ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

By: ABP SANJHA | | Last Updated: Saturday, 6 May 2017 9:43 AM
 ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

ਵਾਸ਼ਿੰਗਟਨ : ਬਾਸਕਟਬਾਲ ਦੇ ਮੈਦਾਨ ਵਿੱਚ ਸਿੱਖਾਂ ਲਈ ਵੱਡੀ ਖਬਰ ਹੈ। ਬਾਸਕਟਬਾਲ ਦੀ ਪ੍ਰਸ਼ਾਸਕੀ ਸੰਸਥਾ ਫੀਬਾ ਵੱਲੋਂ ਪੱਗ (ਪਟਕਾ) ਤੇ ਹਿਜਾਬ ਵਰਗੇ ਧਾਰਮਿਕ ਚਿੰਨ੍ਹਾਂ ਉਤੇ ਲਾਈ ਪਾਬੰਦੀ ਨੂੰ ਹਟਾ ਲਿਆ ਗਿਆ ਹੈ। ਅਮਰੀਕੀ ਕਾਨੂੰਨਸਾਜ਼ਾਂ ਤੇ ਸਿੱਖ-ਅਮਰੀਕੀਆਂ ਨੇ ਧਾਰਮਿਕ ਚਿੰਨ੍ਹਾਂ ਉਤੇ ਲਾਈ ਪਾਬੰਦੀ ਨੂੰ ਹਟਾ ਲਏ ਜਾਣ ਦੀ ਸ਼ਲਾਘਾ ਕੀਤੀ ਹੈ।

 

 
ਇਸ ਫੈਸਲੇ ਤੋਂ ਬਾਅਦ ਸਿੱਖ ਤੇ ਹੋਰ ਧਰਮਾਂ ਜਿਵੇਂ ਇਸਲਾਮ ਤੇ ਯਹੂਦੀ ਆਦਿ ਨਾਲ ਸਬੰਧਤ ਪੇਸ਼ੇਵਰ ਖਿਡਾਰੀ ਆਪਣੇ ਧਾਰਮਿਕ ਪਹਿਰਾਵਿਆਂ ਸਣੇ ਬਾਸਕਟਬਾਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣਗੇ।ਕੌਮਾਂਤਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਬੀਤੇ ਦਿਨ ਕੀਤੇ ਇਸ ਐਲਾਨ ਨੂੰ ਅਜਿਹੇ ਸਿੱਖ ਤੇ ਦੂਜੇ ਧਰਮਾਂ ਦੇ ਖਿਡਾਰੀਆਂ ਲਈ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਆਪਣੇ ਧਾਰਮਿਕ-ਸੱਭਿਆਚਾਰਕ ਚਿੰਨ੍ਹ ਪਹਿਨਣ ਕਾਰਨ ਖੇਡਣ ਤੋਂ ਰੋਕ ਦਿੱਤਾ ਜਾਂਦਾ ਸੀ।

 

 

 

ਅਮਰੀਕੀ ਕਾਂਗਰਸ

ਦੇ ਮੈਂਬਰਾਂ ਜੋਅ ਕਰਾਉਲੀ ਤੇ ਐਮੀ ਬੇਰਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ‘‘ਸਿੱਖ ਤੇ ਦੂਜੇ ਧਰਮਾਂ ਦੇ ਵਿਦਿਆਥੀਆਂ ਨੂੰ ਆਪਣੇ ਅਕੀਦੇ ਨਾਲ ਸਬੰਧਤ ਚਿੰਨ੍ਹਾਂ ਦੀ ਇਜਾਜ਼ਤ ਦੇਣ ਦਾ ਫੀਬਾ ਦਾ ਫ਼ੈਸਲਾ ਸਵਾਗਤਯੋਗ ਹੈ।’’ ਫੀਬਾ ਦੇ ਲੰਬੇ ਚਿਰ ਤੋਂ ਉਡੀਕੇ ਜਾ ਰਹੇ ਇਸ ਫ਼ੈਸਲੇ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ ਡੈਮੋਕ੍ਰੈਟ ਕਾਨੂੰਨਸਾਜ਼ਾਂ ਨੇ ਅਪੀਲ ਕੀਤੀ ਸੀ ਕਿ ਸਿੱਖ ਖਿਡਾਰੀਆਂ ਪ੍ਰਤੀ ਇਸ ਵਿਤਕਰੇ-ਭਰੀ ਨੀਤੀ ਨੂੰ ਖ਼ਤਮ ਕੀਤਾ ਜਾਵੇ।

 

 
ਐਨਸੀਏਏ ਵਿੱਚ ਪਟਕਾ ਬੰਨ੍ਹ ਕੇ ਖੇਡਣ ਵਾਲੇ ਪਹਿਲੇ ਖਿਡਾਰੀ ਦਰਸ਼ ਪ੍ਰੀਤ ਸਿੰਘ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ, ‘‘ਹੁਣ ਮੇਰੇ ਅਕੀਦੇ ਤੇ ਬਾਸਕਟਬਾਲ ਖੇਡਣ ਦੀ ਮੇਰੀ ਸਮਰੱਥਾ ਵਿੱਚ ਕੋਈ ਟਕਰਾਅ ਨਹੀਂ ਰਿਹਾ। ਫੀਬਾ ਦੇ ਇਸ ਫ਼ੈਸਲੇ ਤੋਂ ਮੈਂ ਰੁਮਾਂਚਿਤ ਹਾਂ।’’ ਇਸੇ ਤਰ੍ਹਾਂ ਸਿੱਖ ਜਥੇਬੰਦੀ ਸਿੱਖ ਕੁਲੀਸ਼ਨ ਦੇ ਸਿਮਰਨ ਜੀਤ ਸਿੰਘ ਨੇ ਕਿਹਾ, ‘‘ਫੀਬਾ ਨੇ ਸਾਰੀ ਦੁਨੀਆਂ ਨੂੰ ਸਾਫ਼ ਸੁਨੇਹਾ ਦਿੱਤਾ ਹੈ ਕਿ ਖੇਡਾਂ ਵਿੱਚ ਅਨੇਕਤਾ ਤੇ ਸਹਿਣਸ਼ੀਲਤਾ ਦੀ ਅਹਿਮੀਅਤ ਹੈ।’’ ਸਿੱਖ ਅਮੈਰਿਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਵੀ ਇਸ ਦਾ ਸਵਾਗਤ ਕੀਤਾ ਹੈ।

First Published: Saturday, 6 May 2017 9:43 AM

Related Stories

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ

ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ
ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ

ਚੰਡੀਗੜ੍ਹ: ਰਾਜਵਰਧਨ ਸਿੰਘ ਰਾਠੌਰ ਨੇ ਖੇਡ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਸਿਓਲ: ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ

ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..
ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ

24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ
24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ

ਚੰਡੀਗੜ੍ਹ: ਵਰਲਡ ਕਬੱਡੀ ਲੀਗ ਦਾ ਆਗਾਜ਼ 24 ਅਕਤੂਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ

ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ
ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਮਹਿੰਦਰ ਧੋਨੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਰਵੀ

ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ
ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਦੌਰੇ ‘ਤੇ ਧਮਾਕੇਦਾਰ ਫੌਰਮ ਵਿੱਚ ਰਹੇ ਟੀਮ ਇੰਡੀਆ

ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ
ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ

ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ