ਵਿਕਾਸ ਬਰਾਲਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

By: ਰਵੀ ਇੰਦਰ ਸਿੰਘ | | Last Updated: Thursday, 11 January 2018 3:47 PM
ਵਿਕਾਸ ਬਰਾਲਾ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ

ਚੰਡੀਗੜ੍ਹ: ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਨੂੰ ਅੱਜ ਲੰਮੇ ਇੰਤਜ਼ਾਰ ਤੋਂ ਬਾਅਦ ਜ਼ਮਾਨਤ ਮਿਲ ਗਈ ਹੈ। ਵਿਕਾਸ ‘ਤੇ ਹਰਿਆਣਾ ਦੇ ਆਈ.ਏ.ਐੱਸ. ਅਧਿਕਾਰੀ ਦੀ ਧੀ ਵਰਣਿਕਾ ਕੁੰਡੂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹਨ। ਵਿਕਾਸ ਪਿਛਲੇ 5 ਮਹੀਨਿਆਂ ਤੋਂ ਪੁਲਿਸ ਹਿਰਾਸਤ ਵਿੱਚ ਸੀ। ਜ਼ਮਾਨਤ ਦੇਣ ਸਮੇਂ  ਅਦਾਲਤ ਨੇ ਮੁਲਜ਼ਮ ਨੂੰ ਸ਼ਿਕਾਇਤਕਰਤਾ ਤੇ ਉਸ ਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।

 

ਇਹ ਮਾਮਲਾ 3 ਤੇ 4 ਅਗਸਤ 2017 ਦੀ ਰਾਤ ਦਾ ਹੈ। ਵਰਣਿਕਾ ਕੁੰਡੂ ਨੇ ਬੀਜੇਪੀ ਪ੍ਰਧਾਨ ਤੇ ਉਸ ਦੇ ਦੋਸਤ ਦੇ ਪੁੱਤਰ ‘ਤੇ ਉਸ ਦਾ ਪਿੱਛਾ ਕਰਨ ਤੇ ਅਗ਼ਵਾ ਕਰਨ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ 9 ਅਗਸਤ ਨੂੰ ਪੁੱਛ ਗਿੱਛ ਲਈ ਸੈਕਟਰ 26 ਦੇ ਥਾਣੇ ਸੱਦੇ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਆਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

 

ਇਸ ਤੋਂ ਬਾਅਦ ਵਿਕਾਸ ਬਰਾਲਾ ਨੇ ਕਈ ਵਾਰ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ ਪਰ ਸਫਲ ਨਹੀਂ ਹੋਇਆ। ਬੀਤੇ ਦਿਨੀਂ ਇਸੇ ਮਾਮਲੇ ਬਾਰੇ ਵਰਣਿਕਾ ਕੁੰਡੂ ਨੂੰ ਪੁੱਛ-ਗਿੱਛ ਲਈ ਅਦਾਲਤ ਵੀ ਸੱਦਿਆ ਗਿਆ ਸੀ। ਇਹ ਮਾਮਲਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਜਾਰੀ ਹੈ।

First Published: Thursday, 11 January 2018 3:44 PM

Related Stories

ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ
ਪੈਟਰੋਲ ਪੰਪ ਕਰਿੰਦਿਆਂ ਨੂੰ ਗੋਲ਼ੀਆਂ ਮਾਰ ਲੁੱਟੇ 17 ਲੱਖ

ਅਬੋਹਰ: ਪੰਜਾਬ-ਰਾਜਸਥਾਨ ਦੇ ਨਾਲ ਲਗਦੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਦਾਵਾਲਾ

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ
ਰਿਆਨ ਕਤਲ ਕਾਂਡ 'ਚ ਪਿੰਟੋ ਪਰਿਵਾਰ ਨੂੰ ਰਾਹਤ

ਚੰਡੀਗੜ੍ਹ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਦੇ ਕਤਲ ਮਾਮਲੇ ਵਿੱਚ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!
ਪਵਿੱਤਰ ਸ਼ਹਿਰ ਦਾ ਦਰਜਾ ਸਿਰਫ ਵਿਖਾਵਾ!

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਨੂੰ ਬੇਸ਼ੱਕ ਪਵਿੱਤਰ

ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ
ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਖਹਿਰਾ ਨਾਲ ਸਿੰਗ ਫਸਾਉਣਗੇ ਰਾਣਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਦਾ ਅਹੁਦਾ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ
ਰਾਹੁਲ ਦਾ ਫੈਸਲਾ ਸਿਰ ਮੱਥੇ: ਰਾਣਾ ਗੁਰਜੀਤ

ਚੰਡੀਗੜ੍ਹ: ਤਾਜ਼ਾ-ਤਾਜ਼ਾ ਮੰਤਰੀ ਦੀ ਕੁਰਸੀ ਖੁੱਸਣ ਮਗਰੋਂ ਰਾਣਾ ਗੁਰਜੀਤ ਨੇ

ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ
ਮਾਛੀਵਾੜਾ 'ਚ 20 ਕਰੋੜ ਦੀ ਹੈਰੋਇਨ ਜ਼ਬਤ

ਲੁਧਿਆਣਾ: ਪੁਲਿਸ ਨੇ ਮਾਛੀਵਾੜਾ ਤੋਂ 5 ਕਿੱਲੋ ਹੈਰੋਇਨ ਕਾਬੂ ਕੀਤੀ ਹੈ। ਕੌਮਾਂਤਰੀ