ਉਪਾਸਨਾ ਦੀ 'ਗ਼ਲਤਫ਼ਹਿਮੀ' ਨੇ ਬੁਰਾ ਫਸਾਇਆ ਟੈਕਸੀ ਚਾਲਕ

By: ABP Sanjha | | Last Updated: Tuesday, 13 March 2018 10:16 AM
ਉਪਾਸਨਾ ਦੀ 'ਗ਼ਲਤਫ਼ਹਿਮੀ' ਨੇ ਬੁਰਾ ਫਸਾਇਆ ਟੈਕਸੀ ਚਾਲਕ

ਚੰਡੀਗੜ੍ਹ: ਪੰਜਾਬੀ ਤੇ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਤੇ ਕਾਮੇਡੀ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ’ ਵਿੱਚ ਕਪਿਲ ਸ਼ਰਮਾ ਦੀ ਭੂਆ ਦਾ ਕਿਰਦਾਰ ਨਿਭਾਉਣ ਵਾਲੀ ਉਪਾਸਨਾ ਸਿੰਘ ਨੇ ਇੱਥੇ ਇੱਕ ਟੈਕਸੀ ਡਰਾਈਵਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।

 

ਉਪਾਸਨਾ ਸਿੰਘ ਵੱਲੋਂ ਇਸ ਸਬੰਧੀ ਚਾਲਕ ਖ਼ਿਲਾਫ਼ ਪੁਲੀਸ ਕੰਟਰੋਲ ਰੂਮ ’ਤੇ ਸ਼ਿਕਾਇਤ ਵੀ ਦਿੱਤੀ ਗਈ ਜਿਸ ਤੋਂ ਹਰਕਤ ’ਚ ਆਈ ਪੁਲੀਸ ਨੇ ਟੈਕਸੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪਰ ਬਾਅਦ ਵਿੱਚ ਸ਼ਿਕਾਇਤਕਰਤਾ ਦਾ ਡਰਾਈਵਰ ਨਾਲ ਲਿਖਤੀ ਸਮਝੌਤਾ ਹੋਣ ਕਰ ਕੇ ਪੁਲੀਸ ਨੇ ਚਾਲਕ ਨੂੰ ਬਿਨਾ ਕੋਈ ਕਾਰਵਾਈ ਕੀਤੇ ਛੱਡ ਦਿੱਤਾ।

 

ਅਦਾਕਾਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਲਈ ਲਾਂਡਰਾਂ ਆਈ ਹੋਈ ਹੈ ਤੇ ਜ਼ੀਰਕਪੁਰ ਦੇ ਹੋਟਲ ਰਮਾਡਾ ਵਿੱਚ ਰਹਿ ਰਹੀ ਹੈ। ਉਹ ਆਪਣੀ ਟੀਮ ਦੇ ਹੋਰਨਾਂ ਮੈਂਬਰਾਂ ਨਾਲ ਸ਼ੂਟਿੰਗ ਲਈ ਲਾਂਡਰਾ ਗਈ ਸੀ। ਉੱਥੋਂ ਦੇਰ ਰਾਤ ਉਨ੍ਹਾਂ ਨੂੰ ਮੁੜ ਹੋਟਲ ਪਹੁੰਚਣਾ ਸੀ। ਉਸ ਨੇ ਦੱਸਿਆ ਕਿ ਸ਼ੂਟਿੰਗ ਤੋਂ ਵਾਪਸ ਜਿਸ ਟੈਕਸੀ ਵਿੱਚ ਉਹ ਹੋਟਲ ਆ ਰਹੀ ਸੀ ਤਾਂ ਟੈਕਸੀ ਦੇ ਡਰਾਈਵਰ ਵਿਵੇਕ ਨੇ ਜਾਣਬੁੱਝ ਕੇ ਟੈਕਸੀ ਨੂੰ ਏਅਰੋਸਿਟੀ ਰੋਡ ’ਤੇ ਲੈ ਲਿਆ। ਰਾਤ ਕਰੀਬ 10 ਵਜੇ ਸੜਕ ਬਿਲਕੁਲ ਸੁੰਨਸਾਨ ਸੀ। ਸੁੰਨਸਾਨ ਸੜਕ ਨੂੰ ਦੇਖ ਕੇ ਉਹ ਕਾਫੀ ਡਰ ਗਈ ਅਤੇ ਉਸ ਨੇ ਨਾਲ ਦੇ ਨਾਲ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰ ਦਿੱਤਾ।

 

ਥਾਣਾ ਜ਼ੀਰਕਪੁਰ ਦੇ ਮੁਖੀ ਇੰਸਪੈਕਟਰ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਤੁਰੰਤ ਮੌਕੇ ’ਤੇ ਪਹੁੰਚ ਗਈ ਸੀ। ਪੁਲੀਸ ਪਾਰਟੀ ਨੇ ਉਪਾਸਨਾ ਸਿੰਘ ਨੂੰ ਤੁਰੰਤ ਦੂਜੀ ਗੱਡੀ ਰਾਹੀਂ ਹੋਟਲ ਰਮਾਡਾ ਭੇਜ ਕੇ ਟੈਕਸੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਪਰ ਬਾਅਦ ਵਿੱਚ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ। ਡਰਾਈਵਰ ਨੇ ਆਪਣੀ ਗਲਤੀ ਮੰਨਦੇ ਹੋਏ ਉਪਾਸਨਾ ਸਿੰਘ ਤੋਂ ਲਿਖਤੀ ਮੁਆਫ਼ੀ ਮੰਗੀ, ਜਿਸ ’ਤੇ ਅਦਾਕਾਰਾ ਨੇ ਸ਼ਿਕਾਇਤ ਵਾਪਸ ਲੈ ਲਈ ਤੇ ਅੱਜ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਮੁਬੰਈ ਲਈ ਰਵਾਨਾ ਹੋ ਗਈ।

 

ਦੂਜੇ ਪਾਸੇ ਡਰਾਈਵਰ ਵਿਵੇਕ ਤੇ ਟੈਕਸੀ ਦੇ ਮਾਲਕ ਸੰਦੀਪ ਨੇ ਕਿਹਾ ਕਿ ਲੰਘੀ ਰਾਤ ਏਅਰੋਸਿਟੀ ਰੋਡ ਸੁੰਨਸਾਨ ਸੀ ਜਿੱਥੇ ਅਚਾਨਕ ਗੱਡੀ ਖ਼ਰਾਬ ਹੋ ਗਈ। ਉਪਾਸਨਾ ਸਿੰਘ ਨੂੰ ਸ਼ੱਕ ਹੋਇਆ ਕਿ ਡਰਾਈਵਰ ਵੱਲੋਂ ਜਾਣਬੁੱਝ ਕੇ ਗੱਡੀ ਨੂੰ ਖ਼ਰਾਬ ਕੀਤਾ ਗਿਆ ਹੈ ਜਦੋਂਕਿ ਡਰਾਈਵਰ ਨੇ ਨਾਲੋ ਨਾਲ ਦੂਜੀ ਟੈਕਸੀ ਸੱਦ ਲਈ ਸੀ ਜੋ ਦਸ ਮਿੰਟਾਂ ਵਿੱਚ ਹੀ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਦਾਅਵਾ ਕੀਤਾ ਕਿ ਉਪਾਸਨਾ ਸਿੰਘ ਨੂੰ ਗਲਤਫ਼ਹਿਮੀ ਹੋਈ ਸੀ। ਉਨ੍ਹਾਂ ਕਿਹਾ ਕਿ ਉਪਾਸਨਾ ਸਿੰਘ ਇਕੱਲੀ ਨਹੀਂ ਸੀ ਸਗੋਂ ਉਸ ਨਾਲ ਉਸ ਦੀ ਮਹਿਲਾ ਸਹਾਇਕ ਅਤੇ ਇਕ ਹੋਰ ਵਿਅਕਤੀ ਵੀ ਸੀ ਤੇ ਉਨ੍ਹਾਂ ਸਾਹਮਣੇ ਡਰਾਈਵਰ ਪ੍ਰੇਸ਼ਾਨ ਕਿਵੇਂ ਕਰ ਸਕਦਾ ਸੀ।

First Published: Tuesday, 13 March 2018 10:05 AM

Related Stories

ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ ਸਾਲ ਕੈਦ
ਕਬੂਤਰਬਾਜ਼ੀ ਕੇਸ 'ਚ ਦਲੇਰ ਮਹਿੰਦੀ ਨੂੰ ਦੋ...

ਚੰਡੀਗੜ੍ਹ: ਪਟਿਆਲਾ ਦੀ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ

ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ
ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ

ਨਵੀਂ ਦਿੱਲੀ: ਲੰਮੇ ਸਮੇਂ ਮਗਰੋਂ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਟੀਵੀ ਦੀ ਦੁਨੀਆ

'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ ‘ਭਰਤ’!
'ਟਾਈਗਰ’ ਤੇ ‘ਸੁਲਤਾਨ’ ਵਾਂਗ ਧੂਮ ਮਚਾਏਗੀ...

ਮੁੰਬਈ: ਸਲਮਾਨ ਖਾਨ ਦੀ ਅਗਲੀ ਫਿਲਮ ‘ਭਰਤ’ ਜਲਦ ਆ ਰਹੀ ਹੈ। ਸਲਮਾਨ ਖ਼ਾਨ ਨਾਲ ਦੋ