ਬੰਗਲਾਦੇਸ਼ੀ ਟੀਮ ਕਰੇਗੀ ਪਾਕਿ ਦੌਰਾ ?

By: pervezsandhu | | Last Updated: Thursday, 2 March 2017 7:02 PM
ਬੰਗਲਾਦੇਸ਼ੀ ਟੀਮ ਕਰੇਗੀ ਪਾਕਿ ਦੌਰਾ ?

1….ਤੂਫਾਨੀ ਬੱਲੇਬਾਜ਼ੀ ਦੇ ਮਾਹਿਰ ਵੈਸਟਇੰਡੀਜ਼ ਦੇ ਸਟਾਰ ਆਲ-ਰਾਊਂਡਰ ਡਵੇਨ ਸਮਿਥ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਵੱਡਾ ਐਲਾਨ ਕੀਤਾ ਹੈ। ਜੋ ਵੈਸਟਇੰਡੀਜ਼ ਵਨਡੇ ਟੀਮ ਲਈ ਆਖਰੀ ਵਾਰ ਸਾਲ 2015 ਵਿਸ਼ਵਕੱਪ ਵਿੱਚ ਖੇਡੇ ਸਨ। ਜਦਕਿ ਟੈਸਟ ਵਿੱਚ ਉਹ ਆਖਰੀ ਵਾਰ 2006 ਵਿੱਚ ਟੀਮ ਦੇ ਨਾਲ ਨਜ਼ਰ ਆਏ ਸਨ।

2….ਸ਼ਹੀਦ ਦੀ 20 ਸਾਲ ਦੀ ਧੀ ਗੁਰਮੇਹਰ ਕੌਰ ਦੀ ਦੇਸ਼ਭਗਤੀ ਨੂੰ ਲੈ ਦੰਗਲ ਜਾਰੀ ਹੈ। । ਹੁਣ ਇਸ ਦੰਗਲ ਵਿੱਚ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਵਿੱਚ ਕੁਦ ਪਈ ਹੈ। ਜਵਾਲਾ ਨੇ ਗੁਰਮੇਹਰ ਦਾ ਸਮਰਥਨ ਕੀਤਾ ਹੈ। ਜਵਾਲਾ ਨੇ ਕਿਹਾ ਕਿਇਹ ਦੁਖਦ ਹੈ ਕਿ ਜਦੋਂ ਕੋਈ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਤਾਂ ਲੋਕ ਸਿਰਫ ਪਾਕਿਸਤਾਨ ਸ਼ਬਦ ਨੂੰ ਲੈ ਮੁੱਦਾ ਬਣਾ ਰਹੇ ਹਨ. ਇਹ ਵੀ ਦੁਖਦ ਹੈ ਕਿ ਕੁੱਝ ਖਿਡਾਰੀ ਬਿਨਾਂ ਗੱਲ ਨੂੰ ਸਮਝੇ ਇਸ ਵਿੱਚ ਸ਼ਾਮਲ ਹੋ ਗਏ ਹਨ।

3….ਪੁਣੇ ਟੈਸਟ ਦੀ ਪਿਚ ਦੀ ਖਰਾਬ ਗੁਣਵਤਾ ਨੂੰ ਲੈ ਕੇ ਆਈਸੀਸੀ ਤੋਂ ਖਿੰਚਾਈ ਝੇਲਣ ਮਗਰੋਂ ਭਾਰਤੀ ਟੀਮ ਬੈਂਗਲੁਰੂ ਵਿੱਚ ਹਲਕੀ ਘਾਹ ਵਾਲੀ ਬੱਲੇਬਾਜ਼ੀ ਦੇ ਅਨੂਕੂਲ ਪਿਚ ਤੇ ਉਤਰ ਸਕਦੀ ਹੈ। ਦੂਜਾ ਟੈਸਟ ਮੈਚ ਬੈਂਗਲੁਰੂ ਦੇ ਐਮ.ਚਿਨਾਸਵਾਮੀ ਸਟੇਡੀਅਮ ਵਿੱਚ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ

4….ਪਾਕਿਸਤਾਨ ਕ੍ਰਿਕੇਟ ਬੋਰਡ ਬੰਗਲਾਦੇਸ਼ ਕ੍ਰਿਕੇਟ ਬੋਰਡ ਨੂੰ ਇਸ ਸਾਲ ਦਸੰਬਰ ਵਿੱਚ ਪੂਰੀ ਟੈਸਟ ਸੀਰੀਜ਼ ਖੇਡਣ ਲਈ ਆਪਣੀ ਟੀਮ ਨੂੰ ਪਾਕਿਸਤਾਨ ਭੇਜਣ ਲਈ ਮਨਾਉਣ ਵਿੱਚ ਜੁਟਿਆ ਹੋਇਆ ਹੈ। ਪੀਸੀਬੀ ਦੇ ਸੂਤਰਾਂ ਨੇ ਕਿਹਾ ਹੈ ਕਿ ਪੀਸੀਬੀ ਨੇ ਬੀਸੀਬੀ ਨੂੰ ਆਪਣੀ ਸੁਰੱਖਿਆ ਅਤੇ ਸਤਰਕਤਾ ਮਾਹਿਰਾਂ ਦੀ ਟੀਮ ਭੇਜਣ ਦਾ ਸੁਝਾਅ ਦਿੱਤਾ ਹੈ। 

 5…..ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਅਰਜਨਟੀਨਾ ਫੁੱਟਬਾਲ (.ਐੱਫ..) ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਪ੍ਰਧਾਨ ਦੀਆਂ ਚੋਣਾਂਚ ਦੱਖਣੀ ਅਮਰੀਕਾ ਫੁੱਟਬਾਲ ਸੰਸਥਾ (ਕੋਨਮੀਬਾਲ) ਨੂੰ ਵਿਚੋਲੇ ਦੇ ਤੌਰਤੇ ਸਵੀਕਾਰ ਨਹੀਂ ਕਰੇਗਾ ਤਾਂ ਉਸਤੇ ਪਾਬੰਦੀ ਲਗਾਈ ਜਾ ਸਕਦੀ ਹੈ। ਅਰਜਨਟੀਨਾ ਦੇ ਲਈ ਇਹ ਚਿਤਾਵਨੀ 2018 ਵਿਸ਼ਵ ਕੱਪ ਕੁਆਲੀਫਾਇਰਚ ਚਿਲੀ ਅਤੇ ਬੋਲੀਵੀਆ ਦੇ ਖਿਲਾਫ ਅਹਿਮ ਮੁਕਾਬਲੇ ਤੋਂ ਸਿਰਫ ਤਿੰਨ ਹਫਤੇ ਪਹਿਲਾਂ ਆਈ ਹੈ।

First Published: Thursday, 2 March 2017 7:02 PM

Related Stories

ਕ੍ਰਿਕਟ ਖਿਡਾਰੀਆਂ 'ਤੇ ਬੇਰੁਜ਼ਗਾਰੀ ਦਾ ਖਤਰਾ
ਕ੍ਰਿਕਟ ਖਿਡਾਰੀਆਂ 'ਤੇ ਬੇਰੁਜ਼ਗਾਰੀ ਦਾ ਖਤਰਾ

ਮੈਲਬਰਨ: ਆਸਟ੍ਰੇਲੀਆ ਵਿੱਚ ਮੈਦਾਨ ਦੇ ਅੰਦਰ ਤੇ ਬਾਹਰ ਦੇ ਹਾਲਾਤ ਕੁਝ ਠੀਕ ਨਹੀਂ

 ਕੁੰਬਲੇ ਵੱਲੋਂ ਟੀਮ ਇੰਡੀਆ ਨਾਲ ਜਾਣ ਤੋਂ ਇਨਕਾਰ
ਕੁੰਬਲੇ ਵੱਲੋਂ ਟੀਮ ਇੰਡੀਆ ਨਾਲ ਜਾਣ ਤੋਂ ਇਨਕਾਰ

ਲੰਡਨ: ਭਾਰਤੀ ਕ੍ਰਿਕਟ ਟੀਮ ਵੈਸਟ ਇੰਡੀਜ਼ ਦੌਰੇ ਲਈ ਕੋਚ ਅਨਿਲ ਕੁੰਬਲੇ ਤੋਂ ਬਿਨਾਂ

ਵਿਰਾਟ ਕੋਹਲੀ ਤੋਂ ਪਾਕਿਸਤਾਨੀ ਪੱਤਰਕਾਰ ਨੇ ਇਹ ਕੀ ਪੁੱਛਿਆ?
ਵਿਰਾਟ ਕੋਹਲੀ ਤੋਂ ਪਾਕਿਸਤਾਨੀ ਪੱਤਰਕਾਰ ਨੇ ਇਹ ਕੀ ਪੁੱਛਿਆ?

ਨਵੀਂ ਦਿੱਲੀ: ਚੈਂਪੀਅਨ ਟਰਾਫ਼ੀ ਵਿੱਚ ਟੀਮ ਇੰਡੀਆ ਦੀ ਪਾਕਿਸਤਾਨ ਹੱਥੋਂ ਹੋਈ ਹਾਰ

ਹਾਰਦਿਕ ਦਾ ਕ੍ਰਿਕਟ ਪ੍ਰੇਮੀਆਂ ਲਈ ਸੁਨੇਹਾ
ਹਾਰਦਿਕ ਦਾ ਕ੍ਰਿਕਟ ਪ੍ਰੇਮੀਆਂ ਲਈ ਸੁਨੇਹਾ

ਨਵੀਂ ਦਿੱਲੀ: ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਚੈਂਪੀਅਨ ਟਰਾਫ਼ੀ

ਪਾਕਿਸਤਾਨੀਆਂ ਨੇ ਭਾਰਤੀ ਖਿਡਾਰੀਆਂ ਤੋਂ ਪੁੱਛਿਆ,
ਪਾਕਿਸਤਾਨੀਆਂ ਨੇ ਭਾਰਤੀ ਖਿਡਾਰੀਆਂ ਤੋਂ ਪੁੱਛਿਆ, "ਬਾਪ ਕੌਣ ਹੈ?"

ਲੰਡਨ: ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀਆ ਨੇ ਭਾਰਤੀ ਦਾ ਖ਼ੂਬ ਮਜ਼ਾਕ ਉਡਾਇਆ ਹੈ। ਇਹ

ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ
ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ

ਨਵੀਂ ਦਿੱਲੀ: ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ

ਹਾਰ ਮਗਰੋਂ ਭਾਰਤੀ ਖਿਡਾਰੀਆਂ ਦੀ ਸ਼ਾਮਤ, ਘਰਾਂ ਦੀ ਸੁਰੱਖਿਆ ਵਧਾਈ
ਹਾਰ ਮਗਰੋਂ ਭਾਰਤੀ ਖਿਡਾਰੀਆਂ ਦੀ ਸ਼ਾਮਤ, ਘਰਾਂ ਦੀ ਸੁਰੱਖਿਆ ਵਧਾਈ

ਰਾਂਚੀ: ਚੈਂਪੀਅਨਜ਼ ਟਰਾਫ਼ੀ ਵਿੱਚ ਪਾਕਿਸਤਾਨ ਹੱਥੋਂ ਸ਼ਰਮਨਾਕ ਹਾਰ ਤੋਂ ਬਾਅਦ ਟੀਮ

ਭਾਰਤ 'ਤੇ ਭਾਰੀ ਪਿਆ ਪਾਕਿਸਤਾਨੀ ਫ਼ਖ਼ਰ ਜ਼ਮਾਨ
ਭਾਰਤ 'ਤੇ ਭਾਰੀ ਪਿਆ ਪਾਕਿਸਤਾਨੀ ਫ਼ਖ਼ਰ ਜ਼ਮਾਨ

ਲੰਡਨ: ਪਾਕਿਸਤਾਨ ਨੇ ਚੈਂਪੀਅਨ ਟਰਾਫ਼ੀ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ ਹਰਾ

ਭਾਰਤ-ਪਾਕਿ ਭੇੜ 'ਤੇ ਦੁਨੀਆ ਭਰ ਦੀ ਨਜ਼ਰ
ਭਾਰਤ-ਪਾਕਿ ਭੇੜ 'ਤੇ ਦੁਨੀਆ ਭਰ ਦੀ ਨਜ਼ਰ

ਲੰਡਨ: ਭਾਰਤ-ਪਾਕਿ ਦਾ ਅੱਜ ਜਬਰਦਸਤ ਭੇੜ ਹੋ ਰਿਹਾ ਹੈ। ਦੋਵੇਂ ਮੁਲਕ ਆਈਸੀਸੀ

 ਭਾਰਤ -ਪਾਕਿ ਮੈਚ ਤੋਂ ਪਹਿਲਾਂ ਐਡ ਬਾਜ਼ਾਰ ਹੋਇਆ ਗਰਮ
ਭਾਰਤ -ਪਾਕਿ ਮੈਚ ਤੋਂ ਪਹਿਲਾਂ ਐਡ ਬਾਜ਼ਾਰ ਹੋਇਆ ਗਰਮ

ਲੰਡਨ : ਇੱਥੋਂ ਦੇ ਓਵਲ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨ