ਸੀਰੀਜ਼ ਫ਼ਤਹਿ ਕਰਨ ਲਈ ਮੈਦਾਨ 'ਚ ਉੱਤਰੇਗੀ 'ਵਿਰਾਟ ਸੈਨਾ'

By: ਰਵੀ ਇੰਦਰ ਸਿੰਘ | | Last Updated: Tuesday, 13 February 2018 1:32 PM
ਸੀਰੀਜ਼ ਫ਼ਤਹਿ ਕਰਨ ਲਈ ਮੈਦਾਨ 'ਚ ਉੱਤਰੇਗੀ 'ਵਿਰਾਟ ਸੈਨਾ'

ਪੋਰਟ ਐਲਿਜ਼ਾਬੇਥ: ਦੱਖਣੀ ਅਫਰੀਕਾ ਦੀ ਧਰਤੀ ‘ਤੇ ਪਹਿਲੀ ਵਾਰ ਇੱਕ ਦਿਨਾ ਮੈਚਾਂ ਦੀ ਲੜੀ ਜਿੱਤਣ ਤੋਂ ਭਾਰਤ ਸਿਰਫ ਇੱਕ ਕਦਮ ਦੂਰ ਹੈ। ਛੇ ਇੱਕ ਦਿਨਾ ਮੈਚਾਂ ਦੀ ਲੜੀ ਵਿੱਚ 3-1 ਨਾਲ ਅੱਗੇ ਹੈ ਤੇ ਹਾਲੇ ਦੋ ਮੈਚ ਖੇਡੇ ਜਾਣੇ ਹਨ। ਲੜੀ ਦਾ ਪੰਜਵਾਂ ਮੈਚ ਅੱਜ ਪੋਰਟ ਐਲਿਜ਼ਾਬੇਥ ਦੇ ਸੇਂਟ ਜੌਰਜ’ਜ਼ ਪਾਰਕ ਵਿੱਚ ਭਾਰਤੀ ਸਮੇਂ ਮੁਤਾਬਕ ਬਾਅਦ ਦੁਪਹਿਰ ਸਾਢੇ ਚਾਰ ਵਜੇ ਖੇਡਿਆ ਜਾਵੇਗਾ। ਲਗਾਤਾਰ ਜੇਤੂ ਚੱਲੀ ਆ ਰਹੀ ਭਾਰਤੀ ਟੀਮ ਨੂੰ ਚੌਖੇ ਇੱਕ ਦਿਨਾ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਲੜੀ ਦੀ ਪਹਿਲੀ ਜਿੱਤ ਨਸੀਬ ਹੋਈ।

 

ਪਿਛਲੇ ਮੁਕਾਬਲੇ ‘ਚ ਹਾਰ ਤੇ ਮੌਸਮ ਦੇ ਮਿਜਾਜ਼ ਨੂੰ ਵੇਖਦਿਆਂ ਭਾਰਤੀ ਟੀਮ ਵਿੱਚ ਬਦਲਾਅ ਦੀ ਸੰਭਾਵਨਾ ਵਧ ਗਈ ਹੈ। ਕੇਦਾਰ ਜਾਧਵ ਦੀ ਫਿੱਟਨੈਸ ‘ਤੇ ਹਾਲੇ ਤਕ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਜੇਕਰ ਉਹ ਫਿੱਟ ਹੁੰਦੇ ਹਨ ਤਾਂ ਸ੍ਰੇਅਸ ਅਈਅਰ ਦੀ ਥਾਂ ‘ਤੇ ਵਾਪਸੀ ਹੋ ਸਕਦੀ ਹੈ। ਫਿਰਕੀ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਟੀਮ ਵਿੱਚ ਵਾਪਸੀ ਦਾ ਮੌਕਾ ਮਿਲ ਸਕਦਾ ਹੈ। ਪੂਰੀ ਲੜੀ ਵਿੱਚ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਬੱਲੇ ਤੋਂ 40 ਦੌੜਾਂ ਹੀ ਆਈਆਂ ਹਨ। ਕਾਗਿਸੋ ਰਬਾਡਾ ਦੀ ਗੇਂਦ ਉਨ੍ਹਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਦੀ ਰਹੀ ਹੈ। ਹਾਰਦਿਕ ਪੰਡਿਆ ਦੀ ਬੱਲੇਬਾਜ਼ੀ ਵੀ ਬਹੁਤੀ ਵਧੀਆ ਨਹੀਂ ਰਹੀ। ਪਿਛਲੀਆਂ ਦੋ ਪਾਰੀਆਂ ਵਿੱਚ ਉਨ੍ਹਾਂ 14 ਤੇ ਨੌਂ ਦੌੜਾਂ ਬਣਾਈਆਂ।

 

ਲੜੀ ਵਿੱਚ ਕਪਤਾਨ ਵਿਰਾਟ ਕੋਹਲੀ ਨੇ 393 ਤੇ ਸ਼ਿਖਰ ਧਵਨ ਨੇ 271 ਦੌੜਾਂ ਬਣਾਈਆਂ, ਜਦਕਿ ਬਾਕੀ ਸਾਰੇ ਬੱਲੇਬਾਜ਼ਾ ਨੇ ਮਿਲ ਕੇ 239 ਦੌੜਾਂ ਬਣਾਈਆਂ ਸਨ। ਇਹ ਗੱਲ ਭਾਰਤੀ ਕ੍ਰਿਕਟ ਮਾਹਰਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦੂਜੇ ਪਾਸੇ ਮੇਜ਼ਬਾਨ ਟੀਮ ਭਾਰਤ ਨੂੰ ਇਹ ਲੜੀ ਜਿੱਤਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਏ.ਬੀ. ਡਿਵੀਲੀਅਰਜ਼ ਦੀ ਵਾਪਸੀ ਨਾਲ ਟੀਮ ਦਾ ਹੌਸਲਾ ਬੁਲੰਦ ਹੈ। ਹੇਠਾਂ ਤੁਸੀਂ ਭਾਰਤ ਦੇ ਦੱਖਣੀ ਅਫਰੀਕਾ ਦੀਆਂ ਟੀਮਾਂ ਵੇਖ ਸਕਦੇ ਹੋ-

 

ਭਾਰਤ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਅਜਿੰਕਿਆ ਰਹਾਣੇ, ਸ੍ਰੇਅਸ ਅਈਅਰ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਕੇਦਾਰ ਜਾਧਵ, ਮਹੇਂਦਰ ਸਿੰਘ ਧੋਨੀ (ਵਿਕੇਟਕੀਪਰ), ਹਾਰਦਿਕ ਪੰਡਿਆ, ਯਜੁਵੇਂਦਰ ਚਹਿਲ, ਕੁਲਦੀਪ ਯਾਦਵ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਸ਼ਾਰਦੁਲ ਠਾਕੁਰ।

 

ਦੱਖਣੀ ਅਫਰੀਕਾ: ਏਡਨ ਮਾਰਕਮ (ਕਪਤਾਨ), ਹਾਸ਼ਿਮ ਅਮਲਾ, ਜੇ.ਪੀ. ਡੁਮਿਨੀ, ਇਮਰਾਨ ਤਾਹਿਰ, ਡੇਵਿਡ ਮਿਲਰ, ਮੋਰਨੇ ਮੋਰਕਲ, ਕ੍ਰਿਸ ਮੌਰਿਸ, ਲੁੰਗੀਸਾਨੀ ਐਨਗਿਡੀ, ਐਂਡਿਲੇ ਫੇਲੁਕਵਾਓ, ਕਾਗਿਸੋ ਰਬਾਡਾ, ਤਬਰੇਜ ਸ਼ਮਸੀ, ਖਾਏਲਿਹਲੇ ਜੋਂਡੋ, ਫਰਹਾਨ ਬੇਹਾਰਡਿਅਨ, ਹੇਨਰਿਕ ਕਲਾਸਨ (ਵਿਕੇਟਕੀਪਰ), ਏ.ਬੀ. ਡਿਵੀਲੀਅਰਜ਼।

First Published: Tuesday, 13 February 2018 1:32 PM

Related Stories

ਕੋਹਲੀ ਤੋੜੂ ਸਚਿਨ ਦੇ 100 ਸੈਂਕੜਿਆਂ ਦਾ ਰਿਕਾਰਡ !
ਕੋਹਲੀ ਤੋੜੂ ਸਚਿਨ ਦੇ 100 ਸੈਂਕੜਿਆਂ ਦਾ ਰਿਕਾਰਡ !

ਕੋਲਕਾਤਾ: ਕਰੀਅਰ ਦੇ ਚੰਗੇ ਦੌਰ ਵਿੱਚੋਂ ਗੁਜ਼ਰ ਰਹੇ ਵਿਰਾਟ ਕੋਹਲੀ ਅੱਜ-ਕੱਲ੍ਹ

ਕਿਸ 'ਡਰ' ਕਾਰਨ ਕੋਹਲੀ ਨੇ ਛੱਡਿਆ ਮੈਦਾਨ ?
ਕਿਸ 'ਡਰ' ਕਾਰਨ ਕੋਹਲੀ ਨੇ ਛੱਡਿਆ ਮੈਦਾਨ ?

ਨਵੀਂ ਦਿੱਲੀ: ਸ਼ਿਖਰ ਧਵਨ ਦੀ ਬੱਲੇਬਾਜ਼ੀ ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਸਦਕਾ

ਟੀ-20 'ਚ ਭਾਰਤ-ਦੱਖਣੀ ਅਫਰੀਕਾ ਦਾ ਭੇੜ
ਟੀ-20 'ਚ ਭਾਰਤ-ਦੱਖਣੀ ਅਫਰੀਕਾ ਦਾ ਭੇੜ

ਨਵੀਂ ਦਿੱਲੀ: ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਦੱਖਣੀ

ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ
ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ

ਨਵੀਂ ਦਿੱਲੀ: ਵਨ-ਡੇ ਸੀਰੀਜ਼ ਵਿੱਚ 5-1 ਨਾਲ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਟੀਮ

ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼
ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼

ਨਵੀਂ ਦਿੱਲੀ: ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੌਕਾ ਟੀ-20 ਦਾ ਆ

ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'
ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'

ਚੰਡੀਗੜ੍ਹ: ਬੀਤੇ ਕੱਲ੍ਹ ਭਾਰਤ ਨੇ ਦੱਖਣੀ ਅਫਰੀਕਾ ਨੂੰ ਉਸੇ ਦੀ ਧਰਤੀ ‘ਤੇ 5-1 ਨਾਲ

ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ
ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ

ਸੈਂਚੁਰੀਅਨ: ਸੁਪਰ ਸਪੋਰਟ ਪਾਰਕ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾ

ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?
ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?

ਨਵੀਂ ਦਿੱਲੀ: ਲੰਮੀ ਉਡੀਕ ਮਗਰੋਂ ਟੀਮ ਇੰਡੀਆ ਦੇ ਟੀ-20 ਵਿੱਚ ਵਾਪਸੀ ਕਰਨ ਵਾਲੇ