ਭਾਰਤੀ ਸ਼ੂਟਰ ਮਨੂੰ ਨੇ ਫੁੰਡਿਆ ਇੱਕ ਹੋਰ ਸੋਨ ਤਗਮਾ

By: ABP Sanjha | | Last Updated: Tuesday, 6 March 2018 6:35 PM
ਭਾਰਤੀ ਸ਼ੂਟਰ ਮਨੂੰ ਨੇ ਫੁੰਡਿਆ ਇੱਕ ਹੋਰ ਸੋਨ ਤਗਮਾ

ਚੰਡੀਗੜ੍ਹ: ਹਰਿਆਣਾ ਦੀ 16 ਸਾਲਾ ਸ਼ੂਟਰ ਮਨੂੰ ਭਾਕਰ ਲਗਾਤਾਰ ਸੋਨੇ ‘ਤੇ ਨਿਸ਼ਾਨੇ ਲਾਉਂਦੀ ਜਾ ਰਹੀ ਹੈ। ਮਨੂੰ ਨੇ ਮੈਕਸੀਕੋ ਦੇ ਗੁਆਡਾਲਾਜ਼ਾਰਾ ‘ਚ ਚੱਲ ਰਹੇ ਆਈਐਸਐਸਐਫ ਵਿਸ਼ਵ ਕੱਪ ‘ਚ 24 ਘੰਟਿਆਂ ਅੰਦਰ ਦੂਜਾ ਸੋਨ ਤਗਮਾ ਜਿੱਤ ਲਿਆ। ਮਨੂੰ ਨੇ ਦੂਜਾ ਸੋਨ ਤਗਮਾ ਪ੍ਰਕਾਸ਼ ਮਿਥਰਵਾਲ ਨਾਲ ਮਿਲ ਕੇ ਮਿਕਸਡ ਇਵੈਂਟ ‘ਚ ਹਾਸਲ ਕੀਤਾ। ਇਹ ਗੋਲਡ 10 ਮੀਟਰ ਏਅਰ ਪਿਸਟਲ ‘ਚ ਆਇਆ। ਇਸ ਤੋਂ ਪਹਿਲਾਂ ਮਨੂ ਨੇ ਐਤਵਾਰ ਨੂੰ ਮਹਿਲਾ ਵਰਗ ‘ਚ 10 ਮੀਟਰ ਏਅਰ ਪਿਸਟਲ ‘ਚ ਤਗਮਾ ਹਾਸਲ ਕੀਤਾ ਸੀ। ਮਨੂੰ ਦੇ ਦੋ ਗੋਲਡ ਮੈਡਲ ਹਾਸਲ ਕਰਨ ਤੋਂ ਬਾਅਦ ਭਾਰਤ ਵਿਸ਼ਵ ਕੱਪ ‘ਚ 3 ਗੋਲਡ ਤੇ 4 ਕਾਂਸੇ ਦੇ ਮੈਡਲ ਨਾਲ ਤਗਮੇ ਜਿੱਤਣ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਪਹੁੰਚ ਗਿਆ।

ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂੰ ਭਾਕਰ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਮਨੂ ਨੇ ਸ਼ੂਟਿੰਗ ਦੋ ਸਾਲ ਪਹਿਲਾਂ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਉਹ ਮੁਕੇਬਾਜ਼ ਸੀ ਪਰ ਅੱਖ ‘ਚ ਸੱਟ ਲੱਗਣ ਦੀ ਵਜ੍ਹਾ ਨਾਲ ਮਨੂੰ ਦੀ ਮਾਂ ਨੇ ਮੁੱਕੇਬਾਜ਼ੀ ਛੱਡਣ ਦੀ ਸਲਾਹ ਦਿੱਤੀ। ਮਾਂ ਦੀ ਸਲਾਹ ਮੰਨ ਕੇ ਮਨੂ ਨੇ ਮੁੱਕੇਬਾਜ਼ੀ ਤਾਂ ਛੱਡ ਦਿੱਤੀ ਪਰ ਖੇਡ ਪ੍ਰਤੀ ਜਜ਼ਬਾ ਘੱਟ ਨਾ ਹੋਣ ਦਿੱਤਾ ਤੇ ਸ਼ੂਟਿੰਗ ਨੂੰ ਆਪਣਾ ਕਰੀਅਰ ਬਣਾਇਆ।

First Published: Tuesday, 6 March 2018 6:35 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ