DJ 'ਤੇ ਨੱਚਦੇ ਅੰਮ੍ਰਿਤਧਾਰੀ ਨੌਜਵਾਨ ਨੂੰ 'ਜੱਜ' ਨੇ ਮਾਰੀ ਗੋਲ਼ੀ

By: ਰਵੀ ਇੰਦਰ ਸਿੰਘ | | Last Updated: Sunday, 7 January 2018 11:08 AM
DJ 'ਤੇ ਨੱਚਦੇ ਅੰਮ੍ਰਿਤਧਾਰੀ ਨੌਜਵਾਨ ਨੂੰ 'ਜੱਜ' ਨੇ ਮਾਰੀ ਗੋਲ਼ੀ

ਤਰਨਤਾਰਨ: ਸ਼ਹਿਰ ਦੇ ਢਿੱਲੋਂ ਰਿਜ਼ੌਰਟ ਵਿੱਚ ਜਾਰੀ ਇੱਕ ਸਮਾਗਮ ਦੌਰਾਨ ਗੋਲ਼ੀ ਲੱਗਣ ਕਾਰਨ ਇੱਕ ਅੰਮ੍ਰਿਤਧਾਰੀ ਨੌਜਵਾਨ ਦੀ ਮੌਤ ਹੋ ਗਈ। ਇਹ ਗੋਲ਼ੀ ਜਸਪਾਲ ਸਿੰਘ ਉਰਫ਼ ਜੱਜ ਜੌਹਲ ਦੀ ਬੰਦੂਕ ਵਿੱਚੋਂ ਨਿੱਕਲੀ ਦੱਸੀ ਜਾ ਰਹੀ ਹੈ।

 

ਬੀਤੇ ਕੱਲ੍ਹ ਇੱਥੇ ਅੰਮ੍ਰਿਤਸਰ ਮਾਰਗ ’ਤੇ ਸਥਿਤ ਇਸ ਪੈਲੇਸ ’ਚ ਸ਼ਗਨ ਸਮਾਗਮ ਦੌਰਾਨ ਨੌਜਵਾਨ ਅਮਗਦੀਪ ਸਿੰਘ ਦੇ ਪੇਟ ਵਿੱਚ ਗੋਲ਼ੀ ਲੱਗੀ, ਇਸ ਕਾਰਨ ਉਸ ਦੀ ਮੌਤ ਹੋ ਗਈ। ਪਹਿਲਾਂ ਇਹ ਪਤਾ ਨਹੀਂ ਸੀ ਲੱਗ ਸਕਿਆ ਕਿ ਗੋਲੀ ਕਿਸ ਨੇ ਤੇ ਕਿੱਥੋਂ ਚਲਾਈ ਗਈ।

 

ਪੁਲੀਸ ਮਾਮਲੇ ਦੀ ਜਾਂਚ ਲਈ ਸੀ.ਸੀ.ਟੀ.ਵੀ. ਫੁਟੇਜ ਦੀ ਪੜਤਾਲ ਕੀਤੀ ਹੈ। ਪੁਲਿਸ ਕਪਤਾਨ (ਪੜਤਾਲ) ਤਿਲਕ ਰਾਜ ਨੇ ਦੱਸਿਆ ਕਿ ਪਿੰਡ ਕਲੇਰ ਦਾ ਅੰਮ੍ਰਿਤਧਾਰੀ ਨੌਜਵਾਨ ਅਮਰਦੀਪ ਸਿੰਘ (25) ਪਿੰਡ ਕੱਦਗਿੱਲ ਦੇ ਇੱਕ ਨੌਜਵਾਨ ਦੇ ਸ਼ਗਨ ਸਮਾਗਮ ’ਚ ਆਇਆ ਸੀ। ਸ਼ਾਮ ਨੂੰ ਭੰਗੜਾ ਪਾਉਂਦੇ ਸਮੇਂ ਅਚਾਨਕ ਇਕ ਗੋਲੀ ਅਮਰਦੀਪ ਨੂੰ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮੁਢਲੀ ਪੜਤਾਲ ਵਿੱਚ ਸਮਾਗਮ ਵਿੱਚ ਮੌਜੂਦ ਜੱਜ ਨਾਂਅ ਦੇ ਵਿਅਕਤੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਵਿੱਚੋਂ ਇੱਕ ਅਮਰਦੀਪ ਦੀ ਕਮਰ ਵਿੱਚ ਜਾ ਵੱਜਾ, ਜੋ ਉਸ ਲਈ ਜਾਨਲੇਵਾ ਸਾਬਤ ਹੋਇਆ।

 

ਜਿਸ ਪੈਲੇਸ ਵਿੱਚ ਇਹ ਘਟਨਾ ਵਾਪਰੀ ਉੱਥੇ ਹਥਿਆਰ ਲਿਜਾਣ ਦੀ ਮਨਾਹੀ ਵੀ ਸੀ। ਪਰ ਫਿਰ ਵੀ ਕੋਈ ਉੱਥੇ ਆਪਣੀ ਟੌਰ੍ਹ ਵਿਖਾਉਣ ਦਾ ਮਾਰਾ ਹਥਿਆਰ ਲੈ ਗਿਆ।

 

ਇਸ ਮਾਮਲੇ ਸਬੰਧੀ ਪੰਜਾਬੀ ਦੇ ਮੁੱਦਈ ਤੇ ਚੰਡੀਗੜ ਵਿੱਚ ਕੰਨੜ ਦੇ ਪ੍ਰੋਫੈਸਰ ਪੰਡਿਤ ਰਾਓ ਧਨੇਵਰ ਨੇ ਐਲਾਨ ਕੀਤਾ ਹੈ ਕਿ ਉਹ ਅਮਰਦੀਪ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਤਰਨਤਾਰਨ ਦੇ ਉੱਚ ਪੁਲਿਸ ਅਧਿਕਾਰੀਆਂ ਕੋਲ ਮੈਰਿਜ ਪੈਲੇਸ ਵਿੱਚ ਹਥਿਆਰ ਲਿਜਾਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਨਗੇ। ਪੰਡਿਤ ਧਨੇਵਰ ਪਹਿਲਾਂ ਹੀ ਲੱਚਰ, ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਤ ਕਰਨ ਵਾਲੇ ਗਾਇਕਾਂ ਦੇ ਵਿਰੋਧ ਵਿੱਚ ਮੁਹਿੰਮ ਵਿੱਢੀ ਬੈਠੇ ਹਨ। ਏ.ਬੀ.ਪੀ. ਸਾਂਝਾ ਤੁਹਾਨੂੰ ਵਿਆਹ ਤੇ ਹੋਰ ਖੁਸ਼ੀ ਦੇ ਸਮਾਗਮਾਂ ਵਿੱਚ ਹਥਿਆਰਾਂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਾ ਹੈ।

 

Pandit_Rao_in_Patiala_protest

First Published: Sunday, 7 January 2018 10:11 AM

Related Stories

ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ
ਕਿਸਾਨਾਂ ਨੇ ਖੋਲ੍ਹਿਆ ਕੈਪਟਨ ਸਰਕਾਰ ਵਿਰੁੱਧ ਮੋਰਚਾ

ਪਟਿਆਲਾ: ਚੋਣ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਰੋਸ ਵਿੱਚ ਕਿਸਾਨਾਂ ਨੇ ਕੈਪਟਨ

ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼
ਸੰਸਦ ਮੈਂਬਰ ਨੂੰ ਹਸਪਤਾਲ 'ਚ ਵੇਖ ਡਾਕਟਰਾਂ ਦੇ ਉੱਡੇ ਹੋਸ਼

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਬਣਿਆ ਸਰਕਾਰੀ ਟੀ.ਬੀ. ਹਸਪਤਾਲ ਖੁਦ ਬਿਮਾਰੀ ਦੀ

ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ
ਮਨਜੀਤ ਸਿੰਘ ਕਲਕੱਤਾ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ,

ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ
ਪਾਕਿਸਤਾਨ 'ਚ ਵਿਸਾਖੀ ਵੇਖਣ ਦੇ ਚਾਹਵਾਨਾਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ

 ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ
ਗੁਰੂ ਨਗਰੀ 'ਚ ਤਿਰੰਗੇ ਉਤਾਰਨ 'ਤੇ ਬੀਜੀਪੀ ਲੀਡਰ ਦੀ ਚੇਤਾਵਨੀ

ਅੰਮ੍ਰਿਤਸਰ: ਆਪਣੇ ਕਾਰਜਕਾਲ ਦੌਰਾਨ ਅਟਾਰੀ ਸਰਹੱਦ ਤੇ ਅੰਮ੍ਰਿਤਸਰ ਦੇ ਇੱਕ ਪਾਰਕ

ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ
ਕਲਕੱਤਾ ਦੀ ਮੌਤ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਪ੍ਰਗਟ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ

ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ
ਸਾਬਕਾ ਕੈਬਨਿਟ ਮੰਤਰੀ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ
ਮਾੜੇ ਕਿਰਦਾਰ ਵਾਲੇ ਸਿੱਖਾਂ ਵਿਰੁੱਧ ਸ਼੍ਰੋਮਣੀ ਕਮੇਟੀ ਕਰੇਗੀ ਕਾਰਵਾਈ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਬੀਤੇ ਸਮੇਂ

ਚਰਨਜੀਤ ਚੱਢਾ ਨੂੰ ਹਨੀ ਟ੍ਰੈਪ 'ਚ ਫਸਾਇਆ!
ਚਰਨਜੀਤ ਚੱਢਾ ਨੂੰ ਹਨੀ ਟ੍ਰੈਪ 'ਚ ਫਸਾਇਆ!

ਚੰਡੀਗੜ੍ਹ: ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ

ਅੰਮ੍ਰਿਤਧਾਰੀ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ, ਦੋ ਹੋਰਾਂ ਨੂੰ ਧਮਕੀ
ਅੰਮ੍ਰਿਤਧਾਰੀ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ, ਦੋ ਹੋਰਾਂ ਨੂੰ ਧਮਕੀ

ਅੰਮ੍ਰਿਤਸਰ: ਬਾਰ੍ਹਵੀਂ ‘ਚ ਪੜ੍ਹਨ ਵਾਲੇ ਅੰਮ੍ਰਿਤਧਾਰੀ ਸਿੱਖ ਨੂੰ ਕੁਝ