ਪੰਜਾਬ 'ਚ ਮੌਸਮ ਹੋਇਆ ਮਿਹਰਬਾਨ, ਭਲਕੇ ਬਾਰਸ਼ ਨਾਲ ਮਿਲ ਸਕਦੀ ਹੋਰ ਰਾਹਤ

By: ਰਵੀ ਇੰਦਰ ਸਿੰਘ | | Last Updated: Tuesday, 14 November 2017 12:58 PM
ਪੰਜਾਬ 'ਚ ਮੌਸਮ ਹੋਇਆ ਮਿਹਰਬਾਨ, ਭਲਕੇ ਬਾਰਸ਼ ਨਾਲ ਮਿਲ ਸਕਦੀ ਹੋਰ ਰਾਹਤ

ਪੁਰਾਣੀ ਤਸਵੀਰ

ਚੰਡੀਗੜ੍ਹ: ਅੱਜ ਦੀ ਸਵੇਰ ਪੰਜਾਬ ਦੇ ਨਾਲ-ਨਾਲ ਰਾਜਧਾਨੀ ਦਿੱਲੀ ਲਈ ਹੋਰਾਂ ਦਿਨਾਂ ਦੋ ਮੁਕਾਬਲੇ ਥੋੜ੍ਹੀ ਘੱਟ ਧੁੰਦ ਲੈ ਕੇ ਚੜ੍ਹੀ। ਬੀਤੇ ਤਕਰੀਬਨ ਹਫਤੇ ਤੋਂ ਅਸਮਾਨੀਂ ਛਾਈ ਧੂੰਏਂ ਤੇ ਧੁੰਦ ਦੀ ਚਾਦਰ ਅੱਜ ਸਵੇਰ ਤੋਂ ਚੱਲ ਰਹੀ ਹਵਾ ਸਾਹਮਣੇ ਹਲਕੀ ਪੈ ਗਈ। ਮੌਸਮ ਵਿਭਾਗ ਦੀ ਭਵਿੱਖਬਾਣੀ ਸਦਕਾ ਆਉਂਦੇ ਦਿਨਾਂ ਵਿੱਚ ਪੰਜਾਬ ‘ਚ ਹਲਕੀ ਤੋਂ ਦਰਮਿਆਨੀ ਵਰਖਾ ਦੀ ਵੀ ਸੰਭਾਵਨਾ ਹੈ।

 

ਅੱਜ ਸਵੇਰੇ ਧੁੰਦ ਬੀਤੇ ਦਿਨਾਂ ਦੇ ਮੁਕਾਬਲੇ ਘੱਟ ਪਈ। ਇਹੋ ਹਾਲਾਤ ਪੰਜਾਬ ਸਮੇਤ ਦੇਸ਼ ਦੀ ਰਾਜਧਾਨੀ ਵਿੱਚ ਵੀ ਰਹੇ। ਹਵਾ ਚੱਲਣ ਕਾਰਨ ਧੁੰਦ ਦੇ ਪ੍ਰਭਾਵ ਵਿੱਚ ਖਾਸੀ ਕਮੀ ਆਈ ਹੈ। ਕੇਂਦਰੀ ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ਵਿੱਚ ਅੱਜ ਸਵੇਰੇ 8:30 ਵਜੇ ਮੌਸਮ ਵਿੱਚ 84 ਫ਼ੀਸਦੀ ਨਮੀ ਸੀ ਜਦਕਿ ਦ੍ਰਿਸ਼ਟੀ ਦੀ ਗੱਲ ਕਰੀਏ ਤਾਂ ਬਾਕੀ ਦਿਨਾਂ ਮੁਕਾਬਲੇ ਅੱਜ ਤਕਰੀਬਨ 1000 ਮੀਟਰ ਦਰਜ ਕੀਤੀ ਗਈ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ 12.4 ਡਿਗਰੀ ਸੈਂਟੀਗ੍ਰੇਡ ਤੇ ਵੱਧ ਤੋਂ ਵੱਧ 28.4 ਡਿਗਰੀ ਦਰਜ ਕੀਤਾ ਗਿਆ ਸੀ।

 

ਧੁੰਦ ਕਾਰਨ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ। ਸੜਕੀ ਹਾਦਸਿਆਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਬੀਤੀ ਦਿਨੀਂ ਛਾਈ ਧੁੰਦ ਕਾਰਨ ਪੰਜਾਬ ਦੇ ਰਾਜਧਾਨੀ ਦਿੱਲੀ ਜਾਣ ਵਾਲੀਆਂ 118 ਰੇਲਾਂ ਦੇਰੀ ਨਾਲ ਚੱਲ ਰਹੀਆਂ ਸਨ, 34 ਦਾ ਸਮਾਂ ਤਬਦੀਲ ਤੇ 10 ਰੇਲਾਂ ਨੂੰ ਰੱਦ ਕਰਨਾ ਪਿਆ। ਇਸ ਕਾਰਨ ਹਜ਼ਾਰਾਂ ਮੁਸਾਫਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ, ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬੀਤੇ ਦਿਨਾਂ ਵਿੱਚ ਕੋਈ ਵੀ ਉਡਾਣ ਨਾ ਤਾਂ ਰੱਦ ਕੀਤੀ ਗਈ ਤੇ ਨਾ ਹੀ ਦੇਰੀ ਨਾਲ ਉੱਡੀ ਹੈ।

First Published: Tuesday, 14 November 2017 12:55 PM

Related Stories

ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ
ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ

ਚੰਡੀਗੜ੍ਹ: ਬੀਤੀ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ

ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ ਤਸ਼ੱਦਦ ਦਾ ਇਲਜ਼ਾਮ
ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ...

ਪਟਿਆਲਾ: ਇੱਥੋਂ ਦੇ ਸ਼ੰਭੂ ਥਾਣੇ ਵਿੱਚ ਮੁੱਖ ਮਾਈਨਿੰਗ ਅਧਿਕਾਰੀ ਦੀ ਰਿਵਾਲਵਰ

ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ
ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ

ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਦੇ ਪਲਾਸਟਿਕ ਨਿਰਮਾਣ ਕਾਰਖਾਨੇ ਵਿੱਚ ਅੱਗ ਤੋਂ

ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?
ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਤੇ ਖ਼ਾਸ

ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ
ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੇ ਨਿੱਜੀ ਰਿਹਾਇਸ਼

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !
'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !

ਚੰਡੀਗੜ੍ਹ: ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ਼ ਖਹਿਰਾ ਤੇ ਲੋਕ

ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ
ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ

ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ
ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ

ਗੁਰਦਾਸਪੁਰ: ਪਿੰਡ ਦੱਲੂਆਣਾ ਦੇ ਖੇਤਾਂ ਵਿੱਚ ਅੱਜ ਸਵੇਰੇ ਪਾਕਿਸਤਾਨ ਵਾਲੇ

ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !
ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ 27 ਤੋਂ 29 ਨਵੰਬਰ ਤੱਕ ਹੈ। ਯਾਨੀ ਸਿਰਫ਼