ਅਫਗਾਨੀ ਬੱਲੇਬਾਜ਼ ਨੇ ਤੋੜਿਆ ਸਰ ਡੌਨ ਬ੍ਰੈਡਮੈਨ ਦਾ ਰਿਕਾਰਡ

By: ਏਬੀਪੀ ਸਾਂਝਾ | | Last Updated: Thursday, 11 January 2018 2:06 PM
ਅਫਗਾਨੀ ਬੱਲੇਬਾਜ਼ ਨੇ ਤੋੜਿਆ ਸਰ ਡੌਨ ਬ੍ਰੈਡਮੈਨ ਦਾ ਰਿਕਾਰਡ

ਨਵੀਂ ਦਿੱਲੀ: ਕ੍ਰਿਕਟ ਦੇ ਮੈਦਾਨ ‘ਤੇ ਹਰ ਰੋਜ਼ ਨਵੇਂ ਰਿਕਾਰਡ ਬਣਦੇ ਤੇ ਟੁੱਟਦੇ ਹਨ, ਪਰ ਇੱਕ ਅਜਿਹਾ ਰਿਕਾਰਡ ਵੀ ਹੈ ਜੋ ਲੰਬੇ ਸਮੇਂ ਤੋਂ ਜਿਉਂ ਦਾ ਤਿਉਂ ਬਣਿਆ ਹੋਇਆ ਸੀ। ਜੀ ਹਾਂ, ਜੇਕਰ ਫਸਟ-ਕਲਾਸ ਵਿੱਚ 100 ਦੀ ਔਸਤ ਨਾਲ ਰਨ ਬਣਾਉਣ ਵਾਲੇ ਬੱਲੇਬਾਜ਼ ਦੀ ਗੱਲ ਕੀਤੀ ਜਾਵੇ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾ ਤੇ ਇਕਲੌਤਾ ਨਾਂ ਆਸਟਰੇਲਿਆਈ ਲੀਜੈਂਡ ਸਰ ਡੌਨ ਬ੍ਰੈਡਮੈਨ ਦਾ ਹੀ ਆਉਂਦਾ ਹੈ।

 

ਮੌਜੂਦਾ ਕ੍ਰਿਕਟ ਵਿੱਚ ਇੱਕ ਅਜਿਹਾ ਬੱਲੇਬਾਜ਼ ਵੀ ਆ ਗਿਆ ਹੈ ਜਿਸ ਨੇ 1000 ਤੋਂ ਵਧੇਰੇ ਰਨ ਬਣਾਉਂਦਿਆਂ ਫਸਟ-ਕਲਾਸ ਕ੍ਰਿਕਟ ਵਿੱਚ ਇਸ ਰਿਕਾਰਡ ਨੂੰ ਤੋੜ ਦਿੱਤਾ ਹੈ। ਆਈਸੀਸੀ ਨੇ ਹਾਲ ਹੀ ਵਿੱਚ ਇੱਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਗਾਨਿਸਤਾਨ ਦੇ ਨੌਜਵਾਨ ਬੱਲੇਬਾਜ਼ ਬਸ਼ੀਰ ਸ਼ਾਹ ਨੇ ਫਰਸਟ ਕਲਾਸ ਕਰੀਅਰ ਵਿੱਚ ਹੁਣ ਤੱਕ ਖੇਡੇ ਗਏ 7 ਮੈਚਾਂ ਵਿੱਚ 121.77 ਦੀ ਐਵਰੇਜ਼ ਨਾਲ 1096 ਰਨ ਬਣਾ ਕੇ ਇਹ ਰਿਕਾਰਡ ਤੋੜ ਦਿੱਤਾ।

 

ਦਿੱਗਜ ਡੌਨ ਬ੍ਰੈਡਮੈਨ ਨੇ ਆਪਣੇ ਕਰੀਅਰ ਵਿੱਚ 234 ਫਸਟ ਕਲਾਸ ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 95.14 ਦੀ ਔਸਤ ਨਾਲ 28067 ਰਨ ਬਣਾਏ ਸਨ। ਬਸ਼ੀਰ ਫਿਲਹਾਲ ਅਫਗਾਨਿਸਤਾਨ ਦੀ ਟੀਮ ਨਾਲ ਨਿਉਜ਼ੀਲੈਂਡ ਵਿੱਚ ਅੰਡਰ-19 ਵਿਸ਼ਵ ਕੱਪ ਦਾ ਹਿੱਸਾ ਹੈ। ਹਾਲ ਹੀ ਵਿੱਚ ਉਸ ਨੇ ਬੰਗਲਾਦੇਸ਼ ਦੀ ਅੰਡਰ-19 ਟੀਮ ਦੇ ਖਿਲਾਫ ਪ੍ਰੈਕਟਿਸ ਮੈਚ ਵਿੱਚ 44 ਰਨ ਦੀ ਇਨਿੰਗ ਖੇਡੀ ਸੀ। ਇਸ ਲਿਸਟ ਵਿੱਚ ਹੁਣ ਭਾਰਤ ਦੇ ਵਿਜੈ ਮਾਰਚੈਂਟ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਜਿਨ੍ਹਾਂ ਦੀ ਬੱਲੇਬਾਜ਼ੀ ਔਸਤ 71.64 ਹੈ।

First Published: Thursday, 11 January 2018 2:06 PM

Related Stories

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ

ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ
ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ

ਚੰਡੀਗੜ੍ਹ: ਨਿਊਜ਼ੀਲੈਂਡ ਵਿੱਚ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ

IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ
IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਦੀ

ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ
ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ

ਤੌਰੰਗਾ-ਨਿਊਜ਼ੀਲੈਂਡ ਵਿਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦਾ

ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ
ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ

ਬੈਂਗਲੁਰੂ-ਭਾਰਤ ਅਫ਼ਗਾਨਿਸਤਾਨ ਦੇ ਇਤਿਹਾਸਕ ਪਹਿਲੇ ਟੈਸਟ ਮੈਚ ਦੀ ਮੇਜ਼ਬਾਨੀ

ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ
ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ
ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੌਰੇ ‘ਤੇ ਭਾਰਤੀ ਟੀਮ ਦੇ ਕਰਤਾਨ ਵਿਰਾਟ ਕੋਹਲੀ

ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ
ਤੀਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਖ਼ਿਲਾਫ਼ ਸੀਰੀਜ਼ ਵਿੱਚ 1-0 ਨਾਲ ਪਿੱਛੇ ਚੱਲ ਰਹੀ ਭਾਰਤੀ

ਭਾਰਤ ਤੇ ਦੱਖਣੀ ਅਫਰੀਕਾ ਦਾ ਦੂਜਾ ਟੈਸਟ ਮੈਚ ਬਣਿਆ ਰੌਚਕ
ਭਾਰਤ ਤੇ ਦੱਖਣੀ ਅਫਰੀਕਾ ਦਾ ਦੂਜਾ ਟੈਸਟ ਮੈਚ ਬਣਿਆ ਰੌਚਕ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ