IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

By: ABP Sanjha | | Last Updated: Saturday, 12 August 2017 2:04 PM
IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

ਕੈਂਡੀ: ਸਲਾਮੀ ਜੋੜੀ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਸਾਂਝੇਦਾਰੀ ਦੇ ਦਮ ‘ਤੇ ਭਾਰਤ ਨੇ ਤੀਜੇ ਟੇਸਟ ਮੈਚ ਦੇ ਪਹਿਲੇ ਦਿਨ ਚੰਗੀ ਸ਼ੁਰੂਆਤ ਕਰ ਲਈ ਹੈ। ਭਾਰਤ ਨੇ ਇਸ ਵੇਲੇ ਇੱਕ ਵਿਕਟ ਦੇ ਨੁਕਸਾਨ ‘ਤੇ 45 ਓਵਰਾਂ ਵਿੱਚ 211 ਦੌੜਾਂ ਬਣਾ ਲਈਆਂ ਹਨ। ਲੋਕੇਸ਼ ਰਾਹੁਲ ਆਪਣੇ ਸੈਂਕੜੇ ਤੋਂ ਖੁੰਝਦਿਆਂ 85 ਦੌੜਾਂ ਬਣਾ ਕੇ ਆਊਟ ਹੋ ਗਏ, ਜਦਕਿ ਸ਼ਿਖਰ ਧਵਨ ਨੇ 116 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕ੍ਰੀਜ਼ ‘ਤੇ ਸ਼ਿਖਰ ਧਵਨ ਅਤੇ ਚੇਤੇਸ਼ਵਰ ਪੁਜਾਰਾ ਖੇਡ ਰਹੇ ਹਨ।

 

ਪੱਲੇਕੇਲੇ ਸਟੇਡੀਅਮ ਵਿੱਚ ਸ਼ੁਰੂ ਹੋ ਰਹੇ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਦੋ ਟੈਸਟ ਮੈਚਾਂ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਮੇਜਬਾਨ ਟੀਮ ‘ਤੇ ਪੂਰੀ ਤਰ੍ਹਾਂ ਨਾਲ ਹਾਵੀ ਰਹੀ ਹੈ।

 

ਪਿਛਲੇ ਮੈਚ ਦੇ ਹੀਰੋ ਰਹੇ ਰਵਿੰਦਰ ਜਡੇਜਾ ਉੱਤੇ ਆਈ.ਸੀ.ਸੀ. ਨੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਇੱਕ ਮੈਚ ਦੀ ਰੋਕ ਵੀ ਲਗਾ ਦਿੱਤੀ ਸੀ। ਇਸ ਲਈ ਕੁਲਦੀਪ ਯਾਦਵ ਨੂੰ ਆਖਰੀ ਟੈਸਟ ਵਿੱਚ ਖੇਡਣ ਦਾ ਮੌਕਾ ਦਿੱਤਾ ਗਿਆ ਹੈ।

 

ਸ਼੍ਰੀਲੰਕਾ ਨੇ ਟੀਮ ਵਿੱਚ 3 ਬਦਲਾਅ ਕੀਤੇ ਹਨ। ਰੰਗਨਾ ਹੇਰਾਥ, ਪ੍ਰਦੀਪ ਅਤੇ ਧਨੰਜਯ ਡਿਸਿਲਵਾ ਟੀਮ ਤੋਂ ਬਾਹਰ ਹੋਏ ਹਨ, ਜਦਕਿ ਸੰਦਾਕੇਨ, ਲਹਿਰੂ ਥਿਰਿਮਾਨੇ ਅਤੇ ਫਰਨੈਂਡੋ ਆਖ਼ਰੀ ਮੈਚ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਬਣੇ ਹਨ।

 

3 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 304 ਦੌੜਾਂ ਨਾਲ ਮਾਤ ਦਿੱਤੀ ਸੀ ਜਦਕਿ ਦੂਜੇ ਟੈਸਟ ਮੈਚ ਵਿੱਚ ਉਸ ਨੇ ਮੇਜ਼ਬਾਨ ਨੂੰ ਇੱਕ ਪਾਰੀ ਅਤੇ 53 ਦੌੜਾਂ ਨਾਲ ਹਰਾ ਲੜੀ ਵਿੱਚ 2-0 ਨਾਲ ਚੜ੍ਹਤ ਬਣਾ ਲਈ ਸੀ।

First Published: Saturday, 12 August 2017 2:04 PM

Related Stories

ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਸ਼੍ਰੀਲੰਕਾ ‘ਚ ਟੈਸਟ ਮੈਚਾਂ ਦੀ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੇ

IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ
IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ

ਮੰਜ਼ਿਲ ‘ਤੇ ਪੁੱਜਦੇ-ਪੁੱਜਦੇ ਰਸਤਾ ਕਿਵੇਂ ਭਟਕਿਆ ਜਾਂਦਾ ਹੈ ਇਹ ਕੋਈ

IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ ਦਾ 'ਟੈਸਟ'
IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ...

ਦਾਮਬੁਲਾ: ਸ਼੍ਰੀਲੰਕਾ ਦੇ ਦੌਰੇ ‘ਤੇ ਗਈ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਪਹਿਲੇ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ