ਪਠਾਨਕੋਟ 'ਚ ਫਿਰ ਦਹਿਸ਼ਤ, ਕਾਰ ਖੋਹ ਕੇ ਦੋ ਸ਼ੱਕੀ ਫਰਾਰ

By: ABP Sanjha | | Last Updated: Monday, 16 April 2018 1:15 PM
ਪਠਾਨਕੋਟ 'ਚ ਫਿਰ ਦਹਿਸ਼ਤ, ਕਾਰ ਖੋਹ ਕੇ ਦੋ ਸ਼ੱਕੀ ਫਰਾਰ

ਪਠਾਨਕੋਟ: ਇੱਥੋਂ ਦੇ ਸਰਹੱਦੀ ਇਲਾਕੇ ਬਮਿਆਲ ਵਿੱਚ ਦੋ ਸ਼ੱਕੀ ਵਿਅਕਤੀ ਵੇਖੇ ਗਏ ਜਿਨ੍ਹਾਂ ਨੇ ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਲੈਂਦਿਆਂ ਇੱਕ ਵਿਅਕਤੀ ਤੋਂ ਉਸ ਦੀ ਕਾਰ ਖੋਹ ਲਈ। ਪੁਲਿਸ ਚੌਕਸੀ ਕਾਰਨ ਉਹ ਕਾਰ ਨੂੰ ਪਿੰਡ ਕੋਟ ਪੰਨੂੰ ਨੇੜੇ ਛੱਡ ਕੇ ਭੱਜ ਗਏ।

 

ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਚੌਕਸੀ ਹੋਰ ਵਧਾ ਦਿੱਤੀ ਹੈ। ਦੋਵੇਂ ਸ਼ੱਕੀਆਂ ਨੂੰ ਫੜਨ ਲਈ ਪੁਲਿਸ ਤੇ ਫੌਜ ਵੱਲੋਂ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਭਾਰਤ-ਪਾਕਿ, ਪੰਜਾਬ ਤੇ ਜੰਮੂ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਫਿਲਹਾਲ ਪਠਾਨਕੋਟ ਤੇ ਜੰਮੂ-ਕਸ਼ਮੀਰ ਦੇ ਕਠੂਆ ਵਿੱਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਹੈ।

 

ਸ਼ੱਕੀਆਂ ਵੱਲੋਂ ਖੋਹੀ ਗਈ ਕਾਰ ਦੇ ਮਾਲਕ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਘਰ ਜਾ ਰਿਹਾ ਸੀ ਤਾਂ ਫੌਜੀ ਵਰਦੀ ਵਿੱਚ ਸੜਕ ਕਿਨਾਰੇ ਖਲੋਤੇ ਦੋ ਵਿਅਕਤੀਆਂ ਨੇ ਉਸ ਕੋਲੋਂ ਲਿਫਟ ਮੰਗੀ। ਜਦੋਂ ਉਸ ਨੇ ਦੋਵਾਂ ਨੂੰ ਆਪਣੀ ਕਾਰ ’ਚ ਬਿਠਾਇਆ ਤਾਂ ਉਨ੍ਹਾਂ ’ਚੋਂ ਇੱਕ ਜਣੇ ਦੇ ਫੋਨ ਦੀ ਲਾਈਟ ਜਗੀ ਤੇ ਉਸ ਨੇ ਉਨ੍ਹਾਂ ਦਾ ਚਿਹਰਾ ਵੇਖਿਆ।

 

ਉਸ ਦੇ ਦੱਸਣ ਮੁਤਾਬਕ ਦੋਵਾਂ ਦੀਆਂ ਮੁੱਛਾਂ ਕੱਟੀਆਂ ਹੋਈਆਂ ਸਨ ਤੇ ਉਨ੍ਹਾਂ ਕੋਲ ਹਥਿਆਰ ਵੀ ਸੀ। ਇਸੇ ਲਈ ਉਸ ਨੂੰ ਸ਼ੱਕ ਹੋਇਆ ਤੇ ਉਸ ਨੇ ਕਾਰ ਰੋਕ ਦਿੱਤੀ। ਉਸ ਦੀ ਦੋਵਾਂ ਸ਼ੱਕੀਆਂ ਨਾਲ ਹੱਥੋਪਾਈ ਵੀ ਹੋਈ ਪਰ ਉਹ ਆਪਣੀ ਜਾਨ ਬਚਾਉਂਦਾ ਮੌਕੇ ਤੋਂ ਭੱਜ ਗਿਆ। ਉਸ ਦੀ ਕਾਰ ਥੋੜੀ ਦੂਰ ਜਾ ਕੇ ਮਿਲੀ। ਇਸ ਪਿੱਛੋਂ ਉਸ ਨੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਅਜੇ ਇਸ ਮਾਮਲੇ ਸਬੰਧੀ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ।

 

First Published: Monday, 16 April 2018 1:15 PM

Related Stories

ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਰਾਹੁਲ ਗਾਂਧੀ ਦਾ ਵੱਡਾ ਦਾਅ, ਕਮਲਨਾਥ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭੁਪਾਲ: ਇਸੇ ਸਾਲ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ

ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ
ਜਨਤਾ ਨੇ ਦਿਖਾਈ ਤਾਕਤ, ਮੁੱਖ ਮੰਤਰੀ ਨੂੰ ਦਿੱਸੇ ਦਿਨ 'ਚ ਤਾਰੇ

ਲਖਨਊ: ਕਹਿੰਦੇ ਹਨ ਜਦੋਂ ਲੋਕ ਜਾਗ ਜਾਂਦੇ ਹਨ ਤਾਂ ਤਖ਼ਤਾਂ ਨੂੰ ਹਿਲਾ ਦਿੰਦੇ ਹਨ।

ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ
ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

ਲਖਨਊ: ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕੁਸ਼ੀਨਗਰ ਵਿੱਚ ਵੀਰਵਾਰ ਸਵੇਰ ਸਕੂਲ ਵੈਨ ਦੇ

ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ
ਰਾਮ ਰਹੀਮ ਦੇ ਪੋਤੜੇ ਫੋਲਗੀ ਇਹ ਕਿਤਾਬ

ਨਵੀਂ ਦਿੱਲੀ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ ਕਾਲ਼ੇ

ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 
ਟਰੰਪ ਦੇ ਇੱਕ ਵਾਰ ਨਾਲ ਅਮਰੀਕਾ ’ਚ ਫਸਣਗੇ 1 ਲੱਖ ਭਾਰਤੀ 

ਵਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਕਹਾਉਣ ਵਾਲੇ ਅਮਰੀਕੀ

ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ
ਹੁਣ Google ਬਾਬਾ 'ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ

ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ
ਬਲਾਤਕਾਰੀ ਆਸਾਰਾਮ ਨੂੰ ਤਾਉਮਰ ਕੈਦ

ਜੋਧਪੁਰ: ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ

H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ
H-1B ਵੀਜ਼ਾ: ਭਾਰਤੀ ਮੂਲ ਦੀਆਂ ਕੰਪਨੀਆਂ 'ਤੇ ਚੱਲਿਆ ਅਮਰੀਕੀ ਕੁਹਾੜਾ

ਵਾਸ਼ਿੰਗਟਨ: ਸਿਖਰਲੀਆਂ ਸੱਤ ਭਾਰਤੀ ਆਈਟੀ ਕੰਪਨੀਆਂ ਨੂੰ H-1B ਵੀਜ਼ਾ ਮਿਲਣ ਵਿੱਚ