ਯੁਵਰਾਜ ਨੂੰ 90 ਫੀਸਦੀ ਵੋਟਾਂ, ਫਿਰ ਅਸ਼ਵਿਨ ਕਿਉਂ ਬਣੇ ਪੰਜਾਬ ਦੇ ਕਪਤਾਨ?

By: ਏਬੀਪੀ ਸਾਂਝਾ | | Last Updated: Tuesday, 27 February 2018 5:03 PM
ਯੁਵਰਾਜ ਨੂੰ 90 ਫੀਸਦੀ ਵੋਟਾਂ, ਫਿਰ ਅਸ਼ਵਿਨ ਕਿਉਂ ਬਣੇ ਪੰਜਾਬ ਦੇ ਕਪਤਾਨ?

ਯੁਵਰਾਜ ਸਿੰਘ ਦਾ ਟਵੀਟ

ਨਵੀਂ ਦਿੱਲੀ: ਆਈਪੀਐਲ ਸੀਜ਼ਨ 11 ਲਈ ਹੁਣ ਸਾਰੀਆਂ ਟੀਮਾਂ ਨੇ ਤਿਆਰੀ ਤੇਜ਼ ਕਰ ਦਿੱਤੀ ਹੈ। ਆਈਪੀਐਲ ਸੀਜ਼ਨ 11 ਵਿੱਚ ਤਕਰੀਬਨ ਸਾਰੀਆਂ ਟੀਮਾਂ ਕੁਝ ਨਵੇਂ ਆਈਡੀਆ ਨਾਲ ਗਰਾਉਂਡ ਵਿੱਚ ਆਉਣਾ ਚਾਹੁੰਦੀਆਂ ਹਨ। ਇਸੇ ਵਿਚਾਲੇ ਸੋਮਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਸਟਾਰ ਸਪਿਨਰ ਅਸ਼ਵਿਨ ਰਵੀ ਦੇ ਰੂਪ ਵਿੱਚ ਆਪਣੇ ਕੈਪਟਨ ਦਾ ਐਲਾਨ ਕੀਤਾ। ਪਹਿਲੀ ਵਾਰ ਟੀਮ ਸਪਿਨਰ ਨੂੰ ਕੈਪਟਨ ਬਣਾ ਰਹੀ ਹੈ।

 

ਪੰਜਾਬ ਟੀਮ ਨੇ ਯੁਵਰਾਜ ਸਿੰਘ ਤੇ ਡੇਵਿਡ ਮਿਲਰ ਵਰਗੇ ਵੱਡੇ ਤੇ ਤਜ਼ਰਬੇਕਾਰ ਖਿਡਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅਸ਼ਵਿਨ ਨੂੰ ਆਪਣਾ ਕੈਪਟਨ ਬਣਾਇਆ ਹੈ। ਇਸ ਤੋਂ ਪਹਿਲਾਂ ਸੀਜ਼ਨ-8 ਤੱਕ ਚੇਨਈ ਸੁਪਰ ਕਿੰਗਜ਼ ਲਈ ਅਸ਼ਵਿਨ ਖੇਡਦੇ ਰਹੇ ਹਨ। ਬੈਨ ਤੋਂ ਬਾਅਦ ਉਹ ਰਾਇਜ਼ਿੰਗ ਪੁਣੇ ਸੁਪਰਜਾਇੰਟ ਵੱਲੋਂ ਖੇਡੇ ਸਨ।

 

ਟੀਮ ਦਾ ਨਵਾਂ ਕੈਪਟਨ ਚੁਣਨ ਨੂੰ ਲੈ ਕੇ ਵੀਰੇਂਦਰ ਸਹਿਵਾਗ ਨੇ ਇੱਕ ਕਿੰਗਜ਼ ਇਲੈਵਨ ਪੰਜਾਬ ਦੇ ਫੇਸਬੁੱਕ ਲਾਈਵ ਰਾਹੀਂ ਦੱਸਿਆ ਸੀ ਕਿ ਆਖਿਰ ਕਿਉਂ ਉਨ੍ਹਾਂ ਯੁਵਰਾਜ ਦੇ ਮੁਕਾਬਲੇ ਅਸ਼ਵਿਨ ‘ਤੇ ਜ਼ਿਆਦਾ ਭਰੋਸਾ ਕੀਤਾ। ਵੀਰੂ ਨੇ ਕਿਹਾ ਕਿ 90 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਯੁਵਰਾਜ ਸੀ ਪਰ ਮੈਨੂੰ ਲੱਗਿਆ ਕਿ ਮੇਰਾ ਕੈਪਟਨ ਅਲੱਗ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਅਸ਼ਵਿਨ ਨੂੰ ਕੈਪਟਨ ਬਣਾ ਦਿੱਤਾ ਗਿਆ।

 

ਸਹਿਵਾਗ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਇੱਕ ਗੇਂਦਬਾਜ਼ ਚੰਗਾ ਕੈਪਟਨ ਹੋ ਸਕਦਾ ਹੈ। ਕਿੰਗਜ਼ ਇਲੈਵਨ ਪੰਜਾਬ ਨੇ 7.6 ਕਰੋੜ ਰੁਪਏ ਖਰਚ ਦੇ ਅਸ਼ਵਿਨ ਨੂੰ ਖਰੀਦਿਆ ਹੈ।”

First Published: Tuesday, 27 February 2018 5:03 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ