ਭਾਰਤੀ ਟੀਮ ਦੀ ਕਮਾਨ ਪੰਜਾਬਣ ਦੇ ਹੱਥ

By: ABP Sanjha | | Last Updated: Tuesday, 13 February 2018 2:24 PM
ਭਾਰਤੀ ਟੀਮ ਦੀ ਕਮਾਨ ਪੰਜਾਬਣ ਦੇ ਹੱਥ

ਚੰਡੀਗੜ੍ਹ: ਅੱਜ ਤੋਂ ਦੱਖਣੀ ਅਫਰੀਕਾ ਨਾਲ ਸ਼ੁਰੂ ਹੋ ਰਹੀ ਮਹਿਲਾ ਟੀ-20 ਸੀਰੀਜ਼ ‘ਚ ਭਾਰਤੀ ਟੀਮ ਦੀ ਕਮਾਨ ਪੰਜਾਬਣ ਹਰਮਨਪ੍ਰੀਤ ਹੱਥ ਹੋਵੇਗੀ। ਭਾਰਤੀ ਖਿਡਾਰਨਾਂ ਨੇ ਦੱਖਣੀ ਅਫਰੀਕਾ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ ਜਿਸ ਦਾ ਪਹਿਲਾ ਮੁਕਾਬਲਾ ਅੱਜ ਖੇਡਿਆ ਜਾਵੇਗਾ।

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵਨਡੇ ਸੀਰੀਜ਼ ‘ਚ ਮਿਤਾਲੀ ਰਾਜ ਦੀ ਕਪਤਾਨੀ ‘ਚ ਖੇਡਦਿਆਂ ਦੱਖਣੀ ਅਫਰੀਕਾ ਨੂੰ 2-1 ਨਾਲ ਮਾਤ ਦਿੱਤੀ ਸੀ। ਟੀ-20 ਟੀਮ ਦੀ ਕਮਾਨ ਬੱਲੇਬਾਜ਼ ਹਰਮਨਪ੍ਰੀਤ ਹੱਥ ਹੈ ਜੋ ਬੀਤੇ ਸਾਲ ਇੰਗਲੈਂਡ ‘ਚ ਆਈਸੀਸੀ ਮਹਿਲਾ ਵਿਸ਼ਵ ਕੱਪ ‘ਚ ਸਟਾਰ ਬਣੀ ਸੀ। ਹਰਮਨ ਨੇ ਸੈਮੀਫਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਖਿਲਾਫ਼ ਸ਼ਾਨਦਾਰ 171 ਦੌੜਾਂ ਦੀ ਪਾਰੀ ਖੇਡ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ ਸੀ।

ਭਾਰਤੀ ਮਹਿਲਾ ਟੀਮ ‘ਤੇ ਮੇਜ਼ਾਬਨ ਟੀਮ ਨੂੰ ਸ਼ੁਰੂਆਤੀ ਦੋ ਮੈਚਾਂ ‘ਚ 88 ਤੇ 178 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜਦਕਿ ਆਖਰੀ ਮੈਚ ਹਾਰ ਗਈ ਸੀ। ਭਾਰਤੀ ਟੀਮ ‘ਚ ਅਨੁਜਾ ਪਾਟਿਲ, ਹਰਫ਼ਨਮੌਲਾ ਰਾਧਾ ਯਾਦਵ ਤੇ ਵਿਕਟਕੀਪਰ ਨੁਜ਼ਹਤ ਪਰਵੀਨ ਤਿੰਨ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ।

ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੁੰ ਝਟਕਾ ਵੀ ਲੱਗਾ ਹੈ। ਟੀਮ ਦੀ ਸਭ ਤੋਂ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਸੱਟ ਕਾਰਨ ਟੀ-20 ਸੀਰੀਜ਼ ‘ਚੋਂ ਬਾਹਰ ਹੋ ਗਏ ਹਨ। ਝੂਲਨ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ ਪੰਜ ਵਿਕਟ ਝਟਕਾਏ ਸਨ। 200 ਵਿਕਟਾਂ ਹਾਸਲ ਕਰਨ ਦਾ ਇਤਿਹਾਸ ਵੀ ਉਨ੍ਹਾਂ ਇਸੇ ਸੀਰੀਜ਼ ‘ਚ ਰਚਿਆ ਸੀ। ਝੂਲਨ ਆਖਰੀ ਵਨਡੇ ਮੁਕਾਬਲਾ ਨਹੀਂ ਖੇਡ ਸਕੇ ਸਨ।

First Published: Tuesday, 13 February 2018 2:20 PM

Related Stories

ਕੋਹਲੀ ਤੋੜੂ ਸਚਿਨ ਦੇ 100 ਸੈਂਕੜਿਆਂ ਦਾ ਰਿਕਾਰਡ !
ਕੋਹਲੀ ਤੋੜੂ ਸਚਿਨ ਦੇ 100 ਸੈਂਕੜਿਆਂ ਦਾ ਰਿਕਾਰਡ !

ਕੋਲਕਾਤਾ: ਕਰੀਅਰ ਦੇ ਚੰਗੇ ਦੌਰ ਵਿੱਚੋਂ ਗੁਜ਼ਰ ਰਹੇ ਵਿਰਾਟ ਕੋਹਲੀ ਅੱਜ-ਕੱਲ੍ਹ

ਕਿਸ 'ਡਰ' ਕਾਰਨ ਕੋਹਲੀ ਨੇ ਛੱਡਿਆ ਮੈਦਾਨ ?
ਕਿਸ 'ਡਰ' ਕਾਰਨ ਕੋਹਲੀ ਨੇ ਛੱਡਿਆ ਮੈਦਾਨ ?

ਨਵੀਂ ਦਿੱਲੀ: ਸ਼ਿਖਰ ਧਵਨ ਦੀ ਬੱਲੇਬਾਜ਼ੀ ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਸਦਕਾ

ਟੀ-20 'ਚ ਭਾਰਤ-ਦੱਖਣੀ ਅਫਰੀਕਾ ਦਾ ਭੇੜ
ਟੀ-20 'ਚ ਭਾਰਤ-ਦੱਖਣੀ ਅਫਰੀਕਾ ਦਾ ਭੇੜ

ਨਵੀਂ ਦਿੱਲੀ: ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਦੱਖਣੀ

ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ
ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ

ਨਵੀਂ ਦਿੱਲੀ: ਵਨ-ਡੇ ਸੀਰੀਜ਼ ਵਿੱਚ 5-1 ਨਾਲ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਟੀਮ

ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼
ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼

ਨਵੀਂ ਦਿੱਲੀ: ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੌਕਾ ਟੀ-20 ਦਾ ਆ

ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'
ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'

ਚੰਡੀਗੜ੍ਹ: ਬੀਤੇ ਕੱਲ੍ਹ ਭਾਰਤ ਨੇ ਦੱਖਣੀ ਅਫਰੀਕਾ ਨੂੰ ਉਸੇ ਦੀ ਧਰਤੀ ‘ਤੇ 5-1 ਨਾਲ

ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ
ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ

ਸੈਂਚੁਰੀਅਨ: ਸੁਪਰ ਸਪੋਰਟ ਪਾਰਕ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾ

ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?
ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?

ਨਵੀਂ ਦਿੱਲੀ: ਲੰਮੀ ਉਡੀਕ ਮਗਰੋਂ ਟੀਮ ਇੰਡੀਆ ਦੇ ਟੀ-20 ਵਿੱਚ ਵਾਪਸੀ ਕਰਨ ਵਾਲੇ