ਖਹਿਰਾ ਦੇ ਪਹਿਲੇ ਹਮਲੇ 'ਚ ਹੀ ਸਿੱਕੀ ਚਿੱਤ

By: ਏਬੀਪੀ ਸਾਂਝਾ | | Last Updated: Wednesday, 13 September 2017 5:49 PM
ਖਹਿਰਾ ਦੇ ਪਹਿਲੇ ਹਮਲੇ 'ਚ ਹੀ ਸਿੱਕੀ ਚਿੱਤ

ਜਲੰਧਰ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੱਲੋਂ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੱਕੀ ‘ਤੇ ਪਿੰਡ ਦੀ ਜ਼ਮੀਨ ‘ਤੇ ਕਬਜ਼ੇ ਦੇ ਇਲਜ਼ਾਮਾਂ ਤੋਂ ਬਾਅਦ ਰਮਨਜੀਤ ਸਿੱਕੀ ਸਾਹਮਣੇ ਨਹੀਂ ਆ ਰਹੇ। ਜਲੰਧਰ ਦੇ ਸਰਕਟ ਹਾਊਸ ‘ਚ 11 ਸਤੰਬਰ ਨੂੰ ਖਹਿਰਾ ਨੇ ਸਿੱਕੀ ‘ਤੇ ਇਲਜ਼ਾਮ ਲਾਏ ਸੀ ਕਿ ਉਨ੍ਹਾਂ ਨੇ ਜਲੰਧਰ ਦੇ ਪਿੰਡ ਘੁੱਗਸ਼ੋਰ ‘ਚ 5 ਏਕੜ ਜ਼ਮੀਨ ‘ਤੇ ਪਿਛਲੇ 22 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ। ਉਹ ਪਿੰਡ ਦੀ ਜ਼ਮੀਨ ‘ਤੇ ਕਬਜ਼ਾ ਛੱਡ ਨਹੀਂ ਰਹੇ।

 

ਖਹਿਰਾ ਦਾ ਇਲਜ਼ਾਮ ਸੀ ਕਿ ਘੁੱਗਸ਼ੋਰ ਪਿੰਡ ‘ਚ ਹੀ ਸਿੱਕੀ ਦਾ ਮਿਲਕ ਪਲਾਂਟ ਹੈ। ਸਿੱਕੀ ਮਿਲਕ ਪਲਾਂਟ ਦਾ ਗੰਦਾ ਪਾਣੀ ਸਰਕਾਰੀ ਜ਼ਮੀਨ ‘ਚ ਸੁੱਟਣ ਦੇ ਨਾਲ-ਨਾਲ ਦੋ ਏਕੜ ‘ਚੋਂ ਮਾਈਨਿੰਗ ਵੀ ਕਰ ਰਹੇ ਹਨ। ਖਹਿਰਾ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਰਮਨਜੀਤ ਸਿੱਕੀ ਮੀਡੀਆ ਸਾਹਮਣੇ ਨਹੀਂ ਆ ਰਹੇ।

 

ਖਹਿਰਾ ਦੇ ਇਲਜ਼ਾਮਾਂ ‘ਤੇ ਸਿੱਕੀ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਮੋਬਾਈਲ ‘ਤੇ ਦੋ ਦਿਨਾਂ ਤੋਂ ਲਗਾਤਾਰ ਫੋਨ ਕਰਨ ਮਗਰੋਂ ਵੀ ਉਹ ਕੋਈ ਜਵਾਬ ਨਹੀਂ ਦੇ ਰਹੇ। ਜਲੰਧਰ ‘ਚ ਬਣੇ ਉਨ੍ਹਾਂ ਦੇ ਫਾਰਮ ਤੇ ਘਰ ਵੀ ਉਹ ਸੋਮਵਾਰ ਸਵੇਰ ਤੋਂ ਬਾਅਦ ਨਹੀਂ ਆਏ। ਸਿੱਕੀ ਦੇ ਪੀਏ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਵਿਧਾਇਕ ਕਿੱਥੇ ਹਨ। ਸਿੱਕੀ ਦੇ ਖਡੂਰ ਸਾਹਿਬ ਵਾਲੇ ਪੀਏ ਜਰਮਨ ਨੇ ਇੱਕ ਵਾਰ ਤਾਂ ਫੋਨ ਚੁੱਕਿਆ ਤੇ ਕਿਹਾ ਕਿ ਮੈਂ ਪਤਾ ਕਰਦਾ ਹਾਂ ਕਿ ਉਹ ਕਿੱਥੇ ਹਨ ਪਰ ਬਾਅਦ ਵਿੱਚ ਪੀਏ ਨੇ ਵੀ ਫੋਨ ਚੁੱਕਣਾ ਬੰਦ ਕਰ ਦਿੱਤਾ।

 

ਕਾਂਗਰਸ ਨੇ ਪਿਛਲੇ ਹਫਤੇ ਹੀ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੇ ਘਰ ‘ਚ ਹੀ ਘੇਰਨ ਲਈ ਖਡੂਰ ਸਾਹਿਬ ਤੋਂ ਸਿੱਕੀ ਨੂੰ ਭੁੱਲਥ ਦਾ ਇੰਚਾਰਜ ਨਿਯੁਕਤ ਕੀਤਾ ਹੈ। ਸਿੱਕੀ ਦੇ ਖਡੂਰ ਸਾਹਿਬ ਦਾ ਚਾਰਜ ਸੰਭਾਲਦੇ ਹੀ ਸੁਖਪਾਲ ਖਹਿਰਾ ਦੇ ਪਹਿਲੇ ਇਲਜ਼ਾਮ ‘ਤੇ ਹੀ ਸਿੱਕੀ ਫਸਦੇ ਨਜ਼ਰ ਆ ਰਹੇ ਹਨ। ਭੁਲੱਥ ਤੇ ਜਲੰਧਰ ਦੇ ਕਾਂਗਰਸੀ ਵਰਕਰਾਂ ‘ਚ ਚਰਚਾ ਹੈ ਕਿ ਰਮਨਜੀਤ ਸਿੱਕੀ ਭੁਲੱਥ ‘ਚ ਕਾਂਗਰਸ ਨੂੰ ਕੋਈ ਫਾਇਦਾ ਦੇਣਗੇ ਅਜਿਹਾ ਤਾਂ ਲੱਗਦਾ ਨਹੀਂ ਪਰ ਉਨ੍ਹਾਂ ਦੇ ਫੋਨ ਨਾ ਚੁੱਕਣ ਦੀ ਆਦਤ ਕਾਰਨ ਕਾਂਗਰਸ ਨੂੰ ਨੁਕਸਾਨ ਜ਼ਰੂਰ ਹੋਵੇਗਾ।

First Published: Wednesday, 13 September 2017 5:27 PM

Related Stories

ਗੁਰਦਾਸਪੁਰ ਤੋਂ ਮੋਦੀ ਸਰਕਾਰ 'ਤੇ ਨਿਸ਼ਾਨੇ
ਗੁਰਦਾਸਪੁਰ ਤੋਂ ਮੋਦੀ ਸਰਕਾਰ 'ਤੇ ਨਿਸ਼ਾਨੇ

ਪਠਾਨਕੋਟ: ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ

ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?
ਪੀਢੀਆਂ ਗੁੰਝਲਾਂ! ਗੈਰੀ ਵਿਰਕ ਦੀ ਮੌਤ ਮਗਰੋਂ ਬੁਝਾਰਤ ਬਣੀ ਪ੍ਰੋਫੈਸਰ ਸੁਖਪ੍ਰੀਤ?

ਅੰਮ੍ਰਿਤਸਰ: ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਗਵਾ ਹੋਈ ਅਸਿਸਟੈਂਟ

ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ
ਕਤਲ ਕੇਸ 'ਚੋਂ ਛੁੱਟ ਕੇ ਆਏ ਨੌਜਵਾਨ ਦਾ ਕਤਲ

ਅੰਮ੍ਰਿਤਸਰ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪਿੰਡ ਠੱਠਾ ਵਿੱਚ ਪੁਰਾਣੀ ਰੰਜਿਸ਼

ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ
ਜਾਗੋ ਕੈਪਟਨ ਜਾਗੋ: ਕਿਸਾਨ ਤੇ ਖੇਤ ਮਜ਼ਦੂਰ ਵੱਲੋਂ ਆਤਮ ਹੱਤਿਆ

ਫ਼ਤਿਹਗੜ੍ਹ ਸਾਹਿਬ: ਸਰਕਾਰ ਦੇ ਲਾਰਿਆਂ ਤੋਂ ਅੱਕੇ ਸੂਬੇ ਦੇ ਕਿਸਾਨ ਜਿੱਥੇ

ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ
ਹਨੀਪ੍ਰੀਤ ਹੋਵੇਗੀ ਭਗੌੜਾ ਕਰਾਰ, ਜਾਇਦਾਦ ਕੀਤੀ ਜਾਵੇਗੀ ਕੁਰਕ

ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਡੇਰਾ ਸਿਰਸਾ ਮੁਖੀ ਰਾਮ

ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..
ਕਰਜ਼ਾ ਮੁਕਤੀ ਮੋਰਚੇ 'ਚ ਮਾਨਸੇ ਦੇ ਕਿਸਾਨ ਆਗੂ ਦੀ ਮੌਤ..

ਚੰਡੀਗੜ੍ਹ: ਪਟਿਆਲਾ ਵਿਖੇ ਪੰਜ ਦਿਨਾ ਕਰਜ਼ਾ ਮੁਕਤੀ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਏ

ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT
ਕੈਪਟਨ ਨੇ ਪੱਤਰਕਾਰ ਕਤਲ ਦੀ ਜਾਂਚ ਲਈ ਬਣਾਈ SIT

ਮੋਹਾਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਦੇ ਕਤਲ ਮਾਮਲੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ
ਪੰਜਾਬ 'ਚ ਸੀਨੀਅਰ ਪੱਤਰਕਾਰ ਦਾ ਕਤਲ

ਮੋਹਲੀ: ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੇ ਮਾਤਾ ਅੱਜ ਘਰ ਵਿੱਚ