ਕ੍ਰਿਕਟ ਬੋਰਡ ਵੱਲੋਂ ਨਵੇਂ 'ਠੇਕੇ' 'ਚ ਧੋਨੀ-ਅਸ਼ਵਿਨ ਨੂੰ ਝਟਕਾ

By: ਰਵੀ ਇੰਦਰ ਸਿੰਘ | | Last Updated: Thursday, 8 March 2018 3:42 PM
ਕ੍ਰਿਕਟ ਬੋਰਡ ਵੱਲੋਂ ਨਵੇਂ 'ਠੇਕੇ' 'ਚ ਧੋਨੀ-ਅਸ਼ਵਿਨ ਨੂੰ ਝਟਕਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਖਿਡਾਰੀਆਂ ਦੇ ਨਵੇਂ ਕਾਂਟ੍ਰੈਕਟ ਦਾ ਐਲਾਨ ਕੀਤਾ ਹੈ। ਇਸ ਵਾਰ ਖਿਡਾਰੀਆਂ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਸਿਖਰ ‘ਤੇ A+ ਗ੍ਰੇਡ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਵਾਦਾਂ ਵਿੱਚ ਚੱਲ ਰਹੇ ਮੁਹੰਮਦ ਸ਼ਮੀ ਨੂੰ ਨਵੇਂ ਕਾਂਟ੍ਰੈਕਟ ਵਿੱਚੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਤੇ ਗੇਂਦਬਾਜ਼ ਆਰ ਅਸ਼ਵਿਨ ਨੂੰ ਵੀ ਸਿਖਰਲੇ ਗ੍ਰੇਡ ਵਿੱਚੋਂ ਬਾਹਰ ਕਰ ਦਿੱਤਾ ਹੈ।

 

ਕਿਸ ਗ੍ਰੇਡ ਵਿੱਚ ਕਿਹੜਾ ਖਿਡਾਰੀ?

 

ਟੌਪ ਗ੍ਰੇਡ ਯਾਨੀ ਏ ਪਲੱਸ ਦੀ ਗੱਲ ਕਰੀਏ ਤਾਂ ਕਪਤਾਨ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਹਨ। ਇਸ ਤੋਂ ਬਾਅਦ ਦੂਜੇ ਗ੍ਰੇਡ ਯਾਨੀ ਏ ਵਿੱਚ ਅਸ਼ਵਿਨ, ਜਡੇਜਾ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਮਹੇਂਦਰ ਸਿੰਘ ਧੋਨੀ ਤੇ ਰਿੱਧੀਮਾਨ ਸਾਹਾ ਨੂੰ ਰੱਖਿਆ ਗਿਆ ਹੈ।

 

ਇਸ ਤੋਂ ਬਾਅਦ ਤੀਜੀ ਸ਼੍ਰੇਣੀ ਯਾਨੀ ਬੀ ਵਿੱਚ ਕੇ.ਐਲ. ਰਾਹੁਲ, ਉਮੇਸ਼ ਯਾਦਵ, ਕੁਲਦੀਪ ਯਾਦਵ, ਯਜੁਵੇਂਦਰ ਚਹਿਲ, ਹਾਰਦਿਕ ਪੰਡਿਆ, ਈਸ਼ਾਂਤ ਸ਼ਰਮਾ ਤੇ ਦਿਨੇਸ਼ ਕਾਰਤਿਕ ਨੂੰ ਰੱਖਿਆ ਗਿਆ ਹੈ। ਚੌਥੀ ਸ਼੍ਰੇਣੀ ਯਾਨੀ ਸੀ ਕੈਟਾਗਰੀ ਵਿੱਚ ਕੇਧਾਰ ਜਾਧਵ, ਮਨੀਸ਼ ਪਾਂਡੇ, ਅਕਸ਼ਰ ਪਟੇਲ, ਕਰੁਣ ਨਾਇਰ, ਸੁਰੇਸ਼ ਰੈਨਾ, ਪਾਰਥਿਵ ਪਟੇਲ ਤੇ ਜੈਅੰਤ ਯਾਦਵ ਦਾ ਨਾਂ ਸ਼ਾਮਲ ਹੈ।

 

ਕਿਸ ਨੂੰ ਮਿਲੇਗਾ ਕਿੰਨਾ ਪੈਸਾ?

 

A+ ਕੈਟਾਗਰੀ ਵਾਲੇ ਖਿਡਾਰੀ ਨੂੰ ਸੱਤ ਕਰੋੜ ਸਾਲਾਨਾ, A ਵਾਲੇ ਨੂੰ ਸਾਲ ਦੇ ਪੰਜ ਕਰੋੜ, B ਸ਼੍ਰੇਣੀ ਵਾਲੇ ਪਲੇਅਰ ਨੂੰ ਤਿੰਨ ਕਰੋੜ ਸਾਲਾਨਾ ਤੇ C ਸ਼੍ਰੇਣੀ ਵਾਲੇ ਖਿਡਾਰੀ ਨੂੰ ਸਾਲਾਨਾ ਇੱਕ ਕਰੋੜ ਰੁਪਏ ਫੀਸ ਦਿੱਤੀ ਜਾਵੇਗੀ।

First Published: Thursday, 8 March 2018 3:42 PM

Related Stories

IPL ਦਾ ਪਿੜ ਮਘਿਆ, ਸਟਾਰ ਖਿਡਾਰੀਆਂ ਨੇ ਖਿੱਚੀ ਤਿਆਰੀ
IPL ਦਾ ਪਿੜ ਮਘਿਆ, ਸਟਾਰ ਖਿਡਾਰੀਆਂ ਨੇ ਖਿੱਚੀ ਤਿਆਰੀ

ਆਈ.ਪੀ.ਐਲ. ਸੀਜ਼ਨ 11 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਦੇ ਸਟਾਰ

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ