ਨਹਿਰਾ ਨੂੰ ਜੇਤੂ ਵਿਦਾੲਗੀ ਦੇਵੇਗੀ ਭਾਰਤੀ ਟੀਮ!

By: harpinder | | Last Updated: Wednesday, 1 November 2017 1:15 PM
ਨਹਿਰਾ ਨੂੰ ਜੇਤੂ ਵਿਦਾੲਗੀ ਦੇਵੇਗੀ ਭਾਰਤੀ ਟੀਮ!

ਨਵੀਂ ਦਿੱਲੀ: ਇੱਕ ਰੋਜ਼ਾ ਲੜੀ ਜਿੱਤ ਕੇ ਆਤਮਵਿਸ਼ਵਾਸ ਨਾਲ ਭਰੀ ਟੀਮ ਇੰਡੀਆ ਇੱਥੇ ਅੱਜ ਟੀ-20 ਲੜੀ ‘ਚ ਵੀ ‘ਜਿੱਤ ਨੂੰ ਇੱਕ ਮਾਤਰ ਟੀਚਾ’ ਮੰਨ ਕੇ ਉਤਰੇਗੀ। ਟੀਮ ਦਾ ਪਹਿਲਾ ਟੀਚਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰ ਨੂੰ ਜੇਤੂ ਵਿਦਾਈ ਦੇ ਕੇ ਨਿਊਜ਼ੀਲੈਂਡ ਖਿਲਾਫ਼ ਤਿੰਨ ਮੈਚਾਂ ਦੀ ਲੜੀ ‘ਚ ਖਾਤਾ ਖੋਲ੍ਹਣ ਦਾ ਹੋਵੇਗਾ।

 

 

 

ਤਕਰੀਬਨ 19 ਸਾਲ ਪਹਿਲਾਂ ਟੈਸਟ ਕ੍ਰਿਕਟ ਦੇ ਰੂਪ ‘ਚ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਨਹਿਰਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਘਰੇਲੂ ਮੈਦਾਨ ਫਿਰੋਜਸ਼ਾਹ ਕੋਟਲਾ ‘ਚ ਹੋਣ ਵਾਲਾ ਪਹਿਲਾ ਟੀ-20 ਉਸ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ। 38 ਸਾਲਾ ਤੇਜ਼ ਗੇਂਦਬਾਜ਼ ਨੇ ਭਾਰਤ ਵੱਲੋਂ ਆਖਰੀ ਮੈਚ ਇੱਕ ਫਰਵਰੀ ਨੂੰ ਬੰਗਲੁਰੂ ‘ਚ ਖੇਡਿਆ ਸੀ ਪਰ ਸੰਨਿਆਸ ਦੇ ਐਲਾਨ ਕਾਰਨ ਉਨ੍ਹਾਂ ਦਾ ਇਸ ਮੈਚ ‘ਚ ਖੇਡਣਾ ਤੈਅ ਹੈ।

 

 

 

ਭਾਵੇਂ ਇੱਕ ਰੋਜ਼ਾ ਲੜੀ ਭਾਰਤੀ ਟੀਮ ਨੇ ਜਿੱਤੀ ਹੈ ਪਰ ਕੋਹਲੀ ਦੀ ਟੀਮ ਅੱਗੇ ਟੀ-20 ‘ਚ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਹੁਣ ਤੱਕ ਜੋ ਪੰਜ ਟੀ-20 ਮੈਚ ਖੇਡੇ ਹਨ ਉਨ੍ਹਾਂ ਸਭ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ‘ਚ ਪਿਛਲੇ ਸਾਲ ਵਿਸ਼ਵ ਟੀ-20 ਚੈਂਪੀਅਨਸ਼ਿਪ ਦਾ ਨਾਗਪੁਰ ‘ਚ ਖੇਡਿਆ ਗਿਆ ਮੈਚ ਵੀ ਸ਼ਾਮਲ ਹੈ, ਜਦੋਂ ਭਾਰਤੀ ਟੀਮ 79 ਦੌੜਾਂ ‘ਤੇ ਢੇਰ ਹੋ ਗਈ ਸੀ। ਨਿਊਜ਼ੀਲੈਂਡ ਇੱਕ ਮਾਤਰ ਅਜਿਹੀ ਟੀਮ ਹੈ ਜਿਸ ਖਿਲਾਫ਼ ਭਾਰਤੀ ਟੀਮ ਕੋਈ ਵੀ ਟੀ-20 ਮੈਚ ਜਿੱਤ ਨਹੀਂ ਸਕੀ ਹੈ। ਉਮੀਦ ਹੈ ਭਾਰਤ ਇਸ ਰਵਾਇਤ ਨੂੰ ਤੋੜਨ ‘ਚ ਕਾਮਯਾਬ ਹੋਵੇਗੀ।

First Published: Wednesday, 1 November 2017 1:15 PM

Related Stories

ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ
ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ

ਕੋਲਕਾਤਾ: ਸ਼੍ਰੀਲੰਕਾ ਖਿਲਾਫ ਸੀਰੀਜ਼ ਖ਼ਤਮ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ

ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ
ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ਼੍ਰੀਲੰਕਾ

ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ
ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ

ਕੋਲਕਾਤਾ: ਖ਼ਰਾਬ ਰੌਸ਼ਨੀ ਤੇ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਸਮੇਂ ਤੋਂ ਪਹਿਲਾਂ ਖ਼ਤਮ

ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਸ਼ਹੂਰ ਡਰਾਈਵਰ ਤੇ ਸੱਤ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਰਹੇ ਮਾਈਕਲ

ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ
ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ

ਚੰਡੀਗੜ੍ਹ: ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ

 ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ
ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ

ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ
ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

  ਨਵੀਂ ਦਿੱਲੀ: ਓਲੰਪਿਕ ‘ਚ ਦੋ ਮੈਡਲ ਜਿੱਤ ਵਾਲੇ ਇਕਲੌਤੇ ਭਾਰਤੀ ਸੁਸ਼ੀਲ ਕੁਮਾਰ

10 ਸਾਲ ਬਾਅਦ ਧੋਨੀ ਦਾ ਵੱਡਾ ਖੁਲਾਸਾ
10 ਸਾਲ ਬਾਅਦ ਧੋਨੀ ਦਾ ਵੱਡਾ ਖੁਲਾਸਾ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਭ ਤੋਂ ਸਫ਼ਲ ਕਪਤਾਨ ‘ਚੋਂ ਇਕ ਮਹਿੰਦਰ ਸਿੰਘ ਧੋਨੀ

ਭਾਰਤ ਦੀ ਪਹਿਲੀ ਪਾਰੀ 172 ਦੌੜਾਂ 'ਤੇ ਸਿਮਟੀ
ਭਾਰਤ ਦੀ ਪਹਿਲੀ ਪਾਰੀ 172 ਦੌੜਾਂ 'ਤੇ ਸਿਮਟੀ

ਕੋਲਕਾਤਾ: ਤੀਜੇ ਦਿਨ ਪਹਿਲੇ ਸੈਸ਼ਨ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ ਭਾਰਤ ਦੀ ਪਾਰੀ 172

ਸਰਦਾਰ ਸਿੰਘ ਦੀ ਟੀਮ ਤੋਂ ਛੁੱਟੀ, ਕਰੀਅਰ ਦਾ ਅੰਤ?
ਸਰਦਾਰ ਸਿੰਘ ਦੀ ਟੀਮ ਤੋਂ ਛੁੱਟੀ, ਕਰੀਅਰ ਦਾ ਅੰਤ?

ਨਵੀਂ ਦਿੱਲੀ: ਭਾਰਤ ਦੇ ਅਨੁਭਵੀ ਮਿਡਫੀਲਡਰ ਸਰਦਾਰ ਸਿੰਘ ਨੂੰ ਅਗਲੇ ਮਹੀਨੇ