਟ ਰਿਹਾ ਹੈ ਜੋ ਆਮ ਲੋਕਾਂ ਨੂੰ ਮੀਂਹ ਦੇ ਰੂਪ ਵਿੱਚ ਵਿਖਾਈ ਦਿੰਦਾ ਹੈ। ਮਿੱਤਰ ਨੇ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਲੋਕਾਂ ਨੂੰ ਹਰ ਘਟਨਾ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ।
First Published: Monday, 29 May 2017 12:32 PM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ