ਧੋਨੀ ਹੀ ਕ੍ਰਿਕਟ ਜਗਤ ਦੇ ਅਸਲੀ ਜੈਂਟਲਮੈਨ

By: ਏਬੀਪੀ ਸਾਂਝਾ | | Last Updated: Monday, 25 December 2017 5:56 PM
ਧੋਨੀ ਹੀ ਕ੍ਰਿਕਟ ਜਗਤ ਦੇ ਅਸਲੀ ਜੈਂਟਲਮੈਨ

ਨਵੀਂ ਦਿੱਲੀ: ਭਾਰਤ ਨੇ ਸ਼੍ਰੀਲੰਕਾ ‘ਤੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਤੀਜੇ ਤੇ ਆਖਰੀ ਟੀ-20 ਅੰਤਰਾਸ਼ਟਰੀ ਕ੍ਰਿਕਟ ਮੈਚ ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 3-0 ਨਾਲ ਕਲੀਨ ਸਵੀਪ ਕੀਤਾ। ਸ਼੍ਰੀਲੰਕਾਈ ਟੀਮ ਨੇ ਮੁਕਾਬਲੇ ਵਿੱਚ ਆਪਣੇ ਬੱਲੇ ਨਾਲ ਕੋਈ ਖਾਸ ਕਮਾਲ ਨਹੀਂ ਦਿਖਾਇਆ ਤੇ 20 ਓਵਰਾਂ ਵਿੱਚ ਮਹਿਜ਼ 135 ਰਨ ਹੀ ਬਣਾ ਸਕੀ। ਜਵਾਬ ਵਿੱਚ ਭਾਰਤ ਨੂੰ ਵੀ ਰਨ ਬਣਾਉਣ ਲਈ ਸੰਘਰਸ਼ ਕਰਨਾ ਪਿਆ ਪਰ ਅਖੀਰ ਵਿੱਚ ਉਸ ਨੇ 19.2 ਓਵਰ ਵਿੱਚ 5 ਵਿਕਟਾਂ ਤੇ 139 ਰਨ ਬਣਾ ਕੇ ਸ਼੍ਰੀਲੰਕਾ ਦੀ ਜਿੱਤ ਨਾਲ ਅੰਤ ਕਰਨ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।

 

ਟੀਮ ਇੰਡੀਆ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਮੈਚ ਤੋਂ ਬਾਅਦ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਮੌਜੂਦਾ ਕ੍ਰਿਕਟ ਜਗਤ ਦੇ ਅਸਲੀ ਜੈਂਟਲਮੈਨ ਹਨ। ਬੀਤੀ ਰਾਤ ਜਦੋਂ ਸ਼੍ਰੀਲੰਕਾਈ ਟੀਮ ਦੀ ਪੂਰੀ ਸੀਰੀਜ਼ ਵਿੱਚ ਕਰਾਰੀ ਹਾਰ ਤੋਂ ਬਾਅਦ ਟੀਮ ਇੰਡੀਆ ਪ੍ਰੈਜ਼ੈਂਟੇਸ਼ਨ ਸੈਰੇਮਨੀ ਵਿੱਚ ਬਿਜ਼ੀ ਸੀ, ਉਸ ਵੇਲੇ ਸਾਬਕਾ ਕਪਤਾਨ ਧੋਨੀ ਸ਼੍ਰੀਲੰਕਾਈ ਖਿਡਾਰੀਆਂ ਦੇ ਨਾਲ ਸਨ। ਇਸ ਮੌਕੇ ਧੋਨੀ ਸ਼੍ਰੀਲੰਕਾਈ ਨੌਜਵਾਨ ਸਪਿਨਰ ਆਕਿਲ ਧੰਨਜੈ ਤੇ ਉਪੁਲ ਥਰੰਗਾ ਨਾਲ ਕੁਝ ਗੱਲਬਾਤ ਕਰਦੇ ਨਜ਼ਰ ਆਏ।

 

ਇਸ ਮੌਕੇ ਸ਼੍ਰੀਲੰਕਾਈ ਖਿਡਾਰੀਆਂ ਦੇ ਨਾਲ ਗੱਲਬਾਤ ਦੇ ਦੌਰਾਨ ਧੋਨੀ ਦੇ ਹਾਵ-ਭਾਵ ਦੇਖ ਕੇ ਲੱਗ ਰਿਹਾ ਸੀ ਕਿ ਉਹ ਆਕਿਲਾ ਨੂੰ ਕ੍ਰਿਕੇਟ ਦੀਆਂ ਬਰੀਕੀਆਂ ਸਿਖਾ ਰਹੇ ਹਨ ਤੇ ਜੋ ਹੋਇਆ ਉਸਨੂੰ ਭੁੱਲਣ ਦੀ ਗੱਲ ਕਹਿ ਰਹੇ ਹਨ। ਧੋਨੀ ਨੇ ਇਸ ਮੁਕਾਬਲੇ ਵਿੱਚ ਆਖਰੀ ਪਲਾਂ ਵਿੱਚ ਠਰ੍ਹੰਮੇ ਨਾਲ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਜਿੱਤ ਦੀ ਦਹਿਲੀਜ਼ ਤੋਂ ਪਾਰ ਪਹੁੰਚਾਇਆ।

First Published: Monday, 25 December 2017 5:56 PM

Related Stories

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ

ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ
ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ
ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ

ਨਵੀਂ ਦਿੱਲੀ: ਦੱਖਣੀ ਅਫਰੀਕਾ ਵਿਰੁੱਧ ਸੈਂਚੁਰੀਅਨ ਟੈਸਟ ਵਿੱਚ ਹਾਰ ਤੋਂ ਬਾਅਦ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ
ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ

ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ