ਕਿਰਸਾਣੀ ਸੰਕਟ: 'ਚਿੱਟੇ ਸੋਨੇ' ਨੂੰ ਲੱਗੀ ਨਜ਼ਰ

By: Navdeep Kaur | | Last Updated: Tuesday, 6 October 2015 2:20 PM
ਕਿਰਸਾਣੀ ਸੰਕਟ: 'ਚਿੱਟੇ ਸੋਨੇ' ਨੂੰ ਲੱਗੀ ਨਜ਼ਰ

ਮਾਲਵੇ ਦੇ ਖੇਤਾਂ ਦੀ ਚਮਕ ਮੰਨੇ ਜਾਣ ਵਾਲੇ ਚਿੱਟੇ ਸੋਨੇ ਨੂੰ ਨਜ਼ਰ ਲੱਗ ਗਈ। ਚਿੱਟੇ ਸੋਨੇ ਦਾ ਰੰਗ ਕਾਲਾ ਪੈ ਗਿਆ ਤੇ ਖੇਤਾਂ ਦੇ ਖੇਤ ਤਬਾਹ ਹੋ ਗਏ। ਚਿੱਟਾ ਮੱਛਰ ਦਾ ਹਮਲਾ ਨਰਮੇ ‘ਤੇ ਸੀ ਅਤੇ ਜਾਨ ਕਿਸਾਨ ਦੀ ਜਾਂਦੀ ਰਹੀ। ਫਸਲ ਨੂੰ ਚਿੱਟੇ ਮੱਛਰ ਤੋਂ ਬਚਾਉਂਦਾ ਕਿਸਾਨ ਜਦੋਂ ਚੂਰ ਹੋ ਜਾਂਦਾ, ਤਾਂ ਥੱਕ ਹਾਰ ਕੇ ਤੇ ਭਿੱਜੀਆਂ ਅੱਖਾਂ ਨਾਲ ਤਬਾਹ ਹੋਈ ਫਸਲ ਵਾਹ ਦਿੰਦਾ। ਕਿਸੇ ਵਿੱਚ ਨਰਮੇ ਦੀ ਰਹਿੰਦੀ ਖੂੰਹਦੀ ਜਾਨ ਲੈਣ ਦਾ ਹੌਂਸਲਾ ਨਾ ਪੈਂਦਾ, ਤਾਂ ਆਪਣੀ ਹੀ ਜਾਨ ਦੇ ਦਿੰਦਾ। ਕੋਈ ਆਪਣੇ ਪਰਿਵਾਰ ਬਾਰੇ ਸੋਚ ਕੇ ਕਰਜ਼ੇ ਦਾ ਭਾਰ ਮੋਢਿਆਂ ‘ਤੇ ਚੁੱਕੀ ਅਗਲੀ ਫਸਲ ਦਾ ਇੰਤਜ਼ਾਰ ਕਰਨ ਲਗਦਾ। ਇਸ ਕਿੱਸਾ ਨਰਮਾ ਪੱਟੀ ਕਹੇ ਜਾਣ ਵਾਲੇ ਪੰਜਾਬ ਦੇ ਮਾਲਵਾ ਖਿੱਤੇ ਦਾ ਹੈ।

ਇਸ ਸਾਲ ਪੰਜਾਬ ਵਿੱਚ ਕਰੀਬ 12 ਲੱਖ ਏਕੜ ਰਕਬੇ ‘ਤੇ ਨਰਮੇ ਦੀ ਬਿਜਾਈ ਹੋਈ। ਜਾਣ ਕੇ ਹੋਸ਼ ਉੱਡ ਜਾਣਗੇ ਕਿ ਇਸ ਵਿੱਚੋਂ ਕਰੀਬ 7 ਲੱਖ ਏਕੜ ਰਕਬੇ ਹੇਠਲਾ ਨਰਮਾ ਬਰਬਾਦ ਹੋ ਚੁੱਕਿਆ ਹੈ। ਸਾਫ ਹੈ, ਅੱਧੋਂ ਵੱਧ ਯਾਨੀ ਤਕਰਬੀਨ 60 ਫੀਸਦੀ ਨਰਮਾ ਤਬਾਹ। ਨਰਮਾ ਕਿਸਾਨਾਂ ਨੂੰ ਕਰੀਬ 3800 ਕਰੋੜ ਦਾ ਨੁਕਸਾਨ ਹੋਇਆ।

ਕੀ ਇਸ ਤਬਾਹੀ ਦਾ ਕਾਰਨ ਚਿੱਟੇ ਮੱਛਰ ਦਾ ਹਮਲਾ ਹੈ ? ਸਪਸ਼ਟ ਜਵਾਬ ਹੈ, ਬਿਲਕੁਲ ਨਹੀਂ। ਕਿਉਂਕਿ ਚਿੱਟੇ ਮੱਛਰ ਦਾ ਹਮਲਾ ਇਸ ਸਾਲ ਪਹਿਲੀ ਵਾਰ ਨਹੀਂ ਹੋਇਆ ਹੈ। ਸਾਲ 2005 ਤੋਂ ਪੰਜਾਬ ਵਿੱਚ ਨਰਮੇ ਦੀ ਫਸਲ ਨੂੰ ਇਹ ਬਿਮਾਰੀ ਘੇਰਦੀ ਹੈ। ਕੀਟਨਾਸ਼ਕ ਵਰਤ, ਕਿਸਾਨ ਇਸ ਬਿਮਾਰੀ ਤੋਂ ਨਰਮੇ ਨੂੰ ਬਚਾ ਲੈਂਦਾ ਸੀ।

ਫਿਰ ਇਸ ਵਾਰ ਚਿੱਟੇ ਮੱਛਰ ਨੂੰ ਰੋਕਿਆ ਕਿਉਂ ਨਹੀਂ ਜਾ ਸਕਿਆ ? ਇਹ ਸਵਾਲ ਇਸ ਸਾਰੀ ਤਬਾਹੀ ਦੀ ਜੜ੍ਹ ਤੱਕ ਪਹੁੰਚਦਾ ਹੈ। ਚਿੱਟੇ ਮੱਛਰ ਨੂੰ ਨਾ ਰੋਕੇ ਜਾ ਸਕਣ ਦਾ ਕਾਰਨ ਹੈ ਘਟੀਆ ਤੇ ਗੈਰ ਮਿਆਰੀ ਕੀਟਨਾਸ਼ਕ। ਇਲਜ਼ਾਮ ਹਨ ਕਿ ਇਸ ਸਾਲ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਜੋ ਕੀਟਨਾਸ਼ਕ ਖਰੀਦੇ, ਉਸ ਮਹਿੰਗੇ ਤਾਂ ਦੁੱਗਣੇ ਹਨ ਪਰ ਅਸਰ ਵਿੱਚ ਸਿਫਰ। ਕਿਸਾਨਾਂ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੀ ਖੁਲਾਸਾ ਹੋਇਆ ਪੰਜਾਬ ਦੇ ਕੀਟਨਾਸ਼ਕ ਘੁਟਾਲੇ ਦਾ। ਕੀਟਨਾਸ਼ਕ ਘੁਟਾਲੇ ਦਾ ਜਾਲ ਸਮਝਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਚਿੱਟਾ ਮੱਛਰ ਕੀ ਹੈ ?

Weisse-Fliege

ਚਿੱਟਾ ਮੱਛਰ:
-ਚਿੱਟੇ ਮੱਛਰ ਨੂੰ ਚਿੱਟੀ ਮੱਖੀ ਜਾਂ ਚਿੱਟਾ ਤੇਲਾ ਵੀ ਕਿਹਾ ਜਾਂਦਾ ਹੈ।
-ਇਸ ਦੀਆਂ 1550 ਪ੍ਰਜਾਤੀਆਂ ਹਨ।
-2005 ਤੋਂ ਨਰਮੇ ‘ਤੇ ਹਮਲਾ ਕਰਦਾ ਆ ਰਿਹਾ ਹੈ।
-ਫਸਲ ਮਾਰੂ ਕੀਟ, ਜੋ ਕਿ ਪੌਦਿਆਂ ਦੇ ਪੱਤਿਆਂ ਨੂੰ ਆਪਣੀ ਖੁਰਾਕ ਬਣਾਉਂਦਾ ਹੈ।
-ਫਸਲ ਦੇ ਪੱਤੇ ਖਾਂਦਾ ਹੈ, ਜਿਸ ਨਾਲ ਫਸਲ ਕਾਲੀ ਹੁੰਦੀ ਹੈ ਤੇ ਫਿਰ ਸੁੱਖ ਕੇ ਤਬਾਹ ਹੁੰਦੀ ਹੈ।

First Published: Tuesday, 6 October 2015 2:19 PM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ