ਕਿਰਸਾਣੀ ਸੰਕਟ:ਕਿਸਾਨ ਦੀਆਂ ਚੀਖਾਂ ਬਣੀਆਂ ਕਿਸ ਦਾ ਹਾਸਾ ?

By: Navdeep Kaur | | Last Updated: Tuesday, 6 October 2015 3:55 PM
ਕਿਰਸਾਣੀ ਸੰਕਟ:ਕਿਸਾਨ ਦੀਆਂ ਚੀਖਾਂ ਬਣੀਆਂ ਕਿਸ ਦਾ ਹਾਸਾ ?

ਸਾਡੇ ਦੇਸ਼ ਦੀ 70 ਫੀਸਦੀ ਅਬਾਦੀ ਖੇਤੀ ਕਰਦੀ ਹੈ। ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ ਤੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੋਇਆ ਨਰਮਾ ਤੇ ਕਪਾਹ ਦੇਸ਼ ਦੇ ਕੱਪੜੇ ਦੀ ਲੋੜ ਨੂੰ ਪੂਰਾ ਕਰਦੀ ਹੈ। ਕਿਸਾਨ ਨੂੰ ਨੁਕਸਾਨ ਪਹੁੰਚਾ ਕੇ ਕਿਸੇ ਨੂੰ ਕੀ ਮਿਲੇਗਾ ? ਮਾਲਵਾ ਪੱਟੀ ਦੇ ਨਰਮਾ ਕਿਸਾਨਾਂ ਦੇ ਨੁਕਸਾਨ ਵਿੱਚ ਕਿਸ ਦਾ ਫਾਇਦਾ ਹੋ ਰਿਹਾ ਸੀ ?

ਵਿਸ਼ਲੇਸ਼ਕ ਦੱਸਦੇ ਹਨ ਕਿ ਜਦੋਂ ਫਸਲ ‘ਤੇ ਕਿਸੇ ਬਿਮਾਰੀ ਦਾ ਹਮਲਾ ਹੁੰਦਾ ਹੈ ਤਾਂ ਆਪਣੀ ਫਸਲ ਬਚਾਉਣ ਲਈ ਕਿਸਾਨ ਮਹਿੰਗੇ ਕੀਟਨਾਸ਼ਕ ਤੇ ਦਵਾਈਆਂ ਖਰੀਦਦਾ ਹੈ। ਜਦੋਂ ਦਵਾਈ ਇੱਕ ਵਾਰ ਅਸਰ ਨਹੀਂ ਕਰਦੀ, ਤਾਂ ਦੁਬਾਰਾ ਖਰੀਦਦਾ ਹੈ। ਕੁਝ ਅਜਿਹਾ ਹੀ ਇਸ ਵਾਰ ਵੀ ਹੋਇਆ ਹੋ ਸਕਦਾ ਹੈ। ਪੰਜਾਬ ਖੇਤੀਬਾੜੀ ਵਿਭਾਗ ਨੇ ਜੋ ਦਵਾਈ ਕਿਸਾਨਾਂ ਨੂੰ ਵਰਤਣ ਲਈ ਪ੍ਰਮਾਣਿਤ ਕੀਤੀ, ਕਿਸਾਨਾਂ ਨੇ ਉਹ ਖਰੀਦੀ। ਜਿੰਨੀ ਜ਼ਿਆਦਾ ਦਵਾਈ ਕਿਸਾਨ ਖਰੀਦਣਗੇ ਓਨੇਂ ਹੀ ਪੈਸੇ ਦਵਾਈ ਬਣਾਉਣ ਵਾਲੀ ਕੰਪਨੀ ਦੀ ਜੇਭ ਵਿੱਚ ਜਾਏਗੀ।

ਜੋ ਵੀ ਇਸ ਕੀਟਨਾਸ਼ਕ ਧਾਂਦਲੀ ਦੇ ਸੂਤਰ ਧਾਰ ਹਨ, ਉਨ੍ਹਾਂ ਦੀਆਂ ਤਜੌਰੀਆਂ ਵੀ ਕਿਸਾਨਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਭਰ ਗਈਆਂ ਹੋਣਗੀਆਂ। ਜੇਕਰ ਇਲਜ਼ਾਮ ਸੱਚ ਹਨ ਤਾਂ ਹੋ ਸਕਦਾ ਹੈ ਕਿ ਕਿਸੇ ਖਾਸ ਕੰਪਨੀ ਦੀਆਂ ਦਵਾਈਆਂ ਕਿਸਾਨਾਂ ਤੱਕ ਪਹੁੰਚਾਉਣ ਲਈ ਵਿਭਾਗ ਦੇ ਮੰਤਰੀਆਂ-ਸੰਤਰੀਆਂ ਨੂੰ ਮੋਟੀ ਕਮਾਈ ਹੋਈ ਹੋਵੇ।

ਕਿਸਾਨਾਂ ਦੇ ਨੁਕਸਾਨ ਨਾਲ ਹੋਰ ਕੌਣ ਡੁੱਬਿਆ ?
ਨਰਮਾ ਤਬਾਹ ਹੋਣ ਦਾ ਸਭ ਤੋਂ ਵੱਡਾ ਨੁਕਸਾਨ ਉਸ ਕਿਸਾਨ ਨੂੰ ਹੈ ਜਿਸ ਦਾ ਫਸਲ ‘ਤੇ ਕੀਤਾ ਖਰਚਾ ਵੀ ਪੈਦਾਵਾਰ ਨੇ ਪੂਰਾ ਨਹੀਂ ਕੀਤਾ। ਜੇ ਕੀਤਾ ਤਾਂ ਕੋਈ ਮੁਨਾਫਾ ਨਹੀਂ ਖੱਟਿਆ। ਜੇਕਰ ਕਿਸਾਨ ਨੂੰ ਮੁਨਾਫਾ ਨਹੀਂ ਹੋਵੇਗਾ ਤਾਂ ਉਸ ਦੀ ਖਰੀਦ ਸਮਰਥਾ ਘਟ ਜਾਵੇਗੀ। ਹੋ ਸਕਦਾ ਹੈ ਕਿਸੇ ਕਿਸਾਨ ਨੇ ਨਰਮੇ ਦੀ ਫਸਲ ਦੇ ਮੁਨਾਫੇ ਤੋਂ ਧੀ ਦੇ ਵਿਆਹ ਲਈ ਸੋਨਾ ਖਰੀਦਣ ਬਾਰੇ ਸੋਚਿਆ ਹੋਵੇ, ਕੋਈ ਨਵਾਂ ਖੇਤੀ ਔਜਾਰ ਲੈਣਾ ਚਾਹੁੰਦਾ ਹੋਵੇ ਜਾਂ ਹੋਰ ਕੋਈ ਖਰੀਦਦਾਰੀ ਜਿਸ ਨਾਲ ਆਰਥਿਕ ਸਾਈਕਲ ਤੁਰੇ, ਪਰ ਹੁਣ ਉਹ ਨਹੀਂ ਖਰੀਦ ਸਕੇਗਾ। ਇਸ ਨਾਲ ਵਪਾਰੀ ਨੂੰ ਨੁਕਸਾਨ ਹੋਵੇਗਾ ਅਤੇ ਦੇਸ਼ ਦੇ ਅਰਥਚਾਰੇ ਨੂੰ ਵੀ।

ਹੋ ਸਕਦਾ ਹੈ, ਕੋਈ ਕਿਸਾਨ ਨਰਮੇ ਦੀ ਫਸਲ ਤੋਂ ਹੋਏ ਮੁਨਾਫੇ ਨਾਲ ਮਕਾਨ ਬਣਾਉਣਾ ਚਾਹੁੰਦਾ ਹੋਵੇ। ਹੁਣ ਜਦੋਂ ਮੁਨਾਫਾ ਨਹੀਂ ਹੋਇਆ, ਤਾਂ ਘਰ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਨਹੀਂ ਖਰੀਦੇਗਾ। ਉਸਾਰੀ ਲਈ ਜੋ ਮਜ਼ਦੂਰ ਲਗਾਉਣੇ ਸੀ, ਉਹਨਾਂ ਦਾ ਰੁਜ਼ਗਾਰ ਖੁੱਸੇਗਾ।

ਅਜਿਹੀਆਂ ਕਈ ਸਾਰੀਆਂ ਉਦਾਹਰਨਾਂ ਤੁਸੀਂ ਸੋਚ ਸਕਦੇ ਹੋ ਜਿਨ੍ਹਾਂ ਵਿੱਚ ਕਿਸਾਨ ਦੇ ਮੁਨਾਫੇ ਨਾਲ ਆਰਥਿਕ ਚੱਕਰ ਚੱਲਣਾ ਸੀ।

ਇਸ ਤੋਂ ਇਲਾਵਾ ਵੱਡਾ ਨੁਕਸਾਨ ਕੱਪੜਾ ਫੈਕਟਰੀਆਂ ਨੂੰ। ਇਸ ਵਾਰ ਪਿਛਲੇ ਸਾਲ ਨਾਲੋਂ ਤਕਰੀਬਨ 50 ਲੱਖ ਗਠਾਂ ਘੱਟ ਉਤਪਾਦਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਕਪਾਹ ਦਾ ਘੱਟ ਉਤਪਾਦਨ ਮਿੱਲਾਂ ਨੂੰ ਤਾਲਾ ਲਾਉਣ ਲਈ ਮਜਬੂਰ ਕਰ ਰਿਹਾ ਹੈ। ਕਪਾਹ ਮਿੱਲਾਂ ਬੰਦ ਰਹਿਣ ਨਾਲ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਰੁਜ਼ਗਾਰ ਖੁੱਸੇਗਾ।

ਹੋਰ ਤਾਂ ਹੋਰ, ਫੈਕਟਰੀਆਂ ਬੰਦ ਹੋਣ ਨਾਲ ਕੱਪੜੇ ਦੀ ਆਮਦ ਘਟ ਸਕਦੀ ਹੈ ਅਤੇ ਕੱਪੜਾ ਮਹਿੰਗਾ ਹੋ ਸਕਦਾ ਹੈ।

First Published: Tuesday, 6 October 2015 3:55 PM

Related Stories

ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼
ਕਿਸਾਨਾਂ ਦੇ ਡੇਢ ਲੱਖ ਤੱਕ ਦੇ ਕਰਜ਼ੇ ਮੁਆਫ਼

ਮੁੰਬਈ: ਕਰਜ਼ਾਈ ਕਿਸਾਨਾਂ ਲਈ ਮਹਾਰਾਸ਼ਟਰ ਕਿਸਾਨ ਨੇ ਵੱਡੀ ਰਾਹਤ ਦਿੱਤੀ ਹੈ।

ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..
ਖ਼ਜ਼ਾਨਾ ਮੰਤਰੀ ਦੀ ਅਪੀਲ ਵੀ ਨਾ ਬਚਾ ਸਕੀ ਕਰਜ਼ਈ ਕਿਸਾਨ..

ਚੰਡੀਗੜ੍ਹ: ਕੁੱਝ ਦਿਨ ਪਹਿਲਾਂ ਖ਼ਜ਼ਾਨਾ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦੇ ਜੁਆਬ

ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ
ਰਜਬਾਹੇ ਵਿੱਚ ਪਾੜ; ਝੋਨੇ ਦੀ ਫ਼ਸਲ ਡੁੱਬੀ

ਬਠਿੰਡਾ : ਪਿੰਡ ਭੁੱਚੋ ਕਲਾਂ ਦੇ ਖੇਤਾਂ ਵਿੱਚੋਂ ਲੰਘਦੇ ਬੁਰਜ ਕਾਹਨ ਸਿੰਘ ਵਾਲਾ

ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ
ਕਰਜ਼ਾ ਮੁਆਫ਼ੀ ਦੀ ਮੰਗ ਕਰਨਾ 'ਫ਼ੈਸ਼ਨ' ਬਣ ਗਿਐ : ਵੈਂਕਈਆ ਨਾਇਡੂ

ਮੁੰਬਈ : ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕਰਜ਼ਾ

ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ
ਜੁਲਾਈ ਤੋਂ ਪੰਜਾਬ ਦੇ ਕਿਸਾਨ 'ਤੇ 500 ਕਰੋੜ ਦਾ ਭਾਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਉਪਰ ਜੀ.ਐਸ.ਟੀ ਰਾਹੀ 500 ਕਰੋੜ

ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?
ਕੈਪਟਨ ਸਰਕਾਰ ਦੇ ਹੁਕਮ ਬਠਿੰਡਾ ਦੇ ਕਿਸਾਨਾਂ ਲਈ ਨਹੀਂ ?

ਚੰਡੀਗੜ੍ਹ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਕਹੀ ਜਾ

ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ
ਕਰਜ਼ੇ ਦਾ ਬੋਝ ਨਾ ਝੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਵੀ ਕਿਸਾਨ

ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ
ਪੰਜਾਬ ਦਾ ਬਜਟ ਕਿਸਾਨਾਂ ਦੇ ਜਖਮਾਂ ਉਤੇ ਲੂਣ ਛਿੜਕਣ ਤੋਂ ਵੱਧ ਕੁਝ ਵੀ ਨਹੀਂ

ਚੰਡੀਗੜ੍ਹ: – ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ