ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ

By: ABP SANJHA | | Last Updated: Tuesday, 16 May 2017 5:04 PM
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ ਘੱਲੂਘਾਰੇ ਦਾ ਦਿਹਾੜਾ ਹੈ। ਛੋਟਾ ਘੱਲੂਘਾਰਾ ਜੂਨ 1746 ਵਿੱਚ ਕਾਹਨੂੰਵਾਨ ਦੇ ਛੰਭ ‘ਚ ਵਾਪਰਿਆ ਸੀ। ਇਸ ਘਟਨਾ ਵਿੱਚ ਤਕਰੀਬਨ ਗਿਆਰਾਂ ਹਜ਼ਾਰ ਸਿੱਖ ਸ਼ਹੀਦ ਹੋਏ ਹਨ। ਇਨ੍ਹਾਂ ਵਿੱਚ ਸਿੱਖ ਔਰਤਾਂ, ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ। ਉਸ ਵੇਲੇ ਮੁਗਲਾਂ ਵੱਲੋਂ ਕੀਤੇ ਗਏ ਹਮਲੇ ਦੇ ਮੁਕਾਬਲੇ ਵਿੱਚ ਸਿੱਖਾਂ ਦੀ ਅਗਵਾਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਤੇ ਨਵਾਬ ਕਪੂਰ ਸਿੰਘ ਨੇ ਕੀਤੀ ਸੀ।

 

ਸਿੱਖ ਇਤਿਹਾਸਕ ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ ਮੁਤਾਬਕ 1746 ਵਿੱਚ ਲਾਹੌਰ ਦੀ ਮੁਗਲੀਆ ਸਰਕਾਰ ਨੇ ਸਿੱਖਾਂ ਦਾ ਘਾਣ ਕਰਨ ਲਈ ਤਿੱਖੀ ਮੁਹਿੰਮ ਆਰੰਭੀ। ਸਾਲ 1946 ਦੀ ਸ਼ੁਰੂਆਤ ਵਿੱਚ ਐਮਨਾਬਾਦ ਦਾ ਫੌਜਦਾਰ ਜਸਪਤ ਰਾਏ ਇੱਕ ਸਿੱਖ ਜਥੇ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਇਸ ਤੋਂ ਬਾਅਦ ਜਸਪਤ ਰਾਏ ਦੇ ਭਰਾ ਲਖਪਤ ਰਾਏ ਨੇ ਬਦਲਾਲਊ ਨੀਤੀ ਅਧੀਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਸਹੁੰ ਖਾਧੀ ਸੀ ਕਿ ਉਹ ਉਦੋਂ ਤੱਕ ਸਿਰ ‘ਤੇ ਪਗੜੀ ਨਹੀਂ ਬੰਨ੍ਹੇਗਾ ਜਦ ਤੱਕ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ।

 

ਪੂਰੀ ਯੋਜਨਾ ਬਣਾ ਕੇ ਉਸ ਨੇ ਲਾਹੌਰ ਦੇ ਗਵਰਨਰ ਦੀ ਸਹਿਮਤੀ ਨਾਲ ਮੁਲਤਾਨ, ਬਹਾਵਲਪੁਰ ਤੇ ਜਲੰਧਰ ਤੋਂ ਹੋਰ ਫੌਜ ਮੰਗਵਾ ਕੇ ਲਾਹੌਰ ਤੋਂ ਕੂਚ ਕਰਨ ਦਾ ਹੁਕਮ ਦੇ ਦਿੱਤਾ। ਇੰਨਾ ਹੀ ਨਹੀਂ ਉਸ ਨੇ ਪਹਾੜੀ ਰਾਜਿਆਂ ਤੇ ਆਮ ਲੋਕਾਂ ਨੂੰ ਸਿੱਖਾਂ ਵਿਰੁੱਧ ਜੇਹਾਦ ਲਈ ਭੜਕਾਇਆ। ਇਸ ਤਹਿਤ ਉਸ ਨੇ ਸਭ ਤੋਂ ਪਹਿਲਾਂ ਲਾਹੌਰ ਦੇ ਸਿੱਖਾਂ ਨੂੰ ਕਤਲ ਕੀਤਾ। ਲਖਪਤ ਰਾਏ ਘੋੜਿਆਂ, ਹਥਿਆਰਾਂ ਤੇ ਤੋਪਾਂ ਦੀ ਵੱਡੀ ਫੌਜ ਨਾਲ ਸਿੱਖਾਂ ਦੀ ਭਾਲ ਵਿੱਚ ਤੁਰ ਪਿਆ। ਉਸ ਨੂੰ ਗੁਰਦਾਸਪੁਰ ਤੋਂ 15 ਕਿਮੀ ਦੂਰ ਕਾਹਨੂੰਵਾਨ ਦੇ ਸੰਘਣੇ ਤੇ ਦਲਦਲੀ ਜੰਗਲਾਂ ਵਿੱਚ ਸਿੱਖਾਂ ਦੇ ਲੁਕੇ ਹੋਣ ਦੀ ਖਬਰ ਮਿਲੀ।

 

ਲਖਪਤ ਰਾਏ ਨੇ ਜੰਗਲ ਨੂੰ ਘੇਰਾ ਪਾ ਲਿਆ। ਸਿੱਖਾਂ ਨੇ ਇਸ ਮੌਕੇ ਗੁਰੀਲਾ ਯੁੱਧ ਨੀਤੀ ਅਪਣਾਈ। ਸਿੱਖ ਛੋਟੇ-ਛੋਟੇ ਜਥਿਆਂ ਦੇ ਰੂਪ ਵਿੱਚ ਬਾਹਰ ਆਉਂਦੇ ਤੇ ਹਮਲਾ ਕਰਕੇ ਵਾਪਸ ਚਲੇ ਜਾਂਦੇ ਪਰ ਹਾਰ ਨਾ ਮੰਨਦੇ। ਇਹ ਸਿਲਸਿਲਾ ਕੁਝ ਸਮਾਂ ਇਸੇ ਤਰ੍ਹਾਂ ਚਲਦਾ ਰਿਹਾ, ਪਰ ਯੁੱਧ ਅਸਲਾ ਤੇ ਫੌਜੀ ਸਾਮਾਨ ਨਾ ਦੇ ਬਰਾਬਰ ਹੋਣ ਕਰਕੇ ਆਖਰੀ ਧਾਵਾ ਬੋਲਦੇ ਹੋਏ ਸਿੱਖਾਂ ਨੇ ਉੱਤਰ ਪੂਰਬ ਦੇ ਪਹਾੜਾਂ ਵੱਲ ਬਚ ਕੇ ਨਿਕਲਣ ਲਈ ਕੂਚ ਕਰ ਦਿੱਤਾ। ਰਾਵੀ ਦਰਿਆ ਪਾਰ ਕਰਕੇ ਜਦੋਂ ਜੰਮੂ-ਕਸ਼ਮੀਰ ਦੇ ਅਜੋਕੇ ਕਠੂਆ ਜ਼ਿਲੇ ਵਿੱਚ ਬਲਹੌਲੀ ਵੱਲ਼ ਵਧੇ ਤਾਂ ਅੱਗੇ ਪਹਾੜੀ ਰਾਜੇ ਮੁਗਲਾਂ ਨਾਲੋਂ ਵੀ ਵੱਧ ਕਠੋਰ ਹੋ ਕੇ ਟੱਕਰੇ।

 

ਇੱਥੇ ਸਿੱਖਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਬਚੇ ਸਿੰਘ ਕੋਈ ਚਾਰਾ ਨਾ ਵੇਖ ਰਾਵੀ ਦਰਿਆ ਵਿੱਚ ਠਿੱਲ ਕੇ ਪਾਰ ਹੋ ਗਏ, ਹਾਲਾਂਕਿ ਬਹੁਤ ਸਿੱਖ ਦਰਿਆ ਦੀ ਭੇਟ ਵੀ ਚੜ੍ਹ ਗਏ ਸਨ। ਲਖਪਤ ਰਾਏ ਲਗਾਤਾਰ ਸਿੱਖਾਂ ਦਾ ਪਿੱਛਾ ਕਰ ਰਿਹਾ ਸੀ। ਆਥਣ ਹੋਣ ‘ਤੇ ਸਿੱਖ ਦੁਸ਼ਮਣ ਫ਼ੌਜ ਉੱਤੇ ਜ਼ੋਰਦਾਰ ਹਮਲਾ ਕਰਕੇ ਘੇਰੇ ਨੂੰ ਚੀਰਦਿਆਂ ਸੁਰੱਖਿਅਤ ਨਿਕਲ ਗਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਤੇ ਨਵਾਬ ਕਪੂਰ ਸਿੰਘ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ। ਮੁਗ਼ਲ ਫ਼ੌਜ ਨੇ ਇੱਕ ਵਾਰ ਫਿਰ ਜ਼ੋਰਦਾਰ ਹਮਲਾ ਕਰਦਿਆਂ ਸਿੱਖਾਂ ਦਾ ਭਾਰੀ ਨੁਕਸਾਨ ਕੀਤਾ। ਹੱਥੋ-ਹੱਥ ਦੀ ਲੜਾਈ ਤੇ ਵੱਢ-ਟੁੱਕ ਵਿੱਚ ਸੈਂਕੜੇ ਸਿੱਖ, ਔਰਤਾਂ ਤੇ ਬੱਚੇ ਸ਼ਹੀਦ ਹੋ ਗਏ। ਇਤਿਹਾਸ ਵਿੱਚ ਗਿਣਤੀ 7000 ਦਰਜ ਹੈ।

 

ਮਹੀਨਿਆਂ ਤੋਂ ਘੇਰੇ ‘ਚ ਰਹਿਣ ਤੇ ਕਈ ਦਿਨਾਂ ਤੱਕ ਰੁੱਖੀ ਮਿੱਸੀ ਰੋਟੀ ਖਾ ਕੇ ਗੁਜ਼ਾਰਾ ਕਰਨ ਕਰਕੇ ਸਿੱਖ ਕਮਜ਼ੋਰ ਹੋ ਚੁੱਕੇ ਸਨ। ਇਸ ਦੌਰਾਨ 3000 ਸਿੱਖਾਂ ਨੂੰ ਕੈਦ ਕਰਨ ਤੋਂ ਬਾਅਦ ਲਾਹੌਰ ਲਿਜਾਇਆ ਗਿਆ। ਜਿੱਥੇ ਸਿੱਖਾਂ ‘ਤੇ ਅੰਨੇਵਾਹ ਤਸ਼ੱਦਦ ਕਰਦਿਆਂ ਉਨ੍ਹਾਂ ਦੇ ਕੇਸ ਕਤਲ ਕੀਤੇ ਗਏ। ਫਿਰ ਵਾਰੋ-ਵਾਰੀ ਸਿੱਖਾਂ ਨੂੰ ਖੁੱਲ੍ਹੇ ਸਥਾਨ ‘ਤੇ ਲਿਆ ਕੇ ਸਿਰ, ਧੜ ਤੋਂ ਵੱਖਰੇ ਕੀਤੇ ਜਾਂਦੇ। ਮੌਜੂਦਾ ਸਮੇਂ ਲਾਹੌਰ ਸਥਿਤ ਇਸ ਸਥਾਨ ਨੂੰ ‘ਸ਼ਹੀਦ ਗੰਜ’ ਕਰਕੇ ਯਾਦ ਕੀਤਾ ਜਾਂਦਾ ਹੈ। ਛੋਟੇ ਘੱਲੂਘਾਰੇ ਕਾਰਨ ਸਿੱਖ ਕੌਮ ਦਾ ਬਹੁਤ ਜਾਨੀ ਨੁਕਸਾਨ ਹੋਇਆ।

 

ਛੋਟੇ ਘੱਲੂਘਾਰੇ ਤੋਂ ਲਖਪਤ ਰਾਏ ਨੇ ‘ਸਿੱਖ ਖਤਮ ਹੋ ਗਏ’ ਦਾ ਢੰਡੋਰਾ ਪਿਟਵਾ ਦਿੱਤਾ ਸੀ ਪਰ ਮਰਜੀਵੜਿਆਂ ਦੀ ਕੌਮ ਦੋ ਸਾਲ ਬਾਅਦ ਫਿਰ ਉੱਠ ਖੜੀ ਸੀ, 1748 ਦੀ ਦੀਵਾਲੀ ਸਿੱਖਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ”ਸਿੱਖ ਕੌਮ ਕਦੇ ਖਤਮ ਨਹੀਂ ਹੋ ਸਕਦੀ” ਦਾ ਅਹਿਸਾਸ ਕਰਵਾਇਆ। ਇੱਥੋਂ ਹੀ ਸਿੱਖ ਮਿਸਲਾਂ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ।

 

ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿੱਚ ਪਿਛਲੀ ਅਕਾਲੀ ਸਰਕਾਰ ਵੱਲੋਂ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ‘ਖਾਲਸਾ ਮਿਨਾਰ’ ਬਣਾਈ ਹੈ ਜਿਸ ਨੂੰ 28 ਨਵੰਬਰ 2011 ਨੂੰ ਲੋਕ ਅਰਪਣ ਕੀਤਾ ਗਿਆ ਸੀ। ਇੱਥੇ ਹਰ ਸਾਲ ਯਾਦਗਾਰ ਸਮਾਗਮ ਹੁੰਦੇ ਹਨ ਤੇ ਇਤਿਹਾਸਕ ਗੁਰੂ ਘਰ ਵਿਖੇ ਵੀ ਇਸ ਕਤਲੇਆਮ ਨੂੰ ਯਾਦ ਕੀਤਾ ਜਾਂਦਾ ਹੈ।

—ਹਰਸ਼ਰਨ ਕੌਰ

harsharank@abpnews.in

First Published: Tuesday, 16 May 2017 4:45 PM

Related Stories

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ ਹੋਰ.....
ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ...

ਚੰਡੀਗੜ੍ਹ (ਸੁਖਵਿੰਦਰ ਸਿੰਘ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ

ਡੇਰਾ ਪ੍ਰੇਮੀਆਂ ਦਾ ਇੱਕ ਇਹ ਵੀ ਸੱਚ...
ਡੇਰਾ ਪ੍ਰੇਮੀਆਂ ਦਾ ਇੱਕ ਇਹ ਵੀ ਸੱਚ...

ਚੰਡੀਗੜ੍ਹ( ਸੁਖਵਿੰਦਰ ਸਿੰਘ) : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ

70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ

ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ