IND vs SA: ਹਾਰਦਿਕ ਪੰਡਿਆ ਨੇ 93, ਬਾਕੀ 10 ਖਿਡਾਰੀਆਂ ਨੇ ਬਣਾਈਆਂ 116 ਦੌੜਾਂ

By: ਰਵੀ ਇੰਦਰ ਸਿੰਘ | | Last Updated: Saturday, 6 January 2018 8:08 PM
IND vs SA: ਹਾਰਦਿਕ ਪੰਡਿਆ ਨੇ 93, ਬਾਕੀ 10 ਖਿਡਾਰੀਆਂ ਨੇ ਬਣਾਈਆਂ 116 ਦੌੜਾਂ

ਪੁਰਾਣੀ ਤਸਵੀਰ

ਨਵੀਂ ਦਿੱਲੀ: 2018 ਦਾ ਪਹਿਲਾ ਟੈਸਟ ਮੈਚ ਖੇਡ ਰਹੀ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਤਾਂ ਕੀਤੀ ਪਰ ਬੱਲੇਬਾਜ਼ੀ ਪੱਛੜ ਕੇ ਰਹਿ ਗਈ। ਆਲਮ ਇਹ ਰਿਹਾ ਕਿ ਟੀਮ ਮੁਸ਼ਕਲ ਨਾਲ 200 ਦੌੜਾਂ ਦਾ ਸਕੋਰ ਪਾਰ ਕਰ ਸਕੀ। ਦੂਜੇ ਦਿਨ ਦੀ ਖੇਡ ਦੌਰਾਨ ਭਾਰਤੀ ਟੀਮ ਨੇ 73.4 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 209 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤੀ ਟੀਮ ਪਹਿਲੀ ਪਾਰੀ ਵਿੱਚ 77 ਦੌੜਾਂ ਪਿੱਛੇ ਰਹਿ ਗਈ ਹੈ।

 

ਭਾਰਤੀ ਟੀਮ ਦੇ ਕਪਤਾਨ ਤੇ ਸਟਾਰ ਬੱਲੇਬਾਜ਼ਾਂ ਸਮੇਤ ਹੋਰ ਕੋਈ ਬੱਲੇਬਾਜ਼ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਨੇ ਸਭ ਤੋਂ ਜ਼ਿਆਦਾ 93 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ ਤੇ ਚੇਤੇਸ਼ਵਰ ਪੁਜਾਰਾ ਸਿਰਫ ਦੋ ਅਜਿਹੇ ਬੱਲੇਬਾਜ਼ ਹਨ ਜੋ 25 ਦੌੜਾਂ ਤਕ ਪਹੁੰਚਣ ਵਿੱਚ ਕਾਮਯਾਬ ਰਹੇ। 5 ਖਿਡਾਰੀ ਤਾਂ ਦਿਹਾਈ ਦੇ ਅੰਕੜੇ ਨੂੰ ਛੋਹਣ ਵਿੱਚ ਨਾਕਾਮਯਾਬ ਰਹੇ। ਵਿਆਹ ਤੋਂ ਬਾਅਦ ਮੈਦਾਨ ਵਿੱਚ ਪਰਤੇ ਕਪਤਾਨ ਵਿਰਾਟ ਕੋਹਲੀ ਵੀ 5 ਦੌੜਾਂ ਹੀ ਬਣਾ ਸਕੇ।

 

ਬੀਤੇ ਕੱਲ੍ਹ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਗੇਂਦਬਾਜ਼ ਅਫਰੀਕੀ ਟੀਮ ‘ਤੇ ਹਾਵੀ ਰਹੇ। ਭੁਵਨੇਸ਼ਵਰ ਕੁਮਾਰ ਦੀ ਘਾਤਕ ਗੇਂਦਬਾਜ਼ੀ ਸਾਹਮਣੇ ਦੱਖਣੀ ਅਫਰੀਕਾ ਦੇ ਉਪਰਲੇ ਬੱਲੇਬਾਜ਼ ਟਿਕ ਨਹੀਂ ਸਕੇ ਤੇ 12 ਦੌੜਾਂ ‘ਤੇ ਹੀ 3 ਵਿਕਟਾਂ ਡਿਗ ਗਈਆਂ ਸਨ।

 

ਇਸ ਤੋਂ ਬਾਅਦ ਏ ਬੀ ਡਿਵੀਲੀਅਰਸ ਤੇ ਡੁਪਲੇਸੀ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਦੱਖਣੀ ਅਫਰੀਕਾ ਦੀ ਵਾਪਸੀ ਕੀਤੀ। ਦੋਵਾਂ ਨੇ ਮਿਲ ਕੇ 114 ਦੀ ਸਾਂਝੇਦਾਰੀ ਬਣਾਈ। ਆਪਣੀ ਜ਼ਮੀਨ ‘ਤੇ ਖੇਡ ਰਹੀ ਅਫਰੀਕੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਲੰਬਾ ਸਕੋਰ ਖੜਾ ਕਰਨ ਦੇ ਮਕਸਦ ਨਾਲ ਉਤਰੀ ਟੀਮ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਸੀ। ਭਾਰਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਦੀ ਪੂਰੀ ਟੀਮ ਨੂੰ 286 ਦੌੜਾਂ ‘ਤੇ ਸਮੇਟ ਦਿੱਤੀ ਸੀ।

First Published: Saturday, 6 January 2018 8:07 PM

Related Stories

ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ
ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ

ਨਵੀਂ ਦਿੱਲੀ: ਇੰਗਲੈਂਡ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਨੂੰ 3-0 ਨਾਲ

ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ
ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ

ਕੋਲਕਾਤਾ: ਸਾਊਥ ਅਫ਼ਰੀਕਾ ਵਿੱਚ ਟੀਮ ਇੰਡੀਆ ਦੀ ਮਾੜੀ ਪਰਫਾਰਮੈਂਸ ਬਾਰੇ ਚਾਰੇ

ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ
ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ

ਨਵੀਂ ਦਿੱਲੀ/ਸਿਡਨੀ: ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਸੀਰੀਜ਼

ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ
ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ

ਕੋਲਕਾਤਾ: ਟੀਮ ਇੰਡੀਆ ਦੇ ਸਾਬਕਾ ਕੈਪਟਨ ਐਮਐਸ ਧੋਨੀ ਨੇ ਮੌਜ਼ੂਦਾ ਕਪਤਾਨ ਵਿਰਾਟ

ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ
ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ

ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੇ ਸਟਾਰ ਕ੍ਰਿਕਟਰ ਜੇਪੀ ਡਿਊਮਿਨੀ ਨੇ ਇੱਕ ਓਵਰ ਵਿੱਚ

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ

ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ
ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ