ਕਿਰਸਾਣੀ ਸੰਕਟ:ਚਿੱਟਾ ਸੋਨਾ ਬਰਬਾਦ ਕਰਨ ਵਾਲਾ 'ਅਸਲ ਖਿਡਾਰੀ' ਕੌਣ ?

By: Navdeep Kaur | | Last Updated: Tuesday, 6 October 2015 3:04 PM
ਕਿਰਸਾਣੀ ਸੰਕਟ:ਚਿੱਟਾ ਸੋਨਾ ਬਰਬਾਦ ਕਰਨ ਵਾਲਾ 'ਅਸਲ ਖਿਡਾਰੀ' ਕੌਣ ?

ਪ੍ਰਤੀਕਾਤਮਕ ਤਸਵੀਰ

ਪੰਜਾਬ ਦੇ ਨਰਮਾ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਸਿਰਫ ਖੇਤੀਬਾੜੀ ਡਾਇਰੈਕਟਰ ਮੰਗਲ ਸਿੰਘ ਸੰਧੂ ਹੀ ਜ਼ਿੰਮੇਵਾਰ ਹਨ ? ਇਸ ਦਾ ਜਵਾਬ ਹਾਂ ਵਿੱਚ ਦੇਣ ਲਈ ਜਨਤਾ ਰਾਜ਼ੀ ਨਹੀਂ ਹੈ। ਪੰਜਾਬ ਦੇ ਕਿਸਾਨ ਨੁਕਸਾਨੇ ਨਰਮੇ ਲਈ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਕਈ ਪਹਿਲੂਆਂ ਦੇ ਅਧਾਰ ‘ਤੇ ਇਹ ਜਾਲ ਬੁਨਣ ਵਿੱਚ ਮੰਤਰੀ ਜੀ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰ ਰਹੀਆਂ ਹਨ।

tota singh

-ਅਕਸਰ ਫੰਡਾਂ ਦੀ ਘਾਟ ਕਾਰਨ ਖੇਤੀਬਾੜੀ ਮਹਿਕਮੇ ਦੀਆਂ ਕਈ ਸਕੀਮਾਂ ਅੱਧਵਾਟੇ ਦਮ ਤੋੜ ਦਿੰਦੀਆਂ ਹਨ, ਇਸ ਮਾਮਲੇ ਵਿੱਚ ਕਰੋੜਾਂ ਦਾ ਫੰਡ ਦਾ ਇੰਤਜ਼ਾਮ ਕਿਵੇਂ ਹੋਇਆ ?
– ਦਵਾਈ ਖਰੀਦ ਦੀ ਕਾਰਵਾਈ ਮਈ 2015 ਤੋਂ ਸ਼ੁਰੂ ਹੋ ਚੁੱਕੀ ਸੀ, ਜਦਕਿ ਬਿਮਾਰੀ ਦਾ ਹਮਲਾ ਜੂਨ ਮਹੀਨੇ ਹੋਇਆ। ਕੀ ਮਹਿਕਮੇ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਸ ਸਾਲ ਇੰਨੇ ਵੱਡੇ ਪੱਧਰ ‘ਤੇ ਚਿੱਟੇ ਮੱਛਰ ਦਾ ਕਹਿਰ ਵਰ੍ਹੇਗਾ ?
-33 ਕਰੋੜ ਰੁਪਏ ਦੀਆਂ ਦਵਾਈਆਂ ਖਰੀਦਣ ਤਾਂ ਕੰਮ ਚੱਲ ਰਿਹਾ ਸੀ, ਅਤੇ ਖੇਤੀਬਾੜੀ ਮੰਤਰੀ ਨੂੰ ਭਿਣਕ ਵੀ ਨਾ ਲੱਗੀ ? ਇਹ ਮੰਤਰੀ ਜੀ ਦੀ ਲਾਪਰਵਾਹੀ ਹੈ ਜਾਂ ਜਾਣ ਬੁੱਝ ਕੇ ਅਣਜਾਣ ਬਣੇ ਰਹੇ ?
-ਉਂਝ ਤਾਂ ਪ੍ਰਵਾਨਗੀ ਦੇ ਲਈ ਫਾਈਲਾਂ ਦਫਤਰਾਂ ਦੇ ਚੱਕਰਾਂ ਵਿੱਚ ਉਲਝੀਆਂ ਰਹਿੰਦੀਆਂ ਹਨ, ਪਰ ਕਿਹਾ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਮਹਿਜ਼ ਇੱਕ ਹਫਤੇ ਅੰਦਰ ਹੀ ਮਨਜ਼ੂਰੀ ਕਿਵੇਂ ਮਿਲ ਗਈ ?
-ਪ੍ਰਵਾਨਗੀ ਦੇਣ ਤੋਂ ਪਹਿਲਾਂ ਮੰਤਰੀ ਜੀ ਨੇ ਦਵਾਈਆਂ ਦੇ ਨਾਮ ਪੁੱਛਣੇ ਜ਼ਰੂਰੀ ਕਿਉਂ ਨਹੀਂ ਸਮਝੇ ? ਸਿਰਫ ਮਾਤਰਾ ਦੇ ਅਧਾਰ ‘ਤੇ ਪ੍ਰਵਾਨਗੀ ਕਿਉਂ ?

ਇਹ ਵੀ ਕਨਸੋਆਂ ਹਨ ਕਿ ਪਹਿਲਾਂ ਸਰਕਾਰ ਮੰਗਲ ਸਿੰਘ ਨੂੰ ਅਹੁਦੇ ਤੋਂ ਲਾਹ, ਗਲ ਪਿਆ ਫਾਹੇ ਤੋਂ ਛੁਟਕਾਰਾ ਚਾਹੁੰਦੀ ਸੀ। ਜਦੋਂ ਮੰਗਲ ਸਿੰਘ ਨੇ ਚੁੱਪ ਚਪੀਤੇ ਹੁਕਮ ਮੰਨਣ ਦੀ ਬਜਾਏ, ਹਾਈ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ ਤਾਂ ਭਾਜੜਾਂ ਪੈ ਗਈਆਂ। ਮੰਗਲ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਸੀ ਕਿ ਕੀਟਨਾਸ਼ਕਾਂ ਦੀ ਖਰੀਦੋ-ਫਰੋਖਤ ਮੰਤਰਾਲੇ ਦੀ ਸਹਿਮਤੀ ਨਾਲ ਹੀ ਹੋਈ ਹੈ, ਉਹ ਇਕੱਲੇ ਇਨ੍ਹਾਂ ਵੱਡਾ ਆਰਡਰ ਨਹੀਂ ਦੇ ਸਕਦੇ।

ਜਿਸ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਮੰਗਲ ਸਿੰਘ ਸੰਧੂ ਦੀ ਮੁਅੱਤਲੀ ਵਾਲੇ ਪੰਜਾਬ ਸਰਕਾਰ ਦੇ ਫੈਸਲੇ ‘ਤੇ ਰੋਕ ਲਗਾਈ ਅਤੇ ਸਰਕਾਰ ਤੋਂ ਜਵਾਬ ਮੰਗਿਆ, ਉਸੇ ਰਾਤ ਮੰਗਲ ਸਿੰਘ ਦੀ ਗ੍ਰਿਫਤਾਰੀ ਹੋਈ। ਜ਼ਾਹਿਰ ਹੈ, ਸਰਕਾਰ ਨੂੰ ਹਾਈ ਕੋਰਟ ਵਿੱਚ ਜਵਾਬ ਦੇਣ ਲਈ ਕੀਤੀ ਕਾਰਵਾਈ ਦਾ ਵੇਰਵਾ ਦੇਣ ਲਈ ਕੁਝ ਤਾਂ ਚਾਹੀਦਾ ਸੀ।

ਇਨ੍ਹਾਂ ਹੀ ਨਹੀਂ, ਗ੍ਰਿਫਤਾਰੀ ਤੋਂ ਬਾਅਦ ਮੀਡੀਆ ਸਾਹਮਣੇ ਆਏ ਮੰਗਲ ਸਿੰਘ ਸੰਧੂ ਨੇ ਕਿਹਾ,”ਅਸਲ ਖਿਡਾਰੀ ਕੋਈ ਹੋਰ ਹੈ, ਜਲਦ ਦੱਸਾਂਗਾ।”

First Published: Tuesday, 6 October 2015 3:04 PM

Related Stories

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..
ਪੰਜਾਬ 'ਚ ਖਾਦ ਦੀ ਸਬਸਿਡੀ ਸਿੱਧੀ ਖ਼ਾਤਿਆਂ 'ਚ ਆਵੇਗੀ..

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਖਾਦ ਸਬਸਿਡੀ ਸਿੱਧੇ ਖ਼ਾਤਿਆਂ ’ਚ ਤਬਦੀਲ

ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...
ਪਰਾਲੀ ਨੂੰ ਅੱਗ ਲਾਏ ਬਿਨਾਂ ਬੀਜੀ ਕਣਕ ਨੂੰ ਲੱਗੀ ਬਿਮਾਰੀ...

ਸੰਗਰੂਰ: ਪਰਾਲੀ ਵਿਚਾਲੇ ਬੀਜੀ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸਾਹਮਣੇ ਨਵੀਂ

ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ
ਦਿੱਲੀ 'ਚ 20-21 ਨਵੰਬਰ ਨੂੰ ਕਿਸਾਨ ਸੰਸਦ, ਪੰਜਾਬ ਤੋਂ ਜਾਣਗੇ ਵੱਡੀ ਗਿਣਤੀ ਕਿਸਾਨ

ਚੰਡੀਗੜ੍ਹ: ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਦਿੱਲੀ ਵਿੱਚ ਹੋਣ ਵਾਲੀ 20-21 ਨਵੰਬਰ ਦੀ

ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ ਫਿਕਰ
ਬਠਿੰਡੇ ਦੇ ਕਿਸਾਨ ਨੇ ਨਿੱਜੀ ਹਿੱਤ ਛੱਡ ਚੁਣਿਆ ਇਹ ਰਾਹ, ਅਗਲੀਆਂ ਪੀੜ੍ਹੀਆਂ ਦਾ...

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਗੁਰਦੀਪ ਸਿੰਘ ਨੇ

ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..
ਪੰਜਾਬ 'ਚ ਪੰਜ ਲੱਖ ਟਨ ਕਣਕ ਖਰਾਬ, ਨਿਲਾਮੀ ਦੀ ਤਿਆਰੀ..

ਚੰਡੀਗੜ੍ਹ : ਪਿਛਲੇ ਸਮੇਂ ਵਿੱਚ ਭਾਰਤ ਸਰਕਾਰ ਨੇ ਵਿਦੇਸ਼ ਤੋਂ ਕਣਕ ਦਰਾਮਦ ਕੀਤੀ ਹੈ

ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..
ਲਉ ਜੀ ਹੁਣ ਪਰਾਲੀ ਹੀ ਕਰੇਗੀ ਪ੍ਰਦੂਸ਼ਣ ਦਾ ਹੱਲ..

ਨਵੀਂ ਦਿੱਲੀ-ਦਿੱਲੀ ‘ਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦਰਮਿਆਨ ਬਿਜਲੀ