ਬਰਨਾਲਾ ਦੇ ਦਮਨੀਤ ਨੇ ਕੀਨੀਆ 'ਚ ਕੁੱਟੀ ਚਾਂਦੀ

By: abp sanjha | | Last Updated: Monday, 17 July 2017 12:34 PM
ਬਰਨਾਲਾ ਦੇ ਦਮਨੀਤ ਨੇ ਕੀਨੀਆ 'ਚ ਕੁੱਟੀ ਚਾਂਦੀ

ਚੰਡੀਗੜ੍ਹ: ਬਰਨਾਲਾ ਦੇ ਦਮਨੀਤ ਸਿੰਘ ਨੇ ਦੇਸ਼ ਲਈ ਪਹਿਲੀ ਵਾਰ ਥ੍ਰੋਅ ਮੁਕਾਬਲੇ ’ਚ ਸਿਲਵਰ ਮੈਡਲ ਹਾਸਲ ਕੀਤਾ। ਉਸ ਨੇ ਅਫਰੀਕੀ ਦੇਸ਼ ਕੀਨੀਆ ’ਚ ਹੋਈ ਅੰਡਰ-18 ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਐਥਲੈਟਿਕਸ ਫੈਡਰੇਸ਼ਨ (ਆਈਏਏਐਫ਼) ਚੈਂਪੀਅਨਸ਼ਿਪ ਦੇ ਹੈਮਰ ਥ੍ਰੋਅ ਮੁਕਾਬਲੇ ’ਚ 74.20 ਮੀਟਰ ਥ੍ਰੋਅ ਨਾਲ ਜਿੱਤ ਹਾਸਲ ਕੀਤੀ ਹੈ।
ਇਸ ਕੌਮਾਂਤਰੀ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ ਯੂਕਰੇਨ ਦੇ ਕੋਖ਼ਨ ਮਿਖਾਇਲੋ ਨੇ 82.3 ਮੀਟਰ ਹੈਮਰ ਥ੍ਰੋਅ ਕਰਕੇ ਤੇ ਜਰਮਨ ਦੇ ਰਾਫੇਲ ਵਿੰਕਲੈਵੋਸ ਨੇ 71.78 ਮੀਟਰ ਥ੍ਰੋਅ ਨੇ ਤੀਸਰਾ ਸਥਾਨ ਹਾਸਲ ਕੀਤਾ ਤੇ ਕ੍ਰਮਵਾਰ ਸੋਨੇ ਤੇ ਕਾਂਸੇ ਦੇ ਤਗ਼ਮੇ ਹਾਸਲ ਕੀਤੇ ਹਨ।
ਦਮਨੀਤ ਦੀ ਜਿੱਤ ਉੱਤੇ ਉਸਦੇ ਪਰਿਵਾਰ ਮੈਂਬਰ ਤੇ ਸਪੋਰਟਸ ਕੋਚ ਨੂੰ ਬਹੁਤ ਖੁਸ਼ੀ ਹੋਈ ਹੈ। ਉਸ ਦੇ ਕੋਚ ਬਲਵਿੰਦਰ ਜਵੰਧਾ ਨੇ ਕਿਹਾ ਕਿ ਵੱਡੇ ਗਰਾਉਂਡ ਵਿੱਚ ਸਿਲਵਰ ਜਿੱਤਣਾ ਵੱਡੀ ਗੱਲ ਹੈ। ਉਸ ਦੇ ਚਾਚੇ ਹਰਬੰਸ ਸਿੰਘ ਤੇ ਕੋਚ ਬਲਵਿੰਦਰ ਦਾ ਕਹਿਣਾ ਹੈ ਕਿ ਹਰ ਮਾਪੇ ਨੂੰ ਆਪਣੇ ਬੱਚੇ ਦੇ ਹੁਨਰ ਦੀ ਪਛਾਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖੇਡਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ।
First Published: Monday, 17 July 2017 12:34 PM

Related Stories

ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ
ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ

ਗਾਲੇ: ਪਹਿਲੀ ਪਾਰੀ ‘ਚ ਭਾਰਤੀ ਟੀਮ ਵੱਲੋਂ ਬਣਾਈਆਂ ਵਿਸ਼ਾਲ 600 ਦੌੜਾਂ ਦਾ ਪਿੱਛਾ

ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ
ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ

ਗਾਲੇ: ਇੱਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ 600

ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ
ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ

ਪਟਿਆਲਾ: ਕੁਝ ਦਿਨ ਪਹਿਲਾਂ ਪੀ.ਏ.ਪੀ. ਸ਼ੂਟਿੰਗ ਰੇਂਜ਼ ਜਲੰਧਰ ਵਿੱਚ 52ਵੀਂ ਪੰਜਾਬ

ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ
ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ

ਗਾਲੇ: ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ

ਮਿਤਾਲੀ ਰਾਜ ਨੂੰ ਮਿਲੇਗੀ BMW
ਮਿਤਾਲੀ ਰਾਜ ਨੂੰ ਮਿਲੇਗੀ BMW

ਨਵੀਂ ਦਿੱਲੀ: ਮਹਿਲਾ ਕ੍ਰਿਕਟ ਟੀਮ ਭਾਵੇਂ ਹੀ ਵਿਸ਼ਵ ਕੱਪ ਦੇ ਫਾਈਨਲ ‘ਚ ਹਾਰ ਗਈ

ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ
ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ

ਗਾਲੇ: ਭਾਰਤ ਬਨਾਮ ਸ੍ਰੀਲੰਕਾ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ