ਕ੍ਰਿਕਟ ਸਟਾਰ ਦੇ ਦਾਦਾ ਆਟੋ ਚਾਲ ਕੇ ਕਰਦੇ ਗੁਜ਼ਾਰਾ

By: ਏਬੀਪੀ ਸਾਂਝਾ | | Last Updated: Monday, 3 July 2017 1:48 PM
ਕ੍ਰਿਕਟ ਸਟਾਰ ਦੇ ਦਾਦਾ ਆਟੋ ਚਾਲ ਕੇ ਕਰਦੇ ਗੁਜ਼ਾਰਾ

ਦੇਹਰਾਦੂਨ: ਭਾਰਤੀ ਕ੍ਰਿਕਟ ਟੀਮ ਦੇ ਕਿਸੇ ਸਟਾਰ ਦੀ ਗੱਲ ਕਰੋ ਤਾਂ ਗੱਲ ਉਸ ਦੇ ਸਟਾਰਡਮ ‘ਤੇ ਜਾਂਦੀ ਹੈ। ਭਾਰਤੀ ਕ੍ਰਿਕਟ ਟੀਮ ਦਾ ਟਿਕਟ ਪਾਉਣ ਤੋਂ ਬਾਅਦ ਆਮ ਬੰਦੇ ਦਾ ਸਿਤਾਰਾ ਚਮਕਦਾ ਹੋਇਆ ਬਣ ਜਾਂਦਾ ਹੈ। ਕੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਸੇ ਵੱਡੇ ਸਟਾਰ ਦੇ ਘਰ ਦਾ ਕੋਈ ਵਿਅਕਤੀ ਮੁਫ਼ਲਿਸੀ ਦੀ ਜ਼ਿੰਦਗੀ ਕੱਟਦਾ ਹੋਵੇ। ਅਜਿਹਾ ਕੁਝ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਦਾਦਾ ਜੀ ਨਾਲ ਹੋ ਰਿਹਾ ਹੈ।

 

ਜਸਪ੍ਰੀਤ ਬੁਮਰਾਹ ਕ੍ਰਿਕਟ ਟੀਮ ‘ਚ ਛਾਏ ਹੋਏ ਹਨ। ਉੱਤਰਖੰਡ ਦੇ ਊਧਮ ਸਿੰਘ ਨਗਰ ‘ਚ ਜਸਪ੍ਰੀਤ ਦੇ ਦਾਦਾ ਆਟੋ ਚਲਾਉਂਦੇ ਹਨ। ਜਸਪ੍ਰੀਤ ਦੇ ਦਾਦਾ ਜੀ ਸੰਤੋਖ਼ ਸਿੰਘ ਨੇ ਕਦੇ ਆਪਣੇ ਪੋਤੇ ਦਾ ਮੈਚ ਮੈਦਾਨ ‘ਚ ਨਹੀਂ ਦੇਖਿਆ। ਉਹ ਸਿਰਫ਼ ਟੀਵੀ ‘ਤੇ ਉਸ ਨੂੰ ਦੇਖਦੇ ਰਹੇ ਹਨ। ਦਰਅਸਲ ਬੁਮਰਾਹ ਦੇ ਦਾਦਾ ਜੀ ਦੀਆਂ ਅਹਿਮਦਾਬਾਦ ‘ਚ ਤਿੰਨ ਫੈਕਟਰੀਆਂ ਸਨ ਪਰ ਕੁਦਰਤੀ ਮਾਰ ਪੈਣ ਕਾਰਨ ਹੁਣ ਬੀਤੇ ਦਿਨਾਂ ਦੀ ਕਹਾਣੀ ਬਣ ਚੁੱਕੀਆਂ ਹਨ।

 

ਚੌਰਾਸੀ ਸਾਲ ਦੇ ਬਜ਼ੁਰਗ ਸੰਤੋਖ਼ ਸਿੰਘ ਉਤਰਾਖੰਡ ‘ਚ ਆਪਣੇ ਵੱਡੇ ਬੇਟੇ ਨਾਲ ਰਹਿੰਦੇ ਹਨ। ਉਨ੍ਹਾਂ ਦੀ ਮਾੜੀ ਆਰਥਿਕ ਹਾਲਤ ਦੀ ਖ਼ਬਰ ਮਿਲੀ ਤਾਂ ਕਿੱਛਾ ਦੇ ਐਸਡੀਐਮ ਨੇ ਉਨ੍ਹਾਂ ਨੂੰ ਮਦਦ ਲਈ ਬੁਲਾਇਆ। ਸੰਤੋਖ਼ ਸਿੰਘ ਆਪਣੇ ਪਤੇ ਦੀ ਕਾਮਯਾਬੀ ਲਈ ਦੁਆ ਕਰਦੇ ਹਨ। ਉਨ੍ਹਾਂ ਦੀ ਬੱਸ ਖ਼ਵਾਹਿਸ਼ ਹੈ ਕਿ ਪੋਤੇ ਨੂੰ ਗਲੇ ਲਾ ਲੈਣ।

First Published: Monday, 3 July 2017 1:48 PM

Related Stories

ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ
ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ

ਗਾਲੇ: ਪਹਿਲੀ ਪਾਰੀ ‘ਚ ਭਾਰਤੀ ਟੀਮ ਵੱਲੋਂ ਬਣਾਈਆਂ ਵਿਸ਼ਾਲ 600 ਦੌੜਾਂ ਦਾ ਪਿੱਛਾ

ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ
ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ

ਗਾਲੇ: ਇੱਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ 600

ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ
ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ

ਪਟਿਆਲਾ: ਕੁਝ ਦਿਨ ਪਹਿਲਾਂ ਪੀ.ਏ.ਪੀ. ਸ਼ੂਟਿੰਗ ਰੇਂਜ਼ ਜਲੰਧਰ ਵਿੱਚ 52ਵੀਂ ਪੰਜਾਬ

ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ
ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ

ਗਾਲੇ: ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ

ਮਿਤਾਲੀ ਰਾਜ ਨੂੰ ਮਿਲੇਗੀ BMW
ਮਿਤਾਲੀ ਰਾਜ ਨੂੰ ਮਿਲੇਗੀ BMW

ਨਵੀਂ ਦਿੱਲੀ: ਮਹਿਲਾ ਕ੍ਰਿਕਟ ਟੀਮ ਭਾਵੇਂ ਹੀ ਵਿਸ਼ਵ ਕੱਪ ਦੇ ਫਾਈਨਲ ‘ਚ ਹਾਰ ਗਈ

ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ
ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ

ਗਾਲੇ: ਭਾਰਤ ਬਨਾਮ ਸ੍ਰੀਲੰਕਾ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ