ਕੁੰਬਲੇ ਵੱਲੋਂ ਟੀਮ ਇੰਡੀਆ ਨਾਲ ਜਾਣ ਤੋਂ ਇਨਕਾਰ

By: ABP SANJHA | | Last Updated: Tuesday, 20 June 2017 5:31 PM
 ਕੁੰਬਲੇ ਵੱਲੋਂ ਟੀਮ ਇੰਡੀਆ ਨਾਲ ਜਾਣ ਤੋਂ ਇਨਕਾਰ

ਲੰਡਨ: ਭਾਰਤੀ ਕ੍ਰਿਕਟ ਟੀਮ ਵੈਸਟ ਇੰਡੀਜ਼ ਦੌਰੇ ਲਈ ਕੋਚ ਅਨਿਲ ਕੁੰਬਲੇ ਤੋਂ ਬਿਨਾਂ ਰਵਾਨਾ ਹੋ ਗਈ। ਬੀ.ਸੀ.ਸੀ.ਆਈ. ਦੇ ਸੂਤਰਾਂ ਅਨੁਸਾਰ ਅਨਿਲ ਕੁੰਬਲੇ ਆਈ.ਸੀ.ਸੀ. ਦੀ ਲੰਡਨ ‘ਚ ਹੋਣ ਵਾਲੀ ਮੀਟਿੰਗ ਤੋਂ ਬਾਅਦ ਟੀਮ ਨਾਲ ਜੁੜਨਗੇ।

 

 

ਮਿਲੀ ਜਾਣਕਾਰੀ ਅਨੁਸਾਰ ਕੁੰਬਲੇ ਦੇ ਕੋਲ ਵੈਸਟ ਇੰਡੀਜ਼ ਜਾਣ ਦੀ ਟਿਕਟ ਵੀ ਸੀ ਪਰ ਐਨ ਆਖ਼ਰੀ ਮੌਕੇ ਉੱਤੇ ਉਨ੍ਹਾਂ ਨੇ ਫਲਾਈਟ ਨਹੀਂ ਫੜੀ। ਦੂਜੇ ਪਾਸੇ ਕੁੰਬਲੇ ਨੇ ਆਖਿਆ ਕਿ 22 ਤੇ 23 ਜੂਨ ਨੂੰ ਉਨ੍ਹਾਂ ਨੇ ਲੰਡਨ ਵਿੱਚ ICC ਦੀ ਮੀਟਿੰਗ ਅਟੈਂਡ ਕਰਨੀ ਹੈ। ਇਸ ਕਰਕੇ ਉਹ ਬਾਅਦ ਵਿੱਚ ਟੀਮ ਕੋਲ ਜਾਣਗੇ।

 
ਯਾਦ ਰਹੇ ਕਿ ਚੈਂਪੀਅਨ ਟਰਾਫ਼ੀ ਤੋਂ ਪਹਿਲਾਂ ਹੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਅਨਿਲ ਕੁੰਬਲੇ ਵਿਚਾਲੇ ਮਤਭੇਦ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਟੀਮ ਇੰਡੀਆ 23 ਜੂਨ ਤੋਂ ਪੰਜ ਮੈਚਾਂ ਦੀ ਇੱਕ ਦਿਨਾਂ ਸੀਰੀਜ਼ ਵੈਸਟ ਇੰਡੀਆ ਨਾਲ ਖੇਡੇਗੀ।

 
ਇਸ ਮਤਭੇਦ ਤੋਂ ਬਾਅਦ ਬੀਸੀਸੀਆਈ ਦੀ ਐਡਮਿਨ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ 3 ਜੂਨ ਨੂੰ ਕੁੰਬਲੇ ਨਾਲ ਗੱਲਬਾਤ ਕੀਤੀ ਸੀ। ਦੂਜੇ ਪਾਸੇ ਕੋਹਲੀ ਮਤਭੇਦ ਦੀਆਂ ਖ਼ਬਰਾਂ ਨੂੰ ਪਹਿਲਾਂ ਹੀ ਦਰ ਕਿਨਾਰੇ ਕਰ ਚੁੱਕੇ ਹਨ।

First Published: Tuesday, 20 June 2017 5:31 PM

Related Stories

ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ
ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ

ਗਾਲੇ: ਪਹਿਲੀ ਪਾਰੀ ‘ਚ ਭਾਰਤੀ ਟੀਮ ਵੱਲੋਂ ਬਣਾਈਆਂ ਵਿਸ਼ਾਲ 600 ਦੌੜਾਂ ਦਾ ਪਿੱਛਾ

ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ
ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ

ਗਾਲੇ: ਇੱਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ 600

ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ
ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ

ਪਟਿਆਲਾ: ਕੁਝ ਦਿਨ ਪਹਿਲਾਂ ਪੀ.ਏ.ਪੀ. ਸ਼ੂਟਿੰਗ ਰੇਂਜ਼ ਜਲੰਧਰ ਵਿੱਚ 52ਵੀਂ ਪੰਜਾਬ

ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ
ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ

ਗਾਲੇ: ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ

ਮਿਤਾਲੀ ਰਾਜ ਨੂੰ ਮਿਲੇਗੀ BMW
ਮਿਤਾਲੀ ਰਾਜ ਨੂੰ ਮਿਲੇਗੀ BMW

ਨਵੀਂ ਦਿੱਲੀ: ਮਹਿਲਾ ਕ੍ਰਿਕਟ ਟੀਮ ਭਾਵੇਂ ਹੀ ਵਿਸ਼ਵ ਕੱਪ ਦੇ ਫਾਈਨਲ ‘ਚ ਹਾਰ ਗਈ

ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ
ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ

ਗਾਲੇ: ਭਾਰਤ ਬਨਾਮ ਸ੍ਰੀਲੰਕਾ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ