ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

By: ABP SANJHA | | Last Updated: Saturday, 6 May 2017 9:43 AM
 ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

ਵਾਸ਼ਿੰਗਟਨ : ਬਾਸਕਟਬਾਲ ਦੇ ਮੈਦਾਨ ਵਿੱਚ ਸਿੱਖਾਂ ਲਈ ਵੱਡੀ ਖਬਰ ਹੈ। ਬਾਸਕਟਬਾਲ ਦੀ ਪ੍ਰਸ਼ਾਸਕੀ ਸੰਸਥਾ ਫੀਬਾ ਵੱਲੋਂ ਪੱਗ (ਪਟਕਾ) ਤੇ ਹਿਜਾਬ ਵਰਗੇ ਧਾਰਮਿਕ ਚਿੰਨ੍ਹਾਂ ਉਤੇ ਲਾਈ ਪਾਬੰਦੀ ਨੂੰ ਹਟਾ ਲਿਆ ਗਿਆ ਹੈ। ਅਮਰੀਕੀ ਕਾਨੂੰਨਸਾਜ਼ਾਂ ਤੇ ਸਿੱਖ-ਅਮਰੀਕੀਆਂ ਨੇ ਧਾਰਮਿਕ ਚਿੰਨ੍ਹਾਂ ਉਤੇ ਲਾਈ ਪਾਬੰਦੀ ਨੂੰ ਹਟਾ ਲਏ ਜਾਣ ਦੀ ਸ਼ਲਾਘਾ ਕੀਤੀ ਹੈ।

 

 
ਇਸ ਫੈਸਲੇ ਤੋਂ ਬਾਅਦ ਸਿੱਖ ਤੇ ਹੋਰ ਧਰਮਾਂ ਜਿਵੇਂ ਇਸਲਾਮ ਤੇ ਯਹੂਦੀ ਆਦਿ ਨਾਲ ਸਬੰਧਤ ਪੇਸ਼ੇਵਰ ਖਿਡਾਰੀ ਆਪਣੇ ਧਾਰਮਿਕ ਪਹਿਰਾਵਿਆਂ ਸਣੇ ਬਾਸਕਟਬਾਲ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣਗੇ।ਕੌਮਾਂਤਰੀ ਬਾਸਕਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਬੀਤੇ ਦਿਨ ਕੀਤੇ ਇਸ ਐਲਾਨ ਨੂੰ ਅਜਿਹੇ ਸਿੱਖ ਤੇ ਦੂਜੇ ਧਰਮਾਂ ਦੇ ਖਿਡਾਰੀਆਂ ਲਈ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਆਪਣੇ ਧਾਰਮਿਕ-ਸੱਭਿਆਚਾਰਕ ਚਿੰਨ੍ਹ ਪਹਿਨਣ ਕਾਰਨ ਖੇਡਣ ਤੋਂ ਰੋਕ ਦਿੱਤਾ ਜਾਂਦਾ ਸੀ।

 

 

 

ਅਮਰੀਕੀ ਕਾਂਗਰਸ

ਦੇ ਮੈਂਬਰਾਂ ਜੋਅ ਕਰਾਉਲੀ ਤੇ ਐਮੀ ਬੇਰਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ‘‘ਸਿੱਖ ਤੇ ਦੂਜੇ ਧਰਮਾਂ ਦੇ ਵਿਦਿਆਥੀਆਂ ਨੂੰ ਆਪਣੇ ਅਕੀਦੇ ਨਾਲ ਸਬੰਧਤ ਚਿੰਨ੍ਹਾਂ ਦੀ ਇਜਾਜ਼ਤ ਦੇਣ ਦਾ ਫੀਬਾ ਦਾ ਫ਼ੈਸਲਾ ਸਵਾਗਤਯੋਗ ਹੈ।’’ ਫੀਬਾ ਦੇ ਲੰਬੇ ਚਿਰ ਤੋਂ ਉਡੀਕੇ ਜਾ ਰਹੇ ਇਸ ਫ਼ੈਸਲੇ ਤੋਂ ਪਹਿਲਾਂ ਵੀ ਇਨ੍ਹਾਂ ਦੋਵਾਂ ਡੈਮੋਕ੍ਰੈਟ ਕਾਨੂੰਨਸਾਜ਼ਾਂ ਨੇ ਅਪੀਲ ਕੀਤੀ ਸੀ ਕਿ ਸਿੱਖ ਖਿਡਾਰੀਆਂ ਪ੍ਰਤੀ ਇਸ ਵਿਤਕਰੇ-ਭਰੀ ਨੀਤੀ ਨੂੰ ਖ਼ਤਮ ਕੀਤਾ ਜਾਵੇ।

 

 
ਐਨਸੀਏਏ ਵਿੱਚ ਪਟਕਾ ਬੰਨ੍ਹ ਕੇ ਖੇਡਣ ਵਾਲੇ ਪਹਿਲੇ ਖਿਡਾਰੀ ਦਰਸ਼ ਪ੍ਰੀਤ ਸਿੰਘ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ, ‘‘ਹੁਣ ਮੇਰੇ ਅਕੀਦੇ ਤੇ ਬਾਸਕਟਬਾਲ ਖੇਡਣ ਦੀ ਮੇਰੀ ਸਮਰੱਥਾ ਵਿੱਚ ਕੋਈ ਟਕਰਾਅ ਨਹੀਂ ਰਿਹਾ। ਫੀਬਾ ਦੇ ਇਸ ਫ਼ੈਸਲੇ ਤੋਂ ਮੈਂ ਰੁਮਾਂਚਿਤ ਹਾਂ।’’ ਇਸੇ ਤਰ੍ਹਾਂ ਸਿੱਖ ਜਥੇਬੰਦੀ ਸਿੱਖ ਕੁਲੀਸ਼ਨ ਦੇ ਸਿਮਰਨ ਜੀਤ ਸਿੰਘ ਨੇ ਕਿਹਾ, ‘‘ਫੀਬਾ ਨੇ ਸਾਰੀ ਦੁਨੀਆਂ ਨੂੰ ਸਾਫ਼ ਸੁਨੇਹਾ ਦਿੱਤਾ ਹੈ ਕਿ ਖੇਡਾਂ ਵਿੱਚ ਅਨੇਕਤਾ ਤੇ ਸਹਿਣਸ਼ੀਲਤਾ ਦੀ ਅਹਿਮੀਅਤ ਹੈ।’’ ਸਿੱਖ ਅਮੈਰਿਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਵੀ ਇਸ ਦਾ ਸਵਾਗਤ ਕੀਤਾ ਹੈ।

First Published: Saturday, 6 May 2017 9:43 AM

Related Stories

ਧੋਨੀ ਨਾਲ ਝਗੜੇ ਬਾਰੇ ਭੱਜੀ ਵੱਲੋਂ ਵੀਡੀਓ ਜਾਰੀ
ਧੋਨੀ ਨਾਲ ਝਗੜੇ ਬਾਰੇ ਭੱਜੀ ਵੱਲੋਂ ਵੀਡੀਓ ਜਾਰੀ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਨੇ ਟੀਮ ਦੇ ਸਾਬਕਾ

ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ
ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ

ਚੰਡੀਗੜ੍ਹ: ਨੈਸ਼ਨਲ ਯੂਥ ਅਥਲੈਟਿਕਸ ਚੈਂਪੀਅਨਸ਼ਿਪ ‘ਚੋਂ ਨਵਾਂ ਰਿਕਾਰਡ ਕਾਇਮ

ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ
ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੀ ਅੰਸ਼ੂ ਜਮਸੈਨਪਾ ਚਾਰ ਵਾਰ ਮਾਊਂਟ ਐਵਰੈਸਟ ਨੂੰ ਸਰ

ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'
ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'

ਦਿੱਲੀ:- ਆਈਪੀਐਲ-10 ਵਿੱਚ ਫਿਕਸਿੰਗ ਦੇ ਇਲਜ਼ਾਮਾਂ ਦਾ ਮਹੂਰਤ ਹੋ ਗਿਆ ਹੈ। ਇਲਜ਼ਾਮਾਂ

'ਜਿੰਦਰ' ਨੇ ਮਚਾਈ WWE 'ਚ ਤਰਥੱਲੀ
'ਜਿੰਦਰ' ਨੇ ਮਚਾਈ WWE 'ਚ ਤਰਥੱਲੀ

  ਸਰੀ : ਗਰੇਟ ਖਲੀ ਤੋਂ ਬਾਅਦ ਡਬਲਿਊ ਡਬਲਿਊ ਈ ਵਿੱਚ ਇੱਕ ਹੋਰ ਭਾਰਤੀ ਨੌਜਵਾਨ

ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ
ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ

ਨਵੀਂ ਦਿੱਲੀ: ਭਾਰਤ ਦੀ ਝੂਲਨ ਗੋਸਵਾਮੀ ਮਹਿਲਾ ਕ੍ਰਿਕਟਰਾਂ ਵਿੱਚ ਦੁਨੀਆ ਦੀ ਸਭ

ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ
ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ

ਮੁਹਾਲੀ:- ਆਈਪੀਐਲ ਦੇ ਬੀਤੀ ਰਾਤ ਮੁਹਾਲੀ ਸਟੇਡੀਅਮ ਵਿਖੇ ਹੋਏ ਮੈਚ ਦੌਰਾਨ ਕਿੰਗਜ਼

 ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ
ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ

ਨਵੀਂ ਦਿੱਲੀ: ਇੰਗਲੈਂਡ ‘ਚ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਚੈਂਪੀਅਨਜ਼ ਟਰਾਫ਼ੀ ਲਈ

ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ
ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ

ਨਵੀਂ ਦਿੱਲੀ: ਚੈਂਪੀਅਨ ਟਰਾਫੀ ਵਿੱਚ ਟੀਮ ਇੰਡੀਆ ਦੇ ਖੇਡਣ ਨੂੰ ਭਾਰਤੀ ਕ੍ਰਿਕਟ

ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ
ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ

ਇਪੋਹ: ਅਜਲਾਨ ਸ਼ਾਹ ਕੱਪ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ