ਹਰਸਿਮਰਤ ਬਾਦਲ ਦੇ ਹਲਕੇ 'ਚ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ

By: ABP SANJHA | | Last Updated: Monday, 20 March 2017 5:59 PM
ਹਰਸਿਮਰਤ ਬਾਦਲ ਦੇ ਹਲਕੇ 'ਚ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ

ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹਲਕਾ ਬਠਿੰਡਾ ਦੇ ਪਿੰਡ ਹਰਰਾਏਪੁਰ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਛੇ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਦੇ ਲੋਕਾਂ ਨੂੰ ਪਾਣੀ ਦੋ ਕਿਲੋਮੀਟਰ ਤੋਂ ਲੈ ਕੇ ਆਉਣਾ ਪੈਂਦਾ ਹੈ। ਉਂਜ ਪਾਣੀ ਦੀ ਸਮੱਸਿਆ ਇਸ ਪਿੰਡ ਵਿੱਚ ਸ਼ੁਰੂ ਤੋਂ ਹੀ ਸੀ ਪਰ ਪਿਛਲੇ ਛੇ-ਸੱਤ ਮਹੀਨਿਆਂ ਤੋਂ ਇੱਥੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਲਈ ਮਜਬੂਰ ਹੋ ਕੇ ਲੋਕਾਂ ਨੂੰ ਪਾਣੀ ਕਈ ਕਈ  ਕਿਲੋਮੀਟਰ ਤੋਂ ਲਿਆ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਹਾਈਵੇ ਉੱਤੇ ਸਥਿਤ ਇਸ ਪਿੰਡ ਵਿੱਚ ਪਾਣੀ ਆਪੋ ਆਪਣੇ ਸਾਧਨਾਂ ਰਾਹੀਂ ਲੋਕ ਲਿਆਂਦੇ ਦੇਖੇ ਜਾਂਦੇ ਹਨ। ਪਿੰਡ ਦਾ ਜ਼ਮੀਨੀ ਪਾਣੀ ਖ਼ਰਾਬ ਹੋਣ ਕਾਰਨ ਕੁਝ ਲੋਕ ਮਜਬੂਰਨ ਇਹੀ ਪਾਣੀ ਪੀ ਰਹੇ ਹਨ। ਇਸ ਕਾਰਨ ਪਿੰਡ ਵਿੱਚ ਕਈ ਲੋਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਪਾਣੀ ਦੀ ਕਿੱਲਤ ਦਾ ਸਭ ਤੋਂ ਜ਼ਿਆਦਾ ਸਾਹਮਣਾ ਮਹਿਲਾਵਾਂ ਨੂੰ ਕਰਨਾ ਪੈ ਰਿਹਾ ਹੈ। ਇਸ ਲਈ ਪਿੰਡ ਦੇ ਕੁਝ ਲੋਕ ਕਿਰਾਏ ਉੱਤੇ ਪਾਣੀ ਵਾਲਾ ਟੈਂਪੂ ਦੂਜੇ ਥਾਵਾਂ ਤੋਂ ਮੰਗਵਾਉਂਦੇ ਹਨ।
ਦੂਜੇ ਪਾਸੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਪਿੰਡ ‘ਚ ਆਪਣੇ ਵਾਟਰ ਵਰਕਸ ਦੀ ਲੋੜ ਹੈ। ਇਸ ਸਬੰਧੀ ਜਗ੍ਹਾ ਵੀ ਫਾਈਨਲ ਹੋ ਗਈ ਸੀ ਪਰ ਪਿੰਡ ਵਾਸੀਆਂ ਦੇ ਆਪਸੀ ਤਕਰਾਰ ਕਾਰਨ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਸਕੇ। ਪਾਣੀ ਸਪਲਾਈ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਦੇ ਕੰਮ ਕਾਰਨ ਵੀ ਸਪਲਾਈ ਬੰਦ ਸੀ ਪਰ ਹੁਣ ਪਾਈਪ ਲਾਈਨ ਦਾ ਕੰਮ ਤਕਰੀਬਨ ਮੁਕੰਮਲ ਹੋਣ ਨੇੜੇ ਹੈ। ਹਫ਼ਤੇ ਦੇ ਅੰਦਰ ਅੰਦਰ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।
First Published: Monday, 20 March 2017 5:59 PM

Related Stories

ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ
ਕਿਸਾਨ ਜਥੇਬੰਦੀਆਂ ਮੰਨੀਆਂ, ਧਰਨੇ ਲਈ ਹੋਰ ਥਾਂ ਦੀ ਮਨਜ਼ੂਰੀ ਮੰਗੀ

ਚੰਡੀਗੜ੍ਹ: ਹਾਈਕੋਰਟ ਦੇ ਹੁਕਮਾਂ ਅਨੁਸਾਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ

ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ
ਰਾਮ ਰਹੀਮ ਦੇ ਘਰ 'ਤੇ ਪੁਲਿਸ ਨੇ ਮਾਰਿਆ ਛਾਪਾ

ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਗੰਗਾਨਗਰ

ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'
ਕਾਂਗਰਸ ਦੇ ਜਾਖੜ ਤੇ 'ਆਪ' ਦੇ ਖਜੂਰੀਆ ਵਿਰੁੱਧ ਬੀਜੇਪੀ ਦਾ ਸਲਾਰੀਆ 'ਬੰਬ'

ਗੁਰਦਾਸਪੁਰ: ਵਿਰੋਧੀਆਂ ਧਿਰਾਂ ‘ਚੋਂ ਸਭ ਤੋਂ ਦੇਰ ਨਾਲ ਅੱਜ ਭਾਜਪਾ ਨੇ ਵੀ

ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ
ਜਲੰਧਰ 'ਚ ਔਰਤ ਦਾ ਕਤਲ, ਸੀਸੀਟੀਵੀ 'ਚ ਸੱਸ ਕੈਦ

ਜਲੰਧਰ: ਸ਼ਹਿਰ ਦੇ ਪੌਸ਼ ਇਲਾਕੇ ਕਰੋਲ ਬਾਗ ‘ਚ ਇੱਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਗਲਾ

ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ
ਕੈਪਟਨ ਸਰਕਾਰ ਦੇ ਕਿਸਾਨਾ ਦਮਨ ਵਿਰੁੱਧ ਡਟੀਆਂ ਜਮਹੂਰੀ ਜਥੇਬੰਦੀਆਂ

ਚੰਡੀਗੜ੍ਹ: ਪੰਜਾਬ ਦੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਸੀ.ਪੀ.ਆਈ. ਐਮ.ਐਲ. ਨਿਊ

ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ
ਬਲਾਤਕਾਰੀ ਬਾਬੇ ਰਾਮ ਰਹੀਮ ਖ਼ਿਲਾਫ਼ ਇੱਕ ਹੋਰ ਕਤਲ ਕੇਸ

ਮੋਗਾ: ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਡੇਰਾ ਪ੍ਰੇਮੀ ਜਗਸੀਰ ਸਿੰਘ ਦਾ ਕਥਿਤ ਕਤਲ

ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!
ਬੁਲੇਟ ਦੇ ਪਟਾਕੇ ਮਰਵਾਉਣ ਵਾਲਿਆਂ ਦੀ ਸ਼ਾਮਤ, 5 ਸਾਲ ਜਾਣਾ ਪਉ ਜੇਲ੍ਹ!

ਚੰਡੀਗੜ੍ਹ: ਹੁਣ ਪਟਾਕੇ ਦੀ ਅਵਾਜ਼ ਕੱਢਣ ਵਾਲੇ ਸਾਇਲੰਸਰਾਂ, ਮਲਟੀਟੋਨ ਹਾਰਨ ਤੇ

ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ
ਕੈਪਟਨ ਸਰਕਾਰ ਨੂੰ ਝਟਕਾ! ਹਾਈਕੋਰਟ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ

ਚੰਡੀਗੜ੍ਹ: ਕਿਸਾਨਾਂ ਦੇ ਧਰਨੇ ਨੂੰ ਗ਼ੈਰਕਾਨੂੰਨੀ ਐਲਾਨਣ ਵਾਲੀ ਪਟੀਸ਼ਨ ‘ਤੇ

ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ
ਆਪ' ਉਮੀਦਵਾਰ ਦੇ ਸੁਰੱਖਿਆ ਗਾਰਡ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ

ਪਠਾਨਕੋਟ: ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਮੌਤ ਹੋ ਜਾਣ ਕਾਰਨ ਵਿਹਲੀ ਹੋਈ