ਖਹਿਰਾ ਦੇ ਪਹਿਲੇ ਹਮਲੇ 'ਚ ਹੀ ਸਿੱਕੀ ਚਿੱਤ

By: ਏਬੀਪੀ ਸਾਂਝਾ | | Last Updated: Wednesday, 13 September 2017 5:49 PM
ਖਹਿਰਾ ਦੇ ਪਹਿਲੇ ਹਮਲੇ 'ਚ ਹੀ ਸਿੱਕੀ ਚਿੱਤ

ਜਲੰਧਰ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੱਕੀ ‘ਤੇ ਪਿੰਡ ਦੀ ਜ਼ਮੀਨ ‘ਤੇ ਕਬਜ਼ੇ ਦੇ ਇਲਜ਼ਾਮਾਂ ਤੋਂ ਬਾਅਦ ਰਮਨਜੀਤ ਸਿੱਕੀ ਸਾਹਮਣੇ ਨਹੀਂ ਆ ਰਹੇ। ਜਲੰਧਰ ਦੇ ਸਰਕਟ ਹਾਊਸ ‘ਚ 11 ਸਤੰਬਰ ਨੂੰ ਖਹਿਰਾ ਨੇ ਸਿੱਕੀ ‘ਤੇ ਇਲਜ਼ਾਮ ਲਾਏ ਸੀ ਕਿ ਉਨ੍ਹਾਂ ਨੇ ਜਲੰਧਰ ਦੇ ਪਿੰਡ ਘੁੱਗਸ਼ੋਰ ‘ਚ 5 ਏਕੜ ਜ਼ਮੀਨ ‘ਤੇ ਪਿਛਲੇ 22 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ। ਉਹ ਪਿੰਡ ਦੀ ਜ਼ਮੀਨ ‘ਤੇ ਕਬਜ਼ਾ ਛੱਡ ਨਹੀਂ ਰਹੇ।

 

ਖਹਿਰਾ ਦਾ ਇਲਜ਼ਾਮ ਸੀ ਕਿ ਘੁੱਗਸ਼ੋਰ ਪਿੰਡ ‘ਚ ਹੀ ਸਿੱਕੀ ਦਾ ਮਿਲਕ ਪਲਾਂਟ ਹੈ। ਸਿੱਕੀ ਮਿਲਕ ਪਲਾਂਟ ਦਾ ਗੰਦਾ ਪਾਣੀ ਸਰਕਾਰੀ ਜ਼ਮੀਨ ‘ਚ ਸੁੱਟਣ ਦੇ ਨਾਲ-ਨਾਲ ਦੋ ਏਕੜ ‘ਚੋਂ ਮਾਈਨਿੰਗ ਵੀ ਕਰ ਰਹੇ ਹਨ। ਖਹਿਰਾ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਰਮਨਜੀਤ ਸਿੱਕੀ ਮੀਡੀਆ ਸਾਹਮਣੇ ਨਹੀਂ ਆ ਰਹੇ।

 

ਖਹਿਰਾ ਦੇ ਇਲਜ਼ਾਮਾਂ ‘ਤੇ ਸਿੱਕੀ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਈਲ ‘ਤੇ ਦੋ ਦਿਨਾਂ ਤੋਂ ਲਗਾਤਾਰ ਫੋਨ ਕਰਨ ਮਗਰੋਂ ਵੀ ਉਹ ਕੋਈ ਜਵਾਬ ਨਹੀਂ ਦੇ ਰਹੇ। ਜਲੰਧਰ ‘ਚ ਬਣੇ ਉਨ੍ਹਾਂ ਦੇ ਫਾਰਮ ਤੇ ਘਰ ਵੀ ਉਹ ਸੋਮਵਾਰ ਸਵੇਰ ਤੋਂ ਬਾਅਦ ਨਹੀਂ ਆਏ। ਸਿੱਕੀ ਦੇ ਪੀਏ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਵਿਧਾਇਕ ਕਿੱਥੇ ਹਨ। ਸਿੱਕੀ ਦੇ ਖਡੂਰ ਸਾਹਿਬ ਵਾਲੇ ਪੀਏ ਜਰਮਨ ਨੇ ਇੱਕ ਵਾਰ ਤਾਂ ਫੋਨ ਚੁੱਕਿਆ ਤੇ ਕਿਹਾ ਕਿ ਮੈਂ ਪਤਾ ਕਰਦਾ ਹਾਂ ਕਿ ਉਹ ਕਿੱਥੇ ਹਨ ਪਰ ਬਾਅਦ ਵਿੱਚ ਪੀਏ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ।

 

ਕਾਂਗਰਸ ਨੇ ਪਿਛਲੇ ਹਫਤੇ ਹੀ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੇ ਘਰ ‘ਚ ਹੀ ਘੇਰਨ ਲਈ ਖਡੂਰ ਸਾਹਿਬ ਤੋਂ ਸਿੱਕੀ ਨੂੰ ਭੁੱਲਥ ਦਾ ਇੰਚਾਰਜ ਨਿਯੁਕਤ ਕੀਤਾ ਹੈ। ਸਿੱਕੀ ਦੇ ਖਡੂਰ ਸਾਹਿਬ ਦਾ ਚਾਰਜ ਸੰਭਾਲਦੇ ਹੀ ਸੁਖਪਾਲ ਖਹਿਰਾ ਦੇ ਪਹਿਲੇ ਇਲਜ਼ਾਮ ‘ਤੇ ਹੀ ਸਿੱਕੀ ਫਸਦੇ ਨਜ਼ਰ ਆ ਰਹੇ ਹਨ। ਭੁਲੱਥ ਤੇ ਜਲੰਧਰ ਦੇ ਕਾਂਗਰਸੀ ਵਰਕਰਾਂ ‘ਚ ਚਰਚਾ ਹੈ ਕਿ ਰਮਨਜੀਤ ਸਿੱਕੀ ਭੁਲੱਥ ‘ਚ ਕਾਂਗਰਸ ਨੂੰ ਕੋਈ ਫਾਇਦਾ ਦੇਣਗੇ ਅਜਿਹਾ ਤਾਂ ਲੱਗਦਾ ਨਹੀਂ ਪਰ ਉਨ੍ਹਾਂ ਦੇ ਫੋਨ ਨਾ ਚੁੱਕਣ ਦੀ ਆਦਤ ਕਾਰਨ ਕਾਂਗਰਸ ਨੂੰ ਨੁਕਸਾਨ ਜ਼ਰੂਰ ਹੋਵੇਗਾ।

First Published: Wednesday, 13 September 2017 5:27 PM

Related Stories

ਜਖੜ ਨੇ ਜੇਤਲੀ ਨੂੰ ਵੰਗਾਰਿਆ, ਨੋਟਬੰਦੀ ਨਾਲ ਕਿਸ ਦਾ ਫਾਇਦਾ?
ਜਖੜ ਨੇ ਜੇਤਲੀ ਨੂੰ ਵੰਗਾਰਿਆ, ਨੋਟਬੰਦੀ ਨਾਲ ਕਿਸ ਦਾ ਫਾਇਦਾ?

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਜ਼ਿਮਨੀ

ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ
ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ

ਪਟਿਆਲਾ (ਸੁਖਵਿੰਦਰ ਸਿੰਘ): ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ

ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'
ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੀ ਕਥਿਤ ਧੀ

ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ ਕੈਸ਼ਲੈਸ
ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ...

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ

ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ ਦਾਅਵਾ
ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ...

ਬਠਿੰਡਾ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼

ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ
ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ

ਚੰਡੀਗੜ੍ਹ: ਰਾਮ ਰਹੀਮ ਦੀ ਭਗਤਣੀ ਹਨੀਪ੍ਰੀਤ ਦਿੱਲੀ ‘ਚ ਘੁੰਮਦੀ ਰਹੀ ਤੇ ਹਰਿਆਣਾ

ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ
ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!
ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!

ਅੰਮ੍ਰਿਤਸਰ: ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ

 ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?
ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?

ਚੰਡੀਗੜ੍ਹ: ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਕਾਬਲ ਵੀ ਹੈ? ਇਹ ਪਤਾ

ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?
ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?

ਨਵੀਂ ਦਿੱਲੀ: ਇੱਕ ਮਹੀਨੇ ਤੋਂ ਗਾਇਬ ਚੱਲੀ ਆ ਰਹੀ, ਬਲਾਤਕਾਰੀ ਰਾਮ ਰਹੀਮ ਦੀ ਸਭ ਤੋਂ