ਕੋਹਲੀ ਦੀ ਕਪਤਾਨੀ 'ਚ ਭਾਰਤ ਮੁੜ ਚਮਕਿਆ, ਲਗਾਤਾਰ 7ਵੀਂ ਸੀਰੀਜ਼ 'ਤੇ ਕਬਜ਼ਾ

By: ਏਬੀਪੀ ਸਾਂਝਾ | | Last Updated: Monday, 30 October 2017 1:10 PM
ਕੋਹਲੀ ਦੀ ਕਪਤਾਨੀ 'ਚ ਭਾਰਤ ਮੁੜ ਚਮਕਿਆ, ਲਗਾਤਾਰ 7ਵੀਂ ਸੀਰੀਜ਼ 'ਤੇ ਕਬਜ਼ਾ

ਨਵੀਂ ਦਿੱਲੀ: ਭਾਰਤ ਨੇ ਘਰੇਲੂ ਮੈਦਾਨਾਂ ‘ਤੇ ਨਿਊਜ਼ੀਲੈਂਡ ਤੋਂ ਸੀਰੀਜ਼ ਜਿੱਤ ਕੇ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ ਹੈ। ਐਤਵਾਰ ਨੂੰ ਰੋਮਾਂਚ ਭਰੇ ਆਖਰੀ ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾਇਆ। ਮੈਚ ਜਿੱਤਣ ਦੇ ਨਾਲ ਹੀ ਭਾਰਤ ਨੇ ਲੜੀ ‘ਤੇ 2-1 ਨਾਲ ਕਬਜ਼ਾ ਕਰ ਲਿਆ। ਵਿਰਾਟ ਕੋਹਲੀ ਦੀ ਕਪਤਾਨੀ ਹੇਠ ਭਾਰਤ ਨੇ ਲਗਾਤਾਰ ਸੱਤਵੀਂ ਸੀਰੀਜ਼ ਜਿੱਤੀ ਹੈ।

 

ਭਾਰਤੀ ਬੱਲੇਬਾਜ਼ਾਂ ਨੇ ਫੈਸਲਾਕੁੰਨ ਮੈਚ ‘ਚ ਨਿਊਜ਼ੀਲੈਂਡ ਸਾਹਮਣੇ 338 ਦੌੜਾਂ ਦਾ ਟੀਚਾ ਰੱਖਿਆ। ਇਸ ਮਗਰੋਂ ਲੱਗ ਰਿਹਾ ਸੀ ਕਿ ਭਾਰਤੀ ਗੇਂਦਬਾਜ਼ ਨਿਊ਼ਜ਼ੀਲੈਂਡ ਦੀ ਟੀਮ ਨੂੰ ਜਲਦ ਢੇਰ ਕਰ ਲੈਣਗੇ ਪਰ ਕੀਵੀ ਬੱਲੇਬਾਜ਼ਾਂ ਨੇ ਪੂਰਾ ਦਮ ਦਿਖਾਇਆ ਤੇ ਭਾਰਤੀ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ। ਦਰਸ਼ਕਾਂ ਦੇ ਸਾਹ ਆਖਰੀ ਓਵਰ ਤੱਕ ਸੁੱਕੇ ਰਹੇ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰ ਮੈਚ ਨਿਊਜ਼ੀਲੈਂਡ ਦੇ ਪਾਲੇ ‘ਚੋਂ ਖੋਹ ਕੇ ਭਾਰਤ ਦੀ ਝੋਲੀ ਪਾ ਦਿੱਤਾ।

 

ਮੈਚ ‘ਚ ਸ਼ਾਨਦਾਰ 147 ਦੌੜਾਂ ਦੀ ਪਾਰੀ ਖੇਡਣ ਵਾਲੇ ਰੋਹਿਤ ਸ਼ਰਮਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਕਪਤਾਨ ਕੋਹਲੀ ਨੂੰ ਲੜੀ ‘ਚ ਸਭ ਤੋਂ ਵੱਧ 263 ਦੌੜਾਂ ਬਣਾਉਣ ਬਦਲੇ ਪਲੇਅਰ ਆਫ਼ ਦ ਸੀਰੀਜ਼ ਖਿਤਾਬ ਨਾਲ ਸਨਮਾਨਿਆ ਗਿਆ। ਕੋਹਲੀ ਨੇ ਲੜੀ ‘ਚ ਸਭ ਤੋਂ ਤੇਜ਼ 9000 ਦੌੜਾਂ ਬਣਾਉਣ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ। ਵਨਡੇ ਲੜੀ ‘ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦਾ ਨਿਊਜ਼ੀਲੈਂਡ ਨਾਲ ਭੇੜ 1 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਲੜੀ ‘ਚ ਹੋਵੇਗਾ।

First Published: Monday, 30 October 2017 1:08 PM

Related Stories

ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ
ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ

ਨਵੀਂ ਦਿੱਲੀ: ਏਸ਼ੇਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਡਾਰੀਆਂ ਨੇ ਮਾਇੰਡ ਗੇਮ ਖੇਡਣੀ

ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ
ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ

ਸਿਡਨੀ: ਪੰਜ ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ ਤੋਂ ਪਹਿਲਾਂ ਫਰਾਟਾ ਦੌੜਾਕ ਉਸੈਨ ਬੋਲਟ

 ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ
ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ

ਨਵੀਂ ਦਿੱਲੀ: ਮਸ਼ਹੂਰ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ ਪੁਲਿਸ ਨੇ

ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ
ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ

ਕੋਲਕਾਤਾ: ਸ਼੍ਰੀਲੰਕਾ ਖਿਲਾਫ ਸੀਰੀਜ਼ ਖ਼ਤਮ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ

ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ
ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ਼੍ਰੀਲੰਕਾ

ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ
ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ

ਕੋਲਕਾਤਾ: ਖ਼ਰਾਬ ਰੌਸ਼ਨੀ ਤੇ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਸਮੇਂ ਤੋਂ ਪਹਿਲਾਂ ਖ਼ਤਮ

ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਸ਼ਹੂਰ ਡਰਾਈਵਰ ਤੇ ਸੱਤ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਰਹੇ ਮਾਈਕਲ

ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ
ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ

ਚੰਡੀਗੜ੍ਹ: ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ

 ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ
ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ

ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ
ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

  ਨਵੀਂ ਦਿੱਲੀ: ਓਲੰਪਿਕ ‘ਚ ਦੋ ਮੈਡਲ ਜਿੱਤ ਵਾਲੇ ਇਕਲੌਤੇ ਭਾਰਤੀ ਸੁਸ਼ੀਲ ਕੁਮਾਰ