ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ

By: ABP SANJHA | | Last Updated: Wednesday, 10 May 2017 8:36 AM
ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ

ਮੁਹਾਲੀ:- ਆਈਪੀਐਲ ਦੇ ਬੀਤੀ ਰਾਤ ਮੁਹਾਲੀ ਸਟੇਡੀਅਮ ਵਿਖੇ ਹੋਏ ਮੈਚ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 14 ਦੌੜਾਂ ਨਾਲ ਮਾਤ ਦੇ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਵੱਲੋਂ ਬਣਾਈਆਂ 167 ਦੌੜਾਂ ਦੇ ਜਵਾਬ ਵਿੱਚ ਕੋਲਕਾਤਾ ਦੀ ਟੀਮ 6 ਵਿਕਟਾਂ ਗੁਆ ਕੇ 153 ਦੌੜਾਂ ਹੀ ਬਣਾ ਸਕੀ। ਕ੍ਰਿਸ ਲਿਨ ਵੱਲੋਂ ਬਣਾਈਆਂ ਸ਼ਾਨਦਾਰ 84 ਦੌੜਾਂ ਵੀ ਕੋਲਕਾਤਾ ਦੀ ਬੇੜੀ ਬੰਨੇ ਨਾ ਲਾ ਸਕੀਆਂ। ਕ੍ਰਿਸ ਨੇ 52 ਗੇਂਦਾਂ ਵਿੱਚ ਅੱਠ ਚੌਕੇ ਤੇ ਤਿੰਨ ਛੱਕੇ ਜੜੇ।

 

ਕੋਲਕਾਤਾ ਲਈ ਸੁਨੀਲ ਨਰਾਇਣ ਅਤੇ ਮਹੇਸ਼ ਪਾਂਡੇ ਨੇ 18-18 ਦੌੜਾਂ ਤੇ ਕੋਲਿਨ ਡਿ ਗ੍ਰੈਂਡਹੋਮ ਨੇ 11 ਦੌੜਾਂ ਬਣਾਈਆਂ। ਹੋਰ ਕੋਈ ਬੱਲੇਬਾਜ਼ ਦੂਹਰੇ ਅੰਕੜੇ ਵਿੱਚ ਨਾ ਪੁੱਜ ਸਕਿਆ। ਪੰਜਾਬ ਲਈ ਮੋਹਿਤ ਸ਼ਰਮਾ ਤੇ ਰਾਹੁਲ ਤੇਵਤੀਆ ਨੇ ਦੋ-ਦੋ ਤੇ ਮੈਟ ਹੈਨਰੀ ਨੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਪੰਜਾਬ ਨੇ ਕੋਲਕਾਤਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਸੱਦੇ ਜਾਣ ‘ਤੇ ਕਪਤਾਨ ਗਲੈੱਨ ਮੈਕਸਵੈੱਲ ਵੱਲੋਂ 25 ਗੇਂਦਾਂ ‘ਚ ਖੇਡੀ 44 ਦੌੜਾਂ ਦੀ ਕਪਤਾਨੀ ਪਾਰੀ ਦੇ ਸਿਰ ‘ਤੇ 6 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ।

 

ਸਿਰਫ਼ 63 ਦੌੜਾਂ ‘ਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਪੰਜਾਬ ਨੇ ਆਖਰੀ 10 ਓਵਰਾਂ ‘ਚ 104 ਰਨ ਬਟੋਰੇ। ਚੌਥੇ ਵਿਕਟ ਲਈ ਮੈਕਸਵੈੱਲ ਤੇ ਰਿੱਧੀਮਾਨ ਸਾਹਾ (38) ਵਿਚਕਾਰ 61 ਰਨ ਦੀ ਸਾਂਝੇਦਾਰੀ ਹੋਈ। ਮਨਨ ਵੋਹਰਾ ਨੇ ਕੁੱਝ ਦਿਲਚਸਪ ਸ਼ਾਟ ਲਾ ਕੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉਹ 25 ਦੌੜਾਂ ਹੀ ਬਣਾ ਸਕਿਆ।

First Published: Wednesday, 10 May 2017 8:36 AM

Related Stories

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ

ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ
ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ

ਚੰਡੀਗੜ੍ਹ: ਰਾਜਵਰਧਨ ਸਿੰਘ ਰਾਠੌਰ ਨੇ ਖੇਡ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਸਿਓਲ: ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ

ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..
ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ

24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ
24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ

ਚੰਡੀਗੜ੍ਹ: ਵਰਲਡ ਕਬੱਡੀ ਲੀਗ ਦਾ ਆਗਾਜ਼ 24 ਅਕਤੂਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ

ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ
ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਮਹਿੰਦਰ ਧੋਨੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਰਵੀ

ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ
ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਦੌਰੇ ‘ਤੇ ਧਮਾਕੇਦਾਰ ਫੌਰਮ ਵਿੱਚ ਰਹੇ ਟੀਮ ਇੰਡੀਆ

ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ
ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ

ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ