ਕੈਪਟਨ ਸਰਕਾਰ ਤੋਂ ਅਧਿਆਪਕ ਔਖੇ, ਪਟਿਆਲਾ 'ਤੇ ਧਾਵੇ ਮਗਰੋਂ ਸਰਕਾਰ ਗੰਭੀਰ

By: ਏਬੀਪੀ ਸਾਂਝਾ | | Last Updated: Monday, 16 April 2018 11:38 AM
 ਕੈਪਟਨ ਸਰਕਾਰ ਤੋਂ ਅਧਿਆਪਕ ਔਖੇ, ਪਟਿਆਲਾ 'ਤੇ ਧਾਵੇ ਮਗਰੋਂ ਸਰਕਾਰ ਗੰਭੀਰ

ਪਟਿਆਲਾ: ਕੈਪਟਨ ਸਰਕਾਰ ਖਿਲਾਫ ਮੁਲਾਜ਼ਮਾਂ ਦਾ ਰੋਹ ਵਧਦਾ ਜਾ ਰਿਹਾ ਹੈ। ਇਸ ਗੱਲ ਦਾ ਅੰਦਾਜ਼ਾ ਐਤਵਾਰ ਨੂੰ ਕੈਪਟਨ ਅਮਰਿੰਦਰ ਦੇ ਗੜ੍ਹ ਪਟਿਆਲਾ ਵਿੱਚ ਕੀਤੀ ਹੱਲਾ ਬੋਲ ਰੈਲੀ ਦੇ ਇਕੱਠ ਤੋਂ ਲਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਖ਼ਿਲਾਫ਼ ‘ਸੂਬਾਈ ਹੱਲਾ ਬੋਲ’ ਰੈਲੀ ਦਾ ਸੱਦਾ 21 ਅਧਿਆਪਕ ਜਥੇਬੰਦੀਆਂ ਦੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਦਿੱਤਾ ਗਿਆ ਸੀ।

 

ਪਟਿਆਲਾ ਨੇੜਲੇ ਪਿੰਡ ਜੱਸੋਵਾਲ ਦੇ ਗਰਾਉੂਂਡ ‘ਚ ਕੀਤੀ ਗਈ ਇਸ ਵਿੱਚ ਰਿਕਾਰਡ ਇਕੱਠ ਹੋਇਆ। ਅਧਿਆਪਕਾਂ ਦੇ ਰੋਹ ਨੂੰ ਵੇਖਦਿਆਂ ਸਰਕਾਰ ਨੇ 27 ਅਪਰੈਲ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰ ਦਿੱਤਾ ਹੈ। ਗਰਮੀ ਦੇ ਬਾਵਜੂਦ ਰੈਲੀ ਵਿੱਚ ਅਧਿਆਪਕਾਵਾਂ ਦੀ ਵੱਡੀ ਗਿਣਤੀ ਸੀ।

 

ਇਸ ਮੌਕੇ ਅਧਿਆਪਕ ਆਗੂਆਂ ਨੇ ਮੰਗ ਉਠਾਈ ਕਿ ਠੇਕਾ ਅਧਾਰਿਤ ਸਰਵ ਸਿੱਖਿਆ ਅਭਿਆਨ, ਰਮਸਾ ਅਧਿਆਪਕਾਂ ਤੇ ਕਰਮਚਾਰੀਆਂ, ਆਈਈਆਰਟੀ, ਸਿੱਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ, ਸੇਵਾ ਸ਼ਰਤਾਂ ਤਹਿਤ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਕੱਚੇ ਵਿਭਾਗੀ 5178 ਅਧਿਆਪਕਾਂ, ਸਰਕਾਰੀ ਆਦਰਸ਼, ਮਾਡਲ ਤੇ ਆਦਰਸ਼ (ਪੀਪੀਪੀ ਮੋਡ) ਅਤੇ ਓ.ਡੀ.ਐਲ. ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਤੇ ਵਿਭਾਗ ‘ਚ ਰੈਗੂਲਰ ਕਰਕੇ ਹੀ ਜਨਤਕ ਸਿੱਖਿਆ ਦੇ ਖੇਤਰ ਵਿੱਚ ਚੰਗੀ ਪ੍ਰਤਿਭਾ ਦੀ ਆਮਦ ਦੀ ਆਸ ਕੀਤੀ ਜਾ ਸਕਦੀ ਹੈ।

 

ਅਧਿਆਪਕਾਂ ਦੀਆਂ ਮੰਗਾਂ-

ਅਧਿਆਪਕਾਂ ਦੀਆਂ ਮੰਗਾਂ ਵਿੱਚ ਸੱਤ ਸਾਲ ਦੀ ਡਿਉੂਟੀ ਵਾਲੇ ਅਧਿਆਪਕਾਂ ਨੂੰ ਜਬਰੀ ਤਬਦੀਲ ਕਰਨ, ਦੂਰ ਦੁਰਾਡੇ ਸੇਵਾਵਾਂ ਦੇ ਰਹੇ ਨਵਨਿਯੁਕਤ ਅਧਿਆਪਕਾਂ ‘ਤੇ ਤਿੰਨ ਸਾਲ ਤੋਂ ਪਹਿਲਾਂ ਬਦਲੀ ਨਾ ਹੋਣ ਦੀ ਸ਼ਰਤ ਲਾਉਣ, ਤਰਕਸੰਗਤ ਪਾਠਕ੍ਰਮ ਅਧਾਰਿਤ ਸਿੱਖਿਆ ਦੇਣ ਦੀ ਥਾਂ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਪ੍ਰੋਜੈਕਟ ਲਾਗੂ ਕਰ ਕੇ ਹਜ਼ਾਰਾਂ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਕੱਢਣ, ਮਿਡਲ ਸਕੂਲਾਂ ਵਿੱਚੋਂ ਪੰਜਾਬੀ/ਹਿੰਦੀ/ਡਰਾਇੰਗ ਤੇ ਸਰੀਰਕ ਸਿੱਖਿਆ ਦੀਆਂ ਹਜ਼ਾਰਾਂ ਅਸਾਮੀਆਂ ਖਤਮ ਕਰਨ, ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਸਮੇਤ ਹੋਰ ਅਸਾਮੀਆਂ ਦੇਣ ਦੀ ਥਾਂ ਹੈੱਡ ਟੀਚਰ ਦੀ ਅਸਾਮੀ ਦੇਣ ’ਤੇ ਵੀ ਮਾਰੂ ਸ਼ਰਤਾਂ ਲਗਾਉਣ, ਬੀਐਡ ਪਾਸ ਪ੍ਰਾਇਮਰੀ ਅਧਿਆਪਕਾਂ ‘ਤੇ ਜਬਰੀ ਬ੍ਰਿਜ ਕੋਰਸ ਦੀ ਸ਼ਰਤ ਲਗਾਉਣ, ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰ ਕੇ ਪੁਰਾਣੀ ਪੈਨਸ਼ਨ ਨਾ ਬਹਾਲ ਕਰਨ, ਡੀਏ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਜਾਰੀ ਕਰਨ, ਹਿੰਦੀ ਤੇ ਸਮਾਜਿਕ ਸਿੱਖਿਆ ਵਰਗੇ ਅਹਿਮ ਵਿਸ਼ਿਆਂ ਨੂੰ ਆਪਸ਼ਨਲ ਬਣਾਉਣ ਤੇ ਦੋਸ਼ਪੂਰਨ ਰੈਸ਼ਨਲਾਈਜੇਸ਼ਨ ਨੀਤੀ ਰਾਹੀਂ ਲੈਕਚਰਾਰ, ਮਾਸਟਰ, ਈ.ਟੀ.ਟੀ ਕਾਡਰਾਂ ਤੇ ਕੰਪਿਊਟਰ ਫੈਕਲਟੀ ਦੀਆਂ ਹਜ਼ਾਰਾਂ ਅਸਾਮੀਆਂ ਦਾ ਖਾਤਮਾ ਕਰਨ, ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੇ ਸਿੱਖਿਆ ਸਕੱਤਰ ਨੂੰ ਨਾ ਹਟਾਉਣ, ਬੀ.ਐਲ.ਓ ਡਿਊਟੀਆਂ ਵਰਗੇ ਗੈਰ ਵਿੱਦਿਅਕ ਕੰਮ ਵਾਪਸ ਨਾ ਲੈਣ ਤੇ ਸੰਘਰਸ਼ੀ ਅਧਿਆਪਕਾਂ ‘ਤੇ ਮੁਹਾਲੀ ਤੇ ਲੁਧਿਆਣਾ ਵਿੱਚ ਪੁਲਿਸ ਕੇਸ ਦਰਜ ਕਰਨ ਵਰਗੇ ਫੈਸਲਿਆਂ ਦੇ ਵਿਰੋਧ ਸ਼ਾਮਲ ਹਨ।

First Published: Monday, 16 April 2018 11:38 AM

Related Stories

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ
ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ

ਚੰਡੀਗੜ੍ਹ: ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼/ਪੁਸ਼ਪ

ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ
ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ

ਬਰਨਾਲਾ: ਅੱਜ ਲੁਧਿਆਣਾ-ਬਠਿੰਡਾ ਮੁੱਖ ਮਾਰਗ ਦੇ ਆਲੇ ਦੁਆਲੇ ਲੱਗਦੇ ਪਿੰਡਾਂ

ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ
ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ

ਸੰਗਰੂਰ: ਪੰਜਾਬ ਦੀਆਂ ਸੜਕਾਂ ‘ਤੇ ਟੋਲ ਪਲਾਜ਼ਾ ਵਾਲਿਆਂ ਨਾਲ ਝਗੜੇ ਵਧਦੇ ਜਾ ਰਹੇ

ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ
ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ

ਨਵੀਂ ਦਿੱਲੀ: ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵਾਧੇ ਨੂੰ ਪਾਰਟੀ ਪ੍ਰਧਾਨ ਰਾਹੁਲ

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ
ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ

ਫ਼ਾਜ਼ਿਲਕਾ: ਰਾਜਸਥਾਨ ਦੇ ਸਾਦੁਲ ਸ਼ਹਿਰ ਮਟੀਲੀ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ

ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ
ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ

ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਸਮੇਤ ਦੋ

'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ
'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ

ਚੰਡੀਗੜ੍ਹ: ਆਮ ਆਦਮ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ

ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ
ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ

ਫਿਰੋਜ਼ਪੁਰ: ਸਰਕਾਰੀ ਬੇਰੁਖੀ ਤੋਂ ਅੱਕੇ ਸਿੱਖਿਆ ਪ੍ਰੋਵਾਈਡਰ ਵੱਲੋਂ ਖੁਦਕੁਸ਼ੀ

ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ
ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ

ਫਿਰੋਜ਼ਪੁਰ: ਪੱਕੇ ਹੋਣ ਦੀ ਆਸ ਟੁੱਟਣ ਮਗਰੋਂ ਸਿੱਖਿਆ ਪ੍ਰੋਵਾਈਡਰ ਨੇ ਨਹਿਰ ਵਿੱਚ