ਪੰਜਾਬ ਸਰਕਾਰ ਦੀ 'ਸ਼ਗੁਨ ਸਕੀਮ' ਦੀ ਸੱਚਾਈ

By: Napinder Singh | | Last Updated: Saturday, 19 September 2015 6:01 PM
ਪੰਜਾਬ ਸਰਕਾਰ ਦੀ 'ਸ਼ਗੁਨ ਸਕੀਮ' ਦੀ ਸੱਚਾਈ

ਚੰਡੀਗੜ੍ਹ: ਏਬੀਪੀ ਸਾਂਝਾ ਨੇ ਚੁੱਕਿਆ ਹੈ ਲੋਕਾਂ ਦੀ ਅਵਾਜ਼ ਬਣਨ ਦਾ ਬੀੜਾ। ਅਸੀਂ ਪੜਤਾਲ ਕੀਤੀ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਨਿਭਾਉਣ ਪ੍ਰਤੀ ਕਿੰਨੀ ਕੁ ਗੰਭੀਰ ਹੈ, ਇਸ ਕੜੀ ਤਹਿਤ ਸਭ ਤੋਂ ਪਹਿਲੀ ਪੜਤਾਲ ਗਰੀਬ ਕੁੜੀਆਂ ਦੇ ਵਿਆਹਾਂ ਮੌਕੇ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸ਼ਗੁਨ ਸਕੀਮ ਦੀ। ਇਹ ਉਹੀ ਸ਼ਗਨ ਸਕੀਮ ਹੈ ਜਿਸ ਦਾ ਵੋਟਾਂ ਤੋਂ ਪਹਿਲਾਂ ਪ੍ਰਚਾਰ ਇਹ ਕਹਿ ਕਿ ਕੀਤਾ ਜਾਂਦਾ ਸੀ ਕਿ ਮਾਮੇ ਬਣ ਕੇ ਢੁੱਕਾਂਗੇ, ਤੇ ਲਾਵਾਂ ਵੇਲੇ ਹੀ ਧੀਆਂ ਦੀ ਝੋਲੀ ਸ਼ਗਨ ਪਾਵਾਂਗੇ। 
ਇਸੇ ਮੁਹਿੰਮ ਤਹਿਤ ਸਾਨੂੰ ਮਿਲੇ ਕੁਝ ਲੋਕ, ਜਿਨ੍ਹਾਂ ਨੇ ਬਿਆਨ ਕੀਤੀ ਸ਼ਗੁਨ ਸਕੀਮ ਲਈ ਖੁਦ ਦੀ ਖੱਜਲ ਖੁਆਰੀ।

1. ਰਜਵਿੰਦਰ ਕੌਰ ਦਾ ਵਿਆਹ ਸਾਲ 2006 ਵਿੱਚ ਹੋਇਆ ਸੀ। ਅੰਮ੍ਰਿਤਸਰ ਦੇ ਗੁਮਟਾਲਾ ਵਿੱਚ ਰਹਿਣ ਵਾਲੇ ਰਜਵਿੰਦਰ ਦੇ  ਪਰਿਵਾਰ ਨੇ ਪੰਜਾਬ ਸਰਕਾਰ ਦੀ ਸ਼ਗੁਨ ਸਕੀਮ ਬਾਰੇ ਸੁਣਿਆ, ਤਾਂ ਲਾਭ ਲੈਣ ਲਈ ਅਰਜ਼ੀ ਦੇ ਦਿੱਤੀ। ਵਿਆਹ ਤੋਂ 9 ਸਾਲ ਬਾਅਦ ਪਰਿਵਾਰ ਨਾਉਮੀਦ ਹੋ ਚੁੱਕਿਐ। ਵਾਅਦੇ ਦੇ ਉਲਟ ਪਰਿਵਾਰ ਨੂੰ ਸ਼ਗੁਨ ਸਕੀਮ ਦੀ ਰਾਸ਼ੀ ਨਹੀਂ ਮਿਲੀ। ਰਜਵਿੰਦਰ ਦੀ ਮਾਂ ਨਰਿੰਦਰ ਕੌਰ ਦੀ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਕੁੜੀ ਦਾ ਵਿਆਹ ਕੀਤਾ ਸੀ। ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਰਿਵਾਰ ਗੁਜ਼ਾਰਾ ਕਰਦਾ ਹੈ। ਸਕੀਮ ਦਾ ਲਾਭ ਲੈਣ ਲਈ ਨਰਿੰਦਰ ਕੌਰ ਨੂੰ ਫਾਈਲ ਨੰਬਰ ਵੀ ਮਿਲ ਚੁੱਕਿਆ ਹੈ, ਪਰ ਹੁਣ ਨਰਿੰਦਰ ਕੌਰ ਮੁਤਾਬਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ। ਮਿਹਨਤ ਮਜ਼ਦੂਰੀ ਕਰਕੇ ਇਹ ਪਰਿਵਾਰ ਜੀਅ ਰਿਹੈ। ਸਰਕਾਰ ਦੀ 15000 ਰੁਪਏ ਦੀ ਸ਼ਗੁਨ ਰਾਸ਼ੀ ਪਰਿਵਾਰ ਦੇ ਸਾਰੇ ਸੁਫਨੇ ਤਾਂ ਪੂਰੇ ਨਹੀਂ ਕਰ ਸਕਦੀ, ਪਰ ਕੁਝ ਸਮੇਂ ਲਈ ਇਨ੍ਹਾਂ ਚਿਹਰਿਆਂ ‘ਤੇ ਮੁਸਕਰਾਹਟ ਜ਼ਰੂਰ ਲਿਆ ਸਕਦੀ ਸੀ। ਇਸ ਪਿੰਡ ਦੇ ਕਈ ਪਰਿਵਾਰ ਸਰਕਾਰ ਦੀ ਸ਼ਗੁਨ ਰਾਸ਼ੀ ਉਡੀਕ ਰਹੇ ਹਨ।

2. ਸੋਚਾਂ ਵਿੱਚ ਡੁੱਬੀ ਇੱਕ ਮੁਟਿਆਰ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਦੀ। ਨਾਮ ਹੈ ਕਿਰਨਜੋਤ ਕੌਰ। ਕਿਰਨਜੋਤ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ, ਵਿਆਹ ਦਾ ਸ਼ਗੁਨ ਹਾਲੇ ਤੱਕ ਨਹੀਂ ਮਿਲਿਆ। ਕਿਰਨਜੌਤ ਨੇ ਦੱਸਿਆ ਕਿ ਉਸ ਦੇ ਮਾਂ-ਬਾਪ ਗਰੀਬ ਹਨ। ਬੜੀ ਮੁਸ਼ਕਿਲ ਨਾਲ ਉਸ ਦਾ ਵਿਆਹ ਕੀਤਾ ਸੀ। ਹੁਣ ਕਿਰਨਜੋਤ ਕੌਰ ਇੱਕ ਬੱਚੀ ਦੀ ਮਾਂ ਬਣ ਚੁੱਕੀ ਹੈ। ਵਿਆਹ ਵੇਲੇ ਤਾਂ ਬਾਦਲਾਂ ਦਾ ਸ਼ਗੁਨ ਨਹੀਂ ਮਿਲਿਆ, ਪਰ ਹੁਣ ਆਪਣੀ ਬੱਚੀ ਦੇ ਭਵਿੱਖ ਲਈ ਉਸ ਸ਼ਗੁਨ ਦੀ ਉਡੀਕ ਕਰ ਰਹੀ ਹੈ। ਸ਼ਗੁਨ ਦੇ ਪੈਸੇ ਲੈਣ ਲਈ ਹੋਇਆ ਖਰਚ ਵੀ ਕਿਰਨਜੋਤ ਦੇ ਮਲਾਲ ਦਾ ਕਾਰਨ ਹੈ। ਕਿਰਨਜੋਤ ਦੀ ਮਾਂ ਗੁਰਮੇਲ ਕੌਰ  ਸ਼ਗੁਨ ਸਕੀਮ ਲੈਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਥੱਕ ਚੁੱਕੀ ਹੈ। ਕਦੇ ਭਲਾਈ ਵਿਭਾਗ ਦੇ ਦਫਤਰ ਤੇ ਕਦੇ ਬੈਂਕ ਦੇ ਗੇੜਿਆਂ ਨੇ ਗੁਰਮੇਲ ਕੌਰ ਦੀਆਂ ਜੁੱਤੀਆਂ ਘਸਾ ਦਿੱਤੀਆਂ।

3.ਅਜਿਹੀ ਹੀ ਕਹਾਣੀ ਸੰਗਰੂਰ ਦੀ ਸੁੰਦਰ ਬਸਤੀ ਵਿੱਚ ਵਿਆਹੀ ਅਮਨ ਕੌਰ ਦੀ ਵੀ ਹੈ। ਅਮਨ ਕੌਰ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ। ਵਿਆਹ ਦੇ ਚਾਰ ਸਾਲ ਬਾਅਦ ਵੀ ਸਰਕਾਰ ਦਾ ਸ਼ਗੁਨ ਉਡੀਕ ਰਹੀ ਹੈ। ਕਦੇ ਅਮਨ ਕੌਰ ਤੇ ਕਦੇ ਉਸ ਦਾ ਮਾਂ-ਬਾਪ ਸ਼ਗੁਨ ਸਕੀਮ ਦੀ ਰਾਸ਼ੀ ਲੈਣ ਲਈ ਸਰਕਾਰੀ ਦਫਤਰਾਂ ਦੇ ਚੱਕਰ ਲਾਉਂਦੇ ਰਹੇ, ਪਰ ਹਾਲੇ ਤੱਕ ਸਫਲਤਾ ਨਹੀਂ ਮਿਲੀ।

4. ਲੁਧਿਆਣਾ ਦੇ ਜਵਾਹਰ ਨਗਰ ਵਿੱਚ ਰਹਿਣ ਵਾਲਾ ਇਹ ਬਾਪ ਵੀ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਟੁੱਟ ਚੁੱਕਿਆ ਹੈ। ਵਲਾਇਤੀ ਰਾਮ ਨੇ ਸਾਲ 2010 ਵਿੱਚ ਆਪਣੀ ਬੇਟੀ ਜੋਤੀ ਦਾ ਵਿਆਹ ਕੀਤਾ ਸੀ। ਵਿਆਹ ਤੋਂ 5 ਸਾਲ ਬਾਅਦ ਵੀ ਸ਼ਗਨ ਸਕੀਮ ਦਾ ਲਾਭ ਇਨ੍ਹਾਂ ਨੂੰ ਨਹੀਂ ਮਿਲਿਆ ਹੈ। ਵਲਾਇਤੀ ਰਾਮ ਨੇ ਬੇਟੀ ਦੇ ਵਿਆਹ ਵੇਲੇ 30 ਹਜ਼ਾਰ ਦਾ ਕਰਜ਼ ਚੁੱਕਿਆ ਸੀ ਜੋ ਕਿ ਹਾਲੇ ਤੱਕ ਮੋੜਿਆ ਨਹੀਂ ਜਾ ਸਕਿਆ।

5. ਲੁਧਿਆਣਾ ਦੇ ਰਹਿਣ ਵਾਲੇ ਮਸੂ ਰਾਮ ਅਤੇ ਬਲਬੀਰ ਕੌਰ ਦੀ ਪ੍ਰੇਸ਼ਾਨੀ ਦਾ ਵੀ ਇਹੀਕਾਰਨ ਹੈ। ਕਰਜ਼ਾ ਚੁੱਕ ਧੀ ਦਾ ਵਿਆਹ ਕੀਤਾ, ਆਸ ਸੀ ਸਰਕਾਰ ਤੋਂ ਕਿਸੇ ਮਦਦ ਦੀ। ਸਰਕਾਰ ਨੇ ਵਾਅਦਾ ਜੋ ਕੀਤਾ ਸੀ ਧੀ ਦੇ ਵਿਆਹ ਵੇਲੇ 15000 ਰੁਪਏ ਦੇ ਸ਼ਗੁਨ ਦਾ। 2012 ਵਿੱਚ ਇਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ ਕੀਤਾ,ਪਰ ਤਿੰਨ ਬੀਤ ਜਾਣ ਬਾਅਦ ਵੀ ਸ਼ਗੁਨ ਨਹੀਂ ਮਿਲਿਆ।
ਇਹ ਕਿੱਸੇ ਸਰਕਾਰੀ ਵਾਅਦਿਆਂ ਦੀ ਜ਼ਮੀਨੀ ਹਕੀਕਤ ਖੁਦ ਬਿਆਨ ਕਰ ਰਹੇ ਹਨ। ਇਹ ਕੁਝ ਕੁ ਕੇਸ ਨੇ, ਅਜਿਹੀਆਂ ਸੈਂਕੜੇ ਕਹਾਣੀਆਂ ਤੁਹਾਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਮਿਲ ਸਕਦੀਆਂ ਨੇ। ਇਹ ਸੱਚ ਲੋਕਾਂ ਦਾ ਹੈ, ਪਰ ਸਰਕਾਰ ਦਾ ਸੱਚ ਕੁਝ ਹੋਰ ਹੈ।
ਇਨ੍ਹਾਂ ਪਰਿਵਾਰਾਂ ਦੀ ਖੱਜਲ ਖੁਆਰੀ ਬਾਰੇ ਸੁਣਨ ਤੋਂ ਬਾਅਦ ਜਦੋਂ ਪੰਜਾਬ ਦੇ ਸਮਾਜਿਕ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੋਂ ਪੁੱਛਿਆ ਗਿਆ ਤਾਂ, ਉਨ੍ਹਾਂ ਦਾ ਜਵਾਬ ਅਚੰਭੇ ਚ ਪਾਉਣ ਵਾਲਾ ਸੀ।
ਸਮਾਜਿਕ ਸੁਰੱਖਿਆ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਉਨ੍ਹਾਂ ਦਾ ਇਸ ਸਕੀਮ ਤਹਿਤ ਕੋਈ ਬੈਕਲਾਗ ਨਹੀਂ। ਯਾਨੀ ਕਿ ਕੋਈ ਵੀ ਕੇਸ ਪੈਂਡਿੰਗ ਨਹੀਂ ਹੈ। 30 ਜੁਲਾਈ 2015 ਤੱਕ ਸਾਰੀਆਂ ਅਰਜ਼ੀਆਂ ਦਾ ਨਿਬੇੜਾ ਹੋ ਚੁੱਕਿਆ ਹੈ। 5-7 ਫੀਸਦੀ ਕੇਸ ਜੋ ਰਹਿੰਦੇ ਹਨ, ਉਹ ਤਕਨੀਕੀ ਤਰੁੱਟੀਆਂ ਕਾਰਨ ਹੋ ਸਕਦੇ ਹਨ।
ਮੰਤਰੀ ਜੀ ਦੇ ਇਸ ਜਵਾਬ ਨੇ ਸਾਡੇ ਸਾਹਮਣੇ ਕਈ ਹੋਰ ਸਵਾਲ ਖੜ੍ਹੇ ਕਰ ਦਿੱਤੇ ਨੇ।
ਪਹਿਲਾ ਸਵਾਲ: ਮੰਤਰੀ ਜੀ ਆਪਣੀ ਪਿੱਠ ਥਪਥਪਾ ਰਹੇ ਹਨ, ਫਿਰ ਉਹ ਲੋਕ ਕੌਣ ਹਨ ਜੋ ਸ਼ਗੁਨ ਸਕੀਮ ਦੀ ਪਰਚੀ ਲੈ ਕੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ।
ਦੂਜਾ ਸਵਾਲ: ਹੋ ਸਕਦਾ ਹੈ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਹੋਣ, ਪਰ ਕੀ ਉਹ ਸ਼ਗੁਨ ਧੀਆਂ ਦੀ ਝੋਲੀ ਪਿਆ ? ਇਸ ਦੀ ਪੜਤਾਲ ਕਰਨਾ ਸਰਕਾਰ ਦਾ ਕੰਮ ਨਹੀਂ ?
ਤੀਜਾ ਸਵਾਲ: ਇਹ ਕੈਸੀ ਸਰਕਾਰ, ਜਿਸ ਦੇ ਰਾਜ ਜੌਰਾਨ ਅਫਸਰਸ਼ਾਹੀ ਕਾਬੂ ਵਿੱਚ ਨਹੀਂ ?
ਚੌਥਾ ਸਵਾਲ: ਅਫਸਰਸ਼ਾਹੀ ਦਾ ਅਣਗੌਲਿਆ ਪਣ ਵੀ ਛੱਡੋ, ਮੰਨ ਲਿਆ ਕਿ ਇਹ ਕੇਸ ਤਕਨੀਕੀ ਕਾਰਨਾਂ ਕਰਕੇ ਪੈਂਡਿੰਗ ਹਨ, ਅਜਿਹੇ ਹਾਲਾਤਾਂ ਵਿੱਚ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਕਿਸ ਦਾ ਕੰਮ ਹੈ ? 
guljar2
ਸਰਕਾਰ ਮੁਤਾਬਕ, ਵਿਭਾਗ ਕੋਲ ਕੋਲੀ ਵੀ ਪੈਂਡਿੰਗ ਕੇਸ ਹੁਣ ਨਹੀਂ ਹੈ। ਸੂਚਨਾ ਅਧਿਕਾਰ ਤਹਿਤ ਪੰਜਾਬ ਦੇ  ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ ਕੋਲੋਂ ਲਏ ਗਏ ਕੁਝ ਅੰਕੜਿਆਂ ਤੋਂ ਇਹ ਜ਼ਰੂਰ ਸਾਫ ਹੁੰਦਾ ਹੈ ਕਿ 2013 ਤੱਕ ਕਿੰਨੇ ਲੋਕਾਂ ਨੂੰ ਸ਼ਗੁਨ ਸਕੀਮ ਲਈ ਸਾਲਾਂ ਦਾ  ਇੰਤਜ਼ਾਰ ਕਰਨਾ ਪਿਆ ਸੀ।
ਰਾਜ ਭਰ ਵਿੱਚ ਸ਼ਗਨ ਸਕੀਮ ਦੇ 78866 ਕੇਸ 28 ਮਾਰਚ, 2013 ਤਕ ਬਕਾਇਆ ਪਏ ਸਨ। ਸਾਲ 2009-10 ਤੋਂ ਸ਼ਗਨ ਸਕੀਮ ਨੂੰ ਬਰੇਕ ਲੱਗਣੀ ਸ਼ੁਰੂ ਹੋ ਗਈ ਸੀ। ਸਾਲ 2009-10 ਅਤੇ ਸਾਲ 2010-11 ਦੇ ਸ਼ਗਨ ਸਕੀਮ ਦੇ 49179 ਕੇਸ ਬਕਾਇਆ ਹੋ ਗਏ ਸਨ ਜੋ ਕਿ ਅੱਗੇ ਵਧਦੇ ਚਲੇ ਗਏ।  ਸਾਲ 2011-12 ਦੇ  11210 ਕੇਸ ਇਨ੍ਹਾਂ ਬਕਾਇਆ ਕੇਸਾਂ ਵਿਚ ਸ਼ਾਮਲ ਹੋਏ ਜਦੋਂ ਕਿ ਸਾਲ 2012-13 ਦੇ 18477 ਕੇਸਾਂ ਵਿੱਚ ਲੜਕੀਆਂ ਨੂੰ ਸ਼ਗਨ ਨਹੀਂ ਦਿੱਤਾ ਜਾ ਸਕਿਆ ਸੀ।
ਹੁਣ ਸਰਕਾਰ ਦਾ ਦਾਅਵਾ ਹੈ ਕਿ ਪੁਰਾਣੇ ਰਹਿੰਦੇ ਸਾਰੇ ਕੇਸ ਕਲੀਅਰ ਕਰ ਦਿੱਤੇ ਗਏ ਹਨ।
ਲੋਕਾਂ ਦੇ ਮਨਾਂ ਵਿੱਚ ਰੋਸ ਹੈ ਤੇ ਸਰਕਾਰ ਆਪਣੀ ਪਿੱਠ ਥਪਥਪਾ ਰਹੀ ਹੈ। ਸ਼ਗੁਨ ਸਕੀਮ ਦੀ ਸ਼ੁਰੂਆਤ ਕਰਨਾ, ਸ਼ਾਬਾਸ਼ੀ ਵਾਲੀ ਪਹਿਲ ਸੀ। ਪਰ ਸ਼ੁਰੂਆਤ ਕਾਫੀ ਨਹੀਂ, ਹਰ ਪਹਿਲ ਨੂੰ ਅੰਜਾਮ ਤੱਕ ਪਹੁੰਚਾਉਣਾ ਵੀ ਲਾਜ਼ਮੀ ਹੁੰਦਾ ਹੈ। ਸਮੇਂ ਦੇ ਨਾਲ ਜਦੋਂ ਪੈਸੇ ਦ ਕੀਮਤ ਘਟਦੀ ਹੈ ਤਾਂ ਅਜਿਹੀਆਂ ਸਕੀਮਾਂ ਦੀ ਧਨ ਰਾਸ਼ੀ ਵਿੱਚ ਵੀ ਸੋਧ ਕੀਤੇ ਜਾਣਾ ਚਾਹੀਦਾ ਸੀ। ਪਰ ਹੋਇਆ ਕੀ, ਸਮਾਜਿਕ ਸੁਰੱਖਿਆ ਵੈਲਫੇਅਰ ਵਿਭਾਗ ਦੀ ਵੈਬਸਾਈਟ ਤੋਂ ਲਏ ਅੰਕੜੇ ਸਪਸ਼ਟ ਕਰ ਦੇਣਗੇ। 
– ਸਾਲ 1997 ਵਿੱਚ ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਦੀ ਸਰਕਾਰ ਦੌਰਾਨ ਸ਼ਗੁਨ ਸਕੀਮ ਸ਼ੁਰੂ ਕੀਤੀ ਗਈ। ਉਸ ਵੇਲੇ ਅਨੁਸੂਚਿਤ ਜਾਤੀ ਦੀਆਂ ਲੜਕੀਆਂ, ਵਿਧਵਾਵਾਂ ਤੇ ਤਲਾਕਸ਼ੁਦਾ ਲੜਕੀਆਂ ਨੂੰ 5100 ਰੁਪਏ ਦੀ ਵਿੱਤੀ ਸਹਾਇਤਾ ਵਿਆਹ ਮੌਕੇ ਸ਼ਗਨ ਵਜੋਂ ਦੇਣ ਦੀ ਯੋਜਨਾ ਸੀ। ਜਿਨ੍ਹਾਂ ਪਰਿਵਾਰਾਂ ਦੀ ਆਮਦਨ ਪ੍ਰਤੀ ਸਾਲ 16000 ਰੁਪਏ ਤੋਂ ਵੱਧ ਨਹੀਂ ਸੀ, ਉਹ ਇਸ ਸਕੀਮ ਲਈ ਯੋਗ ਸਨ।
– ਸਾਲ 2004 ਵਿੱਚ ਲਾਭਪਾਤਰੀਆਂ ਦਾ ਦਾਇਰਾ ਵਧਾਇਆ ਗਿਆ ਅਤੇ ਸ਼ਗੁਨ ਸਕੀਮ ਦਾ ਨਾਮ ਆਸ਼ੀਰਵਾਦ ਸਕੀਮ ਕਰ ਦਿੱਤਾ ਗਿਆ। ਅਨੁਸੂਚਿਤ ਜਾਤੀਆਂ, ਇਸਾਈ ਬਰਾਦਰੀ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀ ਵਿਧਵਾ ਦੀ ਲੜਕੀ ਨੂੰ ਵਿਆਹ ਮੌਕੇ ਸ਼ਗਨ ਦਿੱਤੇ ਜਾਣਾ ਤੈਅ ਹੋਇਆ। ਸ਼ਗੁਨ ਦੀ ਰਾਸ਼ੀ 5100 ਤੋਂ ਵਧਾ ਕੇ 6100 ਕਰ ਦਿੱਤੀ ਗਈ।
– ਸਾਲ 2006 ਵਿੱਚ ਮਦਦ ਰਾਸ਼ੀ 6100 ਤੋਂ ਵਧਾ ਕੇ 15000 ਕਰ ਦਿੱਤੀ ਗਈ।
– ਸਾਲ 2007 ਵਿੱਚ ਬਿਨੈਕਾਰਾਂ ਦੀ ਸਲਾਨਾ ਆਮਦਨ ਪੇਂਡੂ ਖੇਤਰਾਂ ਲਈ 20,000 ਰੁਪਏ ਸਲਾਨਾ ਅਤੇ ਸ਼ਹਿਰੀ ਖੇਤਰਾਂ ਲਈ 27,500 ਰੁਪਏ ਸਲਾਨਾ ਤੋਂ ਵੱਧ ਨਹੀਂ ਹੋਣੇ ਚਾਹੀਦੇ, ਇਹ ਤੈਅ ਕੀਤਾ ਗਿਆ। ਸ਼ਗੁਨ ਦੀ ਰਾਸ਼ੀ ਵਿੱਚ ਕੋਈ ਵਾਧਾ ਨਹੀਂ।
– 2011-12 ਦੇ ਬਜਟ ਸੈਸ਼ਨ ਦੌਰਾਨ  30,000 ਰੁਪਏ ਸਲਾਨਾ ਤੱਕ ਕਮਾਉਣ ਵਾਲਿਆਂ  ਨੂੰ ਸ਼ਗੁਨ ਸਕੀਮ ਦਾ ਫਾਇਦਾ ਲੈਣ ਦੇ ਯੋਗ ਐਲਾਨਿਆ ਗਿਆ। ਇਹ ਦਾਇਰਾ ਹੁਣ 32,790  ਰੁਪਏ ਸਲਾਨਾ ਤੱਕ ਵਦਾ ਦਿੱਤੀ ਗਿਆ ਹੈ।

ਹੁਣ ਗੌਰ ਕਰਨ ਵਾਲੀ ਗੱਲ ਇਹ ਹੈ ਕਿ, 2002 ਤੋਂ 2007 ਤੱਕ ਕੈਪਟਨ ਸਰਕਾਰ ਵੇਲੇ 5 ਸਾਲਾਂ ਅੰਦਰ ਸ਼ਗਨ ਸਕੀਮ ਦੀ ਰਾਸ਼ੀ ਦੋ ਵਾਰ ਵਧਾਈ ਗਈ। ਪਹਿਲਾਂ 2004 ਵਿੱਚ ਅਤੇ ਫਿਰ 2006 ਵਿੱਚ।
ਪਰ 2007 ਤੋਂ ਹੁਣ ਤੱਕ ਯਾਨੀ ਕਿ 8 ਸਾਲਾਂ ਦੌਰਾਨ ਇੱਕ ਵਾਰ ਵੀ ਸ਼ਗੁਨ ਸਕੀਮ ਦੀ ਰਾਸ਼ੀ ਵਧਾਈ ਨਹੀਂ ਗਈ ਹੈ। ਹਾਂ, 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਜ਼ਰੂਰ ਕੀਤਾ ਸੀ ਕਿ ਸ਼ਗੁਨ ਸਕੀਮ ਦੀ ਰਾਸ਼ੀ 15,000 ਤੋਂ ਵਧਾ ਕੇ 30,000 ਰੁਪਏ ਕਰ ਦਿੱਤੀ ਜਾਵੇਗੀ। ਜਦੋਂ ਸੱਤਾ ਮਿਲੀ ਤਾਂ, ਸ਼ਾਇਦ ‘ਰਾਜ ਨਹੀਂ ਸੇਵਾ’ ਦਾ ਨਾਅਰਾ ਧੁੰਦਲਾ ਪੈ ਗਿਆ।
ਇਸ ਬਾਰੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਹਾਲੇ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦਾ ਡੇਢ ਸਾਲ ਬਾਕੀ ਹੈ। ਉਹ ਆਪਣਾ ਵਾਅਦਾ ਪੂਰਾ ਕਰ ਦੇਣਗੇ।ਮੰਤਰੀ ਜੀ! ਪੰਜਾਬ ਦੇ ਲੋਕ ਕਦੋਂ ਤੱਕ ਅਜਿਹੇ ਫੋਕੇ ਲਾਰਿਆਂ ਦੇ ਸਹਾਰੇ ਬੈਠੇ ਰਹਿਣਗੇ ? ਜਾਂ ਫਿਰ, 2017 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਬਹਿਲਾਉਣ ਵੇਲੇ ਸੁੱਟੋਗੇ ਉਹੀ 2012 ਦੀਆਂ ਚੋਣਾਂ ਵਾਲਾ ਪੱਤਾ ! ਖੈਰ, ਇੱਕ ਹੋਰ ਅੰਕੜਾ ਇੱਥੇ ਜਾਣਨਾ ਜ਼ਰੂਰੀ ਹੈ।
hr2-compressed
-ਗੁਆਂਢੀ ਸੂਬੇ ਹਰਿਆਣਾ ਵਿੱਚ ਅਜਿਹੀ ਹੀ ਸਕੀਮ ਇੰਦਿਰਾ ਗਾਂਧੀ ਪ੍ਰਿਯਾਦਰਸ਼ਨੀ ਵਿਵਾਹ ਸ਼ਗੁਨ ਯੋਜਨਾ ਦੇ ਨਾਮ ਨਾਲ ਚੱਲਦੀ ਹੈ। ਹਰਿਆਣਾ ਵਿੱਚ ਸ਼ਗੁਨ ਦੀ ਰਾਸ਼ੀ 31,000 ਰੁਪਏ ਹੈ।
-ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਕੰਨਿਆਦਾਨ ਯੋਜਨਾ ਤਹਿਤ ਕੁੜੀਆਂ ਦੇ ਵਿਆਹ ਵੇਲੇ ਸਹਾਇਤਾ ਦਿੱਤੀ ਜਾਂਦੀ ਹੈ। ਉਹ ਵੀ 25000 ਰੁਪਏ ਦੀ।
ਦੋ ਮੁੱਖ ਗੁਆਂਢੀ ਸੂਬਿਆਂ ਦੀ ਤੁਲਨਾ ਵਿੱਚ ਪੰਜਾਬ ‘ਚ ਹੀ ਇੰਨੀ ਘੱਟ ਰਾਸ਼ੀ ਹੈ, ਪਰ ਇਹ ਰਾਸ਼ੀ ਲੈਣ ਲਈ ਵੀ ਦਫਤਰਾਂ ਦੇ ਗੇੜੇ ਲਾਉਂਦਿਆ ਲੋਕਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ।
ਇਸ ਬਾਰੇ ਵੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸਾਰੇ ਸੂਬੇ ਉਨ੍ਹਾਂ ਦੀ ਨਕਲ ਕਰ ਰਹੇ ਹਨ, ਸ਼ਗਨ ਸਕੀਮ ਸਭ ਤੋਂ ਪਹਿਲਾਂ ਪੰਜਾਬ ਵਿੱਚ ਅਕਾਲੀ-ਬੀਜੇਪੀ ਸਰਕਾਰ ਨੇ ਸ਼ੁਰੂ ਕੀਤੀ ਸੀ।
ਸਰਕਾਰੀ ਵਾਅਦਿਆਂ ਦੀ ਹਕੀਕਤ ਤੁਹਾਡੇ ਸਾਹਮਣੇ ਹੈ। ਜਿੰਨਾਂ ਵਾਅਦਿਆਂ ਦੇ ਸਹਾਰੇ ਸੱਤਾ ਹਾਸਿਲ ਕੀਤੀ, ਕੋਈ ਗਰੰਟੀ ਨਹੀਂ ਕਿ ਉਹ ਵਾਅਦੇ ਪੂਰੇ ਹੋਣ। ਪਰ ਜਨਤਾ ਲਈ ਆਪਣੇ ਹੱਕ ਜਾਨਣੇ ਲਾਜ਼ਮੀ ਹਨ। ਸ਼ਗਨ ਸਕੀਮ ਲਈ ਕੌਣ ਯੋਗ ਬਿਨੈਕਾਰ ਹੈ, ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ। ਪੰਜਾਬ ਸਰਕਾਰ ਦੇ ਲੋਕ ਭਲਾਈ ਵਿਭਾਗ ਦੀ ਵੈਬਸਾਈਟ ਮੁਤਾਬਕ
-ਅਨੁਸੂਚਿਤ ਜਾਤੀਆਂ/ਈਸਾਈ ਬਰਾਦਰੀ , ਪੱਛੜੀਆਂ ਸ਼੍ਰੇਣੀਆਂ/ਜਾਤੀਆਂ, ਆਰਥਿਕ ਤੌਰ ‘ਤੇ ਪੱਛੜੇ ਵਰਗਾਂ, ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਦੇ ਮੁੜ ਵਿਆਹ ਸਮੇਂ ਸ਼ਗੁਨ ਸਕੀਮ ਤਹਿਤ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ।
-15000 ਰੁਪਏ ਦੀ ਰਾਸ਼ੀ ਸ਼ਗੁਨ ਵਜੋਂ ਦਿੱਤੀ ਜਾਂਦੀ ਹੈ।
-ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।
-ਪਰਿਵਾਰ ਦੀ ਸਲਾਨਾ ਆਮਦਨ 32,790 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
-ਸਕੀਮ ਦਾ ਲਾਭ ਲੈਣ ਲਈ ਦਰਖਾਸਤ ਵਿਆਹ ਤੋਂ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ, ਜਾਂ ਫਿਰ ਵਿਆਹ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ।
-ਲੜਕੀ ਦੇ ਮਾਤਾ-ਪਿਤਾ ਪੰਜਾਬ ਦੇ ਪੱਕੇ ਵਾਸੀ ਹੋਣ।
-ਪਰਿਵਾਰ ਦੀਆਂ ਦੋ ਲੜਕੀਆਂ ਤੱਕ ਹੀ ਸ਼ਗਨ ਸਕੀਮ ਸੀਮਤ ਹੈ।

 

First Published: Saturday, 19 September 2015 5:48 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ...

  ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ