ਆਪਣੇ ਕਰੀਅਰ ਦੀ ਆਖਰੀ ਰੇਸ ਵਿੱਚ ਪਛੜ ਗਿਆ ਬੋਲਟ

By: ਰਵੀ ਇੰਦਰ ਸਿੰਘ | | Last Updated: Sunday, 6 August 2017 6:54 PM
ਆਪਣੇ ਕਰੀਅਰ ਦੀ ਆਖਰੀ ਰੇਸ ਵਿੱਚ ਪਛੜ ਗਿਆ ਬੋਲਟ

ਲੰਦਨ: ਕ੍ਰਿਕੇਟ ਦੇ ਇਤਹਾਸ ਦੇ ਸਭ ਤੋਂ ਵੱਡੇ ਬੱਲੇਬਾਜ਼ ਮੰਨੇ ਜਾਣ ਵਾਲੇ ਡਾਨ ਬਰੈਡਮੈਨ ਆਪਣੇ ਕਰੀਅਰ ਦੇ ਆਖਰੀ ਮੈਚ ਨੂੰ ਯਾਦਗਾਰ ਨਹੀਂ ਬਣਾ ਸਕੇ ਸਨ। ਬਰੈਡਮੈਨ ਕੋਲ ਕੁੱਝ ਦੌੜਾਂ ਬਣਾ ਕੇ 100 ਦੌੜਾਂ ਨਾਲ ਬੱਲੇਬਾਜੀ ਦੀ ਔਸਤ ਹਾਸਲ ਕਰਨ ਦਾ ਮੌਕਾ ਸੀ ਪਰ ਉਹ ਬਿਨਾ ਕੋਈ ਰਨ ਬਣਾਏ ਦੇ ਹੀ ਆਊਟ ਹੋ ਕੇ ਅਜਿਹਾ ਕਰਨੋਂ ਖੁੰਝ ਗਏ।

 

ਅਜਿਹਾ ਹੀ ਕੁੱਝ ਹੋਇਆ ਯੂਸ਼ੇਨ ਬੋਲਟ ਨਾਲ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਵਿੱਚ ਖਿਡਾਰੀ ਖੇਡ ਤੋਂ ਵੱਡਾ ਨਹੀਂ ਹੋ ਸਕਦਾ। ਵਰਲਡ ਚੈਂਪੀਅਨਸ਼ਿਪ ਵਿੱਚ ਆਪਣੇ ਕਰੀਅਰ ਦੀ ਆਖਰੀ ਦੌੜ ਲਗਾ ਰਹੇ ਬੋਲਟ ਦੀ ਵਿਦਾਈ ਸੁਨਹਿਰੀ ਨਾ ਹੋ ਸਕੀ।

 

ਬੋਲਟ ਆਪਣੀ ਜ਼ਿੰਦਗੀ ਦੀ ਆਖਰੀ ਦੌੜ ਹਾਰ ਗਏ। 100 ਮੀਟਰ ਦੀ ਦੌੜ ਵਿੱਚ ਬੋਲਟ ਤੀਸਰੇ ਸਥਾਨ ‘ਤੇ ਰਹੇ। ਅਮਰੀਕਾ ਦੇ ਜਸਟਿਨ ਗੈਟਲਿਨ 100 ਮੀਟਰ ਦੀ ਰੇਸ ਜਿੱਤ ਕੇ ਚੈਂਪੀਅਨ ਬਣ ਗਏ ਹਨ। ਇਸ ਦੇ ਨਾਲ ਹੀ ਬੋਲਟ ਦਾ ਟਰੈਕ ‘ਤੇ ਸੁਨਹਿਰੀ ਸਮਾਂ ਵੀ ਸਮਾਪਤ ਹੋ ਗਿਆ।

 

ਬੋਲਟ ਨੇ 9.95 ਸੈਕੰਡ ਵਿੱਚ 100 ਮੀਟਰ ਕੀਤੀ ਦੂਰੀ ਤੈਅ ਕੀਤੀ, ਜਦਕਿ ਜੇਤੂ ਰਹੇ 35 ਸਾਲਾ ਜਸਟਿਨ ਗੈਟਲਿਨ ਨੇ 9.92 ਸੈਕੰਡ ਨਾਲ ਸੋਨ ਤਗ਼ਮਾ ਜਿੱਤ ਲਿਆ। ਦੌੜ ਵਿੱਚ ਦੂਜੇ ਸਥਾਨ ‘ਤੇ ਰਹੇ ਕ੍ਰਿਸਟਿਅਨ ਕੋਲਮੈਨ ਨੇ 9.94 ਸੈਕੰਡ ਵਿੱਚ ਰੇਸ ਪੂਰੀ ਕਰ ਚਾਂਦੀ ਦੀ ਤਗ਼ਮਾ ਆਪਣੇ ਨਾਂ ਕੀਤਾ।

 

ਹਾਲਾਂਕਿ ਜਿੱਤ ਤੋਂ ਬਾਅਦ ਫੈਨਜ਼ ਨੇ ਬੋਲਟ ਲਈ ਹਮਦਰਦੀ ਵਿਖਾਈ ਅਤੇ ਵਿਸ਼ਵ ਚੈਂਪੀਅਨ ਬਣੇ ਜਸਟਿਨ ਗੈਟਲਿਨ ਖਿਲਾਫ਼ ਦਰਸ਼ਕਾਂ ਨੇ ਰੌਲਾ ਵੀ ਮਚਾਇਆ। ਦੱਸਣਾ ਬਣਦਾ ਹੈ ਕਿ 2006 ਤੋਂ 2010 ਤੱਕ ਗੈਟਲਿਨ ‘ਤੇ ਡ੍ਰਗਸ ਦੀ ਵਜ੍ਹਾ ਨਾਲ ਰੋਕ ਲੱਗੀ ਹੋਈ ਸੀ ਅਤੇ ਪਿਛਲੀਆਂ ਦੋ ਚੈਂਪੀਅਨਸ਼ਿਪਸ ਵਿੱਚ ਬੋਲਟ ਨੇ ਹੀ ਗੈਟਲਿਨ ਨੂੰ ਹਰਾਇਆ ਸੀ।

 

ਫਰਾਟਾ ਦੌੜਾਕ ਬੋਲਟ ਨੇ ਆਪਣੇ ਕਰੀਅਰ ਵਿੱਚ 11 ਵਿਸ਼ਵ ਅਤੇ 8 ਓਲੰਪਿਕ ਤਗ਼ਮੇ ਜਿੱਤੇ। ਇਸ ਤੋਂ ਇਲਾਵਾ 9.58 ਸੈਕੰਡ ਵਿੱਚ 100 ਮੀਟਰ ਅਤੇ 19.19 ਸੈਕੰਡ ਵਿੱਚ 200 ਮੀਟਰ ਦੌੜ ਪੂਰੀ ਕਰਨ ਦਾ ਵਿਸ਼ਵ ਰਿਕਾਰਡ ਵੀ ਉਨ੍ਹਾਂ ਦੇ ਨਾਂ ‘ਤੇ ਹੀ ਹੈ। ਇਸ ਤੋਂ ਇਲਾਵਾ ਬੋਲਟ ਦੇ ਨਾਂ ਚਾਰ ਗੁਣਾ 100 ਮੀਟਰ ਦਾ ਵੀ ਵਿਸ਼ਵ ਰਿਕਾਰਡ ਵੀ ਦਰਜ ਹੈ।

 

ਬੋਲਟ ਨੇ ਬੀਜਿੰਗ (2008), ਲੰਦਨ (2012) ਅਤੇ ਰਿਓ (2016) ਓਲੰਪਿਕ ਖੇਡਾਂ ਵਿੱਚ 100, 200 ਅਤੇ ਚਾਰ ਗੁਣਾ 100 ਮੀਟਰ ਰਿਲੇਅ ਦੌੜਾਂ ਵਿੱਚ ਸੋਨੇ ਦੇ ਤਗ਼ਮੇ ਜਿੱਤੇ ਸਨ।

First Published: Sunday, 6 August 2017 6:44 PM

Related Stories

ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਸ਼੍ਰੀਲੰਕਾ ‘ਚ ਟੈਸਟ ਮੈਚਾਂ ਦੀ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੇ

IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ
IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ

ਮੰਜ਼ਿਲ ‘ਤੇ ਪੁੱਜਦੇ-ਪੁੱਜਦੇ ਰਸਤਾ ਕਿਵੇਂ ਭਟਕਿਆ ਜਾਂਦਾ ਹੈ ਇਹ ਕੋਈ

IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ ਦਾ 'ਟੈਸਟ'
IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ...

ਦਾਮਬੁਲਾ: ਸ਼੍ਰੀਲੰਕਾ ਦੇ ਦੌਰੇ ‘ਤੇ ਗਈ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਪਹਿਲੇ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ