ਕ੍ਰਿਸ ਗੇਲ ਨਹੀਂ ਹੋਇਆ ਸੀ ਮਾਲਸ਼ ਵਾਲੀ ਸਾਹਮਣੇ ਨੰਗਾ..? ਮਾਣਹਾਨੀ ਕੇਸ ਜਿੱਤਿਆ

By: ਰਵੀ ਇੰਦਰ ਸਿੰਘ | | Last Updated: Tuesday, 31 October 2017 4:13 PM
ਕ੍ਰਿਸ ਗੇਲ ਨਹੀਂ ਹੋਇਆ ਸੀ ਮਾਲਸ਼ ਵਾਲੀ ਸਾਹਮਣੇ ਨੰਗਾ..? ਮਾਣਹਾਨੀ ਕੇਸ ਜਿੱਤਿਆ

ਪ੍ਰਤੀਕਾਤਮਕ ਤਸਵੀਰ

ਸਿਡਨੀ: ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਆਸਟ੍ਰੇਲੀਆ ਵਿੱਚ ਫੇਅਰਫੈਕਸ ਮੀਡੀਆ ਖਿਲਾਫ ਮਾਣਹਾਨੀ ਦਾ ਮੁਕੱਦਮਾ ਜਿੱਤ ਲਿਆ ਹੈ। ਸੋਮਵਾਰ ਨੂੰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿੱਚ ਸੁਪਰੀਮ ਕੋਰਟ ਨੇ ਮੀਡੀਆ ਕੰਪਨੀ ਵੱਲੋਂ ਛਾਪੀ ਗਈ ਖ਼ਬਰ ਨੂੰ ਗ਼ੈਰ-ਪ੍ਰਮਾਣਿਤ ਪਾਉਂਦਿਆਂ ਆਪਣਾ ਫੈਸਲਾ ਸੁਣਾਇਆ। ਮੀਡੀਆ ਕੰਪਨੀ ਨੇ ਗੇਲ ‘ਤੇ ਇਲਜ਼ਾਮ ਲਾਏ ਸੀ ਕਿ 2015 ਵਿਸ਼ਵ ਕੱਪ ਦੌਰਾਨ ਗੇਲ ਨੇ ਮਾਲਸ਼ ਕਰਨ ਵਾਲੀ ਔਰਤ ਸਾਹਮਣੇ ਕੱਪੜੇ ਉਤਾਰ ਦਿੱਤੇ ਸਨ।

 

ਫੇਅਰਫੈਕਸ ਨਾਂ ਦੇ ਮੀਡੀਆ ਗਰੁੱਪ ਨੇ ਇੱਕ ਰਿਪੋਰਟ ਪ੍ਰਕਾਸ਼ਤ ਕਰਕੇ ਇਹ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਗੇਲ ਨੇ ਆਸਟ੍ਰੇਲੀਆ ਦੇ ਇਸ ਮੀਡੀਆ ਸਮੂਹ ਖਿਲਾਫ ਮਾਣਹਾਣੀ ਦਾ ਮੁਕੱਦਮਾ ਦਰਜ ਕਰਾਇਆ ਸੀ। ਗੇਲ ਨੂੰ ਇਸ ਮੁਕੱਦਮੇ ਵਿੱਚ ਜਿੱਤ ਮਿਲੀ ਹੈ। ਵੈਸਟਇੰਡੀਜ਼ ਟੀਮ ਦੀ ਮਹਿਲਾ ਥੈਰੇਪਿਸਟ ਨੇ ਗੇਲ ‘ਤੇ ਭੈੜੇ ਵਿਹਾਰ ਦਾ ਇਲਜ਼ਾਮ ਲਾਇਆ ਸੀ। ਵਿਸ਼ਵ ਕੱਪ ਦੌਰਾਨ ਕ੍ਰਿਸ ਗੇਲ ਨੇ ਉਸ ਔਰਤ ਦੇ ਸਾਹਮਣੇ ਆਪਣਾ ਤੌਲੀਆ ਖੋਲ੍ਹ ਦਿੱਤਾ ਸੀ ਤੇ ਨਗਨ ਹੋ ਗਿਆ ਸੀ, ਜਿਸ ‘ਤੇ ਉਹ ਰੋਣ ਲੱਗ ਗਈ ਸੀ।

 

ਇਸ ਮਾਮਲੇ ਬਾਰੇ ਫੇਅਰਫੈਕਸ ਮੀਡੀਆ ਨੇ ਖ਼ਬਰਾਂ ਛਾਪੀਆਂ ਸਨ। ਫੇਅਰਫੈਕਸ ਮੀਡੀਆ ਸਮੂਹ ਦੇ ਸਬੰਧਤ ਦ ਸਿਡਨੀ ਮਾਰਨਿੰਗ ਹੇਰਾਲਡ, ਦ ਏਜ਼ ਤੇ ਦ ਕੈਨਬਰਾ ਟਾਈਮਜ਼ ਨੇ ਇਸ ਮਾਮਲੇ ਵਿੱਚ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਗੇਲ ਤੇ ਉਨ੍ਹਾਂ ਦੀ ਟੀਮ ਦੇ ਸਾਥੀ ਖਿਡਾਰੀ ਡਵੇਨ ਸਮਿੱਥ ਨੇ ਇਸ ਘਟਨਾ ਤੋਂ ਸਾਫ਼ ਤੌਰ ‘ਤੇ ਇਨਕਾਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਗੇਲ ਦੇ ਪੱਖ ਵਿੱਚ ਫੈਸਲਾ ਸੁਣਾਇਆ ਹੈ। ਜੱਜਾਂ ਨੇ ਪਾਇਆ ਕਿ ਮੀਡੀਆ ਕੰਪਨੀ ਆਪਣੀ ਪ੍ਰਕਾਸ਼ਿਤ ਕੀਤੀ ਹੋਈ ਰਿਪੋਰਟ ਦੇ ਪੱਖ ਵਿੱਚ ਸਬੂਤ ਨਹੀਂ ਸੀ ਦੇ ਸਕੀ।

 

ਫੈਸਲੇ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕ੍ਰਿਸ ਗੇਲ ਨੇ ਕਿਹਾ ਕਿ ਉਹ ਇੱਥੇ ਆਪਣੀ ਸ਼ਖ਼ਸੀਅਤ ਦੇ ਬਚਾਅ ਲਈ ਆਇਆ ਸੀ। ਉਸ ਨੇ ਕਿਹਾ ਕਿ ਉਸ ਨੂੰ ਪੈਸੇ ਦੀ ਚਿੰਤਾ ਨਹੀਂ ਸੀ ਬਲਕਿ ਆਪਣੇ ਚਰਿੱਤਰ ਦੀ ਬਹੁਤ ਚਿੰਤਾ ਸੀ। ਉਧਰ ਦੂਜੇ ਪਾਸੇ ਖ਼ਬਰ ਪ੍ਰਕਾਸ਼ਿਤ ਕਰਨ ਵਾਲੀ ਕੰਪਨੀ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਵਿਚਾਰ ਕਰ ਰਹੀ ਹੈ। ਕੰਪਨੀ ਮੁਤਾਬਕ ਉਹ ਚਾਹੁੰਦੀ ਹੈ ਕਿ ਮੌਜੂਦਾ ਜੱਜਾਂ ਦੀ ਥਾਂ ‘ਤੇ ਨਵੇਂ ਸਿਰੇ ਤੋਂ ਮੁਕੱਦਮਾ ਚਲਾਇਆ ਜਾਵੇ।

First Published: Tuesday, 31 October 2017 4:12 PM

Related Stories

ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ
ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ

ਕੋਲਕਾਤਾ: ਸ਼੍ਰੀਲੰਕਾ ਖਿਲਾਫ ਸੀਰੀਜ਼ ਖ਼ਤਮ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ

ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ
ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ਼੍ਰੀਲੰਕਾ

ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ
ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ

ਕੋਲਕਾਤਾ: ਖ਼ਰਾਬ ਰੌਸ਼ਨੀ ਤੇ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਸਮੇਂ ਤੋਂ ਪਹਿਲਾਂ ਖ਼ਤਮ

ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਸ਼ਹੂਰ ਡਰਾਈਵਰ ਤੇ ਸੱਤ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਰਹੇ ਮਾਈਕਲ

ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ
ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ

ਚੰਡੀਗੜ੍ਹ: ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ

 ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ
ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ

ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ
ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

  ਨਵੀਂ ਦਿੱਲੀ: ਓਲੰਪਿਕ ‘ਚ ਦੋ ਮੈਡਲ ਜਿੱਤ ਵਾਲੇ ਇਕਲੌਤੇ ਭਾਰਤੀ ਸੁਸ਼ੀਲ ਕੁਮਾਰ

10 ਸਾਲ ਬਾਅਦ ਧੋਨੀ ਦਾ ਵੱਡਾ ਖੁਲਾਸਾ
10 ਸਾਲ ਬਾਅਦ ਧੋਨੀ ਦਾ ਵੱਡਾ ਖੁਲਾਸਾ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਭ ਤੋਂ ਸਫ਼ਲ ਕਪਤਾਨ ‘ਚੋਂ ਇਕ ਮਹਿੰਦਰ ਸਿੰਘ ਧੋਨੀ

ਭਾਰਤ ਦੀ ਪਹਿਲੀ ਪਾਰੀ 172 ਦੌੜਾਂ 'ਤੇ ਸਿਮਟੀ
ਭਾਰਤ ਦੀ ਪਹਿਲੀ ਪਾਰੀ 172 ਦੌੜਾਂ 'ਤੇ ਸਿਮਟੀ

ਕੋਲਕਾਤਾ: ਤੀਜੇ ਦਿਨ ਪਹਿਲੇ ਸੈਸ਼ਨ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ ਭਾਰਤ ਦੀ ਪਾਰੀ 172

ਸਰਦਾਰ ਸਿੰਘ ਦੀ ਟੀਮ ਤੋਂ ਛੁੱਟੀ, ਕਰੀਅਰ ਦਾ ਅੰਤ?
ਸਰਦਾਰ ਸਿੰਘ ਦੀ ਟੀਮ ਤੋਂ ਛੁੱਟੀ, ਕਰੀਅਰ ਦਾ ਅੰਤ?

ਨਵੀਂ ਦਿੱਲੀ: ਭਾਰਤ ਦੇ ਅਨੁਭਵੀ ਮਿਡਫੀਲਡਰ ਸਰਦਾਰ ਸਿੰਘ ਨੂੰ ਅਗਲੇ ਮਹੀਨੇ