ਹੈਮਰ ਗੱਡੀ ਦੇ ਸਾਹਮਣੇ ਆ ਕੇ ਧੋਨੀ ਨੂੰ ਦਿੱਲੀ ਦੀ ਲੜਕੀ ਨੇ ਕਿਹਾ 'ਆਈ ਲਵ ਯੂ'

By: abp sanjha | | Last Updated: Wednesday, 8 March 2017 10:19 AM
 ਹੈਮਰ ਗੱਡੀ ਦੇ ਸਾਹਮਣੇ ਆ ਕੇ ਧੋਨੀ ਨੂੰ ਦਿੱਲੀ ਦੀ ਲੜਕੀ ਨੇ ਕਿਹਾ 'ਆਈ ਲਵ ਯੂ'

ਚੰਡੀਗੜ੍ਹ : ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕਾਂ ਦੀ ਕਮੀ ਨਹੀਂ ਹੈ। ਉਨ੍ਹਾਂ ਨੂੰ ਦੇਖਦੇ ਹੀ ਹਰ ਕੋਈ ਉਨ੍ਹਾਂ ਦੇ ਨਾਲ ਫੋਟੋ ਲੈਣਾ ਚਾਹੁੰਦਾ ਹੈ ਪਰ ਮੰਗਲਵਾਰ ਨੂੰ ਕੁਝ ਅਲੱਗ ਵਾਕਿਆ ਹੋਇਆ। ਬਿਰਸਾ ਮੁੰਡਾ ਏਅਰਪੋਰਟ ‘ਤੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦਿੱਲੀ ਦੀ ਇਕ ਲੜਕੀ ਮੀਨਾਕਸ਼ੀ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪ੍ਰਵਾਹ ਨਾ ਕਰਦੇ ਹੋਏ ਧੋਨੀ ਦੀ ਹੈਮਰ ਗੱਡੀ ਦੇ ਸਾਹਮਣੇ ਅਚਾਨਕ ਆ ਕੇ ਖੜ੍ਹੀ ਹੋ ਗਈ ਅਤੇ

 

 

ਫਲਾਇੰਗ ਕਿਸ ਦੇ ਕੇ ਆਈ ਲਵ ਯੂ ਧੋਨੀ ਕਹਿਣ ਲੱਗੀ। ਗੱਡੀ ਡਰਾਈਵ ਕਰ ਰਹੇ ਮਾਹੀ ਨੇ ਕੁਝ ਨਹੀਂ ਕਿਹਾ ਪਰ ਉਹ ਲੜਕੀ ਵਾਰ-ਵਾਰ ਚੀਕ ਚੀਕ ਕੇ ਧੋਨੀ-ਧੋਨੀ ਕਹਿ ਰਹੀ ਸੀ। ਇਸ ਨਾਲ ਉਥੇ ਖੜ੍ਹੇ ਸੁਰੱਖਿਆ ਮੁਲਾਜ਼ਮ ਵੀ ਚਕਰਾ ਗਏ ਪਰ ਗੱਲ ਵਿਗੜਨ ਨਾਲ ਲੜਕੀ ਨੂੰ ਗੱਡੀ ਦੇ ਸਾਹਮਣੇ ਤੋਂ ਹਟਾ ਦਿੱਤਾ ਗਿਆ। ਇਸ ਦੇ ਬਾਅਦ ਧੋਨੀ ਹੈਮਰ ਡਰਾਈਵ ਕਰ ਕੇ ਘਰ ਚਲੇ ਗਏ।

 

 

ਲੋਕਾਂ ਦੀ ਭੀੜ ਉਸ ਲੜਕੀ ਤਕ ਪਹੁੰਚਦੀ, ਇਸ ਤੋਂ ਪਹਿਲਾਂ ਹੀ ਉਹ ਏਅਰਪੋਰਟ ਦੇ ਅੰਦਰ ਚਲੀ ਗਈ। ਬਾਅਦ ‘ਚ ਬਾਹਰ ਦਾ ਮਾਹੌਲ ਸ਼ਾਂਤ ਹੋਣ ‘ਤੇ ਉਹ ਨਿਕਲੀ। ਉਸ ਨੇ ਕਿਹਾ ਕਿ ਉਹ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਕੋਲਕਾਤਾ ਨਿੱਜੀ ਕੰਮ ਲਈ ਗਈ ਸੀ। ਉਹ ਧੋਨੀ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਜਦੋਂ ਉਹ ਕੋਲਕਾਤਾ ਤੋਂ ਉਡਾਣ ‘ਤੇ ਬੈਠੀ ਸੀ ਤਾਂ ਉਸ ਨੇ ਉਥੇ ਧੋਨੀ ਨੂੰ ਬੈਠੇ ਦੇਖਿਆ। ਉਹ ਉਡਾਣ ਦੌਰਾਨ ਧੋਨੀ ਨੂੰ ਮਿਲਣਾ ਚਾਹੁੰਦੀ ਸੀ ਪਰ ਉਹ ਮਿਲ ਨਹੀਂ ਸਕੀ। ਉਹ ਮਾਹੀ ਨੂੰ ਮਿਲ ਕੇ ਇਕ ਫੋਟੋ ਸ਼ੂਟ ਕਰਨਾ ਚਾਹੁੰਦੀ ਸੀ।

First Published: Wednesday, 8 March 2017 10:11 AM

Related Stories

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ

ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !
ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਦੇ ਨਾਮ

ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਨੌਕਰੀ ਦੀ ਪੇਸ਼ਕਸ਼
ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਨੌਕਰੀ ਦੀ ਪੇਸ਼ਕਸ਼

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਭਾਰਤੀ ਮਹਿਲਾ ਟੀਮ ਵਿੱਚ ਖੇਡ ਰਹੀ ਮੋਗੇ ਦੀ

ਇੰਗਲੈਂਡ ਹੱਥੋਂ ਹਾਰੀ ਭਾਰਤੀ ਮਹਿਲਾ ਟੀਮ
ਇੰਗਲੈਂਡ ਹੱਥੋਂ ਹਾਰੀ ਭਾਰਤੀ ਮਹਿਲਾ ਟੀਮ

ਲੰਡਨ – ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤੀ

ਭਾਰਤ ਦੀਆਂ 100 ਦੌੜਾਂ ਪੂਰੀਆਂ, ਮੁਕਾਬਲਾ ਜਾਰੀ
ਭਾਰਤ ਦੀਆਂ 100 ਦੌੜਾਂ ਪੂਰੀਆਂ, ਮੁਕਾਬਲਾ ਜਾਰੀ

ਲੰਦਨ: ਕੌਮਾਂਤਰੀ ਮਹਿਲਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਵਿੱਚ ਭਾਰਤ ਨੇ   ਓਵਰਾਂ ਵਿੱਚ

ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ
ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਕ੍ਰਿਕਟ ਖਿਡਾਰਨ

ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ
ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਸਟਾਰ ਦੇ ਦਿਲ ‘ਚ ਸਭ ਤੋਂ ਵੱਡਾ

ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!
ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਅੱਜ ਬੜਾ ਅਹਿਮ ਦਿਨ ਹੈ। ਟੀਮ ਇੰਡੀਆ