ਭਾਰਤ ਦੀਆਂ ਮੁਸ਼ਕਲਾਂ ਵਧਾਏਗਾ ਭਾਰਤੀ ਮੂਲ ਦਾ ਸਟਾਰ ਸਪਿਨਰ

By: ਏਬੀਪੀ ਸਾਂਝਾ | | Last Updated: Thursday, 4 January 2018 2:07 PM
ਭਾਰਤ ਦੀਆਂ ਮੁਸ਼ਕਲਾਂ ਵਧਾਏਗਾ ਭਾਰਤੀ ਮੂਲ ਦਾ ਸਟਾਰ ਸਪਿਨਰ

ਨਵੀਂ ਦਿੱਲੀ/ਕੇਪਟਾਉਨ: ਹਾਸ਼ਿਮ ਆਮਲਾ ਤੋਂ ਬਾਅਦ ਹੁਣ ਇੱਕ ਹੋਰ ਭਾਰਤੀ ਮੂਲ ਦਾ ਕ੍ਰਿਕਟਰ ਦੱਖਣੀ ਅਫ਼ਰੀਕੀ ਟੀਮ ਲਈ ਕ੍ਰਿਕਟ ਗਰਾਊਂਡ ‘ਤੇ ਝੰਡੇ ਗੱਡ ਰਹੇ ਹਨ। ਹੁਣ ਉਨ੍ਹਾਂ ਦੀ ਗੱਲ ਕਰਨਾ ਇਸ ਲਈ ਵੀ ਖ਼ਾਸ ਹੋ ਜਾਂਦਾ ਹੈ ਕਿ ਕਿਉਂਕਿ ਭਾਰਤ ਦੇ ਨਾਲ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਸੀਰੀਜ਼ ਲਈ ਉਹ ਮੇਜ਼ਬਾਨ ਟੀਮ ਦੇ ਮੁਖੀ ਸਪਿਨਰ ਵੀ ਹਨ।

ਅਸੀਂ ਗੱਲ ਕਰ ਰਹੇ ਹਾਂ ਸਾਊਥ ਅਫ਼ਰੀਕਾ ਦੇ ਖੱਬੇ ਹੱਥ ਦੇ ਸਪਿਨਰ ਕੇਸ਼ਵ ਮਹਾਰਾਜ ਦੀ। ਕੇਸ਼ਵ ਮੂਲ ਰੂਪ ਵਿੱਚ ਭਾਰਤ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੇ ਦਾਦਾ-ਪੜਦਾਦਾ ਭਾਰਤ ਤੋਂ ਕੰਮ ਲੱਭਣ ਦੱਖਣੀ ਅਫ਼ਰੀਕਾ ਜਾ ਵੱਸੇ ਸਨ। ਇਸ ਤੋਂ ਬਾਅਦ ਉਹ ਉੱਥੇ ਹੀ ਰਹਿਣ ਲੱਗ ਪਏ।

ਸਾਲ 1992-93 ਵਿੱਚ ਜਦ ਦੱਖਣੀ ਅਫ਼ਰੀਕਾ ‘ਤੇ ਪਾਬੰਦੀ ਲੱਗੀ ਤਾਂ ਭਾਰਤੀ ਟੀਮ ਨੇ ਉੱਥੇ ਦੌਰਾ ਕੀਤਾ ਤਾਂ ਕੇਸ਼ਵ ਮਹਾਰਾਜ ਟੀਮ ਇੰਡੀਆ ਦੇ ਕ੍ਰਿਕਟਰ ਕਿਰਨ ਮੋਰੇ ਨਾਲ ਮਿਲੇ। ਕੇਸ਼ਵ ਮਿਲੇ ਹੀ ਨਹੀਂ ਉਨ੍ਹਾਂ ਨਾਲ ਤਸਵੀਰ ਵੀ ਖਿਚਵਾਈ। ਉਸ ਦੌਰਾਨ ਕੇਸ਼ਵ ਸਿਰਫ਼ ਦੋ ਸਾਲ ਦੇ ਸਨ। ਉਸ ਫ਼ੋਟੋ ਵਿੱਚ ਕੇਸ਼ਵ, ਕਿਰਨ ਮੋਰੇ ਦੇ ਅੱਗੇ ਖੜ੍ਹੇ ਹਨ। ਇਸ ਵਿੱਚ ਮੋਰੇ ਨੇ ਆਪਣੇ ਮੋਢਿਆਂ ‘ਤੇ ਨੀਲਾ ਬਲੇਜ਼ਰ ਟੰਗਿਆ ਹੋਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕਿਰਨ ਮੋਰੇ ਨੇ 1992 ਵਿੱਚ ਹੀ ਕੇਸ਼ਵ ਦੇ ਕ੍ਰਿਕਟਰ ਬਣਨ ਦੀ ਭਵਿੱਖਬਾਣੀ ਕਰ ਦਿੱਤੀ ਸੀ। ਕੇਸ਼ਵ ਦੇ ਪਿਤਾ ਆਤਮਾ ਨੰਦ ਅੱਜ ਉਸ ਦਿਨ ਨੂੰ ਯਾਦ ਕਰਦੇ ਹਨ ਜਦ ਕਿਰਨ ਮੋਰੇ ਉਨ੍ਹਾਂ ਦੇ ਘਰ ਆਏ ਸਨ। ਕੇਸ਼ਵ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਕੇਸ਼ਵ ਦਾ ਹੱਥ ਫੜ ਕੇ ਵੇਖਦੇ ਹੋਏ ਕਿਹਾ ਸੀ ਕਿ ਉਹ ਭਵਿੱਖ ਵਿੱਚ ਕ੍ਰਿਕਟ ਖੇਡਣਗੇ। ਉਸ ਤੋਂ ਬਾਅਦ ਅਸੀਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਕਿਰਨ ਦੀ ਗੱਲ ਸੱਚੀ ਹੋ ਗਈ।

First Published: Thursday, 4 January 2018 2:07 PM

Related Stories

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ

ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ
ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ
ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ

ਨਵੀਂ ਦਿੱਲੀ: ਦੱਖਣੀ ਅਫਰੀਕਾ ਵਿਰੁੱਧ ਸੈਂਚੁਰੀਅਨ ਟੈਸਟ ਵਿੱਚ ਹਾਰ ਤੋਂ ਬਾਅਦ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ
ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ

ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ