ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ

By: ABP SANJHA | | Last Updated: Saturday, 12 August 2017 7:08 PM
ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ

ਕੈਂਡੀ: ਸ਼੍ਰੀਲੰਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ਦੇ ਪਹਿਲੇ ਦਿਨ ਸ਼ਿਖਰ ਧਵਨ ਤੇ ਕੇ ਐਲ ਰਾਹੁਲ ਦੀ ਬੱਲੇਬਾਜ਼ੀ ਦੀ ਬਦੌਲਤ ਦਿਨ ਦੀ ਸਮਾਪਤੀ ‘ਤੇ 6 ਵਿਕਟਾਂ ਗਵਾ ਕੇ 329 ਦੌੜਾਂ ਬਣਾਈਆਂ। ਧਵਨ ਨੇ ਲੜੀ ਦਾ ਦੂਜਾ ਸੈਂਕੜਾ ਜੜਦਿਆਂ 123 ਗੇਂਦਾਂ ‘ਤੇ 119 ਦੌੜਾਂ ਦੀ ਪਾਰੀ ਖੇਡੀ ਤੇ ਕੇ ਐਲ ਰਾਹੁਲ ਨੇ 85 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਹ ਲਗਾਤਾਰ 7 ਅਰਧ ਸੈਂਕੜੇ ਬਣਾਉਣ ਵਾਲਾ ਪਹਿਲਾ ਭਾਰਤੀ ਵੀ ਬਣ ਗਿਆ ਹੈ।

 

 

ਦੋਵਾਂ ਨੇ ਮਿਲ ਕੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਤੇ 188 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਤੋਂ ਬਾਅਦ ਕੋਈ ਭਾਰਤੀ ਬੱਲੇਬਾਜ਼ ਬਹੁਤਾ ਕਮਾਲ ਨਹੀਂ ਦਿਖਾ ਸਕਿਆ। ਕਪਤਾਨ ਕੋਹਲੀ ਨੇ 42 ਜਦਕਿ ਆਰ ਅਸ਼ਵਿਨ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਦਿਨ ਦੀ ਸਮਾਪਤੀ ‘ਤੇ ਸਾਹਾ 13 ਅਤੇ ਹਾਰਦਿਕ ਪਾਂਡਿਆ 1 ਦੌੜ ਬਣਾ ਕੇ ਨਾਬਾਦ ਹੈ।

 

 

ਸ਼੍ਰੀਲੰਕਾ ਵੱਲੋਂ ਮਿਲਾਂਡਾ ਪਸ਼ਪਕੁਮਾਰਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ ਜਦਕਿ ਸਨਡਾਕਨ ਨੇ 2 ਅਤੇ ਵਿਸ਼ਵਾ ਫਰਨਾਨਡੋ ਨੇ ਭਾਰਤ ਦਾ ਇੱਕ ਖਿਡਾਰੀ ਆਊਟ ਕੀਤਾ। ਭਾਰਤ ਪਹਿਲਾਂ ਹੀ ਇਸ ਲੜੀ ‘ਤੇ ਕਬਜ਼ਾ ਕਰ ਚੁੱਕਾ ਹੈ ਤੇ ਜੇਕਰ ਇਸ ਮੈਚ ਨੂੰ ਵੀ ਜਿੱਤਣ ‘ਚ ਸਫ਼ਲ ਰਹਿੰਦਾ ਹੈ ਤਾਂ 1932 ਤੋਂ ਬਾਅਦ ਇਹ ਦੂਜਾ ਮੌਕਾ ਹੋਵੇਗਾ ਜਦੋਂ ਭਾਰਤੀ ਟੀਮ ਵਿਦੇਸ਼ੀ ਸਰਜ਼ਮੀ ‘ਤੇ ਕੋਈ ਟੈਸਟ ਲੜੀ ਜਿੱਤੇਗੀ।

First Published: Saturday, 12 August 2017 7:04 PM

Related Stories

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ

IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ
IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

ਕੈਂਡੀ: ਸਲਾਮੀ ਜੋੜੀ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਸਾਂਝੇਦਾਰੀ ਦੇ

ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ
ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ

WHO ਵੱਲੋਂ ਮਿਲਖਾ ਸਿੰਘ ਨੂੰ ਵੱਡਾ ਸਨਮਾਨ
WHO ਵੱਲੋਂ ਮਿਲਖਾ ਸਿੰਘ ਨੂੰ ਵੱਡਾ ਸਨਮਾਨ

ਨਵੀਂ ਦਿੱਲੀ: ਉੱਡਣੇ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ

ਪੰਜਾਬੀ ਨੇ ਵਿਸ਼ਵ ਅਥਲੈਟਿਕਸ 'ਚ ਰਚਿਆ ਇਤਿਹਾਸ
ਪੰਜਾਬੀ ਨੇ ਵਿਸ਼ਵ ਅਥਲੈਟਿਕਸ 'ਚ ਰਚਿਆ ਇਤਿਹਾਸ

ਲੰਡਨ: ਭਾਰਤ ਵੱਲੋਂ ਖੇਡਦਿਆਂ ਪੰਜਾਬੀ ਨੇ ਲੰਡਨ ਵਿੱਚ ਖੇਡੀ ਜਾ ਰਹੀ ਵਿਸ਼ਵ

ਮੁਕੰਦ ਵੀ ਹੋਇਆ ਸੋਸ਼ਲ ਮੀਡੀਆ 'ਤੇ ਨਸਲੀ ਅਪਮਾਣ ਦਾ ਸ਼ਿਕਾਰ
ਮੁਕੰਦ ਵੀ ਹੋਇਆ ਸੋਸ਼ਲ ਮੀਡੀਆ 'ਤੇ ਨਸਲੀ ਅਪਮਾਣ ਦਾ ਸ਼ਿਕਾਰ

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਅਭਿਨਵ ਮੁਕੰਦ ਨੇ ਸੋਸ਼ਲ ਮੀਡੀਆ ‘ਤੇ ਨਸਲੀ

ਆਪਣੇ ਕਰੀਅਰ ਦੀ ਆਖਰੀ ਰੇਸ ਵਿੱਚ ਪਛੜ ਗਿਆ ਬੋਲਟ
ਆਪਣੇ ਕਰੀਅਰ ਦੀ ਆਖਰੀ ਰੇਸ ਵਿੱਚ ਪਛੜ ਗਿਆ ਬੋਲਟ

ਲੰਦਨ: ਕ੍ਰਿਕੇਟ ਦੇ ਇਤਹਾਸ ਦੇ ਸਭ ਤੋਂ ਵੱਡੇ ਬੱਲੇਬਾਜ਼ ਮੰਨੇ ਜਾਣ ਵਾਲੇ ਡਾਨ