ਕੋਲੰਬੋ ਟੈਸਟ ਦੇ ਪਹਿਲੇ ਦਿਨ ਪੁਜਾਰਾ ਤੇ ਰਹਾਨੇ ਨੇ ਜੜੇ ਸੈਂਕੜੇ

By: ABP Sanjha | | Last Updated: Thursday, 3 August 2017 6:06 PM
ਕੋਲੰਬੋ ਟੈਸਟ ਦੇ ਪਹਿਲੇ ਦਿਨ ਪੁਜਾਰਾ ਤੇ ਰਹਾਨੇ ਨੇ ਜੜੇ ਸੈਂਕੜੇ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਪੁਜਾਰਾ ਤੇ ਰਹਾਨੇ ਦੇ ਸੈਂਕੜਿਆਂ ਸਦਕਾ ਭਾਰਤ ਨੇ ਦਮਦਾਰ ਸ਼ੁਰੂਆਤ ਕੀਤੀ। ਦਿਨ ਦਾ ਮੈਚ ਸਮਾਪਤ ਹੋਣ ਤੱਕ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 344 ਦੌੜਾਂ ਬਣਾ ਲਈਆਂ ਹਨ।

 

ਚਿਤੇਸ਼ਵਰ ਪੁਜਾਰਾ 128 ਜਦਕਿ ਅਜਿੰਕੇ ਰਹਾਨੇ 103 ਦੌੜਾਂ ਬਣਾ ਕੇ ਨਾਬਾਦ ਹਨ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ ਤੇ ਸਲਾਮੀ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਿੱਤੀ। ਧਵਨ ਨੇ ਤੇਜ਼ ਖੇਡਦਿਆਂ 35 ਦੌੜਾਂ ਬਣਾਈਆਂ। ਜਦਕਿ ਬੀਮਾਰ ਹੋਣ ਕਾਰਨ ਪਹਿਲਾ ਟੈਸਟ ਨਾ ਖੇਡਣ ਵਾਲੇ ਲੋਕੇਸ਼ ਰਾਹੁਲ ਨੇ ਲਗਾਤਾਰ ਛੇਵਾਂ ਅਰਧ ਸੈਂਕੜਾ (57) ਬਣਾਇਆ। ਪਹਿਲੇ ਮੈਚ ਦੀ ਦੂਜੀ ਪਾਰੀ ‘ਚ ਸੈਂਕੜਾ ਬਣਾੳੁਣ ਕਪਤਾਨ ਕੋਹਲੀ ਸਿਰਫ 13 ਦੌੜਾਂ ਹੀ ਬਣਾ ਸਕੇ।

 

ਪੁਜਾਰਾ ਨੇ ਆਪਣੇ 50ਵੇਂ ਮੈਚ ‘ਚ ਖੇਡਦਿਆਂ 4000 ਦੌੜਾਂ ਪੂਰੀਆਂ ਕੀਤੀਆਂ ਤੇ ਟੈਸਟ ਮੈਚ ਨੂੰ ਯਾਦਗਾਰ ਬਣਾਉਂਦਿਆਂ ਸੈਂਕੜਾ ਬਣਾਇਆ। ਇਸ ਤੋਂ ਪਹਿਲਾਂ ਇਹ ਕਾਰਨਾਮਾ ਪਾਲੀ ਉਮਰੀਗਰ, ਗੁੰਡੱਪਾ ਵਿਸ਼ਵਨਾਥ, ਸੁਨੀਲ ਗਾਵਸਕਰ, ਕਪਿਲ ਦੇਵ, ਵੀਵੀਐਸ ਲਕਸ਼ਮਣ ਤੇ ਵਿਰਾਟ ਕੋਹਲੀ ਨੇ 50ਵੇਂ ਟੈਸਟ ‘ਚ ਸੈਂਕੜੇ ਲਾ ਕੇ ਕਰ ਚੁੱਕੇ ਹਨ।

 

ਪਹਿਲੇ ਦਿਨ ਸ਼ੀਲੰਕਾ ਦੇ ਗੇਂਦਬਾਜ਼ ਇੱਕ ਵਾਰ ਫਿਰ ਕੋਈ ਖਾਸ ਅਸਰ ਨਹੀਂ ਦਿਖਾ ਸਕੇ। ਪੂਰੇ ਦਿਨ ਭਾਰਤ ਦੇ ਤਿੰਨ ਖਿਡਾਰੀ ਹੀ ਆਊਟ ਕਰ ਸਕੇ ਜਿਸ ‘ਚ ਇੱਕ ਵਿਕਟ ਨਰੰਗਾ ਹੈਰਾਥ ਤੇ ਦੂਜਾ ਵਿਕਟ ਪਰੇਰਾ ਨੂੰ ਮਿਲਿਆ ਜਦਕਿ ਕੇਐਲ ਰਾਹੁਲ ਦੇ ਵਿਕਟ ਸ਼੍ਰੀਲੰਕਾ ਨੂੰ ਰਨ ਆਊਟ ਦੇ ਰੂਪ ਵਿੱਚ ਮਿਲਿਆ।

First Published: Thursday, 3 August 2017 5:55 PM

Related Stories

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ

ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ
ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ

ਕੈਂਡੀ: ਸ਼੍ਰੀਲੰਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ਦੇ

IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ
IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

ਕੈਂਡੀ: ਸਲਾਮੀ ਜੋੜੀ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਸਾਂਝੇਦਾਰੀ ਦੇ

ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ
ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ