ਭਾਰਤ ਨੂੰ ਮਿਲੀ 'ਰਨ ਮਸ਼ੀਨ' !

By: ABP SANJHA | | Last Updated: Friday, 23 February 2018 1:50 PM
ਭਾਰਤ ਨੂੰ ਮਿਲੀ 'ਰਨ ਮਸ਼ੀਨ' !

ਨਵੀਂ ਦਿੱਲੀ: ਭਾਰਤੀ ਕ੍ਰਿਕਟ ਦੀ ਘਰੇਲੂ ਸੀਰੀਜ਼ ਇਸ ਵਾਰ ਕਰਨਾਟਕ ਦੇ ਬੱਲੇਬਾਜ਼ ਮਿਅੰਕ ਅਗਰਵਾਲ ਦੇ ਨਾਂ ਰਹੀ। ਰਣਜੀ ਕ੍ਰਿਕਟ ਵਿੱਚ ਕੁਝ ਮੈਚਾਂ ਤੋਂ ਬਾਅਦ ਹੀ ਰਫਤਾਰ ਫੜਦੇ ਹੋਏ ਮਿਅੰਕ ਨੇ 105.45 ਦੀ ਔਸਤ ਨਾਲ ਸਭ ਤੋਂ ਵੱਧ 1160 ਦੌੜਾਂ ਬਣਾਈਆਂ। ਸੀਜ਼ਨ ਵਿੱਚ ਉਨ੍ਹਾਂ ਦੇ ਬੈਟ ਨੇ ਪੰਜ ਸੈਂਕੜੇ ਲਾਏ ਜਿਸ ਵਿੱਚ ਇੱਕ ਟ੍ਰਿਪਲ ਸੈਂਚੁਰੀ ਵੀ ਸ਼ਾਮਲ ਹੈ।

 

ਮਿਅੰਕ ਨੇ ਇਸ ਸੀਜ਼ਨ ਵਿੱਚ ਹੁਣ ਤੱਕ 1970 ਦੌੜਾਂ ਬਣਾ ਦਿੱਤੀਆਂ ਹਨ ਜਿਹੜਾ ਕਿ ਭਾਰਤੀ ਕ੍ਰਿਕਟ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਦਿੱਲੀ ਡੇਅਰਡੇਵਿਲਸ ਵੱਲੋਂ ਆਈਪੀਐਲ ਖੇਡ ਚੁੱਕੇ ਮਿਅੰਕ ਨੇ ਸੀਜ਼ਨ ਦੇ ਫਾਰਮੈਟ ਬਦਲਣ ਦੇ ਨਾਲ ਆਪਣਾ ਰੰਗ ਵੀ ਬਦਲ ਲਿਆ। ਉਨ੍ਹਾਂ ਦੀ ਔਸਤ 144.94 ਦੀ ਸੀ ਤੇ ਉਨ੍ਹਾਂ ਨੇ 9 ਇੰਨਿੰਗ ਵਿੱਚ 258 ਦੌੜਾਂ ਬਣਾਈਆਂ।

 

ਮਿਅੰਕ ਨੇ ਸੀਜ਼ਨ ਦੇ ਅਖੀਰ ਵਿੱਚ ਵਿਜੇ ਹਜ਼ਾਰੇ ਟਰਾਫੀ ਵਿੱਚ ਵੀ ਧਮਾਕਾ ਕੀਤਾ। 50 ਓਵਰਾਂ ਦੇ ਇਸ ਫਾਰਮੈਟ ਵਿੱਚ ਮਿਅੰਕ ਨੇ ਸੀਨੀਅਰ ਟੀਮ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਸੈਮੀਫਾਈਨਲ ਮੁਕਾਬਲੇ ਤੱਕ ਉਨ੍ਹਾਂ ਦੇ ਬੈਟ ਤੋਂ 6 ਇੰਨਿੰਗ ਵਿੱਚ 552 ਦੌੜਾਂ ਬਾਹਰ ਆ ਚੁੱਕੀਆਂ ਹਨ। ਇਸ ਦੌਰਾਨ ਉਨ੍ਹਾਂ 140, 89, 102, 28, 84 ਤੇ 109 ਦੌੜਾਂ ਬਣਾਈਆਂ।

 

ਫਸਟ ਕਲਾਸ ਕ੍ਰਿਕਟ ਵਿੱਚ ਮਿਅੰਕ ਨੇ 37 ਮੈਚਾਂ ਵਿੱਚ 51.17 ਦੀ ਔਸਤ ਨਾਲ 2917 ਦੌੜਾਂ ਬਣਾਈਆਂ। ਇਸ ਵਿੱਚ 304 ਦੌੜਾਂ ਵਾਲੀ ਇੱਕ ਵਾਰੀ ਤੇ 7 ਸੈਕੜੇ, 16 ਫਿਫਟੀਆਂ ਸ਼ਾਮਲ ਹਨ। ਲਿਸਟ-ਏ ਦੇ 52 ਮੈਚਾਂ ਵਿੱਚ 46.75 ਦੀ ਔਸਤ ਨਾਲ 2431 ਦੌੜਾਂ ਬਣਾਈਆਂ ਸਨ। ਇਸ ਵਿੱਚ ਵਧ ਤੋਂ ਵਧ ਦੌੜਾਂ 176 ਸ਼ਾਮਲ ਹਨ। ਹੁਣ ਤੱਕ ਉਹ 8 ਸੈਕੜੇ ਤੇ 10 ਫਿਫਟੀਆਂ ਬਣਾ ਚੁੱਕੇ ਹਨ।

First Published: Friday, 23 February 2018 1:50 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ