ਕੋਹਲੀ ਨੇ ਐਲਾਲੇ ਆਪਣੇ ਦੋ ਮੋਹਰੀ ਗੇਂਦਬਾਜ਼, ਜਾਣੋ ਕੌਣ

By: ABP Sanjha | | Last Updated: Thursday, 26 October 2017 1:15 PM
ਕੋਹਲੀ ਨੇ ਐਲਾਲੇ ਆਪਣੇ ਦੋ ਮੋਹਰੀ ਗੇਂਦਬਾਜ਼, ਜਾਣੋ ਕੌਣ

ਪੁਣੇ: ਭਾਰਤ ਦੀ ਕੌਮਾਂਤਰੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਦੀ ਖ਼ੂਬ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਪਣੇ ਦੋ ਮੋਹਰੀ ਗੇਂਦਬਾਜ਼ ਕਰਾਰ ਦਿੱਤਾ। ਵਿਰਾਟ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਚੁਨੌਤੀ ਲਈ ਤਿਆਰ ਹਨ।

 

ਭੁਵਨੇਸ਼ਵਰ ਤੇ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ‘ਤੇ 230 ਦੌੜਾਂ ‘ਤੇ ਹੀ ਠੱਲ੍ਹ ਦਿੱਤਾ ਤੇ ਫਿਰ ਚਾਰ ਓਵਰ ਰਹਿੰਦਿਆਂ ਟੀਚਾ ਸਰ ਕਰਦਿਆਂ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ।

 

ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਾਡੇ ਲਈ ਕਾਫੀ ਵਧੀਆ ਮੈਚ ਰਿਹਾ। ਬੁਮਰਾਹ ਤੇ ਭੁਵੀ ਨੂੰ ਇਸ ਤਰੀਕੇ ਨਾਲ ਗੇਂਦਬਾਜ਼ੀ ਕਰਦਿਆਂ ਵੇਖਿਆ ਤਾਂ ਬਹੁਤ ਵਧੀਆ ਮਹਿਸੂਸ ਹੋਇਆ। ਉਹ ਸਾਡੇ ਦੋ ਚੋਟੀ ਦੇ ਗੇਂਦਬਾਜ਼ ਹਨ, ਕਿਉਂਕਿ ਉਹ ਜਾਣਦੇ ਹਨ ਕਿ ਗੇਂਦਬਾਜ਼ੀ ਦੀ ਸ਼ੁਰੂਆਤ ਉਨ੍ਹਾਂ ਨੇ ਹੀ ਕਰਨੀ ਹੈ ਤੇ ਉਹ ਉਸ ਮੁਤਾਬਕ ਆਪਣੀ ਰਣਨੀਤੀ ਘੜ ਸਕਦੇ ਹਨ।

 

ਬੀਤੇ ਦਿਨ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਦੀ ਲਾਜਵਾਬ ਗੇਂਦਬਾਜ਼ੀ ਦੀ ਮਦਦ ਨਾਲ ਟੀਮ ਇੰਡੀਆ ਨੇ ਵਿਰੋਧੀ ਟੀਮ ਨੂੰ 230 ਦੌੜਾਂ ‘ਤੇ ਹੀ ਰੋਕ ਦਿੱਤਾ। ਭੁਵਨੇਸ਼ਵਰ ਨੇ 10 ਓਵਰਾਂ ਵਿੱਚ 45 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਬੁਮਰਾਹ ਨੇ 10 ਓਵਰਾਂ ਵਿੱਚ 38 ਦੌੜਾਂ ਦੇ ਕੇ 2 ਅਹਿਮ ਵਿਕਟਾਂ ਝਟਕਾਈਆਂ।

 

ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਤੇ ਸ਼ਿਖਰ ਧਵਨ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ।

First Published: Thursday, 26 October 2017 1:15 PM

Related Stories

ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ
ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ

ਨਵੀਂ ਦਿੱਲੀ: ਏਸ਼ੇਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਡਾਰੀਆਂ ਨੇ ਮਾਇੰਡ ਗੇਮ ਖੇਡਣੀ

ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ
ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ

ਸਿਡਨੀ: ਪੰਜ ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ ਤੋਂ ਪਹਿਲਾਂ ਫਰਾਟਾ ਦੌੜਾਕ ਉਸੈਨ ਬੋਲਟ

 ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ
ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ

ਨਵੀਂ ਦਿੱਲੀ: ਮਸ਼ਹੂਰ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ ਪੁਲਿਸ ਨੇ

ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ
ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ

ਕੋਲਕਾਤਾ: ਸ਼੍ਰੀਲੰਕਾ ਖਿਲਾਫ ਸੀਰੀਜ਼ ਖ਼ਤਮ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ

ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ
ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ਼੍ਰੀਲੰਕਾ

ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ
ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ

ਕੋਲਕਾਤਾ: ਖ਼ਰਾਬ ਰੌਸ਼ਨੀ ਤੇ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਸਮੇਂ ਤੋਂ ਪਹਿਲਾਂ ਖ਼ਤਮ

ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਸ਼ਹੂਰ ਡਰਾਈਵਰ ਤੇ ਸੱਤ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਰਹੇ ਮਾਈਕਲ

ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ
ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ

ਚੰਡੀਗੜ੍ਹ: ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ

 ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ
ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ

ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ
ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

  ਨਵੀਂ ਦਿੱਲੀ: ਓਲੰਪਿਕ ‘ਚ ਦੋ ਮੈਡਲ ਜਿੱਤ ਵਾਲੇ ਇਕਲੌਤੇ ਭਾਰਤੀ ਸੁਸ਼ੀਲ ਕੁਮਾਰ