ਕੌੜਾ ਸੱਚ! ਕਿਸਾਨ ਕਰ ਰਿਹਾ ਖੁਦਕੁਸ਼ੀਆਂ, ਐਗਰੀਕਲਚਰ ਕੰਪਨੀਆਂ ਮਾਲੋਮਾਲ

By: Sukhwinder Singh | | Last Updated: Wednesday, 14 June 2017 1:57 PM
ਕੌੜਾ ਸੱਚ! ਕਿਸਾਨ ਕਰ ਰਿਹਾ ਖੁਦਕੁਸ਼ੀਆਂ, ਐਗਰੀਕਲਚਰ ਕੰਪਨੀਆਂ ਮਾਲੋਮਾਲ

ਚੰਡੀਗੜ੍ਹ: ਅੱਜ ਦੇਸ਼ ਦਾ ਕਿਸਾਨ ਘਾਟੇਵੰਦੀ ਖੇਤੀ ਨੂੰ ਲੈ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਕਿਸਾਨ ਕਰਜ਼ ਮੁਆਫ਼ੀ ਤੇ ਖੇਤੀ ‘ਚ ਆਮਦਨ ਨੂੰ ਲੈ ਕੇ ਸੜਕਾਂ ‘ਤੇ ਰੋਸ ਜ਼ਾਹਿਰ ਕਰ ਰਿਹਾ ਹੈ। ਦੂਜੇ ਪਾਸੇ ਅਜਿਹੀਆਂ ਕੰਪਨੀਆਂ ਵੀ ਹਨ ਜਿਹੜੀਆਂ ਸਿਰਫ਼ ਕਿਸਾਨਾਂ ਤੋਂ ਹੀ ਕਰੋੜਾਂ ਦੀ ਕਮਾਈ ਕਰ ਰਹੀਆਂ ਹਨ। ਐਗਰੀਕਲਚਰ ਸੈਕਟਰ ਦੀਆਂ ਇਹ ਕੰਪਨੀਆਂ ਸਿਰਫ਼ ਕਿਸਾਨਾਂ ਉੱਤੇ ਹੀ ਨਿਰਭਰ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕੰਪਨੀਆਂ ਦੇ ਸਟਾਕ ਵਿੱਚ 76 ਫ਼ੀਸਦੀ ਤੱਕ ਵਾਧਾ ਹੋਇਆ ਹੈ।

1. ਯੂਪੀਐਲ:

ਇਹ ਕੰਪਨੀ ਬੀਜਾਂ, ਫ਼ਸਲਾਂ ਦੀ ਸੁਰੱਖਿਆ ਤੇ ਸੋਕੇ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਚੌਥੇ ਕੁਆਟਰ ਵਿੱਚ ਇਸ ਕੰਪਨੀ ਦੀ ਨੈੱਟ ਆਮਦਨ 191 ਕਰੋੜ ਤੋਂ ਵਧ ਕੇ 741 ਕਰੋੜ ਰੁਪਏ ਹੋ ਗਈ ਹੈ। ਇੰਨਾ ਹੀ ਨਹੀਂ ਕੰਪਨੀ ਦੀ ਆਮਦਨ 4568 ਕਰੋੜ ਤੋਂ ਵਧ ਕੇ 5537 ਕਰੋੜ ਰੁਪਏ ਹੋ ਗਈ। ਪੂਰੇ ਸਾਲ ਵਿੱਚ ਕੰਪਨੀ ਦੀ ਕਮਾਈ 17,123 ਕਰੋੜ ਰੁਪਏ ਰਹੀ। ਪਿਛਲੇ ਵਿੱਤੀ ਸਾਲ ਵਿੱਚ ਕੰਪਨੀ ਨੂੰ 951 ਕਰੋੜ ਰੁਪਏ ਦਾ ਫ਼ਾਇਦਾ ਹੋਇਆ ਸੀ। ਇਸ ਕੰਪਨੀ ਦਾ ਸਟਾਕ ਪਿਛਲੇ ਇੱਕ ਸਾਲ ਵਿੱਚ 45 ਫ਼ੀਸਦੀ ਵਧਿਆ ਹੈ।

2. ਕੋਰੋਮੰਡਲ ਇੰਟਨੈਸਨਲ:

ਇਹ ਕੰਪਨੀ ਖਾਦ ਦਾ ਉਤਪਾਦਨ ਤੇ ਮੰਡੀਕਰਨ ਕਰਦੀ ਹੈ। ਕੰਪਨੀ ਦੇ ਚੌਥੇ ਕੁਆਟਰ ਵਿੱਚ ਮੁਨਾਫ਼ਾ 56 ਫ਼ੀਸਦੀ ਤੋਂ ਵਧ ਕੇ 144 ਕਰੋੜ ਰਿਹਾ ਹੈ। ਹਾਲਾਂਕਿ ਕੰਪਨੀ ਦੀ ਆਮਦਨ 3058 ਕਰੋੜ ਤੋਂ ਘਟ ਕੇ 2302 ਕਰੋੜ ਰੁਪਏ ‘ਤੇ ਆਈ ਹੈ ਪਰ ਦੂਜੇ ਪਾਸੇ ਪੂਰੇ ਸਾਲ ਲਈ ਮੁਨਾਫ਼ਾ 357 ਕਰੋੜ ਤੋਂ ਵੱਧ ਕੇ 477 ਕਰੋੜ ਰੁਪਏ ਰਿਹਾ ਹੈ। ਇਸ ਕੰਪਨੀ ਦੇ ਐਗਰੀ ਖੇਤਰ ਵਿੱਚ 650 ਤੋਂ ਜ਼ਿਆਦਾ ਰਿਟੇਲ ਸੈਂਟਰ ਹਨ। ਕੋਰੋਮੰਡਲ ਇੰਟਨੈਸਨਲ ਦਾ ਸਟਾਕ ਪਿਛਲੇ ਇੱਕ ਸਾਲ ਦੌਰਾਨ 76 ਫ਼ੀਸਦੀ ਵਧਿਆ ਹੈ।

3. ਪੀਆਈ ਇੰਡਸਟਰੀਜ਼:

ਫ਼ਸਲ ਸੁਰੱਖਿਆ ਨਾਲ ਜੁੜੀ ਇਹ ਕੰਪਨੀ ਦੀ ਆਮਦਨ 3.8 ਫ਼ੀਸਦੀ ਵਧ ਕੇ 606 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਕੰਪਨੀ ਕੋਲ ਇੰਸੈਕਟੀਸਾਈਡਜ਼, ਫੰਗੀਸਾਈਡਜ਼ ਤੇ ਹਰਬੀਸਾਈਡ ਦੇ 40 ਤੋਂ ਜ਼ਿਆਦਾ ਬਰੈਂਡ ਮੌਜੂਦ ਹਨ। ਇਸ ਦਾ ਪਿਛਲੇ ਇੱਕ ਸਾਲ ਵਿੱਚ 22 ਫ਼ੀਸਦੀ ਸਟਾਕ ਵਧਿਆ। ਉੱਥੇ ਹੀ ਕੰਪਨੀ ਦੀ ਨੈੱਟ ਮੁਨਾਫ਼ਾ 41 ਫ਼ੀਸਦੀ ਵਧ ਕੇ 135 ਕਰੋੜ ਰੁਪਏ ਤੱਕ ਪਹੁੰਚ ਗਿਆ। ਪੂਰੇ ਸਾਲ ਵਿੱਚ ਕੰਪਨੀ ਦੀ ਆਮਦਨ ਅੱਠ ਫ਼ੀਸਦੀ ਵਧ ਕੇ 2383 ਕਰੋੜ ਰੁਪਏ ਹੋ ਗਈ ਹੈ।

4. ਰੈਲੀਜ਼ ਇੰਡੀਆ:

ਟਾਟਾ ਕੈਮੀਕਲਜ਼ ਦੀ ਕੰਪਨੀ ਰੈਲੀਜ਼ ਇੰਡੀਆ ਐਗਰੀ ਸੈਕਟਰ ਵਿੱਚ ਹੈ। ਕੰਪਨੀ ਫ਼ਸਲ ਸੁਰੱਖਿਆ, ਬੀਜ, ਪਲਾਂਟ ਗ੍ਰੋਥ ਸਮੇਤ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੰਦੀ ਹੈ। ਚੌਥੇ ਕੁਆਟਰ ਵਿੱਚ ਕੰਪਨੀ ਦੀ ਕੁੱਲ ਆਮਦਨ 367 ਕਰੋੜ ਰੁਪਏ ਰਹੀ। ਉੱਥੇ ਹੀ ਪਿਛਲੇ ਸਾਲ ਇਸੇ ਕੁਆਟਰ ਵਿੱਚ ਕੰਪਨੀ ਨੂੰ 371 ਕਰੋੜ ਰੁਪਏ ਦੀ ਆਮਦਨ ਹੋਈ ਸੀ। ਉੱਥੇ ਹੀ ਕੰਪਨੀ ਦਾ ਮੁਨਾਫ਼ਾ ਪਿਛਲੇ ਸਾਲ 34 ਕਰੋੜ ਦੇ ਮੁਕਾਬਲੇ 31 ਕਰੋੜ ਰੁਪਏ ਰਿਹਾ। ਪੂਰੇ ਸਾਲ ਕੰਪਨੀ ਦਾ ਮੁਨਾਫ਼ਾ 19 ਫ਼ੀਸਦੀ ਵਧਿਆ। ਪਿਛਲੇ ਸਾਲ ਕੰਪਨੀ ਦਾ ਸਟਾਕ ਕਰੀਬ 17 ਫ਼ੀਸਦੀ ਵਧਿਆ ਸੀ।

5. ਮੌਨਸੈਂਟੋ ਇੰਡੀਆ:

ਇਸ ਕੰਪਨੀ ਦੇ ਸਟਾਕ ਵਿੱਚ ਪਿਛਲੇ ਸਾਲ 16 ਫ਼ੀਸਦੀ ਦੀ ਚੜ੍ਹਤ ਦੇਖੀ ਗਈ। ਸਟਾਕ ਫ਼ਿਲਹਾਲ 2776 ਕਰੋੜ ਰੁਪਏ ਦਾ ਸਟਾਕ ਕਾਰੋਬਾਰ ਕਰ ਰਿਹਾ ਹੈ। ਕੰਪਨੀ ਬੀਜ ਖੇਤਰ ਨਾਲ ਸਬੰਧਤ ਹੈ। ਫ਼ਸਲਾਂ, ਸਬਜ਼ੀਆਂ ਤੇ ਫਲਾਂ ਦੇ ਬੀਜ ਤਿਆਰ ਕਰਦੀ ਹੈ। ਚੌਥੇ ਕੁਆਟਰ ਵਿੱਚ ਕੰਪਨੀ ਦਾ ਮੁਨਾਫ਼ਾ 25 ਫ਼ੀਸਦੀ ਵਧ ਕੇ 30 ਕਰੋੜ ਰੁਪਏ ਤੱਕ ਪਹੁੰਚ ਗਿਆ। ਪਿਛਲੇ ਸਾਲ ਇਸ ਕੁਆਟਰ ਵਿੱਚ ਕੰਪਨੀ ਦਾ ਮੁਨਾਫ਼ਾ 24 ਕਰੋੜ ਰੁਪਏ ਸੀ।

First Published: Wednesday, 14 June 2017 12:54 PM

Related Stories

ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਮੁਲਾਕਾਤ
ਕਿਸਾਨੀ ਖ਼ੁਦਕੁਸ਼ੀਆਂ 'ਤੇ ਬਣੀ ਸਦਨ ਕਮੇਟੀ ਨੇ ਕੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ...

ਬਠਿੰਡਾ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਅਤੇ ਖੇਤ

ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
ਤਿੰਨ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ: ਪੰਜਾਬ ਦਾ ਕਰਜ਼ਈ ਕਿਸਾਨ ਹਰ ਦਿਨ ਆਪਣੀ ਦੀ ਲੜਾਈ ਹਾਰਦਾ ਜਾ ਰਿਹਾ ਹੈ।

ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ
ਸਰ੍ਹੋਂ ਦੀ ਨਵੀਂ ਕਿਸਮ: ਮੋਟਾ ਦਾਣਾ ਤੇ ਤੇਲ ਦੀ ਮਾਤਰਾ 40 ਫ਼ੀਸਦ ਵੱਧ

ਚੰਡੀਗੜ੍ਹ: ਹਰਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਸਰੋਂ ਦੀ ਅਜਿਹੀ ਕਿਮਸ

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ
ਕਿਸਾਨ ਸ਼ਨੀਵਾਰ ਤੋਂ ਕਰਨਗੇ ਕਾਂਗਰਸੀ ਲੀਡਰਾਂ ਜਿਊਣਾ ਦੁੱਭਰ

ਚੰਡੀਗੜ੍ਹ: ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 19 ਅਗਸਤ ਨੂੰ ਪੰਜਾਬ ਦੇ ਕਾਂਗਰਸੀ

ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..
ਮੋਦੀ ਦੀ ਟੀਮ ਨੂੰ ਵੀ ਨਹੀਂ ਦਿਖੀ ਚਿੱਟੀ ਮੱਖੀ..

ਚੰਡੀਗੜ੍ਹ: ਕੇਂਦਰ ਸਰਕਾਰ ਵੱਲ਼ੋਂ ਚਿੱਟੀ ਮੱਖੀ ਦਾ ਜਾਇਜ਼ਾ ਲੈਣ ਆਈ ਟੀਮ ਨੇ ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੋਤਾ ਸਿੰਘ ਨੂੰ ਕਲੀਨ ਚਿੱਟ...

ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਾਬਕਾ

ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!
ਕਿਸਾਨਾਂ ਦੇ ਕਰਜ਼ੇ 'ਤੇ ਮੋਦੀ ਸਰਕਾਰ ਦੀ ਨਵੀਂ ਸ਼ਰਤ!

ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ

ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ
ਕੈਪਟਨ ਦੇ ਰਾਜ 'ਚ 180 ਕਿਸਾਨਾਂ ਕੀਤੀ ਖੁਦਕੁਸ਼ੀ, ਬੀਜੇਪੀ ਨੇ ਉਠਾਏ ਸਵਾਲ

ਚੰਡੀਗੜ੍ਹ: ਕਾਂਗਰਸ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ 180 ਕਿਸਾਨ