ਮਿਤਾਲੀ ਰਾਜ ਨੂੰ ਮਿਲੇਗੀ BMW

By: ABP SANJHA | | Last Updated: Wednesday, 26 July 2017 4:23 PM
ਮਿਤਾਲੀ ਰਾਜ ਨੂੰ ਮਿਲੇਗੀ BMW

ਨਵੀਂ ਦਿੱਲੀ: ਮਹਿਲਾ ਕ੍ਰਿਕਟ ਟੀਮ ਭਾਵੇਂ ਹੀ ਵਿਸ਼ਵ ਕੱਪ ਦੇ ਫਾਈਨਲ ‘ਚ ਹਾਰ ਗਈ ਹੋਵੇ ਪਰ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਪੂਰੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਟੀਮ ਨੂੰ ਤੋਹਫੇ ਮਿਲ ਰਹੇ ਹਨ।

ਇਸ ਦੌਰਾਨ ਭਾਰਤੀ ਟੀਮ ਨੂੰ ਫਾਈਨਲ ਦਾ ਰਸਤਾ ਦਿਖਾਉਣ ਵਾਲੀ ਕਪਤਾਲ ਮਿਤਾਲੀ ਰਾਜ ਨੂੰ ਵੀ ਤੋਹਫੇ ‘ਚ ਇੱਕ ਚਮਚਮਾਉਂਦੀ ਬੀਐਮਡਬਲਿਊ ਕਾਰ ਮਿਲਣ ਵਾਲੀ ਹੈ। ਸਾਬਕਾ ਜੂਨੀਅਰ ਕ੍ਰਿਕਟ ਚੋਣ ਕਮੇਟੀ ਦੇ ਚੇਅਰਮੈਨ ਤੇ ਤੇਲੰਗਾਨਾ ਬੈਡਮਿੰਟਨ ਐਸੋਸੀਏਸ਼ਨ ਦੇ ਉਪ ਪ੍ਰਧਾਨ ਚਾਮੁੰਡੇਸ਼ਵਰਨਾਥ ਨੇ ਮਿਤਾਲੀ ਰਾਜ ਨੂੰ ਨਵੀਂ ਨਕੋਰ ਬੀਐਮਡਬਲਿਊ ਕਾਰ ਤੋਹਫੇ ਵਜੋਂ ਦੇਣ ਦੇ ਐਲਾਨ ਕੀਤਾ ਹੈ।

ਚਾਮੁੰਡੇਸ਼ਵਰਨਾਥ ਜੋ ਖੁਦ ਆਂਧਰਾ ਪ੍ਰਦੇਸ਼ ਦੀ ਰਣਜੀ ਟੀਮ ਦੇ ਕਪਤਾਨ ਰਹੇ ਹਨ, ਪਿਛਲੇ ਕੁਝ ਸਾਲਾਂ ਤੋਂ ਕਈ ਮੌਕਿਆਂ ਤੋਂ ਖਿਡਾਰੀਆਂ ਨੂੰ ਕਾਰ ਤੋਹਫੇ ਵਜੋਂ ਦਿੰਦੇ ਰਹੇ ਹਨ। ਹਾਲ ਹੀ ‘ਚ ਮਿਤਾਲੀ ਰਾਜ ਇੱਕ ਦਿਨਾਂ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟਰ ਬਣੀ ਹੈ। ਇੰਨਾ ਹੀ ਨਹੀਂ ਮਿਤਾਲੀ ਰਾਜ ਨੂੰ ਮਹਿਲਾ ਟੀਮ ਦਾ ਸਚਿਨ ਤੇਂਦੁਲਕਰ ਵੀ ਕਿਹਾ ਜਾਂਦਾ ਹੈ।

ਚਾਮੁੰਡੇਸ਼ਵਰਨਾਥ ਦਾ ਕਹਿਣਾ ਹੈ ਸਾਡੀ ਮਹਿਲਾ ਕ੍ਰਿਕਟ ਟੀਮ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ ਤੇ ਸਾਨੂੰ ਇਸ ਨੂੰ ਹੋਰ ਵਧਾਉਣ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਲਾਜਵਾਬ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਮਹਿਲਾਵਾਂ ਦੀ ਖੇਡ ਵੱਲ ਗਿਆ ਹੈ।

First Published: Wednesday, 26 July 2017 4:23 PM

Related Stories

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ

ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ
ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ

ਕੈਂਡੀ: ਸ਼੍ਰੀਲੰਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ਦੇ

IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ
IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

ਕੈਂਡੀ: ਸਲਾਮੀ ਜੋੜੀ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਸਾਂਝੇਦਾਰੀ ਦੇ

ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ
ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ