ਅਮਰੀਕਾ 'ਚ ਗਿਰਫਤਾਰ ਹੋਇਆ ਕਸ਼ਮੀਰੀ ਅਥਲੀਟ

By: pervezsandhu | | Last Updated: Friday, 3 March 2017 11:41 AM
ਅਮਰੀਕਾ 'ਚ ਗਿਰਫਤਾਰ ਹੋਇਆ ਕਸ਼ਮੀਰੀ ਅਥਲੀਟ

ਨਵੀਂ ਦਿੱਲੀ – ਭਾਰਤੀ ਅਥਲੀਟ ਤਨਵੀਰ ਹੁਸੈਨ, ਜਿੰਨਾ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਵੀਜ਼ਾ ਦਵਾਇਆ ਗਿਆ ਸੀ, ਉਨ੍ਹਾਂ ਨੂੰ ਅਮਰੀਕਾ ‘ਚ ਇੱਕ 12 ਸਾਲ ਦੀ ਕੁੜੀ ਦਾ ਯੌਨ ਸ਼ੋਸ਼ਣ ਕਰਨ ਦੇ ਆਰੋਪ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਸਨੋਸ਼ੁ ਫੈਡਰੇਸ਼ਨ ਆਫ ਇੰਡੀਆ ਅਤੇ ਅਮਰੀਕੀ ਮੀਡੀਆ ਵੱਲੋਂ ਸਾਂਝੀ ਕੀਤੀ ਗਈ ਹੈ। 24 ਸਾਲ ਦੇ ਤਨਵੀਰ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਭਾਰਤੀ ਸਨੋਸ਼ੁ ਰੈਸਰ ਹਨ। ਉਨ੍ਹਾਂ ਨੂੰ ਬੁਧਵਾਰ ਨੂੰ ਨਿਊਯਾਰਕ ਦੇ ਸਾਰਾਨੈਕ ਲੇਕ ਵਿਲੇਜ ਤੋਂ ਗਿਰਫਤਾਰ ਕੀਤਾ ਗਿਆ। ਕੁਝ ਵੈਬਸਾਈਟਸ ‘ਤੇ ਛਪੀਆਂ ਖਬਰਾਂ ਅਨੁਸਾਰ ਵਿਦੇਸ਼ੀ ਅਖਬਾਰ Adirondack Daily Enterprise ‘ਚ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਨੋਸ਼ੁ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਮੀਰ ਮੁਦਾਸਿਰ ਨੇ ਕਿਹਾ ਕਿ ਓਹ ਇਸ ਮਾਮਲੇ ਦੀ ਪੂਰੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

_94918502_img_145561454651799


ਤਨਵੀਰ ਹੁਸੈਨ ਨੇ 23 ਤੋਂ 25 ਫਰਵਰੀ ਤਕ ਹੋਈ ਵਿਸ਼ਵ ਸਨੋਸ਼ੁ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਵਾਪਿਸ ਆਉਣਾ ਸੀ। ਤਨਵੀਰ ਹੁਸੈਨ ਨੇ ਆਪਣੇ ਮੈਨੇਜਰ ਨੂੰ ਦੱਸਿਆ ਕਿ ਓਹ ਬੇਗੁਨਾਹ ਹੈ। 31 ਜਨਵਰੀ ਨੂੰ ਤਨਵੀਰ ਹੁਸੈਨ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਆਬਿਦ ਖਾਨ ਨੂੰ ਅਮਰੀਕਾ ਨੇ ਆਪਣੀ ਮੌਜੂਦਾ ਨੀਤੀ ਦੇ ਚਲਦੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਫਿਰ ਇਸ ਮੁੱਦੇ ਦੇ ਮੀਡੀਆ ‘ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਟਰੈਵਲ ਪਰਮਿਟ ਮਿਲ ਗਿਆ ਸੀ। ਖਬਰਾਂ ਹਨ ਕਿ ਤਨਵੀਰ ਹੁਸੈਨ ‘ਤੇ ਕੁੜੀ ਨੂੰ ਕਿਸ ਕਰਨ ਦੇ ਆਰੋਪ ਹਨ। ਇਸਤੋਂ ਅਲਾਵਾ ਲੜਕੀ ਨੂੰ ਗਲਤ ਜਗ੍ਹਾ ‘ਤੇ ਹੱਥ ਲਗਾਉਣ ਦੇ ਵੀ ਆਰੋਪ ਹਨ।

First Published: Friday, 3 March 2017 11:41 AM

Related Stories

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ

ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ
ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ

ਚੰਡੀਗੜ੍ਹ: ਰਾਜਵਰਧਨ ਸਿੰਘ ਰਾਠੌਰ ਨੇ ਖੇਡ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਸਿਓਲ: ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ

ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..
ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ

24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ
24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ

ਚੰਡੀਗੜ੍ਹ: ਵਰਲਡ ਕਬੱਡੀ ਲੀਗ ਦਾ ਆਗਾਜ਼ 24 ਅਕਤੂਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ

ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ
ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਮਹਿੰਦਰ ਧੋਨੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਰਵੀ

ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ
ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਦੌਰੇ ‘ਤੇ ਧਮਾਕੇਦਾਰ ਫੌਰਮ ਵਿੱਚ ਰਹੇ ਟੀਮ ਇੰਡੀਆ

ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ
ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ

ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ