ਪੰਜਾਬ ਦਾ ਵਿਗੜੀ ਆਬੋ-ਹਵਾ, ਮੌਸਮ ਵਿਭਾਗ ਦੀ ਚੇਤਾਵਨੀ, ਘਰੋਂ ਨਾ ਨਿਕਲਣ ਦੀ ਸਲਾਹ

By: Sukhwinder Singh | | Last Updated: Tuesday, 7 November 2017 5:06 PM
ਪੰਜਾਬ ਦਾ ਵਿਗੜੀ ਆਬੋ-ਹਵਾ, ਮੌਸਮ ਵਿਭਾਗ ਦੀ ਚੇਤਾਵਨੀ, ਘਰੋਂ ਨਾ ਨਿਕਲਣ ਦੀ ਸਲਾਹ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਸੂਰਜ ਦੇ ਦਰਸ਼ਨ ਨਾ ਦੇ ਬਰਾਬਰ ਹੋ ਰਹੇ ਹਨ। ਇੱਕ ਪਾਸੇ ਹਵਾ ਪ੍ਰਦੂਸ਼ਣ ਤੇ ਦੂਜੇ ਪਾਸੇ ਧੁੰਦ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ। ਇਸ ਕਾਰਨ ਜਿੱਥੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੜਕ ਹਾਦਸੇ ਵੀ ਹੋ ਰਹੇ ਹਨ। ਅੱਜ ਸਵੇਰੇ ਵੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਭਿਆਨਕ ਸੜਕ ਹਾਦਸੇ ਕਾਰਨ 6 ਲੋਕਾਂ ਦੀ ਮੌਤ ਤੇ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਅਜਿਹੇ ਵਿੱਚ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਕੀਤਾ ਹੈ।

 
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਦੱਸਿਆ ਹੈ ਕਿ ਅਗਲੇ 48 ਘੰਟਿਆਂ ਵਿੱਚ ਵਾਤਾਵਰਨ ਵਿੱਚ ਵਿਜ਼ੀਬਿਲਟੀ ਜ਼ੀਰੋ ਹੋਵੇਗੀ, ਜਿਸ ਕਾਰਨ ਸਫ਼ਰ ਕਰਨਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਟਰੈਵਲ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਬਹੁਤ ਐਮਰਜੈਂਸੀ ਹੈ ਤਾਂ ਗੱਡੀ ਹੌਲੀ ਰਫ਼ਤਾਰ ਨਾਲ ਚਲਾਈ ਜਾਵੇ। ਸਵੇਰ ਤੇ ਸ਼ਾਮ ਨੂੰ ਟਰੈਵਲ ਕਰਨ ਤੋ ਪ੍ਰਹੇਜ਼ ਵਰਤੀ ਜਾਵੇ। ਰੋਜ਼ਾਨਾ ਮੌਸਮ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਹੀ ਸਫ਼ਰ ਦੀ ਯੋਜਨਾ ਬਣਾਓ।

 
ਡਾ. ਪਾਲ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਸਮੌਗ ਦੀ ਚਾਦਰ ਵਿੱਛੀ ਹੋਈ ਹੈ ਜਿਸ ਕਾਰਨ ਮੌਸਮ ਵਿੱਚ ਵੀਜੀਬਿਲਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਧੁੰਦ ਸਮੇਂ ਤੋਂ ਪਹਿਲਾਂ ਨਵੰਬਰ ਵਿੱਚ ਆ ਗਈ ਹੈ। ਧੁੰਦ ਤੇ ਪ੍ਰਦੂਸ਼ਣ ਦੇ ਮੇਲ ਨਾਲ ਸਮੌਗ ਬਣ ਚੁੱਕੀ ਹੈ। ਇਸ ਕਾਰਨ ਮੌਸਮ ਬਹੁਤ ਘਾਤਕ ਹੋ ਰਿਹਾ ਹੈ।

 
ਉਨ੍ਹਾਂ ਕਿਹਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ, ਆਵਾਜਾਈ ਸਾਧਨਾਂ ਤੇ ਸਨਅਤ ਦੇ ਪ੍ਰਦੂਸ਼ਣ ਨਾਲ ਮੌਸਮ ਵਿੱਚ ਧੂੰਏ ਦੇ ਚਾਦਰ ਬਣੀ ਹੋਈ ਹੈ। ਇਸ ਚਾਦਰ ਵਿੱਚ ਧੁੰਦ ਦੇ ਮੇਲ ਨੇ ਇਸ ਨੂੰ ਹੋਰ ਵੀ ਘਾਤਕ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਫ਼ੌਰੀ ਤੌਰ ‘ਤੇ ਇਸ ਮੌਸਮ ਤੋਂ ਲੋਕਾਂ ਨੂੰ ਨਿਜਾਤ ਨਹੀਂ ਮਿਲਦੀ ਨਜ਼ਰ ਆ ਰਹੀ। ਇਸ ਲਈ ਲੋਕਾਂ ਨੂੰ ਇਸ ਮੌਸਮ ਵਿੱਚ ਸਾਵਧਾਨੀ ਦਾ ਧਿਆਨ ਰੱਖਣ ਚਾਹੀਦਾ ਹੈ।

First Published: Tuesday, 7 November 2017 5:06 PM

Related Stories

ਪਰਾਲੀ ਨੂੰ ਅੱਗ ਲਾਏ ਬਿਨਾ ਇਹ ਕਿਸਾਨ ਲੈਂਦਾ ਮੁਨਾਫ਼ਾ..
ਪਰਾਲੀ ਨੂੰ ਅੱਗ ਲਾਏ ਬਿਨਾ ਇਹ ਕਿਸਾਨ ਲੈਂਦਾ ਮੁਨਾਫ਼ਾ..

ਸ੍ਰੀ ਮੁਕਤਸਰ ਸਾਹਿਬ: ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਕਿਸਾਨਾਂ ਨੇ

ਗੰਨੇ ਦਾ ਭਾਅ ਵਧਾਉਣ ਤੋਂ ਪੰਜਾਬ ਸਰਕਾਰ ਦਾ ਕੋਰਾ ਇਨਕਾਰ...
ਗੰਨੇ ਦਾ ਭਾਅ ਵਧਾਉਣ ਤੋਂ ਪੰਜਾਬ ਸਰਕਾਰ ਦਾ ਕੋਰਾ ਇਨਕਾਰ...

ਚੰਡੀਗੜ੍ਹ: ਨਿੱਜੀ ਖੰਡ ਮਿੱਲਾਂ ਵਾਲਿਆਂ ਨੂੰ ਘਾਟੇ ਦੇ ਡਰੋਂ ਪੰਜਾਬ ਸਰਕਾਰ ਨੇ

ਆਸਮਾਨੀ ਚੜ੍ਹੇ ਪਿਆਜ਼ ਨੂੰ ਥੱਲੇ ਉਤਾਰਨ ਲਈ ਨਵਾਂ ਫੈਸਲਾ..
ਆਸਮਾਨੀ ਚੜ੍ਹੇ ਪਿਆਜ਼ ਨੂੰ ਥੱਲੇ ਉਤਾਰਨ ਲਈ ਨਵਾਂ ਫੈਸਲਾ..

ਨਵੀਂ ਦਿੱਲੀ: ਭਾਰਤੀ ਧਾਤ ਤੇ ਖਣਿਜ ਵਪਾਰ ਨਿਗਮ (ਐਮਐਮਟੀਸੀ) ਵੱਲੋਂ ਦੋ ਹਜ਼ਾਰ ਟਨ

ਇਹ ਮਸ਼ੀਨ ਬਦਲੇਗੀ ਮਾਲਵੇ ਦੇ ਕਿਸਾਨਾਂ ਦੀ ਕਿਸਮਤ..
ਇਹ ਮਸ਼ੀਨ ਬਦਲੇਗੀ ਮਾਲਵੇ ਦੇ ਕਿਸਾਨਾਂ ਦੀ ਕਿਸਮਤ..

ਚੰਡੀਗੜ੍ਹ : ਨਰਮੇ ਦੀ ਚੁਗਾਈ ਮਸ਼ੀਨ ਨਾਲ ਕਰਕੇ ਕਿਸਾਨਾਂ ਦੇ ਲਾਗਤ ਖਰਚੇ ਘੱਟਣਗੇ

ਪਰਾਲੀ ਬਾਰੇ ਕੌਮੀ ਗਰੀਨ ਟ੍ਰਿਬਿਊਨਲ ਦਾ ਨਵਾਂ ਫੈਸਲਾ..
ਪਰਾਲੀ ਬਾਰੇ ਕੌਮੀ ਗਰੀਨ ਟ੍ਰਿਬਿਊਨਲ ਦਾ ਨਵਾਂ ਫੈਸਲਾ..

ਨਵੀਂ ਦਿੱਲੀ: ਕੌਮੀ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਦੇਸ਼ ਦੇ ਪੰਜ ਉੱਤਰੀ ਰਾਜਾਂ

ਵਿਦੇਸ਼ ਜਾਣ ਦੀ ਲਾਲਸਾ ਨੇ ਖੋਹਿਆ ਅਪਾਹਜ ਕਿਸਾਨ ਤੋਂ ਪੁੱਤ
ਵਿਦੇਸ਼ ਜਾਣ ਦੀ ਲਾਲਸਾ ਨੇ ਖੋਹਿਆ ਅਪਾਹਜ ਕਿਸਾਨ ਤੋਂ ਪੁੱਤ

ਚੰਡੀਗੜ੍ਹ : ਮਾਮਲਾ ਧਰਮਕੋਟ ਨਿਵਾਸੀ ਅਪਾਹਜ ਕਿਸਾਨ ਰਣਵੀਰ ਸਿੰਘ ਪੁੱਤਰ ਗੁਰਨੇਕ

ਜਿਮੀਂਦਾਰ ਦੇ ਤਸ਼ੱਦਦ ਤੋਂ ਅੱਕੇ ਸੀਰੀ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ
ਜਿਮੀਂਦਾਰ ਦੇ ਤਸ਼ੱਦਦ ਤੋਂ ਅੱਕੇ ਸੀਰੀ ਨੇ ਜ਼ਹਿਰ ਖਾ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਸੰਗਰੂਰ ਵਿੱਚ ਜੱਟ-ਸੀਰੀ (ਖੇਤ ਮਜ਼ਦੂਰ) ਦੇ ਰਿਸ਼ਤੇ ਦਾ ਦਰਦਨਾਕ ਸੱਚ

ਹੁਣ ਪਰਾਲੀ ਤੋਂ ਬਣੇਗੀ ਬਾਇਓਗੈਸ, ਹਰ ਜ਼ਿਲ੍ਹੇ 'ਚ ਪ੍ਰੋਜੈਕਟ
ਹੁਣ ਪਰਾਲੀ ਤੋਂ ਬਣੇਗੀ ਬਾਇਓਗੈਸ, ਹਰ ਜ਼ਿਲ੍ਹੇ 'ਚ ਪ੍ਰੋਜੈਕਟ

ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਪਰਾਲੀ ਤੋਂ ਬਾਇਓਗੈਸ ਤਿਆਰ ਕਰਨ ਦੇ ਪਹਿਲੇ

ਪਾਕਿਸਤਾਨ ਨੇ ਫ਼ੇਲ੍ਹ ਕੀਤਾ ਭਾਰਤੀ ਟਮਾਟਰ, ਵਜ੍ਹਾ ਜਾਣ ਕੇ ਹੋਵੋਗੇ ਹੈਰਾਨ
ਪਾਕਿਸਤਾਨ ਨੇ ਫ਼ੇਲ੍ਹ ਕੀਤਾ ਭਾਰਤੀ ਟਮਾਟਰ, ਵਜ੍ਹਾ ਜਾਣ ਕੇ ਹੋਵੋਗੇ ਹੈਰਾਨ

ਚੰਡੀਗੜ੍ਹ : ਪਾਕਿਸਤਾਨ ਦੀ ਸਰਹੱਦ ‘ਤੇ ਤਾਇਨਾਤ ਮੈਡੀਕਲ ਅਧਿਕਾਰੀ ਨੇ ਭਾਰਤ