ਹਾਰ ਦੀ ਬਦਲਾ ਲੈਣ ਲਈ ਟੀਮ ਇੰਡੀਆ ਨੇ ਵਹਾਇਆ ਪਸੀਨਾ

By: ABP Sanjha | | Last Updated: Friday, 12 January 2018 6:40 PM
ਹਾਰ ਦੀ ਬਦਲਾ ਲੈਣ ਲਈ ਟੀਮ ਇੰਡੀਆ ਨੇ ਵਹਾਇਆ ਪਸੀਨਾ

ਨਵੀਂ ਦਿੱਲੀ: ਪਹਿਲੇ ਮੈਚ ‘ਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੂਜੇ ਮੈਚ ਦੀ ਤਿਆਰੀ ‘ਚ ਜੁਟੀ ਹੋਈ ਹੈ। 13 ਜਨਵਰੀ ਨੂੰ ਹੋਣ ਵਾਲੇ ਮੈਚ ਲਈ ਭਾਰਤੀ ਟੀਮ ਮੈਦਾਨ ‘ਤੇ ਖੂਬ ਪਸੀਨਾ ਵਹਾ ਰਹੀ ਹੈ। ਭਾਰਤੀ ਟੀਮ ਨੂੰ ਪਹਿਲੇ ਟੈਸਟ ‘ਚ ਦੱਖਣੀ ਅਫਰੀਕਾ ਤੋਂ 72 ਦੌੜਾਂ ਨਾਲ ਹਾਰ ਮਿਲੀ ਸੀ। ਟੀਮ ਇੰਡੀਆ ਸਾਹਮਣੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਬਣੇ ਰਹਿਣ ਲਈ ਵੱਡੀ ਚੁਣੌਤੀ ਹੈ।

ਭਾਰਤੀ ਟੀਮ ਇਸ ਮੈਚ ਨੂੰ ਜਿੱਤਣ ਲਈ ਪੂਰਾ ਜ਼ੋਰ ਮਾਰੇਗੀ। ਟੀਮ ਦੀ ਚੋਣ ਵੀ ਭਾਰਤੀ ਪ੍ਰਬੰਧਕਾਂ ਨੂੰ ਸੋਚ ਸਮਝ ਕੇ ਕਰਨੀ ਹੋਵੇਗੀ। ਭਾਰਤੀ ਟੀਮ ‘ਚ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਦੀ ਵਾਪਸੀ ਹੋਣ ਦੀ ਸੰਭਾਵਨਾ ਹੈ। ਸਿਖਰ ਧਵਨ ਦੇ ਦੱਖਣੀ ਅਫਰੀਕਾ ‘ਚ ਪ੍ਰਦਰਸ਼ਨ ਨੂੰ ਦੇਖਦਿਆਂ ਬਦਲਾਅ ਕੀਤਾ ਜਾ ਸਕਦਾ ਹੈ। ਧਵਨ ਦਾ ਦੱਖਣੀ ਅਫਰੀਕਾ ‘ਚ ਔਸਤ 18 ਦਾ ਰਿਹਾ ਹੈ ਜਿਸ ‘ਚ ਕੋਈ ਅਰਧ ਸੈਂਕੜਾ ਨਹੀਂ। ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 29 ਹੈ ਜੋ ਉਨ੍ਹਾਂ 2013-14 ‘ਚ ਬਣਾਇਆ ਸੀ।

ਟੀਮ ਪ੍ਰਬੰਧਕ ਅਜਿੰਕਿਯਾ ਰਹਾਣੇ ਨੂੰ ਵੀ ਆਖਰੀ 11 ‘ਚ ਮੌਕਾ ਦੇ ਸਕਦੀ ਹੈ। ਹਾਲਾਂਕਿ ਰੋਹਿਤ ਤੇ ਰਹਾਣੇ ‘ਚੋਂ ਕਿਸੇ ਇੱਕ ਦੀ ਚੋਣ ਕਰਨੀ ਔਖੀ ਹੈ। ਰੋਹਿਤ ਸ਼ਰਮਾ ਨੇ ਕੇਪਟਾਊਨ ਟੈਸਟ ਦੀਆਂ ਪਾਰੀਆਂ ‘ਚ 11 ਤੇ 10 ਦੌੜਾਂ ਬਣਾਈਆਂ ਸਨ। ਦੂਜੇ ਪਾਸੇ ਦੱਖਣੀ ਅਫਰੀਕਾ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੇਗੀ। ਇਸ ਲਈ ਅਫਰੀਕੀ ਟੀਮ ਨੇ ਉਛਾਲ ਭਰੀ ਪਿੱਚ ਦੀ ਮੰਗ ਕੀਤੀ ਹੈ। ਦੱਖਣੀ ਅਫਰੀਕਾ ਲਈ ਜ਼ਖ਼ਮੀ ਡੇਲ ਸਟੇਨ ਦੀ ਥਾਂ ਹੋਰ ਗੇਂਦਬਾਜ਼ ਦੀ ਚੋਣ ਕਰਨੀ ਔਖੀ ਹੋਵੇਗੀ।

First Published: Friday, 12 January 2018 6:40 PM

Related Stories

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ

ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ
ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ

ਚੰਡੀਗੜ੍ਹ: ਨਿਊਜ਼ੀਲੈਂਡ ਵਿੱਚ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ

IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ
IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਦੀ

ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ
ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ

ਤੌਰੰਗਾ-ਨਿਊਜ਼ੀਲੈਂਡ ਵਿਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦਾ

ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ
ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ

ਬੈਂਗਲੁਰੂ-ਭਾਰਤ ਅਫ਼ਗਾਨਿਸਤਾਨ ਦੇ ਇਤਿਹਾਸਕ ਪਹਿਲੇ ਟੈਸਟ ਮੈਚ ਦੀ ਮੇਜ਼ਬਾਨੀ

ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ
ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ
ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੌਰੇ ‘ਤੇ ਭਾਰਤੀ ਟੀਮ ਦੇ ਕਰਤਾਨ ਵਿਰਾਟ ਕੋਹਲੀ

ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ
ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਖ਼ਿਲਾਫ਼ ਸੀਰੀਜ਼ ਵਿੱਚ 1-0 ਨਾਲ ਪਿੱਛੇ ਚੱਲ ਰਹੀ ਭਾਰਤੀ

ਭਾਰਤ ਤੇ ਦੱਖਣੀ ਅਫਰੀਕਾ ਦਾ ਦੂਜਾ ਟੈਸਟ ਮੈਚ ਬਣਿਆ ਰੌਚਕ
ਭਾਰਤ ਤੇ ਦੱਖਣੀ ਅਫਰੀਕਾ ਦਾ ਦੂਜਾ ਟੈਸਟ ਮੈਚ ਬਣਿਆ ਰੌਚਕ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ