ਆਸਟ੍ਰੇਲੀਅਨ ਕ੍ਰਿਕਟਰ ਹੁਣ ਮੇਰੇ ਦੋਸਤ ਨਹੀਂ-ਵਿਰਾਟ ਕੋਹਲੀ

By: ਏਬੀਪੀ ਸਾਂਝਾ | | Last Updated: Tuesday, 28 March 2017 5:53 PM
ਆਸਟ੍ਰੇਲੀਅਨ ਕ੍ਰਿਕਟਰ ਹੁਣ ਮੇਰੇ ਦੋਸਤ ਨਹੀਂ-ਵਿਰਾਟ ਕੋਹਲੀ

ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਚਾਰ ਟੈਸਟ ਮੈਚਾਂ ਦੀ ਬਾਰਡਰ-ਗਵਾਸਕਰ ਟਰਾਫੀ ਜਿੱਤਣ ਦੇ ਬਾਅਦ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਸਰਵੋਤਮ ਸੀਰੀਜ ਜਿੱਤ ਹੈ ਪਰ ਆਸਟਰੇਲੀਆ ਕ੍ਰਿਕਟਰਸ ਹੁਣ ਮੇਰੇ ਦੋਸਤ ਨਹੀਂ ਹਨ। ਵਿਰਾਟ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਵਿਰੋਧੀਆਂ ਉੱਤੇ ਜਮਕੇ ਵਰਸੇ। ਵਿਰਾਟ ਨੇ ਕਿਹਾ ਕਿ ਇਸ ਪੂਰੀ ਸੀਰੀਜ ਦੌਰਾਨ ਟੀਮ ਆਸਟਰੇਲੀਆ ਅਤੇ ਉੱਥੇ ਦਾ ਮੀਡੀਆ ਨੇ ਉਸਨੂੰ ਲਗਾਤਾਰ ਟਾਰਗੇਟ ਕੀਤਾ ਹੈ ਜਿਸ ਨਾਲ ਉਸਨੂੰ ਗਹਿਰਾ ਧੱਕਾ ਲੱਗਾ ਹੈ।

 

ਵਿਰਾਟ ਨੇ ਕਿਹਾ ਕਿ ਮੈਂ ਸੀਰੀਜ ਵਿੱਚ ਬੱਲੇ ਤੋਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਹੁਣ ਆਲੋਚਕਾਂ ਨੂੰ ਮੇਰੇ ਖਿਲਾਫ ਬੋਲਣ ਦਾ ਪੂਰਾ ਮੌਕਾ ਮਿਲਿਆ ਪਰ ਇੰਨਾਂ ਗੱਲਾਂ ਨਾਲ ਉਸਨੂੰ ਕੋਈ ਫਰਕ ਨਹੀਂ ਪੈਂਦਾ।

 

ਵਿਸ਼ਵ ਨੰਬਰ ਇਕ ਤੇ ਵਿਸ਼ਵ ਨੰਬਰ ਦੋ ਦੀਆਂ ਟੀਮਾਂ ਜਦੋਂ ਆਪਸ ‘ਚ ਭਿੜਦੀਆਂ ਹਨ ਤਾਂ ਸੀਰੀਜ਼ ‘ਚ ਅਲੱਗ ਹੀ ਰੋਮਾਂਚ ਹੁੰਦਾ ਹੈ। ਇਸ ਸੀਰੀਜ਼ ‘ਚ ਵੀ ਆਸਟ੍ਰੇਲੀਆ ਦਾ ਸਲੂਕ ਉਸੇ ਤਰ੍ਹਾਂ ਦੀ ਹੀ ਸੀ ਜਿਸ ਲਈ ਉਹ ਜਾਣੇ ਜਾਂਦੇ ਹਨ। ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਵਿਚਕਾਰ ਸੰਘਰਸ਼ ਆਪਣੇ ਚਰਮ ‘ਤੇ ਸੀ।

 

 

ਸੀਰੀਜ਼ ਨੂੰ 2-1 ਨਾਲ ਗੁਆਉਣ ਤੋਂ ਬਾਅਦ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਅਫ਼ਸੋਸ ਜਤਾਇਆ ਤੇ ਮੁਆਫ਼ੀ ਮੰਗੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਟੀਮ ਲਈ ਕੁੱਝ ਚੰਗਾ ਕਰਨਾ ਚਾਹੁੰਦੇ ਸਨ ਕਿ ਇਨ੍ਹਾਂ ਯਤਨਾਂ ‘ਚ ਸੀਰੀਜ਼ ਦੌਰਾਨ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਨੂੰ ਵਹਿਣ ਦਿੱਤਾ। ਜਿਸ ਲਈ ਉਹ ਮੁਆਫ਼ੀ ਮੰਗਦੇ ਹਨ।

 

ਮੋਢੇ ਦੀ ਸੱਟ ਨਾਲ ਜੂਝ ਰਹੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਪਹਿਲੇ ਦੌਰ ‘ਚ ਖੇਡਣਾ ਸ਼ੱਕੀ ਹੈ। ਕੋਹਲੀ ਦੇ ਆਸਟਰੇਲੀਆ ਨਾਲ ਖੇਡੀ ਗਈ 4 ਮੈਚਾਂ ਦੀ ਟੈਸਟ ਲੜੀ ਦੇ ਤੀਜੇ ਟੈਸਟ ਮੈਚ ‘ਚ ਜੋ ਰਾਂਚੀ ਵਿਖੇ ਖੇਡਿਆ ਗਿਆ ਸੀ ਫੀਲਡਿੰਗ ਦੌਰਾਨ ਮੋਢੇ ‘ਤੇ ਸੱਟ ਲੱਗ ਗਈ ਸੀ। ਜਿਸ ਕਾਰਨ ਉਹ ਧਰਮਸ਼ਾਲਾ ‘ਚ ਖੇਡੇ ਗਏ ਆਖਰੀ ਟੈਸਟ ਮੈਚ ‘ਚ ਵੀ ਨਹੀਂ ਖੇਡ ਸਕੇ ਸਨ।

First Published: Tuesday, 28 March 2017 5:53 PM

Related Stories

ਦੇਸ਼ ਦੀ ਸਟਾਰ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਦੇਣ ਦੀ ਸਿਫਾਰਸ਼
ਦੇਸ਼ ਦੀ ਸਟਾਰ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਦੇਣ ਦੀ ਸਿਫਾਰਸ਼

ਨਵੀਂ ਦਿੱਲੀ: ਓਲੰਪਿਕ ‘ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਪੀਵੀ ਸਿੰਧੂ ਨੂੰ ਹੁਣ

ਕੈਪਟਨ ਵਿਰਾਟ ਨੇ ਹਾਰਦਿਕ ਸੁਪਰਸਟਾਰ ਕਰਾਰ
ਕੈਪਟਨ ਵਿਰਾਟ ਨੇ ਹਾਰਦਿਕ ਸੁਪਰਸਟਾਰ ਕਰਾਰ

ਨਵੀਂ ਦਿੱਲੀ: ਆਸਟ੍ਰੇਲੀਆ ਖਿਲਾਫ 3-0 ਨਾਲ ਸੀਰੀਜ਼ ਦੀ ਜਿੱਤ ਤੋਂ ਬਾਅਦ ਟੀਮ ਇੰਡੀਆ

ਕੁਲਦੀਪ, ਚਾਹਲ ਕਰਕੇ ਅਸ਼ਵਿਨ ਤੇ ਜਡੇਜਾ ਨੂੰ ਭੁਲੇ ਲੋਕ: ਸਹਿਵਾਗ
ਕੁਲਦੀਪ, ਚਾਹਲ ਕਰਕੇ ਅਸ਼ਵਿਨ ਤੇ ਜਡੇਜਾ ਨੂੰ ਭੁਲੇ ਲੋਕ: ਸਹਿਵਾਗ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਿਰੇਂਦਰ ਸਹਿਵਾਗ ਨੇ ਟੀਮ

ਪੰਜਾਬ ਦੀ ਸਾਈਕਲਿੰਗ ਟੀਮ ਦੀ ਚੋਣ
ਪੰਜਾਬ ਦੀ ਸਾਈਕਲਿੰਗ ਟੀਮ ਦੀ ਚੋਣ

ਚੰਡੀਗੜ੍ਹ: ਅੱਜ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਨੈਸ਼ਨਲ ਰੋਡ ਸਾਈਕਲਿੰਗ

ਕ੍ਰਿਕਟ: ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 294 ਦੌੜਾਂ ਦਾ ਟੀਚਾ
ਕ੍ਰਿਕਟ: ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 294 ਦੌੜਾਂ ਦਾ ਟੀਚਾ

ਇੰਦੌਰ: ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਲੜੀ ਦੇ ਤੀਜੇ ਮੈਚ ਵਿੱਚ ਟਾਸ ਜਿੱਤ ਕੇ

ਕੁਲਦੀਪ ਤੇ ਚਹਿਲ ਦਾ ਭਾਰਤੀ ਟੀਮ 'ਚ ਜਲਵਾ, ਦੋਵੇਂ ਕੰਗਾਰੂਆਂ ਦੀ ਸਮਝ ਤੋਂ ਬਾਹਰ
ਕੁਲਦੀਪ ਤੇ ਚਹਿਲ ਦਾ ਭਾਰਤੀ ਟੀਮ 'ਚ ਜਲਵਾ, ਦੋਵੇਂ ਕੰਗਾਰੂਆਂ ਦੀ ਸਮਝ ਤੋਂ ਬਾਹਰ

ਇੰਦੌਰ: ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਨੇ ਆਪਣੀ ਟੀਮ ਦੇ ਸਪਿਨ

IND-AUS ਵਨ ਡੇਅ: ਆਸਟ੍ਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
IND-AUS ਵਨ ਡੇਅ: ਆਸਟ੍ਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

ਇੰਦੌਰ: ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਲੜੀ ਦੇ ਤੀਜੇ ਮੈਚ ਵਿੱਚ ਟਾਸ ਜਿੱਤ ਕੇ

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ