ਹੈਮਰ ਗੱਡੀ ਦੇ ਸਾਹਮਣੇ ਆ ਕੇ ਧੋਨੀ ਨੂੰ ਦਿੱਲੀ ਦੀ ਲੜਕੀ ਨੇ ਕਿਹਾ 'ਆਈ ਲਵ ਯੂ'

By: abp sanjha | | Last Updated: Wednesday, 8 March 2017 10:19 AM
 ਹੈਮਰ ਗੱਡੀ ਦੇ ਸਾਹਮਣੇ ਆ ਕੇ ਧੋਨੀ ਨੂੰ ਦਿੱਲੀ ਦੀ ਲੜਕੀ ਨੇ ਕਿਹਾ 'ਆਈ ਲਵ ਯੂ'

ਚੰਡੀਗੜ੍ਹ : ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਦੀ ਕਮੀ ਨਹੀਂ ਹੈ। ਉਨ੍ਹਾਂ ਨੂੰ ਦੇਖਦੇ ਹੀ ਹਰ ਕੋਈ ਉਨ੍ਹਾਂ ਦੇ ਨਾਲ ਫੋਟੋ ਲੈਣਾ ਚਾਹੁੰਦਾ ਹੈ ਪਰ ਮੰਗਲਵਾਰ ਨੂੰ ਕੁਝ ਅਲੱਗ ਵਾਕਿਆ ਹੋਇਆ। ਬਿਰਸਾ ਮੁੰਡਾ ਏਅਰਪੋਰਟ ‘ਤੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦਿੱਲੀ ਦੀ ਇਕ ਲੜਕੀ ਮੀਨਾਕਸ਼ੀ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪ੍ਰਵਾਹ ਨਾ ਕਰਦੇ ਹੋਏ ਧੋਨੀ ਦੀ ਹੈਮਰ ਗੱਡੀ ਦੇ ਸਾਹਮਣੇ ਅਚਾਨਕ ਆ ਕੇ ਖੜ੍ਹੀ ਹੋ ਗਈ ਅਤੇ

 

 

ਫਲਾਇੰਗ ਕਿਸ ਦੇ ਕੇ ਆਈ ਲਵ ਯੂ ਧੋਨੀ ਕਹਿਣ ਲੱਗੀ। ਗੱਡੀ ਡਰਾਈਵ ਕਰ ਰਹੇ ਮਾਹੀ ਨੇ ਕੁਝ ਨਹੀਂ ਕਿਹਾ ਪਰ ਉਹ ਲੜਕੀ ਵਾਰ-ਵਾਰ ਚੀਕ ਚੀਕ ਕੇ ਧੋਨੀ-ਧੋਨੀ ਕਹਿ ਰਹੀ ਸੀ। ਇਸ ਨਾਲ ਉਥੇ ਖੜ੍ਹੇ ਸੁਰੱਖਿਆ ਮੁਲਾਜ਼ਮ ਵੀ ਚਕਰਾ ਗਏ ਪਰ ਗੱਲ ਵਿਗੜਨ ਨਾਲ ਲੜਕੀ ਨੂੰ ਗੱਡੀ ਦੇ ਸਾਹਮਣੇ ਤੋਂ ਹਟਾ ਦਿੱਤਾ ਗਿਆ। ਇਸ ਦੇ ਬਾਅਦ ਧੋਨੀ ਹੈਮਰ ਡਰਾਈਵ ਕਰ ਕੇ ਘਰ ਚਲੇ ਗਏ।

 

 

ਲੋਕਾਂ ਦੀ ਭੀੜ ਉਸ ਲੜਕੀ ਤਕ ਪਹੁੰਚਦੀ, ਇਸ ਤੋਂ ਪਹਿਲਾਂ ਹੀ ਉਹ ਏਅਰਪੋਰਟ ਦੇ ਅੰਦਰ ਚਲੀ ਗਈ। ਬਾਅਦ ‘ਚ ਬਾਹਰ ਦਾ ਮਾਹੌਲ ਸ਼ਾਂਤ ਹੋਣ ‘ਤੇ ਉਹ ਨਿਕਲੀ। ਉਸ ਨੇ ਕਿਹਾ ਕਿ ਉਹ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਕੋਲਕਾਤਾ ਨਿੱਜੀ ਕੰਮ ਲਈ ਗਈ ਸੀ। ਉਹ ਧੋਨੀ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਜਦੋਂ ਉਹ ਕੋਲਕਾਤਾ ਤੋਂ ਉਡਾਣ ‘ਤੇ ਬੈਠੀ ਸੀ ਤਾਂ ਉਸ ਨੇ ਉਥੇ ਧੋਨੀ ਨੂੰ ਬੈਠੇ ਦੇਖਿਆ। ਉਹ ਉਡਾਣ ਦੌਰਾਨ ਧੋਨੀ ਨੂੰ ਮਿਲਣਾ ਚਾਹੁੰਦੀ ਸੀ ਪਰ ਉਹ ਮਿਲ ਨਹੀਂ ਸਕੀ। ਉਹ ਮਾਹੀ ਨੂੰ ਮਿਲ ਕੇ ਇਕ ਫੋਟੋ ਸ਼ੂਟ ਕਰਨਾ ਚਾਹੁੰਦੀ ਸੀ।

First Published: Wednesday, 8 March 2017 10:11 AM

Related Stories

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ

ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ
ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ

ਚੰਡੀਗੜ੍ਹ: ਰਾਜਵਰਧਨ ਸਿੰਘ ਰਾਠੌਰ ਨੇ ਖੇਡ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਸਿਓਲ: ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ

ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..
ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ

24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ
24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ

ਚੰਡੀਗੜ੍ਹ: ਵਰਲਡ ਕਬੱਡੀ ਲੀਗ ਦਾ ਆਗਾਜ਼ 24 ਅਕਤੂਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ

ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ
ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਮਹਿੰਦਰ ਧੋਨੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਰਵੀ

ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ
ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਦੌਰੇ ‘ਤੇ ਧਮਾਕੇਦਾਰ ਫੌਰਮ ਵਿੱਚ ਰਹੇ ਟੀਮ ਇੰਡੀਆ

ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ
ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ

ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ