ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

By: ABP SANJHA | | Last Updated: Saturday, 12 August 2017 1:39 PM
ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ ਮੁਕਾਬਲੇ ਦੇ ਫਾਈਨਲ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ। ਉਸ ਨੇ ਅਜਿਹਾ ਕਰ ਇਤਿਹਾਸ ਦੇ ਪੰਨਿਆਂ ‘ਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਕੰਗ ਨੇ ਕੁਆਲੀਫਿਕੇਸ਼ਨ ਗੇੜ ਲਈ 84.22 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟ ਦੇ ਇਸ ਮੁਕਾਮ ਨੂੰ ਹਾਸਿਲ ਕੀਤਾ। ਕੰਗ ਦੀ ਇਸ ਕਾਮਯਾਬੀ ਪਿੱਛੇ ਸੰਘਰਸ਼ ਭਰੀ ਕਹਾਣੀ ਹੈ।

 

 

 

ਦਵਿੰਦਰ ਜਿਸ ਚੈਂਪੀਅਨਸ਼ਿਪ ‘ਚ ਹਿੱਸਾ ਲੈ ਰਿਹਾ ਹੈ ਓਸ ਲਈ ਭਾਰਤੀ ਅਥਲੀਟ ਫੈਡਰੇਸ਼ਨ ਨੇ ਕੋਚ ਤੱਕ ਨਹੀਂ ਦਿੱਤਾ। ਜਿਸ ਕਾਰਨ ਦਵਿੰਦਰ ਨੂੰ ਵਿਰੋਧੀ ਖਿਡਾਰੀ ਜੋ ਸ਼੍ਰੀਲੰਕਾ ਤੋਂ ਹੈ ਤੇ ਉਸਦਾ ਦੋਸਤ ਵੀ। ਮੋਢੇ ਦੀ ਸੱਟ ਨਾਲ ਜੂਝ ਰਹੇ ਕੰਗ ਨੂੰ ਆਪਣੇ ਵਿਰੋਧੀ ਖਿਡਾਰੀ ਜੋ ਸ਼੍ਰੀਲੰਕਾ ਦਾ ਹੈ ਤੋਂ ਮੱਦਦ ਲੈਣੀ ਪਈ। ਸ਼੍ਰੀਲੰਕਨ ਖਿਡਾਰੀ ਵਰੁਨਾ ਰਣਕੋਟ ਪੈਡਿਗੇ ਨੇ ਮੱਦਦ ਵੀ ਕੀਤੀ ਤੇ ਦਵਿੰਦਰ ਨੂੰ ਆਖਰੀ ਰਾਊਂਡ ਲਈ ਗੁਰ ਵੀ ਦਿੱਤੇ।

 

 

 

ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਸਕੂਰ ‘ਚ ਜਨਮਿਆ ਕੰਗ ਫੌਜ ਵਿੱਚ ਨਾਇਬ ਸੂਬੇਦਾਰ ਹੈ ਤੇ ਜੂਨੀਅਰ ਖਿਡਾਰੀਆਂ ਨੂੰ ਕੋਚਿੰਗ ਵੀ ਦਿੰਦਾ ਹੈ।
ਦਵਿੰਦਰ ਕੰਗ ਨੂੰ ਨੈਸ਼ਨਲ ਕੈਂਪ ਤੋਂ ਵੀ ਕੱਢ ਦਿੱਤਾ ਗਿਆ ਸੀ। ਕਿਉਂ ਕਿ ਆਸਟ੍ਰੇਲੀਆਈ ਕੋਚ ਗੈਰੀ ਕਾਲਵਰਟ ਨਾਲ ਇਸ ਕਾਰਨ ਵਿਵਾਦ ਹੋ ਗਿਆ ਕਿਉਂ ਕਿ ਉਹ ਉਸ ਦੀ ਗੱਲ ਨਾ ਮੰਨ ਕੇ ਵੱਧ ਪ੍ਰੈਕਟਿਸ ਕਰਦਾ ਸੀ। ਕੈਂਪ ‘ਚੋਂ ਕੱਢੇ ਜਾਣ ਤੋਂ ਬਾਅਦ ਮਹਿੰਗੀ ਟ੍ਰੇਨਿੰਗ ਨਾ ਝੱਲ ਸਕਣ ਕਾਰਨ ਦਵਿੰਦਰ ਨੇ ਇੱਕ ਵਿਦਿਆਰਥੀ ਦੇ ਪਿਤਾ ਤੋਂ 2 ਲੱਖ ਰੁਪਏ ਕਰਜ਼ੇ ‘ਤੇ ਵੀ ਲਏ।

 

 
ਜਦੋਂ ਮਈ ਮਹੀਨੇ ਪਟਿਆਲਾ ਵਿਖੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਇਰ ਈਵੈਂਟ ਸੀ ਤਾਂ ਕੁੱਝ ਦਿਨ ਪਹਿਲਾਂ ਉਸਦਾ ਜੂਤਾ ਫਟ ਗਿਆ। ਜੂਤਾ ਮਹਿੰਗਾ ਵੀ ਸੀ ਤੇ ਭਾਰਤ ‘ਚ ਮਿਲ ਵੀ ਨਹੀਂ ਸੀ ਰਿਹਾ। ਤਾਂ ਕੰਗ ਨੇ ਇੰਗਲੈਂਡ ਵੱਸਦੇ ਆਪਣੇ ਦੋਸਤ ਤੋਂ ਮੱਦਦ ਮੰਗੀ। ਉਸਦੇ ਦੋਸਤ ਨੇ ਮੱਦਦ ਕਰ ਵੀ ਦਿੱਤੀ ਤੇ ਜੂਤੇ ਨੂੰ ਕਸਟਮ ਨੇ ਰੋਕ ਲਿਆ।

 

 

 

ਜਿਸ ਉਪਰੰਤ ਦਵਿੰਦਰ ਨੂੰ ਮਜ਼ਬੂਰਨ ਜੂਤੇ ਸਿਲਾਉਣੇ ਪਏ ਤੇ ਕੁਆਲੀਫਾਇਰ ‘ਚ ਹਿੱਸਾ ਲਿਆ। ਕੰਗ ਦੀਆਂ ਮੁਸ਼ਕਿਲਾਂ ਦਾ ਹੱਲ ਇੱਥੇ ਵੀ ਨਹੀਂ ਹੋਇਆ। ਜਦੋਂ ਉਸਨੇ ਪਹਿਲੀਆਂ ਦੋ ਕੋਸ਼ਿਸ਼ਾਂ ਕੀਤੀਆਂ ਉਨ੍ਹਾਂ ‘ਚ ਕੋਈ ਸਫਲਤਾ ਨਾ ਮਿਲੀ। ਇਸ ਤੋਂ ਬਾਅਦ ਦੂਜੇ ਅਥਲੀਟ ਤੋਂ ਜੂਤੇ ਮੰਗਣੇ ਪਏ ਅਤੇ ਫਿਰ 84.57 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟਿਆ। ਜੋ ਉਸਦਾ ਹੁਣ ਤੱਕ ਦਾ ਸਭ ਤੋਂ ਵੱਧ ਦੂਰੀ ‘ਤੇ ਸੁੱਟਿਆ ਗਿਆ ਨੇਜਾ ਹੈ। ਇਸ ਤੋਂ ਬਾਅਦ ਕੰਗ ਵਿਸ਼ਵ ਚੈਂਪੀਅਨਸ਼ਿਪ ‘ਚ ਕੁਆਲੀਫਾਈ ਕਰਨ ‘ਚ ਸਫਲ ਰਿਹਾ।

First Published: Saturday, 12 August 2017 1:37 PM

Related Stories

ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਸ਼੍ਰੀਲੰਕਾ ‘ਚ ਟੈਸਟ ਮੈਚਾਂ ਦੀ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੇ

IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ
IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ

ਮੰਜ਼ਿਲ ‘ਤੇ ਪੁੱਜਦੇ-ਪੁੱਜਦੇ ਰਸਤਾ ਕਿਵੇਂ ਭਟਕਿਆ ਜਾਂਦਾ ਹੈ ਇਹ ਕੋਈ

IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ ਦਾ 'ਟੈਸਟ'
IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ...

ਦਾਮਬੁਲਾ: ਸ਼੍ਰੀਲੰਕਾ ਦੇ ਦੌਰੇ ‘ਤੇ ਗਈ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਪਹਿਲੇ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ