ਹਾਰਦਿਕ ਪਾਂਡਿਆ ਦੀ 'ਥ੍ਰੋਅ' ਨੇ ਬਦਲਿਆ ਮੈਚ ਦਾ ਰੁਖ਼

By: ਏਬੀਪੀ ਸਾਂਝਾ | | Last Updated: Sunday, 14 January 2018 1:03 PM
ਹਾਰਦਿਕ ਪਾਂਡਿਆ ਦੀ 'ਥ੍ਰੋਅ' ਨੇ ਬਦਲਿਆ ਮੈਚ ਦਾ ਰੁਖ਼

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਮੁਸ਼ਕਲ ਵਿੱਚ ਨਜ਼ਰ ਆ ਰਹੀ ਸੀ ਪਰ ਤੀਜੇ ਸੈਸ਼ਨ ਵਿੱਚ ਹਾਰਦਿਕ ਪਾਂਡਿਆ ਨੇ ਅਜਿਹਾ ਕਮਾਲ ਕਰ ਦਿੱਤਾ ਜਿਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ ਟੀਮ ਕਾਫ਼ੀ ਤੰਗ ਹੋਈ ਤੇ ਤਿੰਨ ਵਿਕਟਾਂ ਉੱਡ ਗਈਆਂ। ਪਾਂਡਿਆ ਦੇ ਕਮਾਲ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਅਫ਼ਰੀਕੀ ਬੱਲੇਬਾਜ਼ਾਂ ਨੂੰ ਕਾਫ਼ੀ ਤੰਗ ਕੀਤਾ।

 

ਤੀਜੇ ਸੈਸ਼ਨ ਵਿੱਚ ਹਾਸ਼ਿਮ ਆਮਲਾ ਚੰਗਾ ਖੇਡ ਰਹੇ ਸਨ। ਭਾਰਤ ਲਈ ਉਸ ਵੇਲੇ ਅਮਲਾ ਦਾ ਵਿਕਟ ਲੈਣਾ ਬਹੁਤ ਜ਼ਰੂਰੀ ਹੁੰਦਾ ਜਾ ਰਿਹਾ ਸੀ। ਅਮਲਾ ਬਿਨਾ ਕਿਸੇ ਪ੍ਰੇਸ਼ਾਨੀ ਨਾਲ ਬੱਲੇਬਾਜ਼ੀ ਕਰ ਰਹੇ ਸਨ ਪਰ ਦਿਨ ਦੇ ਅਖੀਰਲੇ ਵੇਲੇ 81ਵੇਂ ਓਵਰ ਵਿੱਚ ਹਾਰਦਿਕ ਪਾਂਡਿਆ ਨੇ ਦੂਜੇ ਪਾਸਿਉਂ ਵਿਕਟ ‘ਤੇ ਅਜਿਹੀ ਥ੍ਰੋਅ ਮਾਰੀ ਜਿਸ ਨਾਲ ਮੈਚ ਦਾ ਰੁਖ ਹੀ ਬਦਲ ਗਿਆ। ਆਮਲਾ 82 ਦੌੜਾਂ ਬਣਾ ਕੇ ਵਾਪਸ ਪਰਤ ਗਏ।

 

ਪਾਂਡਿਆਂ ਦੀ ਗੇਂਦ ਨੂੰ ਆਮਲਾ ਨੇ ਖੇਡਿਆ ਤੇ ਦੌੜ ਲਾ ਦਿੱਤੀ ਪਰ ਪਾਂਡਿਆ ਨੇ ਆਪਣੀ ਤੇਜ਼ੀ ਵਿਖਾਈ ਤੇ ਗੇਂਦ ਸਿੱਧਾ ਵਿਕਟਾਂ ਦੇ ਮਾਰ ਦਿੱਤੀ। ਆਮਲਾ ਉਸ ਵੇਲੇ 153 ਗੇਂਦਾਂ ‘ਤੇ 14 ਚੌਕਿਆਂ ਨਾਲ 82 ਦੌੜਾਂ ਬਣਾ ਚੁੱਕੇ ਸਨ। ਆਮਲਾ ਦੇ ਆਉਟ ਹੁੰਦੇ ਹੀ ਕਵਿੰਟਨ ਡੀ ਕੌਕ ਜ਼ੀਰੋ ‘ਤੇ ਅਸ਼ਵਿਨ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਫਿਲੈਂਡਰ ਵੀ ਰਨ-ਆਉਟ ਹੋ ਕੇ ਚੱਲਦੇ ਬਣੇ। ਆਖ਼ਰੀ ਵੇਲੇ ਵਿੱਚ ਟੀਮ ਨੇ ਮੈਚ ਨੂੰ ਆਪਣੇ ਵੱਲ ਕੀਤਾ।

 

ਦਰਅਸਲ ਪਹਿਲਾ ਟੈਸਟ ਮੁਕਾਬਲਾ ਹਾਰਨ ਮਗਰੋਂ ਭਾਰਤੀ ਟੀਮ ਦੀਆਂ ਉਮੀਦਾਂ ਹੁਣ ਦੂਜੇ ਮੈਚ ਤੋਂ ਹਨ। ਪਹਿਲੇ ਦਿਨ ਪਹਿਲੇ ਸੈਸ਼ਨ ਵਿੱਚ ਬੁਰੀ ਤਰ੍ਹਾਂ ਪੱਛੜਣ ਤੋਂ ਬਾਅਦ ਟੀਮ ਇੰਡੀਆ ਨੇ ਦੂਜੇ ਤੇ ਤੀਜੇ ਸੈਸ਼ਨ ਵਿੱਚ ਚੰਗੀ ਵਾਪਸੀ ਕੀਤੀ।

First Published: Sunday, 14 January 2018 1:03 PM

Related Stories

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ
ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ

ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ

ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ
ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ

ਚੰਡੀਗੜ੍ਹ: ਨਿਊਜ਼ੀਲੈਂਡ ਵਿੱਚ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ

IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ
IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਦੀ

ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ
ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ

ਤੌਰੰਗਾ-ਨਿਊਜ਼ੀਲੈਂਡ ਵਿਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦਾ

ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ
ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ

ਬੈਂਗਲੁਰੂ-ਭਾਰਤ ਅਫ਼ਗਾਨਿਸਤਾਨ ਦੇ ਇਤਿਹਾਸਕ ਪਹਿਲੇ ਟੈਸਟ ਮੈਚ ਦੀ ਮੇਜ਼ਬਾਨੀ

ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ
ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ
ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੌਰੇ ‘ਤੇ ਭਾਰਤੀ ਟੀਮ ਦੇ ਕਰਤਾਨ ਵਿਰਾਟ ਕੋਹਲੀ